,RT QUE-ANS
ਇੱਕ ਅੰਕ ਵਾਲੇ ਪ੍ਰਸ਼ਨ
CLASS-9TH, CHAPTER-3, LONG QUE-ANS
ਪੰਜ ਅੰਕਾਂ ਵਾਲੇ ਪ੍ਰਸ਼ਨ
Five Marks Each
ਪ੍ਰਸ਼ਨ 1. ਨਸ਼ੀਲੀਆਂ ਵਸਤੂਆਂ ਕੀ ਹਨ ? ਇਹਨਾਂ ਦੇ ਦੋਸ਼ ਬਿਆਨ ਕਰੋ । ( ਅਭਿਆਸ ਦਾ ਪ੍ਰਸ਼ਨ -- 1 )
What are intoxicants ? Describe their harms .
ਉੱਤਰ - ਵਾਤਾਵਰਨ ਵਿੱਚ ਪੈਦਾ ਹੋਈਆਂ ਅਨੇਕ ਤਰ੍ਹਾਂ ਦੀਆਂ ਵਸਤੂਆਂ ਆਪਣੇ ਵਿੱਚ ਵੱਖ - ਵੱਖ ਤਰ੍ਹਾਂ ਦੇ ਗੁਣ ਰੱਖਦੀਆਂ ਹਨ । ਉਹ ਵਸਤੂਆਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਭੁੱਖ ਦੀ ਤ੍ਰਿਪਤੀ ਹੁੰਦੀ ਹੈ । ਸਾਡਾ ਭੋਜਨ ਅਖਵਾਉਂਦੀਆਂ ਹਨ । ਇਹਨਾਂ ਤੋਂ ਉਪਰੰਤ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਜਿਨ੍ਹਾਂ ਦੀ ਵਰਤੋਂ ਮਨੁੱਖ ਆਦਤਵੱਸ ਜਾਂ ਸਰੀਰਕ ਉਤੇਜਨਾ ਪ੍ਰਾਪਤ ਕਰਨ ਲਈ ਕਰਦਾ ਹੈ ਸਾਡੇ ਭੋਜਨ ਨਹੀਂ ਹਨ । ਨਸ਼ੀਲੀਆਂ ਵਸਤੂਆਂ ਦੀ ਵਰਤੋਂ ਮਨੁੱਖ ਆਦਿ ਕਾਲ ਤੋਂ ਕਰਦਾ ਆ ਰਿਹਾ ਹੈ । ਪਹਿਲਾਂ - ਪਹਿਲਾਂ ਇਹਨਾਂ ਦੀ ਵਰਤੋਂ ਮਨੁੱਖ ਨੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਹੋਵੇਗੀ । ਇਹਨਾਂ ਵਿੱਚ ਉਤੇਜਨਾ ਪੈਦਾ ਕਰਨ ਵਾਲੇ ਮਾਦੇ ( ਅਸਰ ) ਨੇ ਮਨੁੱਖ ਅੰਦਰ ਇਹਨਾਂ ਦੀ ਵਰਤੋਂ ਕਰਨ ਦਾ ਨਜ਼ਰੀਆ ਬਦਲ ਦਿੱਤਾ ਹੈ । ਨਸ਼ੇ ਜੋ ਆਦਤ ਬਣ ਜਾਂਦੇ ਹਨ , ਸਿਹਤ ਉੱਤੇ ਭੈੜੇ ਪ੍ਰਭਾਵ ਪਾਉਂਦੇ ਹਨ । ਇਹ ਠੀਕ ਹੈ ਕਿ ਇਹਨਾਂ ਦੇ ਅਸਰ ਅਧੀਨ ਸਰੀਰ ਤੋਂ ਵੱਧ ਕੰਮ ਲਿਆ ਜਾ ਸਕਦਾ ਹੈ ਪ੍ਰੰਤੂ ਕਈ ਵਾਰ ਇਹ ਜਾਨ ਦਾ ਜੋਖ਼ਮ ਵੀ ਬਣ ਜਾਂਦਾ ਹੈ । ਖਿਡਾਰੀਆਂ ਵਿਚ ਨਸ਼ੇ ਦੀ ਵਰਤੋਂ ਆਮ ਜਿਹੀ ਗਲ ਬਣ ਗਈ ਹੈ , ਜੋ ਬਹੁਤ ਬੁਰਾ ਰੁਝਾਨ ਹੈ । ਖੇਡਾਂ ਨੂੰ ਨਸ਼ਿਆਂ ਤੋਂ ਨਿਰਲੇਪ ਰੱਖਣ ਲਈ ਖੇਡ ਸੰਸਥਾਵਾਂ ਨੇ ਬਹੁਤ ਸਖ਼ਤ ਨਿਯਮ ਬਣਾਏ ਹੋਏ ਹਨ । ਫਿਰ ਵੀ ਇਹਨਾਂ ਦੀ ਵਰਤੋਂ ਹੋ ਰਹੀ ਹੈ । ਆਮ ਤੌਰ ਤੇ ਹੇਠ ਲਿਖੇ ਨਸ਼ੇ ਵਰਤੋਂ ਵਿਚ ਲਿਆਏ ਜਾਂਦੇ ਹਨ : ਨਸ਼ੀਲੀਆਂ ਵਸਤੂਆਂ - ਨਸ਼ੀਲੀਆਂ ਵਸਤੂਆਂ ਉਹ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਦੀ ਉਤੇਜਨਾ ਵਧ ਜਾਂਦੀ ਹੈ ਅਤੇ ਸਰੀਰ ਵਿੱਚ ਸਵੈ ਕੰਟਰੋਲ ਕਰਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ । ਸ਼ਰਾਬ , ਭੰਗ , ਤੰਬਾਕੂ , ਅਫ਼ੀਮ , ਡੋਡੇ , ਹਸ਼ੀਸ਼ , ਨਸਵਾਰ ਕੋਫ਼ੀਨ , ਐਡਰਨਵੀਨ , ਨਿਕੋਟੀਨ , ਹੈਰੋਇਨ , ਬਰਾਊਨ ਸ਼ੂਗਰ , ਚਰਸ ਅਤੇ ਕੋਕੀਨ ਜਿਹੇ ਅਨੇਕ ਪਦਾਰਥ ਨਸ਼ੇ ਦੇਣ ਵਾਲੇ ਪਦਾਰਥ ਹਨ । ਕਈ ਇਹੋ ਜਿਹੀਆਂ ਦਵਾਈਆਂ ਈਜਾਦ ਕੀਤੀਆਂ ਜਾ ਚੁੱਕੀਆਂ ਹਨ । ਜਿਨ੍ਹਾਂ ਨੂੰ ਡਰਗਜ਼ ਕਿਹਾ ਜਾਂਦਾ ਹੈ । ਖਿਡਾਰੀਆਂ ਵਿੱਚ ਡਰਗ ਲੈਣ ਦੀ ਆਦਤ ਵਿਸ਼ਵ ਪੱਧਰ ਤੇ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ । ਇਹ ਡਰਗਜ਼ ਖਿਡਾਰੀ ਦੀ ਜ਼ਿੰਦਗੀ ਬਰਬਾਦ ਕਰ ਕੇ ਰੱਖ ਦਿੰਦੇ ਹਨ । ਉਲੰਪਿਕ ਅਤੇ ਵਿਸ਼ਵ ਪੱਧਰੀ ਖੇਡਾਂ ਸਮੇਂ ਤਾਕਤ ਵਧਾਊ ਦਵਾਈਆਂ ( ਡਰਗਜ਼ ) ਦੀ ਮਦਦ ਨਾਲ ਬਹੁਤ ਨਾਮਵਰ ਖਿਡਾਰੀ ਆਪਣੇ ਖੇਡ ਜੀਵਨ ਤੋਂ ਹੱਥ ਧੋ ਬੈਠੇ ਹਨ । ਸਰੀਰ ਲਈ ਇਹਨਾਂ ਨਸ਼ਿਆਂ ਦੇ ਬਹੁਤ ਨੁਕਸਾਨ ਹਨ ।
ਸਰੀਰ ਲਈ ਨਸ਼ਿਆਂ ਦੇ ਦੇਸ਼ - ਨਸ਼ੇ ਵਾਲੇ ਪਦਾਰਥਾਂ ਨੂੰ ਅਸੀਂ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ । ਇਕ ਨਸ਼ੇ ਵਾਲੀਆਂ ਵਸਤੂਆਂ , ਦੂਸਰਾ ਨਸ਼ੇ ਵਾਲੀਆਂ ਦਵਾਈਆਂ ( Drugs ) , ਨਸ਼ੇ ਵਾਲੀਆਂ ਵਸਤੂਆਂ ਵਿੱਚ ਖਾਸਕਰ ਭੰਗ , ਤੰਬਾਕੂ , ਸ਼ਰਾਬ , ਡੋਡੇ ਆਦਿ ਆਉਂਦੇ ਹਨ । ਦੂਸਰੇ ਵਰਗ ਵਿੱਚ ਅਫੀਮ , ਹੈਰੋਇਨ , ਚਰਸ , ਗਾਂਜਾ , ਕੋਕੀਨ , ਕੋਫੀਨ , ਐਲ . ਐਮ . ਡੀ . ਆਦਿ ਦੀ ਗਿਣਤੀ ਕੀਤੀ ਜਾ ਸਕਦੀ ਹੈ ।
