Monday, June 22, 2020
Class 7 Chapter 1 Two and Three Marks Que-Ans
Sunday, June 21, 2020
Class 7 Chapter 1
SUB- PHY.EDUCLASS- 7
CHAPTER- 1
ਮਨੁੱਖੀ ਸਰੀਰ
Class 8 chapter 1
- 8th- class
- Very short answer type questions
- ਪਾਠ- 1. ਮੁੱਢਲੀ ਸਹਾਇਤਾ
chapter 1
CHAPTER 1 class 10
ਕਸਰਤ ਦੇ ਸਾਹ ਕਿਰਿਆ, ਲਹੂ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਉੱਤੇ ਪ੍ਰਭਾਵ
ਪ੍ਰਸ਼ਨ 1. ਸਾਹ ਕਿਰਿਆ ਕਿਸਨੂੰ ਆਖਦੇ ਹਨ ?
ਉੱਤਰ-ਫੇਫੜਿਆਂ ਅੰਦਰ ਸਾਹ ਖਿੱਚਣ ਅਤੇ ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਕਿਰਿਆ ਕਿਹਾ ਜਾਂਦਾ ਹੈ।
ਪਸ਼ਨ 2. ਸਾਹ ਕਿਰਿਆ ਦੀਆਂ ਗਤੀਆਂ ਕੀ ਹਨ ?
ਉੱਤਰ-ਸਾਹ ਕਿਰਿਆ ਦੀਆਂ ਦੋ ਗਤੀਆਂ ਹਨ : (1) ਸਾਹ ਅੰਦਰ ਖਿੱਚਣਾ (Inspiration) (2) ਸਾਹ ਬਾਹਰ ਕੱਢਣਾ (Expiration)
ਪ੍ਰਸ਼ਨ 3. ਨੱਕ ਰਾਹੀਂ ਸਾਹ ਲੈਣ ਦੇ ਕੀ ਲਾਭ ਹਨ ?
ਉੱਤਰ-ਨੱਕ ਰਾਹੀਂ ਸਾਹ ਲੈਣ ਨਾਲ ਹਵਾ ਪੁਣ ਕੇ, ਕੀਟਾਣੂ ਰਹਿਤ ਅਤੇ ਗਰਮ ਹੋ ਕੇ ਫੇਫੜਿਆਂ ਅੰਦਰ ਜਾਂਦੀ ਹੈ।
ਪ੍ਰਸ਼ਨ 4. ਸਾਹ ਕਿਰਿਆ ਦੀ ਕੀ ਮਹੱਤਤਾ ਹੈ ?
ਉੱਤਰ-ਪੋਸ਼ਕ ਤੱਤਾਂ ਨੂੰ ਊਰਜਾ ਵਿਚ ਤਬਦੀਲ ਕਰਨ ਲਈ ਸਰੀਰਕ ਸੈੱਲਾਂ ਨੂੰ ਆਕਸੀਜਨ ਦੀ ਸਪਲਾਈ ਸਾਹ ਕਿਰਿਆ ਦੁਆਰਾ ਹੁੰਦੀ ਹੈ।
ਪ੍ਰਸ਼ਨ 1. ਸਾਹ ਪ੍ਰਣਾਲੀ ਦੇ ਮੁੱਖ ਅੰਗਾਂ ਦੇ ਨਾਂ ਲਿਖੋ।
ਉੱਤਰ-ਨੱਕ, ਸੰਘ, ਯੂਨੀ ਯੰਤਰ, ਸਾਹ ਨਲੀ, ਸਾਹ ਨਲੀਆਂ ਅਤੇ ਫੇਫੜੇ ਸਾਹ ਪ੍ਰਣਾਲੀ ਦੇ ਮੁੱਖ ਅੰਗ ਹਨ।
ਪ੍ਰਸ਼ਨ 6. ਸਾਹ ਨਲੀ ਕਿੰਨੇ ਇੰਚ ਲੰਬੀ ਹੁੰਦੀ ਹੈ ?
ਉੱਤਰ-ਸਾਹ ਨਲੀ 5 ਇੰਚ ਲੰਬੀ ਛੱਲੇਦਾਰ ਕਾਰਟੀਲੇਜ਼ ਦੀ ਬਣੀ ਹੁੰਦੀ ਹੈ।
ਪ੍ਰਸ਼ਨ 7. ਸਰੀਰ ਵਿਚ ਕਿੰਨੇ ਫੇਫੜੇ ਹੁੰਦੇ ਹਨ ?
ਉੱਤਰ-ਸਰੀਰ ਵਿਚ ਦੋ ਫੇਫੜੇ ਹੁੰਦੇ ਹਨ ਜਿਸ ਨੂੰ ਸੱਜਾ ਅਤੇ ਖੱਬਾ ਫੇਫੜਾ ਕਿਹਾ ਜਾਂਦਾ ਹੈ।
ਪ੍ਰਸ਼ਨ 8. ਫੇਫੜੇ ਸਰੀਰ ਦੇ ਕਿਹੜੇ ਭਾਗ ਵਿਚ ਸਥਿਤ ਹੁੰਦੇ ਹਨ ?
