SUB-PHY.EDU
CLASS- 7
CHAPTER -1
ਦੋ ਅਤੇ ਤਿੰਨ ਅੰਕਾਂ ਦੇ ਪ੍ਰਸ਼ਨ ਉੱਤਰ
Two and Three Marks Que-Ans
ਪ੍ਰਸ਼ਨ 1. ਸਰੀਰਿਕ ਢਾਂਚੇ ( Body Posture ) ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ - ਸਰੀਰਿਕ ਢਾਂਚਾ ਸਾਡੇ ਸਰੀਰ ਨੂੰ ਆਕਾਰ ਪ੍ਰਦਾਨ ਕਰਦਾ ਹੈ । ਮਨੁੱਖੀ ਸਰੀਰ ਵਿੱਚ ਭਿੰਨ - ਭਿੰਨ ਆਕਾਰ ਅਤੇ ਬਣਾਵਟ ਦੀਆਂ 206 ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਜੋੜਾਂ ਨਾਲ ਮਿਲ ਕੇ ਸਰੀਰ ਦਾ ਢਾਂਚਾ ਤਿਆਰ ਕਰਦੀਆਂ ਹਨ । ਹੱਡੀਆਂ ਦੇ ਇਸ ਢਾਂਚੇ ਨੂੰ ਹੱਡੀ ਪਿੰਜਰ ਕਹਿੰਦੇ ਹਨ । ਇਹ ਹੱਡੀ ਪਿੰਜਰ ਤੰਤੂਆਂ ਨਾਲ ਬਝਿਆ ਹੁੰਦਾ ਹੈ ਅਤੇ ਮਾਸਪੇਸ਼ਿਆਂ ਨਾਲ ਢੱਕਿਆ ਹੁੰਦਾ ਹੈ ।
ਪ੍ਰਸ਼ਨ 2. ਸਰੀਰਿਕ ਢਾਂਚੇ ਦੇ ਦੋ ਮੁੱਖ ਕੰਮ ( Functions of Body Posture ) ਦੱਸੋ ।
ਉੱਤਰ -1 ) ਸਰੀਰਿਕ ਢਾਚਾ ਸਰੀਰ ਦੇ ਕੋਮਲ ਅੰਗਾਂ ਦੀ ਰੱਖਿਆ ਕਰਦਾ ਹੈ ।
( 2 ) ਸਰੀਰਿਕ ਢਾਂਚਾ ਮਨੁੱਖੀ ਸਰੀਰ ਨੂੰ ਆਕਾਰ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 3 , ਸਾਡੇ ਸਰੀਰ ਦੀਆਂ ਹੱਡੀਆਂ ਖਣਿਜ ਭੰਡਾਰ ( Mineral Storehouse ) ਦਾ ਕੰਮ ਕਿਵੇਂ ਕਰਦੀਆਂ ਹਨ ?
ਉੱਤਰ - ਸਾਡੇ ਸਰੀਰ ਦੀਆਂ ਹੱਡੀਆਂ ਖਣਿਜ ਭੰਡਾਰ ਦਾ ਕੰਮ ਵੀ ਕਰਦੀਆਂ ਹਨ । ਹੱਡੀਆਂ ਵਿੱਚ ਕਾਫੀ ਮਾਤਰਾਂ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਜਮਾ ਹੁੰਦਾ ਹੈ । ਸਰੀਰ ਦੇ ਵਾਧੇ ਅਤੇ ਵਿਕਾਸ ਲਈ ਕੈਲਸ਼ੀਅਮ ਸਮੇਤ ਹੋਰ ਖਣਿਜਾਂ ਦੀ ਲੋੜ ਹੁੰਦੀ ਹੈ । ਜਿਸ ਦੇ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ।
ਪ੍ਰਸ਼ਨ 4 , ਮਨੁੱਖ ਦੀ ਮਾਸਪੇਸ਼ੀਆਂ ਪ੍ਰਣਾਲੀ ਬਾਰੇ ਦੱਸੋ ।
ਉੱਤਰ - ਆਸਪੇਸ਼ੀਆਂ ਪ੍ਰਣਾਲੀ ਸਰੀਰ ਦੀਆਂ ਮਾਸਪੇਸ਼ੀਆਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਦੀ ਹੈ । ਮਾਸਪੇਸ਼ੀਆਂ ਸਾਡੇ ਸਰੀਰ ਨੂੰ ਚੱਲਣ , ਫਿਰਣ , ਦੌੜਣ , ਕੁੱਦਣ ਆਦਿ ਕਿਰਿਆਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ । ਸਾਡੇ ਸਰੀਰ ਵਿੱਚ ਹੋਣ ਵਾਲੀ ਗਤੀਸ਼ੀਲਤਾ ਇਹਨਾਂ ਮਾਸਪੇਸ਼ੀਆਂ ਦੇ ਕਾਰਨ ਹੀ ਸੰਭਵ ਹੈ ।
ਪ੍ਰਸ਼ਨ 5. ਮਨੁੱਖੀ ਸਾਹ ( Respiratory System ) ਪ੍ਰਣਾਲੀ ਬਾਰੇ ਦੱਸੋ ।