( 1 ) ਭੰਗ - ਇਹ ਜ਼ਮੀਨ ਵਿੱਚ ਉੱਗਣ ਵਾਲਾ ਪੈਂਦਾ ਹੈ । ਆਮ ਤੌਰ ਤੇ ਲੋਕ ਮਨ ਦੀ ਇਕਾਗਰਤਾ ਲਈ ਇਸ ਦੀ ਵਰਤੋਂ ਕਰਦੇ ਹਨ । ਇਸ ਦਾ ਅਸਰ ਸਰੀਰ ਦੇ ਦਿਮਾਗੀ ਤੰਤੂਆਂ ਉੱਤੇ ਜ਼ਿਆਦਾ ਹੁੰਦਾ ਹੈ । ਦਿਮਾਗ ਜਿਸ ਤਰ੍ਹਾਂ ਦੀ ਸੋਚ ਦੇ ਅਸਰ ਥੱਲੇ ਹੁੰਦਾ ਹੈ ਉਸ ਉੱਤੇ ਹੀ ਕੇਂਦਰਿਤ ਹੋ ਜਾਂਦਾ ਹੈ । ਭੰਗ ਦਾ ਸੇਵਨ ਕੀਤੇ ਵਿਅਕਤੀ ਦਾ ਵਿਵਹਾਰ ਇਕ ਪਾਗਲ ਵਰਗਾ ਹੁੰਦਾ ਹੈ ।
( 2 ) ਤੰਬਾਕੂ - ਇਹ ਵੀ ਜ਼ਮੀਨ ਵਿਚ ਉੱਗਣ ਵਾਲਾ ਪੌਦਾ ਹੈ । ਇਸ ਵਿਚ ਜ਼ਹਿਰੀਲਾ ਤੱਤ ਨਿਕੋਟੀਨ ਹੁੰਦਾ ਹੈ । ਸਿਗਰਟ , ਬੀੜੀ , ਪਾਈਪ , ਹੁੱਕੇ ਆਦਿ ਰਾਹੀਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਅੱਜ - ਕੱਲ੍ਹ ਤੰਬਾਕੂ ਦੇ ਦਾਣੇ ਚੂਨੇ ਵਿੱਚ ਰਲਾ ਕੇ ਵੀ ਵਰਤੇ ਜਾਂਦੇ ਹਨ , ਜੋ ਸਰੀਰ ਉੱਤੇ ਬਹੁਤ ਮਾਰੂ ਅਸਰ ਕਰਦੇ ਹਨ
( ੳ ) ਇਸ ਦੀ ਵਰਤੋਂ ਕਰਨ ਨਾਲ ਨਸ਼ਾ ਉਤੇਜਿਤ ਹੋ ਜਾਂਦਾ ਹੈ ।
( ਅ ) ਔਰਤਾਂ ਦੀ ਬੱਚੇਦਾਨੀ ' ਤੇ ਬੁਰਾ ਪ੍ਰਭਾਵ ਪੈਂਦਾ ਹੈ ।
( ੲ ) ਮੂੰਹ ਅਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ ।
( ਸ ) ਦਮਾ ਹੋ ਜਾਂਦਾ ਹੈ ।
( ਹ ) ਸਾਹ ਚੜ੍ਹਨ ਦੀਆਂ ਅਨੇਕ ਬਿਮਾਰੀਆਂ ਲੱਗ ਜਾਂਦੀਆਂ ਹਨ ।
( ਕ ) ਪੇਟ ਵਿਚ ਮਰੋੜ ਪੈ ਜਾਂਦੇ ਹਨ । ਗੈਸਟਰਿਕ ਅਲਸਰ ਹੋ ਜਾਂਦਾ ਹੈ ।