ਉੱਤਰ-ਫੇਫੜੇ ਛਾਤੀ ਗੁਹਾ ਵਿਚ ਸਟਰਨਮ (Sternum) ਜਾਂ ਛਾਤੀ ਹੱਡੀ ਦੇ ਹੇਠਾਂ ਸਥਿਤ ਹੁੰਦੇ ਹਨ।
ਪ੍ਰਸ਼ਨ 9. ਇਕ ਨੌਜਵਾਨ ਅਤੇ ਸਿਹਤਮੰਦ ਵਿਅਕਤੀ ਇਕ ਮਿੰਟ ਵਿਚ ਕਿੰਨੀ ਵਾਰ ਸਾਹ ਲੈਂਦਾ ਹੈ ?
ਉੱਤਰ-ਇਹ ਜਵਾਨ ਅਤੇ ਸਿਹਤਮੰਦ ਵਿਅਕਤੀ ਇਕ ਮਿੰਟ ਵਿਚ 18 ਵਾਰ ਸਾਹ ਲੈਂਦਾ ਹੈ।
ਪ੍ਰਸ਼ਨ 10. ਆਕਸੀਜਨ ਦੀ ਖੱਪਤ ਤੋਂ ਬਾਅਦ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-ਆਕਸੀਜਨ ਦੀ ਖੱਪਤ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ।
ਪ੍ਰਸ਼ਨ 11. ਅਸੀਂ ਇਕ ਸਾਹ ਰਾਹੀਂ ਕਿੰਨੀ ਮਾਤਰਾ ਹਵਾ ਦੀ ਅੰਦਰ ਖਿੱਚਦੇ ਅਤੇ ਬਾਹਰ ਕੱਢਦੇ ਹਾਂ ?
ਉੱਤਰ-ਅਸੀਂ ਇਕ ਸਾਹ ਰਾਹੀਂ 500 c.c. ਹਵਾ ਅੰਦਰ ਖਿੱਚਦੇ ਅਤੇ 500 c... ਹਵਾ ਬਾਹਰ ਕੱਢਦੇ ਹਾਂ।
ਪ੍ਰਸ਼ਨ 12. ਇਕ ਡੂੰਘੇ ਸਾਹ ਰਾਹੀਂ ਹਵਾ ਦੀ ਕਿੰਨੀ ਮਾਤਰਾ ਫੇਫੜਿਆਂ ਵਿਚ ਭਰੀ ਜਾ ਸਕਦੀ ਹੈ।
ਉੱਤਰ-ਇਕ ਡੂੰਘੇ ਸਾਹ ਰਾਹੀਂ ਫੇਫੜਿਆਂ ਵਿਚ 3500 c.c. ਹਵਾ ਦੀ ਮਾਤਰਾ ਭਰੀ ਜਾ ਸਕਦੀ ਹੈ।
ਪ੍ਰਸ਼ਨ 13. ਇਕ ਨਵਜੰਮਿਆ ਬੱਚਾ ਪ੍ਰਤੀ ਮਿੰਟ ਕਿੰਨੀ ਵਾਰ ਸਾਹ ਕਿਰਿਆ ਕਰਦਾ ਹੈ ?
ਉੱਤਰ-ਇਕ ਨਵਜੰਮਿਆ ਬੱਚਾ ਪ੍ਰਤੀ ਮਿੰਟ 40 ਵਾਰ ਸਾਹ ਕਿਰਿਆ ਕਰਦਾ ਹੈ।
ਪ੍ਰਸ਼ਨ 14. ਫੇਫੜਿਆਂ ਦੀ ਸਮਰਥਾ ਮਾਪਣ ਵਾਲੇ ਯੰਤਰ ਦਾ ਨਾਂ ਕੀ ਹੈ ?
ਉੱਤਰ-ਫੇਫੜਿਆਂ ਦੀ ਸਮਰਥਾ ਮਾਪਣ ਵਾਲੇ ਯੰਤਰ ਦਾ ਨਾਂ ਸਪਾਇਰੋਮੀਟਰ ਹੈ
ਪ੍ਰਸ਼ਨ 15. ਜੀਵਨ ਦੀ ਸਭ ਤੋਂ ਜ਼ਰੂਰੀ ਲੋੜ ਕੀ ਹੈ ?
