- 8th- class
- Very short answer type questions
- ਪਾਠ- 1. ਮੁੱਢਲੀ ਸਹਾਇਤਾ
ਪ੍ਰਸ਼ਨ 1 . ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ - ਦੁਰਘਟਨਾ ਗ੍ਸਤ ਵਿਅਕਤੀ ਨੂੰ ਹਾਦਸੇ ਤੋਂ ਤੁਰੰਤ ਬਾਅਦ ਅਤੇ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਕਿਸੇ ਮੁੱਢਲੇ ਸਹਾਇਕ ਵਲੋਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ ।
ਪ੍ਰਸ਼ਨ 2 . ਜੇ ਕੋਈ ਵਿਅਕਤੀ ਬੀਮਾਰ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?
ਉੱਤਰ - ਮਰੀਜ਼ ਦੀ ਬੀਮਾਰੀ ਦੀ ਜਾਂਚ ਕਰਨ ਤੋਂ ਬਾਅਦ ਪਹਿਲਾਂ ਨਾਜ਼ੁਕ ਸਥਿਤੀ ਨੂੰ ਸੰਭਾਲਿਆ ਜਾਵੇਗਾ ਅਤੇ ਲੋੜ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਇਆ ਜਾਵੇਗਾ ।
ਪ੍ਰਸ਼ਨ 3 . ਮੁੱਢਲੀ ਸਹਾਇਤਾ ਦੀ ਜ਼ਰੂਰਤ ਕਦੋਂ - ਕਦੋਂ ਪੈ ਸਕਦੀ ਹੈ ?
ਉੱਤਰ - ਆਧੁਨਿਕ ਜੀਵਨ ਵਿੱਚ ਕੋਈ ਵੀ ਕੰਮ ਖ਼ਤਰਾ ਰਹਿਤ ਅਤੇ ਸੁਰਖਿਅਤ ਨਹੀਂ ਹੈ । ਇਸ ਲਈ ਕਿਸੇ ਸਮੇਂ ਵੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਹੈ ।
ਪ੍ਰਸ਼ਨ 4 . ਕੀ ਮੁੱਢਲੀ ਸਹਾਇਤਾ ਨੂੰ ਡਾਕਟਰੀ ਸਹਾਇਤਾ ਕਿਹਾ ਜਾ ਸਕਦਾ ਹੈ ?
ਉੱਤਰ - ਮੁੱਢਲੀ ਸਹਾਇਤਾ ਡਾਕਟਰੀ ਸਹਾਇਤਾ ਨਹੀਂ ਹੁੰਦੀ । ਇਹ ਇੱਕ ਦੁਰਘਟਨਾ ਗ੍ਰਸਤ ਵਿਅਕਤੀ ਦੀ ਜਾਨ ਬਚਾਉਣ ਦਾ ਉਪਰਾਲਾ ਹੁੰਦਾ ਹੈ ।
ਪ੍ਰਸ਼ਨ 5 . ਕੀ ਹਰ ਵਿਅਕਤੀ ਮੁੱਢਲੀ ਸਹਾਇਤਾ ਦੇਣ ਦਾ ਕੰਮ ਕਰ ਸਕਦਾ ਹੈ ?
ਉੱਤਰ - ਹਰ ਕੋਈ ਮੁੱਢਲੀ ਸਹਾਇਤਾ ਨਹੀਂ ਦੇ ਸਕਦਾ । ਮੁੱਢਲੀ ਸਹਾਇਤਾ ਲਈ ਅਣਥਕ , ਸਮਝਦਾਰ , ਫੁਰਤੀਲੇ , ਜੁਗਤੀ ਅਤੇ ਸਿੱਖੇ ਹੋਏ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 6 . ਰੋਗੀ ਨੂੰ ਡਾਕਟਰ ਕੋਲ ਪਹੁੰਚਾਉਣ ਤੋਂ ਬਾਅਦ ਮੁੱਢਲੇ ਸਹਾਇਕ ਦਾ ਕੀ ਫਰਜ ਹੈ ?