ਉੱਤਰ - ਮਨੁੱਖ ਨੂੰ ਜੀਉਂਦੇ ਰਹਿਣ ਲਈ ਹਰ ਸਮੇਂ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ । ਅਸੀਂ ਸਾਹ ਦੁਆਰਾ ਆਕਸੀਜਨ ਸਰੀਰ ਦੇ ਅੰਦਰ ਲੈਕੇ ਜਾਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਾਂ । ਨੱਕ , ਸਾਹ ਨਲੀ ਅਤੇ ਫੇਫੜੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ।
ਪ੍ਰਸ਼ਨ 6. ਮਨੁੱਖੀ ਪਾਚਨ ( Digestive System ) ਪ੍ਰਣਾਲੀ ਬਾਰੇ ਦੱਸੋ ।
ਉੱਤਰ - ਸਰੀਰ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ । ਇਹ ਊਰਜਾ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ । ਸਾਡੇ ਦੁਆਰਾ ਖਾਦਾ ਗਿਆ ਭੋਜਨ ਲਈ ਰਸਾਇਣਿਕ ਕਿਰਿਆਵਾਂ ਤੋਂ ਬਾਅਦ ਸਰੀਰ ਦੇ ਵਰਤਣ ਯੋਗ ਬਣਦਾ ਹੈ।ਭੋਜਨ ਪ੍ਰਣਾਲੀ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਰੀਰ ਦੁਆਰਾ ਭੋਜਨ ਕਿਸ ਤਰ੍ਹਾਂ ਪਚਾਇਆ ਜਾਂਦਾ ਹੈ ਅਤੇ ਇਸ ਤੋਂ ਪੈਦਾ ਊਰਜਾ ਨੂੰ ਕਿਵੇਂ ਵਰਤਿਆ ਜਾਂਦਾ ਹੈ ।
ਪ੍ਰਸ਼ਨ 7. ਨਾੜੀ ਤੰਤਰ ਪ੍ਰਣਾਲੀ ( Nervous System ) ਦਾ ਕੀ ਕੰਮ ਹੈ ?
ਉੱਤਰ - ਮਨੁੱਖੀ ਸਰੀਰ ਵਿੱਚ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਨੂੰ ਦਿਮਾਗ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ । ਸਾਡੇ ਸਰੀਰ ਵਿੱਚ ਨਾੜੀ ਤੰਤੂਆਂ ਦਾ ਇਕ ਜਾਲ ਜਿਹਾ ਫੈਲਿਆ ਹੈ ਜਿਹੜਾ ਦਿਮਾਗ ਦੇ ਸੁਨੇਹਾਂ ਨੂੰ ਸਰੀਰਿਕ ਅੰਗਾਂ ਅਤੇ ਸਰੀਰਿਕ ਅੰਗਾਂ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਦਿਮਾਗ ਤੋਂ ਮਾਸਪੇਸ਼ੀਆਂ ਅਤੇ ਮਾਸਪੇਸ਼ੀਆਂ ਤੋਂ ਯੋਗਦਾਨ ਹੈ । ਦਿਮਾਗ ਤੱਕ ਸੁਨੇਹਾ ਆਦਾਨ - ਪ੍ਰਦਾਨ ਵਿੱਚ ਰੀੜ ਦੀ ਹੱਡੀ ਸੁਖਮਨਾ ਨਾੜੀ ਦਾ ਬਹੁਤ ਯੋਗਦਾਨ ਹੈ
ਪ੍ਰਸ਼ਨ 8. ਮਨੁੱਖੀ ਸਰੀਰ ਇਕ ਮਸ਼ੀਨ ਵਾਂਗ ਕਿਵੇਂ ਕੰਮ ਕਰਦਾ ਹੈ ?
ਉੱਤਰ - ਮਨੁੱਖੀ ਸਰੀਰ ਇਕ ਮਸ਼ੀਨ ਹੈ ਅਤੇ ਸਰੀਰਿਕ ਕਿਰਿਆ ਪ੍ਰਣਾਲੀਆਂ ਇਸ ਮਸ਼ੀਨ ਦੇ ਵਿਭਿੰਨ ਅੰਗ ( ਪੁਰਜੇ ) ਹਨ । ਮਸ਼ੀਨ ਦੇ ਠੀਕ ਕੰਮ ਕਰਨ ਲਈ ਉਸ ਦੇ ਸਾਰੇ ਪੁਰਜਿਆਂ ਦਾ ਠੀਕ ਤਰ੍ਹਾਂ ਨਾਲ ਕੰਮ ਕਰਨਾ ਜ਼ਰੂਰੀ ਹੈ । ਜੇਕਰ ਸਰੀਰ ਦੀ ਕਿਸੇ ਇਕ ਪ੍ਰਣਾਲੀ ਵਿੱਚ ਵੀ ਜ਼ਰਾ ਵੀ ਖਰਾਬੀ ਆਉਂਦੀ ਹੈ ਤਾਂ ਇਸ ਦਾ ਪ੍ਰਭਾਵ ਸਾਰੇ ਸਰੀਰ ਉੱਤੇ ਪੈਂਦਾ ਹੈ ਅਤੇ ਵਿਅਕਤੀ ਰੋਗੀ ਹੋ ਜਾਂਦਾ ਹੈ । ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਸਰੀਰ ਸੰਬੰਧੀ ਪੂਰੀ ਜਾਣਕਾਰੀ ਦੀ ਲੋੜ ਹੈ ।
🌳🌲🌴🌱🌲🌴🌳🌲🌱🌿
No comments:
Post a Comment