ਉੱਤਰ-ਜੀਵਨ ਦੀ ਸਭ ਤੋਂ ਜ਼ਰੂਰੀ ਲੋੜ ਹਵਾ ਹੈ।
ਪ੍ਰਸ਼ਨ 16 . ਸਾਹ ਛੱਡਣ ਨਾਲ ਕਿਹੜੀ ਗੈਸ ਸਰੀਰ ਵਿੱਚੋਂ ਬਾਹਰ ਕੱਢੀ ਜਾਂਦੀ ਹੈ ?
ਉੱਤਰ-ਸਾਹ ਛੱਡਣ ਨਾਲ ਕਾਰਬਨ ਡਾਈਆਕਸਾਈਡ ਗੈਸ ਬਾਹਰ ਕੱਢੀ ਜਾਂਦੀ ਹੈ।
ਪ੍ਰਸ਼ਨ 17. ਫੇਫੜਿਆਂ ਵਿਚ ਕਿਹੜੀਆਂ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ?
ਉੱਤਰ-ਫੇਫੜਿਆਂ ਵਿਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ।
ਪ੍ਰਸ਼ਨ 18. ਲਹੂ ਗੇੜ ਦਾ ਮੁੱਖ ਅੰਗ ਕਿਹੜਾ ਹੈ ?
ਉੱਤਰ-ਲਹੂ ਗੇੜ ਦਾ ਮੁੱਖ ਅੰਗ ਦਿਲ ਹੈ।
ਪ੍ਰਸ਼ਨ 19. ਪਲਾਜ਼ਮਾ ਕਿਸਨੂੰ ਆਖਦੇ ਹਨ ?
ਉੱਤਰ-ਪਲਾਜ਼ਮਾ ਲਹੂ ਦਾ ਪੀਲੇ ਰੰਗ ਦਾ ਤਰਲ ਪਦਾਰਥ ਹੈ।ਇਸ ਵਿਚ 90 ਪ੍ਰਤੀਸ਼ਤ ਪਾਣੀ, 10 ਪ੍ਰਤੀਸ਼ਤ ਪ੍ਰੋਟੀਨ ਚਰਬੀ ਅਤੇ ਖਣਿਜ ਲੂਣ ਹੁੰਦੇ ਹਨ।
ਪ੍ਰਸ਼ਨ 20. ਲਹੂ ਦੇ ਕਣ ਕਿਸ ਤਰਲ ਵਿਚ ਪਾਏ ਜਾਂਦੇ ਹਨ ?
ਉੱਤਰ-ਲਹੂ ਦੇ ਕਣ ਲਹੁ ਵਾਹੀ ਤਰਲ ਪਲਾਜ਼ਮਾਂ ਵਿਚ ਪਾਏ ਜਾਂਦੇ ਹਨ।
ਪ੍ਰਸ਼ਨ 21. ਸਰੀਰ ਵਿਚ ਕਿੰਨਾ ਲਹੂ ਹੁੰਦਾ ਹੈ ?
ਉੱਤਰ-ਸਰੀਰ ਦੇ ਭਾਰ ਦਾ ਬਾਵਾਂ ਹਿੱਸਾ ਲਹੂ ਹੁੰਦਾ ਹੈ।
ਪ੍ਰਸ਼ਨ 22. ਲਹੂ ਦੇ ਕਣ ਸਰੀਰ ਵਿਚ ਕਿੱਥੇ ਬਣਦੇ ਹਨ ?
ਉੱਤਰ-ਲਹੂ ਦੇ ਕਣ ਹੱਡੀਆਂ ਦੀ ਮਿਝ (Bone Marrow) ਵਿਚ ਬਣਦੇ ਹਨ।
ਪ੍ਰਸ਼ਨ 23. ਲਹੂ ਦੇ ਲਾਲ ਕਣਾਂ ਦੀ ਉਮਰ ਕਿੰਨੇ ਦਿਨ ਹੁੰਦੀ ਹੈ ?
ਉੱਤਰ-ਲਹੂ ਦੇ ਲਾਲ ਕਣਾਂ ਦੀ ਉਮਰ 115 ਦਿਨਾਂ ਦੀ ਹੁੰਦੀ ਹੈ।
ਪ੍ਰਸ਼ਨ 24. ਦਿਲ ਦੇ ਕਿੰਨੇ ਭਾਗ ਅਤੇ ਖਾਨੇ ਹੁੰਦੇ ਹਨ ?
ਉੱਤਰ-ਦਿਲ ਦੇ ਦੋ ਭਾਗ ਅਤੇ ਚਾਰ ਖਾਨੇ ਹੁੰਦੇ ਹਨ।
ਪ੍ਰਸ਼ਨ 25, ਸ਼ੁੱਧ ਲਹੂ ਕਿਹੜੀਆਂ ਲਹੂ ਵਹਿਣੀਆਂ ਵਿਚ ਵਗਦਾ ਹੈ ?
