Sunday, June 21, 2020

Class 7 Chapter 1

SUB- PHY.EDU
CLASS- 7 

 
CHAPTER- 1 
 
ਮਨੁੱਖੀ ਸਰੀਰ 

ਇੱਕ ਅੰਕ ਦੇ ਪ੍ਰਸ਼ਨ ਉੱਤਰ 
One Marks Que-Ans


ਪ੍ਰਸ਼ਨ 1 , ਪੰਜਾਬ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ? 
ਉੱਤਰ - ਕਬੱਡੀ ਪੰਜਾਬ ਦੀ ਹਰਮਨ ਪਿਆਰੀ ਖੇਡ ਹੈ । 

ਪ੍ਰਸ਼ਨ 2. ਖਿਡਾਰੀ ਨੂੰ ਆਪਣਾ ਸਰੀਰ ਸ਼ਕਤੀਸ਼ਾਲੀ ਬਣਾਉਣ ਲਈ ਕੀ ਕਰਨਾ ਪੈਂਦਾ ਹੈ ? 
ਉੱਤਰ - ਸਖ਼ਤ ਮਿਹਨਤ । 

ਪ੍ਰਸ਼ਨ 3. ਖੇਡਾਂ ਦੇ ਖੇਤਰ ਵਿੱਚ ਖਿਡਾਰੀ ਦੀ ਤਰੱਕੀ ਕਿਸ ਤੇ ਨਿਰਭਰ ਕਰਦੀ ਹੈ ? 
ਉੱਤਰ - ਖਿਡਾਰੀ ਦੇ ਸਰੀਰ ਦੀ ਸਮਰਥਾ ॥ 

ਪ੍ਰਸ਼ਨ 4. ਸਾਡੇ ਸਰੀਰ ਨੂੰ ਆਕਾਰ ਕੌਣ ਪ੍ਰਦਾਨ ਕਰਦਾ ਹੈ ? 
ਉੱਤਰ - ਸਰੀਰਿਕ ਢਾਚਾਂ ॥ 

ਪ੍ਰਸ਼ਨ 5. ਕੰਕਾਲ ਕਿਸ ਨੂੰ ਕਹਿੰਦੇ ਹਨ ? 
ਉੱਤਰ - ਹੱਡੀਆਂ ਦੇ ਢਾਂਚੇ ਨੂੰ ਕੰਕਾਲ ਕਹਿੰਦੇ ਹਨ । 

ਪ੍ਰਸ਼ਨ 6. ਮਨੁੱਖੀ ਸਰੀਰ ਦੇ ਮਹੱਤਵਪੂਰਨ ਅੰਗ ਕਿਹੜੇ ਹਨ ? 
ਉੱਤਰ - ਦਿਲ , ਫੇਫੜੇ ਅਤੇ ਗੁਰਦੇ । 

ਪ੍ਰਸ਼ਨ 7. ਦਿਮਾਗ ਦੀ ਸੁਰੱਖਿਆ ਕੌਣ ਕਰਦਾ ਹੈ ? 
ਉੱਤਰ - ਖੋਪੜੀ । 

ਪ੍ਰਸ਼ਨ 8. ਦਿਲ ਤੇ ਫੇਫੜਿਆਂ ਦੀ ਸੁਰੱਖਿਆ ਕੌਣ ਕਰਦਾ ਹੈ ? 
ਉੱਤਰ - ਪਸਲੀਆਂ । 

ਪ੍ਰਸ਼ਨ 9. ਸਰੀਰ ਨੂੰ ਗਤੀਸ਼ੀਲਤਾ ਕੌਣ ਪ੍ਰਦਾਨ ਕਰਦਾ ਹੈ ? 
ਉੱਤਰ - ਸਰੀਰਿਕ ਢਾਂਚਾ ਸਰੀਰ ਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ । 

ਪ੍ਰਸ਼ਨ 10. ਹੱਡੀਆਂ ਵਿੱਚ ਕਿਹੜੇ ਖਣਿਜ ਜਮਾਂ ਹੁੰਦੇ ਹਨ ? 
ਉੱਤਰ - ਕੈਲਸ਼ੀਅਮ ਅਤੇ ਫਾਸਫੋਰਸ । 

ਪ੍ਰਸ਼ਨ 11 , ਮਨੁੱਖੀ ਸਰੀਰ ਵਿੱਚ ਕਿਹੜੀਆਂ ਕਾਰਜ ਪ੍ਰਣਾਲੀਆਂ ਹਨ ? 
ਉੱਤਰ -1 . ਮਾਸਪੇਸ਼ੀਆਂ ਪ੍ਰਣਾਲੀ ( 2 ) ਲਹੂ ਪ੍ਰਵਾਹ ਪ੍ਰਣਾਲੀ
 ( 3 ) ਸਾਹ ਕਿਰਿਆ ਪ੍ਰਣਾਲੀ ( 4 ) ਪਾਚਨ ਪ੍ਰਣਾਲੀ ਦੀ ( 5 ) ਮਲ ਤਿਆਗ ਪ੍ਰਣਾਲੀ ( 6 ) ਨਾੜੀ ਤੰਤਰ ਪ੍ਰਣਾਲੀ ।

 ਪ੍ਰਸ਼ਨ 12 . ਮਾਸਪੇਸ਼ੀਆਂ ਦਾ ਕੀ ਕੰਮ ਹੈ ? 
ਉੱਤਰ - ਮਾਸਪੇਸ਼ੀਆਂ ਸਾਡੇ ਸਰੀਰ ਨੂੰ ਚੱਲਣ , ਵਿਰਣ , ਦੌੜਣਾ , ਕੁੱਦਣ ਆਦਿ ਵਿੱਚ ਸਹਾਇਤਾ ਕਰਦੀਆਂ ਹਨ । 