3. ਸ਼ਰਾਬ - ਸ਼ਰਾਬ ਗੁੜ , ਸੀਰੇ , ਅੰਗੂਰ ਅਤੇ ਹੋਰ ਮਿੱਠਾ ਅਸਰ ਰੱਖਣ ਵਾਲੇ ਪਦਾਰਥਾਂ ਤੋਂ ਤਿਆਰ ਕੀਤੀ ਜਾਂਦੀ ਹੈ । ਇਸ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਜਬਰਦਸਤ ਉਤੇਜਨਾ ਹੋਣੀ ਸ਼ੁਰੂ ਹੋ ਜਾਂਦੀ ਹੈ । ਸਰੀਰ ਢਿੱਲਾ ਅਤੇ ਸ਼ਕਤੀਹੀਣ ਹੋ ਜਾਂਦਾ ਹੈ ।
( ੳ ) ਇਹ ਗਿਆਨ ਤੰਤੂਆਂ ' ਤੇ ਅਸਰ ਕਰਦੀ ਹੈ । ਵਿਅਕਤੀ ਦੂਸਰਿਆਂ ਨਾਲ ਝਗੜਾ ਮੁੱਲ ਲੈ ਬਹਿੰਦਾ ਹੈ ।
( ਅ ) ਮਿਹਦੇ ਵਿਚ ਤੇਜ਼ਾਬੀ ਅੰਸ਼ ਪੈਦਾ ਕਰਦੀ ਹੈ ।
( ਏ ) ਇਹ ਭੁੱਖ ਮਾਰਦੀ ਹੈ । ਸਰੀਰ ਕਮਜ਼ੋਰ ਹੋ ਜਾਂਦਾ ਹੈ ।
( ਸ ) ਇਸ ਦਾ ਗੁਰਦਿਆਂ ਤੇ ਭੈੜਾ ਪ੍ਰਭਾਵ ਪੈਂਦਾ ਹੈ । ਬਹੁਤ ਸ਼ਰਾਬ ਪੀਣ ਨਾਲ ਗੁਰਦੇ ਨਕਾਰਾ ਹੋ ਜਾਂਦੇ ਹਨ ।
4. ਡੋਡੇ- ਡੋਡੇ ਦੋ ਪਦੇ ਦਾ ਫਲ ਹੁੰਦਾ ਹੈ , ਜਿਸ ਵਿੱਚ ਬੀਜ਼ ਹੁੰਦੇ ਹਨ । ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਅਤੇ ਮਸਲ ਕੇ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਇਹਨਾਂ ਦਾ ਅਸਰ ਸਰੀਰ ਨੂੰ ਥਕਾਵਟ ਤੋਂ ਰਾਹਤ ਦਿੰਦਾ ਹੈ ਅਤੇ ਦੇਰ ਤੱਕ ਕੰਮ ਕਰਦੇ ਰਹਿਣ ਦੇ ਯੋਗ ਬਣਾਉਂਦਾ ਹੈ । ਡੋਡਿਆਂ ਦੀ ਰੋਜ਼ਾਨਾ ਵਰਤੋਂ ਇਕ ਪੱਕੀ ਆਦਤ ਬਣ ਜਾਂਦੀ ਹੈ , ਜਿਹੜੀ ਸਰੀਰ ਨੂੰ ਕਮਜ਼ੋਰ ਕਰਦੀ ਹੈ । ਮਾਸ ਪੇਸ਼ੀਆਂ ਦੇ ਤੰਤੂ ਪਤਲੇ ਹੋ ਜਾਂਦੇ ਹਨ । ਸਰੀਰ ਵਿਚ ਕਬਜ ਹੋਣ ਦੀ ਸ਼ਕਾਇਤ ਪੈਦਾ ਹੋ ਜਾਂਦੀ ਹੈ । ਭੁੱਖ ਘਟ ਜਾਂਦੀ ਹੈ । ਡਰਗਜ਼ ( Drugs ) - ਇਸ ਵਰਗ ਵਿਚ ਉਹ ਮਾਰੂ ਦੁਆਈਆਂ ਸ਼ਾਮਲ ਹਨ ਜੋ ਕੁਝ ਪਲ ਲਈ ਸਰੀਰ ਵਿੱਚ ਸ਼ਕਤੀ ਪੈਦਾ ਕਰਦੀਆਂ ਹਨ ਅਤੇ ਬਾਅਦ ਵਿੱਚ ਸਰੀਰ ਉੱਤੇ ਬਹੁਤ ਹੀ ਘਾਤਕ ਅਸਰ ਪਾਉਂਦੀਆਂ ਹਨ ।
( 1 ) ਅਫ਼ੀਮ ਦੇ ਪਦਾਰਥ - ਇਹਨਾਂ ਵਿੱਚ ਅਫੀਮ , ਮਾਰਫੀਨ , ਹੈਰੋਇਨ , ਪੈਖਜਿਨ , ਮਿਖਾਡੋਸ ਆਦਿ ਪ੍ਰਮੁੱਖ ਹਨ । ਇਹਨਾਂ ਦਾ ਅਸਰ ਦਿਮਾਗ ਉੱਤੇ ਹੁੰਦਾ ਹੈ । ਇਹ ਸਰੀਰ ਦੇ ਦਰਦ ਨੂੰ ਕੁਝ ਸਮੇਂ ਲਈ ਘਟ ਕਰਦੀਆਂ ਹਨ ਪ੍ਰੰਤੂ ਸੋਚ ਸ਼ਕਤੀ ਅਤੇ ਸਰੀਰ ਉੱਤੇ ਬਹੁਤ ਹੀ ਮਾਰੂ ਅਸਰ ਪਾਉਂਦੀਆਂ ਹਨ ।