ਉੱਤਰ-ਮੁੱਧ ਲਹੂ ਧਮਣੀਆਂ (Arteries) ਵਿਚ ਵਗਦਾ ਹੈ।
ਪ੍ਰਸ਼ਨ 26.ਅਸ਼ੁੱਧ ਲਹੂ ਦਿਲ ਨੂੰ ਵਾਪਸ ਕਿਹੜੀਆਂ ਲਹੂ ਵਹਿਣੀਆਂ ਦੁਆਰਾ ਆਉਂਦਾ ਹੈ ।
ਉੱਤਰ-ਸ਼ਿਰਾਵਾਂ ਰਾਹੀਂ ਅਸ਼ੁੱਧ ਲਹੂ ਦਿਲ ਨੂੰ ਵਾਪਸ ਆਉਂਦਾ ਹੈ।
ਪ੍ਰਸ਼ਨ 27. ਅਸ਼ੁੱਧ ਲਹੂ ਦਿਲ ਦੇ ਕਿਹੜੇ ਪਾਸੇ ਹੁੰਦਾ ਹੈ ?
ਉੱਤਰ-ਅਸ਼ੁੱਧ ਲਹ ਦਿਲ ਦੇ ਸੱਜੇ ਆਰੀਕਲ ਅਤੇ ਸੱਜੇ ਕੈਂਟਰੀਕਲ ਵਿਚ ਹੁੰਦਾ ਹੈ।
ਪਸ਼ਨ 28 . ਸ਼ੁੱਧ ਲਹੂ ਦਿਲ ਦੇ ਕਿਹੜੇ ਪਾਸੇ ਹੁੰਦਾ ਹੈ ?
ਉੱਤਰ-ਥੱਧ ਲਹੁ ਦਿਲ ਦੇ ਖੱਬੇ ਆਰੀਕਲ ਅਤੇ ਖੱਬੇ ਵੈਂਟਰੀਕਲ ਵਿਚ ਹੁੰਦਾ ਹੈ।
ਪਸ਼ਨ 29. ਲਹੂ ਕਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-ਲਹੂ ਕਣ ਤਿੰਨ ਤਰ੍ਹਾਂ ਦੇ ਹੁੰਦੇ ਹਨ1. ਲਾਲ ਕਣ (Red Blood Corpuscles). 2. ਚਿੱਟੇ ਕਣ (White Blood Corpuscles) 3. ਪਲੇਟਲੇਟਸ (Platelets)
ਪ੍ਰਸ਼ਨ 30. ਲਹੂ ਦੇ ਲਾਲ ਕਣਾਂ ਦਾ ਕੀ ਕੰਮ ਹੈ ?
ਉੱਤਰ-ਲਹੂ ਦੇ ਲਾਲ ਕਣ ਆਕਸੀਜਨ ਤੇ ਪੋਸ਼ਕ ਤੱਤ ਸਰੀਰਕ ਸੈੱਲਾਂ ਨੂੰ ਪਹੁੰਚਾਉਣ ਅਤੇ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਵਿਚ ਛੱਡਣ ਦਾ ਕੰਮ ਕਰਦੇ ਹਨ।
ਪ੍ਰਸ਼ਨ 31, ਲਹੂ ਦੇ ਚਿੱਟੇ ਕਣਾਂ ਦਾ ਮੁੱਖ ਕੰਮ ਕੀ ਹੈ ?
ਉੱਤਰ-ਲਹ ਦੇ ਚਿੱਟੇ ਕਣ ਸਰੀਰ ਨੂੰ ਬੀਮਾਰੀ ਦੇ ਕਿਟਾਣੂਆਂ ਤੋਂ ਬਚਾਉਂਦੇ ਹਨ।
ਪ੍ਰਸ਼ਨ 32. ਲਹੂ ਦੇ ਪਲੇਟਲੇਟਸ ਕਣਾਂ ਦਾ ਕੀ ਕੰਮ ਹੈ ?
ਉੱਤਰ-ਪਲੇਟਲੇਟਸ ਕਣਾਂ ਦਾ ਮੁੱਖ ਕੰਮ ਜ਼ਖ਼ਮਾਂ ਵਿਚੋਂ ਵਗਦੇ ਲਹੂ ਦਾ ਥੱਕਾ ਬਣਾਉਣਾ ਅਤੇ ਲਹੂ ਨੂੰ ਸਰੀਰ ਤੋਂ ਬਾਹਰ ਨਿਕਲਣ ਤੋਂ ਰੋਕਣਾ ਹੈ।
ਪ੍ਰਸ਼ਨ 33. ਸਰੀਰ ਦੀ ਸਭ ਤੋਂ ਵੱਡੀ ਧਮਣੀ ਦਾ ਕੀ ਨਾਂ ਹੈ ?