ਪ੍ਰਸ਼ਨ 13. ਮਨੁੱਖੀ ਦਿਲ ਦਾ ਆਕਾਰ ਕਿਸ ਤਰ੍ਹਾਂ ਦਾ ਹੁੰਦਾ ਹੈ ? 
ਉੱਤਰ - ਮਨੁੱਖੀ ਦਿਲ ਦਾ ਆਕਾਰ ਮਨੁੱਖ ਦੀ ਬੰਦ ਮੁੱਠੀ ਦੇ ਆਕਾਰ ਵਾਂਗ ਹੁੰਦਾ ਹੈ 

ਪ੍ਰਸ਼ਨ 14. ਸਾਹ ਕਿਰਿਆ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ? 
ਉੱਤਰ - ਨੱਕ , ਸਾਹ ਨਲੀ ਅਤੇ ਫੇਫੜੇ । 

ਪ੍ਰਸ਼ਨ 15. ਸਾਹ ਕਿਰਿਆ ਪ੍ਰਣਾਲੀ ਦਾ ਕੀ ਕੰਮ ਹੈ ? 
ਉੱਤਰ - ਇਹ ਆਕਸੀਜਨ ਸਰੀਰ ਦੇ ਅੰਦਰ ਲੈ ਕੇ ਜਾਦੇਂ ਹਨ । 

ਪ੍ਰਸ਼ਨ 16. ਮਲ ਤਿਆਗ ਪ੍ਰਣਾਲੀ ਦਾ ਕੀ ਕੰਮ ਹੈ ? 
ਉੱਤਰ - ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਮਲ ਤਿਆਗ ਪ੍ਰਣਾਲੀ ਕਰਦੀ ਹੈ । 

ਪ੍ਰਸ਼ਨ 17. ਮਲ ਤਿਆਗ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ? 
ਉੱਤਰ - ਚਮੜੀ ਅਤੇ ਗੁਰਦੇ । 

ਪ੍ਰਸ਼ਨ 18. ਚਮੜੀ ਅਤੇ ਗੁਰਦਿਆਂ ਦੁਆਰਾ ਕਿਹੜੇ ਵਿਅਰਥ ਪਦਾਰਥ ਬਾਹਰ ਕੌਦੇ ਜਾਂਦੇ ਹਨ ?
 ਉੱਤਰ - ਪਸੀਨਾ ਅਤੇ ਮੂਤਰ । 

ਪ੍ਰਸ਼ਨ 19 , ਨਾੜੀ ਪ੍ਰਣਾਲੀ ਦਾ ਕੀ ਕੰਮ ਹੈ ? 
ਉੱਤਰ - ਨਾੜੀ ਪ੍ਰਣਾਲੀ ਦਿਮਾਗ ਤੋਂ ਸੰਦੇਸ਼ ਸਰੀਰ ਅੰਗਾਂ ਤੱਕ ਅਤੇ ਸਰੀਰਿਕ ਅੰਗਾਂ ਤੋਂ ਮਾਸਪੇਸ਼ੀਆਂ ਤੱਕ ਪਹੁੰਚਾਉਂਦੀ ਹੈ । 

ਪ੍ਰਸ਼ਨ 20. ਮਨੁੱਖੀ ਸ਼ੰਵੇਦਨਸ਼ੀਲ ਅੰਗਾਂ ਦੇ ਨਾਂ ਦੱਸੋ ? 
ਉੱਤਰ - ਅੱਖ , ਕੰਨ , ਨੌਕ , ਜੀਭ ਅਤੇ ਚਮੜੀ ਸੰਵੇਦਨਸ਼ੀਲ ਅੰਗ ਹਨ ।

ਪ੍ਰਸ਼ਨ 21. ਸਾਰੀਆਂ ਕਾਰਜ ਪ੍ਰਣਾਲੀਆਂ ਵਿੱਚੋਂ ਮਹੱਤਵਪੂਰਨ ਪ੍ਰਣਾਲੀ ਕਿਹੜੀ ਹੈ ? 
ਉੱਤਰ - ਲਹੂ ਪ੍ਰਵਾਹ ਪ੍ਰਣਾਲੀ ਅਤੇ ਸਾਹ ਕਿਰਿਆ ਪ੍ਰਣਾਲੀ ਸਭ ਤੋਂ ਮਹੱਤਵਪੂਰਨ ਪ੍ਰਣਾਲੀਆਂ ਹਨ । 

ਪ੍ਰਸ਼ਨ 22. ਕਿਸੇ ਵਿਅਕਤੀ ਨੂੰ ਜਿਉਂਦੇ ਰਹਿਣ ਲਈ ਕਿਹੜੀ ਚੀਜ ਦੀ ਜ਼ਰੂਰਤ ਹੁੰਦੀ ਹੈ ? 
ਉੱਤਰ - ਕਿਸੇ ਵੀ ਵਿਅਕਤੀ ਨੂੰ ਜਿਉਂਦੇ ਰਹਿਣ ਲਈ ਸਰੀਰ ਵਿੱਚ ਲਹੂ ਰਾਹੀਂ ਆਕਸੀਜਨ ਦੇ ਲਗਾਤਾਰ ਪ੍ਰਵਾਹ ਦੀ ਲੋੜ ਹੁੰਦੀ ਹੈ ।

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...