2. ਕੋਕੀਨ ਅਤੇ ਕੋਕੀਨ - ਇਹ ਸਰੀਰ ਵਿੱਚ ਉਤੇਜਨਾ ਪੈਦਾ ਕਰਦੀਆਂ ਹਨ । ਦਿਮਾਗ ਉੱਤੇ ਇਹਨਾਂ ਦਾ ਭੈੜਾ ਪ੍ਰਭਾਵ ਪੈਂਦਾ ਹੈ । ਥੋੜੇ ਸਮੇਂ ਲਈ ਮਨ ਦੀ ਇਕਾਗਰਤਾ ਅਤੇ ਸਰੀਰ ਦੇ ਕੰਮ ਕਰਨ ਦੀ ਸ਼ਕਤੀ ਵਿੱਚ ਤੇਜ਼ੀ ਲਿਆਉਂਦੀਆਂ ਹਨ ਪ੍ਰੰਤੂ ਇਹਨਾਂ ਦੇ ਅਸਰ ਖ਼ਤਮ ਹੋਣ ਤੋਂ ਬਾਅਦ ਸਗੈਰ ਸਤਹੀਟ ਹੋ ਜਾਂਦਾ ਹੈ ।
3. ਹੈਲੁਜਿਨ - ਇਸ ਵਿੱਚ ਪ੍ਰਮੁੱਖ ਐਲ . ਐਸ . ਟੀ . , ਮੈਸਕਾਲੀਨ , ਚਰਸ , ਗਾਂਜਾ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ । ਇਹ ਮਨ ਦੀ ਇਕਾਗਰਤਾ ਪੈਦਾ ਕਰਦੇ ਹਨ , ਪ੍ਰੰਤੂ ਰੋਜ਼ਾਨਾ ਵਰਤੋਂ ਸਰੀਰ ਉੱਤੇ ਭੈੜੇ ਪ੍ਰਭਾਵ ਪਾਉਂਦੀ ਹੈ ।
ਨਸ਼ਿਆਂ ਦੀ ਵਰਤੋਂ ਕਰਨ ਨਾਲ ਖਿਡਾਰੀ ਦਾ ਮਾਨਸਿਕ ਅਤੇ ਸਰੀਰਕ ਸੰਤੁਲਨ ਵਿਗੜ ਜਾਂਦਾ ਹੈ । ਸੋਚ ਸ਼ਕਤੀ ਘਟ ਜਾਂਦੀ ਹੈ । ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ । ਮਰਰੀ ਦੇ ਤਾਪਮਾਨ ਵਿੱਚ ਸੰਤੁਲਨ ਨਹੀਂ ਰਹਿੰਦਾ । ਸਰੀਰ ਨੂੰ ਅਨੇਕ ਤਰ੍ਹਾਂ ਦੇ ਸਾਹ ਦੇ ਰੋਗ , ਕੈਂਸਰ , ਜਿਗਰ ਅਤੇ ਗੁਰਦਿਆਂ ਦੇ ਰੋਗ ਲੱਗ ਜਾਂਦੇ ਹਨ । ਨਸ਼ਾ ਕਰਨ ਵਾਲੇ ਵਿਅਕਤੀ ਦੇ ਦਿਲ ਦਿਮਾਗ , ਮਹਿਦੇ , ਗੁਰਦੇ , ਅੰਤੜੀਆਂ ਅਤੇ ਫੇਫੜਿਆਂ ਤੇ ਮਾਰੂ ਅਸਰ ਕਰਦੇ ਹਨ । ਇਹ ਵਿਅਕਤੀ ਦੀ ਉਮਰ ਘਟਾਉਂਦੇ ਹਨ ।
ਪ੍ਰਸ਼ਨ 2. ਖਿਡਾਰੀ ਦੀ ਖੇਡ ਉੱਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ
Write down the bad effects of Intoxicants on the performance of the players ?