ਉੱਤਰ- ਲਹੂ ਦੀ ਸਭ ਤੋਂ ਵੱਡੀ ਧਮਣੀ ਨੂੰ ਮਹਾਂਧਮਣੀ (Aorta) ਕਹਿੰਦੇ ਹਨ।
ਪ੍ਰਸ਼ਨ 34. ਸ਼ੁੱਧ ਲਹੂ ਅਤੇ ਅਸ਼ੁੱਧ ਲਹੂ ਵਿਚ ਕਿਹੜੀ-ਕਿਹੜੀ ਗੈਸ ਦੀ ਮਾਤਰਾ ਵੱਧ ਹੁੰਦੀ ਹੈ?
ਉੱਤਰ-ਸ਼ੁੱਧ ਲਹੂ ਵਿਚ ਆਕਸੀਜਨ ਅਤੇ ਅਸ਼ੁੱਧ ਹੂ ਵਿਚ ਕਾਰਬਨ ਡਾਈਆਕਸਾਈਡ ਗੈਸ ਦੀ ਵੱਧ ਮਾਤਰਾ ਹੁੰਦੀ ਹੈ।
ਦੋ ਅੰਕਾਂ ਵਾਲੇ ਪ੍ਰਸ਼ਨ
Two Marks Que-Ans
ਪ੍ਰਸ਼ਨ 1. ਨਬਜ਼ ਕਿਸਨੂੰ ਆਖਦੇ ਹਨ ?
ਉੱਤਰ - ਦਿਲ ਦੁਆਰਾ ਪੰਪ ਕੀਤੇ ਲਹੂ ਦਾ ਦਬਾਅ ਜੋ ਧਮਣੀਆਂ ਦੀਆਂ ਦੀਵਾਰਾਂ ਉੱਤੇ ਮਹਿਸੂਸ ਕੀਤੀ ਜਾਂਦੀ ਹੈ , ਨਬਜ਼ ਅਖਵਾਉਂਦੀ ਹੈ ।
ਪ੍ਰਸ਼ਨ 2. ਇਕ ਮਿੰਟ ਵਿਚ ਕਿੰਨੀ ਵਾਰ ਨਬਜ਼ ਦੀ ਗਤੀ ਕਰਦੀ ਹੈ ?
ਉੱਤਰ - ਇਕ ਮਿੰਟ ਵਿਚ 72 ਵਾਰ ਨਬਜ਼ ਗਤੀ ਹੁੰਦੀ ਹੈ ।
ਪ੍ਰਸ਼ਨ 3. ਲਹੂ ਦਾ ਦਬਾਅ ਕਿਸਨੂੰ ਆਖਦੇ ਹਨ ?
ਉੱਤਰ - ਦਿਲ ਦੁਆਰਾ ਪੰਪ ਕੀਤੇ ਲਹੂ ਦਾ ਦਬਾਅ , ਜੋ ਲਹੂ ਵਹਿਣੀਆਂ ਦੀਆਂ ਦੀਵਾਰਾਂ ਨੂੰ ਬਣਦਾ ਹੈ , ਉਸਨੂੰ ਦਾ ਦਬਾਅ ਕਿਹਾ ਜਾਂਦਾ ਹੈ ।
ਪ੍ਰਸ਼ਨ 4. ਸਰੀਰ ਵਿਚ ਲਹੂ ਦਾ ਦਬਾਅ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ - ਸਰੀਰ ਵਿਚ ਲਹੂ ਦਾ ਉਪਰਲਾ ਦਬਾਅ 120 ਮਿਲੀਮੀਟਰ ਅਤੇ ਹੇਠਲਾ ਦਬਾਅ 80 ਮਿਲੀਮੀਟਰ ਹੋਣਾ ਚਾਹੀਦਾ ਹੈ ।
ਪ੍ਰਸ਼ਨ 5. ਲਹੂ ਦਾ ਦਬਾਅ ਮਾਪਣ ਵਾਲੇ ਯੰਤਰ ਦਾ ਨਾਂ ਲਿਖੋ ?
ਉੱਤਰ - ਲਹੂ ਦਾ ਦਬਾਅ ਮਾਪਣ ਵਾਲੇ ਯੰਤਰ ਦਾ ਨਾਂ ਸਫੀਗੋਨੋਮੈਨੇਮੀਟਰ ( Sphygno + Mamometer ) ਹੈ ।
ਪ੍ਰਸ਼ਨ 6. ਸਰੀਰ ਵਿਚ ਸੱਭ ਤੋਂ ਛੋਟੀਆਂ ਲਹੂ ਵਹਿਣੀਆਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ - ਸਰੀਰ ਵਿਚ ਸੱਭ ਤੋਂ ਛੋਟੀਆਂ ਲਹੂ ਵਹਿਣੀਆਂ ਨੂੰ ਕੋਸ਼ਕਾਵਾਂ ( Capillaries ) ਕਿਹਾ ਜਾਂਦਾ ਹੈ ।
ਪ੍ਰਸ਼ਨ 7. ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹਨ ?