ਉੱਤਰ - ਮਰੀਜ਼ ਨੂੰ ਡਾਕਟਰ ਕੋਲ ਪਹੁੰਚਾਉਣ ਤੋਂ ਬਾਅਦ ਮੁੱਢਲੇ ਸਹਾਇਕ ਨੂੰ ਮਰੀਜ਼ ਦੇ ਘਰ ਵਾਲਿਆਂ ਨੂੰ ਸੂਚਨਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 7 , ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ - ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਹੋਗੀ ਜਾਂ ਫੱਟੜ ਦੀ ਹਾਲਤ ਨੂੰ ਖਰਾਬ ਹੋਣ ਤੋਂ ਰੋਕਣਾ ਅਤੇ ਉਸ ਦੀ ਜਾਣ ਬਚਾਉਣਾ ਹੁੰਦਾ ਹੈ ।
ਪ੍ਰਸ਼ਨ 8 . ਮੁੱਢਲੀ ਸਹਾਇਤਾ ਦੇ ਕੋਈ ਦੋ ਨਿਯਮ ਦੱਸੋ ।
ਉੱਤਰ - ( 1 ) ਸਭ ਤੋਂ ਪਹਿਲਾਂ ਮਰੀਜ਼ ਦੇ ਸਰੀਰ ਦੀ ਜਾਂਚ ਕਰੋ ।
( 2 ) ਸਭ ਤੋਂ ਵੱਧ ਖਤਰਨਾਕ ਚੋਟ ਵੱਲ ਵੱਧ ਧਿਆਨ ਦਿਓ ।
ਪ੍ਰਸ਼ਨ 9 . ਜੋ ਦੁਰਘਟਨਾ ਸੜਕ ' ਤੇ ਹੋਈ ਹੋਵੇ ਤਾਂ ਮੁੱਢਲੇ ਸਹਾਇਕ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ - ਮਰੀਜ਼ ਦੁਆਲੇ ਲੋਕਾਂ ਦੀ ਭੀੜ ਇੱਕਠੀ ਨਾ ਹੋਣ ਦੇਵੇ ।
ਪ੍ਰਸ਼ਨ 10 . ਸੜਕ ਤੇ ਦੁਰਘਟਨਾ ਹੋਣ ' ਤੇ ਮੁੱਢਲੇ ਸਹਾਇਕ ਦਾ ਸਭ ਤੋਂ ਪਹਿਲਾ ਕੀ ਕੰਮ ਹੋਵੇਗਾ ?
ਉੱਤਰ - ਫੱਟੜ ਦੇ ਸਰੀਰ ਦੀ ਜਾਂਚ ਕਰ ਕੇ ਸਭ ਤੋਂ ਵੱਧ ਖ਼ਤਰਨਾਕ ਚੋਟ ਦੀ ਭਾਲ ਕਰਨਾ ।
ਪ੍ਰਸ਼ਨ 11 . ਮੁੱਢਲੀ ਸਹਾਇਤਾ ਕਦੋ ਤੱਕ ਦਿੰਦੇ ਰਹਿਣਾ ਚਾਹੀਦਾ ਹੈ ?
ਉੱਤਰ - ਰਾਕਟਰੀ ਸਹਾਇਤਾ ਮਿਲਣ ਤੱਕ ਮੁੱਢਲੇ ਸਹਾਇਕ ਨੂੰ ਮੁੱਢਲੀ ਸਹਾਇਤਾ ਦਿੰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 12 . ਬਣਾਉਟੀ ਸਾਹ ਦੇਣ ਦੇ ਦੋ ਢੰਗਾਂ ਦੇ ਨਾਮ ਲਿਖੋ ।
ਉੱਤਰ - ਬਣਾਉਟੀ ਸਾਹ ਦੇਣ ਦੇ ਢੰਗ
( 1 ) ਸ਼ੈਫਰ ਦਾ ਢੰਗ ।
( 2 ) ਸਿਲਵੈਸਟਰ ਦਾ ਢੰਗ
ਪ੍ਰਸ਼ਨ 13 , ਬਣਾਉਟੀ ਸਾਹ ਦੇਣ ਵਾਲੇ ਰੋਗੀ ਦੇ ਸਰੀਰ ' ਤੇ ਦਬਾਅ ਕਿਉਂ ਪਾਇਆ ਜਾਂਦਾ ਹੈ ?
ਉੱਤਰ - ਦਬਾਅ ਪਾਉਣ ਨਾਲ ਫੇਫੜਿਆਂ ਵਿਚੋਂ ਹਵਾ ਬਾਹਰ ਨਿਕਲ ਜਾਂਦੀ ਹੈ । ਇਹ ਸਾਹ ਬਾਹਰ ਕੱਢਣ ਦੀ ਕਿਰਿਆ ਹੈ ।
DPE Mr. Kuldeep
No comments:
Post a Comment