ਉੱਤਰ -ਨਵੀਨ ਉਲੰਪਿਕ ਖੇਡਾਂ ਦੇ ਨਿਰਮਾਤਾ ਬੈਰਨ ਦਿ ਕਿਉਬਰਟਿਨ ਨੇ ਉਲੰਪਿਕ ਖੇਡਾਂ ਦੇ ਆਦਰਸ਼ ਦਾ ਬਿਆਨ ਕਰਦੇ ਹੋਏ ਕਿਹਾ ਸੀ ਕਿ ਖੇਡਾਂ ਜਿੱਤ ਪ੍ਰਾਪਤ ਕਰਨ ਲਈਨਹੀਂ ਸਗੋਂ ਚੰਗਾ ਮੁਕਾਬਲਾ ਕਰਨ ਲਈ ਖੇਡੀਆਂ ਜਾਂਦੀਆਂ ਹਨ । ਖੇਡਾਂ ਵਿੱਚ ਵਧੀਆਂ ਖੇਡਣ ਵਾਲਾ ਖਿਡਾਰੀ ਹੀ ਅਸਲ ਵਿਚ ਸਫ਼ਲ ਖਿਡਾਰੀ ਹੁੰਦਾ ਹੈ । ਪ੍ਰੰਤੂ ਅੱਜਕੱਲ੍ਹ ਖਿਡਾਰੀ ਚੰਗਾ ਖੇਡਣ ਨਾਲੋਂ ਜਿੱਤ ਨੂੰ ਵੱਧ ਮਹੱਤਤਾ ਦੇਣ ਲਗ ਪਏ ਹਨ । ਉਹ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ । ਖੇਡ ਮੁਕਾਬਲਿਆਂ ਦੌਰਾਨ ਕਈ ਖਿਡਾਰੀ ਤਾਕਤ ਵਧਾਊ ਦਵਾਈਆਂ ( Doping ) ਦੀ ਵਰਤੋਂ ਕਰਨ ਲੱਗ ਪਏ ਹਨ । ਨਸ਼ੇ ਵਾਲੇ ਪਦਾਰਥ ਜਾਂ ਤਾਕਤ ਵਧਾਊ ਦਵਾਈਆਂ ਕੁਝ ਸਮੇਂ ਲਈ ਤਾਂ ਖਿਡਾਰੀ ਦੀ ਕਾਰਜ ਕੁਸ਼ਲਤਾ ਵਧਾ ਦਿੰਦੀਆਂ ਹਨ ਤੂ ਇਹਨਾਂ ਦਾ ਸਾਈਡ ਪ੍ਰਭਾਵ ਬਹੁਤ ਭੈੜਾ ਹੁੰਦਾ ਹੈ । ਖਿਡਾਰੀਆਂ ਨੂੰ ਇਹਨਾਂ ਦੁਵਾਈਆਂ ਦੀ ਆਦਤ ਪੈ ਜਾਂਦੀ ਹੈ ਜੋ ਉਹਨਾਂ ਦੇ ਸਰੀਰ ਨੂੰ ਖੇਡਣ ਦੇ ਯੋਗ ਨਹੀਂ ਰਹਿਣ ਦਿੰਦੀਆਂ।ਜਿੱਥੇ ਚੰਗੀ ਖੁਰਾਕ ਅਤੇ ਵਧੀਆ ਨਿੰਗ ਖਿਡਾਰੀ ਦੀ ਖੇਡ ਕਲਾ ਨੂੰ ਨਿਖਾਰਦੇ ਹਨ ਉੱਥੇ ਨਸ਼ੇ ਖਿਡਾਰੀ ਦੀ ਸਰੀਰਕ ਸ਼ਕਤੀ ਨੂੰ ਖ਼ਤਮ ਕਰ ਦਿੰਦੇ ਹਨ । ਜੋ ਖਿਡਾਰੀ ਨਸ਼ਿਆਂ ਦੀ ਬੁਰੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਹਨਾਂ ਦੇ ਸਰੀਰ ਉੱਤੇ ਹੇਠ ਲਿਖੇ ਪ੍ਰਭਾਵ ਵੇਖਣ ਨੂੰ ਮਿਲਦੇ ਹਨ----
ਖਿਡਾਰੀ ਦੀ ਸਿਹਤ ਅਤੇ ਉਸਦੀ ਖੇਡ ਉੱਤੇ ਨਸ਼ੀਲੀਆਂ ਵਸਤੂਆਂ ਦੇ ਪ੍ਰਭਾਵ