ਉੱਤਰ - ਮਾਸਪੇਸ਼ੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ 1. ਇੱਛਤ ਮਾਸਪੇਸ਼ੀਆਂ ( Voluntary Muscles ) 2. ਅਣ - ਇੱਛਤ ਮਾਸਪੇਸ਼ੀਆਂ ( Involuntary Muscles )
ਪ੍ਰਸ਼ਨ 8. ਮਾਸਪੇਸ਼ੀਆਂ ਵੀ ਹੁੰਦੀਆਂ ਹਨ ?
ਉੱਤਰ - ਮਾਸਪੇਸ਼ੀਆਂ ਮਾਸ ਤੰਤੂਆਂ ਦਾ ਸਮੂਹ ਹੁੰਦਿਆਂ ਹਨ ।
ਪ੍ਰਸ਼ਨ 9. ਮਾਸਪੇਸ਼ੀਆਂ ਨੂੰ ਗਤੀ ਕਰਨ ਲਈ ਸੂਚਨਾ ਕਿੰਨ੍ਹਾਂ ਨਾੜੀਆਂ ਰਾਹੀਂ ਮਿਲਦੀ ਹੈ ?
ਉੱਤਰ - ਮਾਸਪੇਸ਼ੀਆਂ ਨੂੰ ਗਤੀ ਕਰਨ ਲਈ ਸੂਚਨਾ ਸੁਖਮਨਾ ਨਾੜੀਆਂ ਰਾਹੀਂ ਮਿਲਦੀ ਹੈ ।
ਪ੍ਰਸ਼ਨ 10. ਇੱਛਤ ਮਾਸਪੇਸ਼ੀਆਂ ਕੀ ਹੁੰਦਿਆਂ ਹਨ ?
ਉੱਤਰ - ਵਿਅਕਤੀ ਦੀ ਇੱਛਾ ਅਨੁਸਾਰ ਕੰਮ ਕਰਨ ਵਾਲਿਆਂ ਮਾਸ ਪੇਸ਼ੀਆਂ ਇੱਛਕ ਮਾਸਪੇਸ਼ੀਆਂ ਹੁੰਦਿਆਂ ਹਨ ।
ਪ੍ਰਸ਼ਨ 11 , ਅਣਇੱਛਤ ਮਾਸਪੇਸ਼ੀਆਂ ਕੀ ਹੁੰਦਿਆਂ ਹਨ ?
ਉੱਤਰ - ਜੋ ਪੇਸ਼ੀਆਂ ਵਿਅਕਤੀ ਦੀ ਇੱਛਾ ਅਨੁਸਾਰ ਨਹੀਂ ਸਗੋਂ ਸਰੀਰਕ ਲੋੜ ਮੁਤਾਬਕ ਕੰਮ ਕਰਦਿਆਂ ਹਨ , ਉਹ ਅਣਇੱਛਤ ਮਾਸਪੇਸ਼ੀਆਂ ਹੁੰਦਿਆਂ ਹਨ ।
ਪ੍ਰਸ਼ਨ 12. ਮਾਸਪੇਸ਼ੀ ਵਿਚ ਕਿਹੜਾ ਵਿਸ਼ੇਸ਼ ਲੱਛਣ ਹੁੰਦਾ ਹੈ ?
ਉੱਤਰ - ਮਾਸਪੇਸ਼ੀ ਵਿਚ ਫੈਲਣ ਅਤੇ ਸੁੰਗੜਨ ਦਾ ਵਿਸ਼ੇਸ਼ ਲੱਛਣ ਹੁੰਦਾ ਹੈ ।
ਪ੍ਰਸ਼ਨ 13. ਥਕਾਵਟ ਕੀ ਹੈ ?
ਉੱਤਰ - ਦੇਰ ਤੱਕ ਕੰਮ ਕਰਦੇ ਰਹਿਣ ਨਾਲ ਮਾਸਪੇਸ਼ੀਆਂ ਦੀ ਕੰਮ ਕਰਨ ਲਈ ਸ਼ਕਤੀ ਦਾ ਘੱਟ ਜਾਣਾ ਕਾਵਟ ਅਖਵਾਉਂਦਾ ਹੈ ।
ਪ੍ਰਸ਼ਨ 14. ਥਕਾਵਟ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ - ਥਕਾਵਟ ਦੋ ਪ੍ਰਕਾਰ ਦੀ ਹੁੰਦੀ ਹੈ -1 . ਸਰੀਰਕ ਥਕਾਵਟ । 2. ਮਾਨਸਿਕ ਥਕਾਵਟ ।
ਪ੍ਰਸ਼ਨ 15. ਮਲ ਨਿਕਾਸ ਦੇ ਕਿਹੜੇ ਮੁੱਖ ਅੰਗ ਹਨ ?
ਉੱਤਰ - ਮਲ ਨਿਕਾਸ ਦੇ ਮੁੱਖ ਅੰਗ ਫੇਫੜੇ , ਗੁਰਦੇ , ਅੰਤੜੀਆਂ ਅਤੇ ਚਮੜੀ ਹਨ ।
ਪ੍ਰਸ਼ਨ 16 , ਸਰੀਰ ਵਿਚ ਕਿੰਨੇ ਗੁਰਦੇ ਹੁੰਦੇ ਹਨ ?
ਉੱਤਰ - ਸਰੀਰ ਵਿਚ ਦੋ ਗੁਰਦੇ ਹੁੰਦੇ ਹਨ ।
ਪ੍ਰਸ਼ਨ 17. ਗੁਰਦੇ ਸਰੀਰ ਵਿਚ ਕਿੱਥੇ ਸਥਿਤ ਹੁੰਦੇ ਹਨ ?
ਉੱਤਰ - ਗੁਰਦੇ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਦੋਹੀਂ ਪਾਸੀਂ ਸਥਿਤ ਹੁੰਦੇ ਹਨ ।
ਪ੍ਰਸ਼ਨ 18 , ਗੁਰਦੇ ਸਰੀਰ ਵਿੱਚੋਂ ਕਿਹੜੇ ਮਲ ਦਾ ਨਿਕਾਸ ਕਰਦੇ ਹਨ ?
ਉੱਤਰ - ਗੁਰਦੇ ਸਰੀਰ ਵਿਚੋਂ ਪੇਸ਼ਾਬ ਰਾਹੀਂ ਯੂਰੀਆ , ਯੂਰਿਕ ਐਸਿਡ ਅਤੇ ਹੋਰ ਫਾਲਤੂ ਪਦਾਰਥ ਬਾਹਰ ਕੱਢਦੇ ਹਨ ।
ਪ੍ਰਸ਼ਨ 19. ਚਮੜੀ ਦੀਆਂ ਕਿੰਨੀਆਂ ਪਰਤਾਂ ਹਨ ?
ਉੱਤਰ - ਚਮੜੀ ਦੀਆਂ ਦੋ ਪਰਤਾਂ ਹਨ -1 . ਉਪਰਲੀ ਪਰਤ ( Epidermis ) 2. ਹੇਠਲੀ ਪਰਤ ( Dermis )
ਪ੍ਰਸ਼ਨ 20. ਚਮੜੀ ਕਿਸ ਰੂਪ ਵਿਚ ਮਲ ਸਰੀਰ ਵਿੱਚੋਂ ਬਾਹਰ ਕੱਢਦੀ ਹੈ ?
ਉੱਤਰ - ਚਮੜੀ ਪਸੀਨੇ ਦੇ ਰੂਪ ਵਿਚ ਮਲ ਨੂੰ ਸਰੀਰ ਵਿੱਚੋਂ ਖਾਰਜ ਕਰਦੀ ਹੈ ।
ਪ੍ਰਸ਼ਨ 21. ਅੰਤੜੀਆਂ ਸਰੀਰ ਵਿੱਚੋਂ ਕਿਹੜੇ ਰੂਪ ਵਿਚ ਮਲ ਨੂੰ ਬਾਹਰ ਕੱਢਦੀਆਂ ਹਨ ?
ਉੱਤਰ - ਅੰਤੜੀਆਂ ਸਰੀਰ ਵਿੱਚੋਂ ਫੋਕਟ ਦੇ ਰੂਪ ਵਿਚ ਮਲ ਨੂੰ ਬਾਹਰ ਕੱਢਦੀਆਂ ਹਨ ।
ਪ੍ਰਸ਼ਨ 22. ਸਰੀਰ ਵਿਚ ਅੰਤੜੀਆਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ - ਸਰੀਰ ਵਿਚ ਛੋਟੀਆਂ ਅਤੇ ਵੱਡੀਆਂ ਦੋ ਤਰ੍ਹਾਂ ਦੀਆਂ ਅੰਤੜੀਆਂ ਹੁੰਦੀਆਂ ਹਨ ।
ਪ੍ਰਸ਼ਨ 23. ਸਾਹ ਕਿਰਿਆ ਤੋਂ ਕੀ ਭਾਵ ਹੈ ?