1. ਮਾਸ ਪੱਠਿਆਂ ਦੀ ਸ਼ਕਤੀ ਦਾ ਘਟ ਜਾਣਾ - ਨਸ਼ਾ ਕਰਨ ਵਾਲੇ ਖਿਡਾਰੀ ਦੇ ਮਾਸ ਪੱਠੇ ਕਮਜ਼ੋਰ ਹੋ ਜਾਂਦੇ ਹਨ । ਉਹਨਾਂ ਵਿੱਚ ਸਹਿਣ ਸ਼ਕਤੀ ਘਟ ਜਾਂਦੀ ਹੈ । ਨਸ਼ਿਆਂ ਦਾ ਤੇਜ਼ਾਬੀ ਦਾ ਖਿਡਾਰੀ ਨੂੰ ਖੇਡ ਦੌਰਾਨ ਛੇਤੀ ਥਕਾ ਦਿੰਦਾ ਹੈ । ਨਸ਼ਿਆਂ ਦੀ ਹਾਲਤ ਵਿੱਚ ਖਿਡਾਰੀ ਆਰਾਮ ਦੀ ਸਥਿਤੀ ਵਿਚ ਨਹੀਂ ਆ ਸਕਦਾ ਕਿਉਂਕਿ ਪੱਠਿਆਂ ਵਿੱਚ ਨਸ਼ੇ ਵੱਡੀ ਮਾਤਰਾ ਵਿੱਚ ਤੋੜ - ਫੋੜ ਕਰਦੇ ਹਨ । ਸਰੀਰ ਵਿੱਚ ਅਰਾਮ ਦੇ ਪਲਾਂ ਦੌਰਾਨ ਫਾਲਤੂ ਪਦਾਰਥ ਬਾਹਰ ਕੱਢਣ ਦੀ ਸਮਰੱਥਾ ਨਹੀਂ ਰਹਿੰਦੀ ਜਿਸ ਕਰਕੇ ਮਾਸ ਪੱਠਿਆਂ ਵਿੱਚ ਥਕਾਵਟ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ , ਜਿਸ ਦਾ ਅਸਰ ਖਿਡਾਰੀ ਦੀ ਖੇਡ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ ।
2. ਨਸ਼ੇ ਵਾਲੇ ਖਿਡਾਰੀ ਦੀ ਤੰਤੂ - ਮਾਸ ਪੇਸ਼ੀ ਵਿੱਚ ਤਾਲਮੇਲ ਨਹੀਂ ਰਹਿੰਦਾ - ਨਸ਼ਿਆਂ ਦਾ ਸਿੱਧਾ ਪ੍ਰਭਾਵ ਦਿਮਾਗ ਦੇ ਤੰਤੂਆਂ ਉੱਤੇ ਪੈਂਦਾ ਹੈ , ਜਿਸ ਨਾਲ ਖਿਡਾਰੀ ਦਾ ਮਾਸ - ਪੇਸ਼ੀ ਅਤੇ ਨਾੜੀ ਤੰਤੂ ਤਾਲ ਮੇਲ ਟੁੱਟ ਜਾਂਦਾ ਹੈ । ਇਸ ਤਾਲਮੇਲ ਦੇ ਟੁੱਟਣ ਨਾਲ ਖਿਡਾਰੀ ਦੀ ਖੇਡ ਸਮਰੱਥਾ ਵਿਚ ਫ਼ਰਕ ਆ ਜਾਂਦਾ ਹੈ । ਖਿਡਾਰੀ ਖੇਡ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਨਸ਼ੇ ਦੀ ਹਾਲਤ ਵਿੱਚ ਖੇਡਦੇ ਹੋਏ ਖਿਡਾਰੀ ਅਕਸਰ ਹਾਰਦੇ ਵੇਖੇ ਗਏ ਹਨ ।
3. ਨਸ਼ਈ ਖਿਡਾਰੀ ਦਾ ਸੁਭਾਅ ਚਿੜਚਿੜਾ ਅਤੇ ਗੁੱਸੇਖੋਰ ਹੋ ਜਾਂਦਾ ਹੈ - ਨਸ਼ੇ ਵਾਲੇ ਖਿਡਾਰੀ ਦੀ ਖੇਡ ਯੋਗਤਾ ਘਟ ਜਾਣ ਕਾਰਨ ਉਸ ਦਾ ਸੁਭਾਅ ਗੁੱਸੇ ਵਾਲਾ ਅਤੇ ਚਿੜਚਿੜਾ ਹੋ ਜਾਂਦਾ ਹੈ । ਉਹ ਖੇਡ ਵਿੱਚ ਵੱਧ ਤੋਂ ਵੱਧ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ , ਜਦੋਂ ਸਫ਼ਲਤਾ ਹਾਸਲ ਨਹੀਂ ਹੁੰਦੀ ਤਾਂ ਉਹ ਆਪਾ ਖੋਹ ਬਹਿੰਦਾ ਹੈ ਜਿਸ ਦੇ ਫਲਸਰੂਪ ਜਾਂ ਤਾਂ ਉਹ ਆਪਣੇ ਸੱਟ ਲਗਵਾ ਬਹਿੰਦਾ ਹੈ ਜਾਂ ਵਿਰੋਧੀ ਖਿਡਾਰੀ ਨੂੰ ਜ਼ਖਮੀ ਕਰ ਦਿੰਦਾ ਹੈ ।