ਉੱਤਰ - ਸਾਹ ਖਿੱਚਣ ਕਿਰਿਆ ਦੁਆਰਾ ਆਕਸੀਜਨ ਅਤੇ ਹੋਰ ਗੈਸਾਂ ਦਾ ਫੇਫੜਿਆਂ ਤੱਕ ਲੈ ਕੇ ਜਾਣ ਅਤੇ ਸਾਹ ਬਾਹਰ ਕੱਢਣ ਦੀ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ ਗੈਸ ਅਤੇ ਹੋਰ ਗੈਸਾਂ ਦੇ ਮਿਸ਼ਰਣ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਕਿਰਿਆ ਕਿਹਾ ਜਾਂਦਾ ਹੈ ।
ਪ੍ਰਸ਼ਨ 24. ਸਾਹ ਦੀਆਂ ਗਤੀਆਂ ਬਾਰੇ ਲਿਖੋ ।
ਉੱਤਰ - ਸਾਹ ਅੰਦਰ ਖਿੱਚਣ ਨਾਲ ਡਾਇਆਫਾਰਮ ਸੁੰਗੜਦਾ ਅਤੇ ਛਾਤੀ ਫੈਲਦੀ ਹੈ ਜਿਸ ਕਰਕੇ ਫੇਫੜਿਆਂ ਵਿਚ ਹਵਾ ਭਰ ਜਾਂਦੀ ਹੈ । ਜਦੋਂ ਡਾਇਆਫਾਰਮ ਫੈਲਦਾ ਹੈ ਅਤੇ ਛਾਤੀ ਦੀਆਂ ਮਾਸ ਪੇਸ਼ੀਆਂ ਸੁੰਗੜਦਿਆਂ ਹਨ ਤਾਂ ਹਵਾ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹੈ । ਸਾਹ ਖਿੱਚਣ ਅਤੇ ਬਾਹਰ ਕੱਢਣ ਦੀਆਂ ਦੋ ਗਤੀਆਂ ਫੇਫੜਿਆਂ ਵਿਚ ਹੁੰਦੀਆਂ ਹਨ ।
ਪ੍ਰਸ਼ਨ 25. ਫੇਫੜਿਆਂ ਦੀ ਸ਼ਕਤੀ ਤੋਂ ਕੀ ਭਾਵ ਹੈ ?
ਉੱਤਰ - ਇੱਕ ਡੂੰਘੇ ਸਾਹ ਦੁਆਰਾ ਜਿੰਨੀ ਮਾਤਰਾ ਵਿੱਚ ਹਵਾ ਫੇਫੜਿਆਂ ਵਿਚ ਭਰੀ ਜਾ ਸਕਦੀ ਹੈ ਉਸਨੂੰ ਫੇਫੜਿਆਂ ਦੀ ਸ਼ਕਤੀ ਕਿਹਾ ਜਾਂਦਾ ਹੈ । ਇੱਕ ਡੂੰਘੇ ਸਾਹ ਦੁਆਰਾ 3500 c.c. ਤੋਂ 500 c.c. ਤੱਕ ਫੇਫੜਿਆਂ ਵਿਚ ਭਰੀ ਜਾ ਸਕਦੀ ਹੈ ਜਿਸਨੂੰ ਸਪਾਇਰੋਮੀਟਰ ਯੰਤਰ ਨਾਲ ਮਾਪਿਆ ਜਾ ਸਕਦਾ ਹੈ ।
ਪ੍ਰਸ਼ਨ 26. ਲਹੂ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਅਤੇ ਠੋਸ ਹੁੰਦੇ ਹਨ ?
ਉੱਤਰ - ਲਹੂ ਵਿਚ 90 % ਪਾਣੀ , 8 % ਪ੍ਰੋਟੀਨ , 1 % ਪਲਾਜ਼ਮਾ , 1 % ਚਰਬੀ ਅਤੇ ਖਣਿਜ ਲੂਣ ਹੁੰਦੇ ਹਨ ।
Education
Class 9 / chapter 3
,RT QUE-ANS ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ (3) Effects of Intoxicants on Sports Efficiency ਇ...
-
CHAPTER 1 class 10 ਕਸਰਤ ਦੇ ਸਾਹ ਕਿਰਿਆ, ਲਹੂ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਉੱਤੇ ਪ੍ਰਭਾਵ ਇੱਕ ਅੰਕ ਵਾਲੇ ਪ੍ਰਸ਼ਨ One Mark Each ਪ੍ਰਸ਼ਨ 1. ਸਾਹ ਕਿਰ...
-
Chapter 3 CHAPTER-3RDc, 1 & 2 MARKS QUE-ANS, P.S.E.B. ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3) 1 ਅੰਕ ਦੇ ਪ੍ਰਸ਼ਨ ਉੱਤਰ ਪ੍ਰਸ਼ਨ 1. ਮਨੁੱ...
-
Class-6th Chapter-4th ( ਪੰਜਾਬ ਦੀਆਂ ਲੋਕ ਖੇਡਾਂ ) P.S.E.B 1 ਅੰਕ ਦੇ ਪ੍ਰਸ਼ਨ ਉੱਤਰ 1 Marks Que-Ans ਪ੍ਰਸ਼ਨ 1. ਖੇਡ ਦੇ ਕੀ ਲਾਭ ਹਨ? ਉੱਤਰ - ਸਰੀਰ ਦੇ ਅੰਗ...