4. ਨਸ਼ਈ ਖਿਡਾਰੀ ਨੂੰ ਸਾਹ ਜ਼ਿਆਦਾ ਚੜ੍ਹਦਾ ਹੈ - ਨਸ਼ੇ ਦਾ ਪ੍ਰਭਾਵ ਖੂਨ ਰਾਹੀਂ ਫੇਫੜਿਆਂ ਉੱਤੇ ਮਾਰੂ ਅਸਰ ਕਰਦਾ ਹੈ । ਫੇਫੜਿਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਜਿਸ ਕਰਕੇ ਖਿਡਾਰੀ ਨੂੰ ਖੇਡ ਦੌਰਾਨ ਵੱਧ ਸਾਹ ਚੜ੍ਹਦਾ ਹੈ । ਨਸ਼ੇ ਖਿਡਾਰੀ ਦੇ ਅੰਦਰੂਨੀ ਪ੍ਰਬੰਧਾਂ ਉੱਤੇ ਵੱਧ ਦਬਾਅ ਪਾਉਂਦੇ ਹਨ , ਜਿਸ ਨਾਲ ਆਕਸੀਜਨ ਦੀ ਖਪਤ ਵੀ ਸਰੀਰ ਵਿਚ ਵਧ ਜਾਂਦੀ ਹੈ । ਸਰੀਰ ਵਿੱਚ ਲਗਾਤਾਰ ਆਕਸੀਜਨ ਦੀ ਘਾਟ ਕਰਕੇ ਖਿਡਾਰੀ ਨੂੰ ਸਾਹ ਚੜ੍ਹਦਾ ਹੈ । ਉਹ ਆਪਣੀ ਖੇਡ ਤੇਜ਼ੀ ਨਾਲ ਜਾਰੀ ਰੱਖਣ ਤੋਂ ਅਸਮਰੱਥ ਹੋ ਜਾਂਦਾ ਹੈ ।
5. ਨਸ਼ਈ ਖਿਡਾਰੀ ਖੇਡ ਬਰੀਕੀਆਂ ਸੇਚਣ ਤੋਂ ਅਸਮਰੱਥ ਹੋ ਜਾਂਦਾ ਹੈ : - ਅੱਜ ਦੀ ਖੇਡ ਸਿਰਫ਼ ਤਾਕਤ ਅਤੇ ਜੋਸ਼ ਦੀ ਖੇਡ ਨਹੀਂ ਰਹੀ । ਅੱਜ ਦੀ ਖੇਡ ਵਿਚ ਸਫਲਤਾ ਪ੍ਰਾਪਤ ਕਰਨ ਲਈ ਤਾਕਤ ਜੋਸ਼ ਦੇ ਨਾਲ ਨਾਲ ਹੋਸ਼ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਜੋ ਖਿਡਾਰੀ ਸਹੀ ਵਕਤ ਤੇ ਸਹੀ ਫੈਸਲੇ ਲੈ ਕੇ ਖੇਡਦੇ ਹਨ ਅਕਸਰ ਸਫਲ ਹੁੰਦੇ ਹਨ ਪ੍ਰੰਤੂ ਨਸ਼ੇ ਦੀ ਹਾਲਤ ਵਿਚ ਰਹਿਣ ਵਾਲਾ ਖਿਡਾਰੀ ਸਹੀ ਫੈਸਲੇ ਨਹੀਂ ਲੈ ਸਕਦਾ ਜਿਸ ਦੇ ਕਾਰਨ ਉਸ ਦੇ ਹੱਥੋਂ ਬਾਜ਼ੀ ਵਿਰੋਧੀ ਦੇ ਕੋਲ ਚਲੀ ਜਾਂਦੀ ਹੈ । ਨਸ਼ੇ ਦਿਮਾਗੀ ਤੰਤੂਆਂ ਨੂੰ ਪ੍ਰਭਾਵਤ ਕਰਦੇ ਹਨ । ਨਸ਼ਾ - ਸੂਤ ਖਿਡਾਰੀ ਦਾ ਮਨ ਇਕਾਗਰ ਨਹੀਂ ਹੁੰਦਾ ਜਿਸ ਕਰਕੇ ਉਹ ਖੇਡਦੇ ਸਮੇਂ ਗਲਤੀਆਂ ਕਰਦਾ ਹੈ ਅਤੇ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ ।
6. ਨਸ਼ਈ ਖਿਡਾਰੀ ਬਦਤਮੀਜ਼ ਅਤੇ ਅਨੈਤਿਕ ਹੋ ਜਾਂਦਾ ਹੈ - ਨਸ਼ਾ ਕਰਨ ਵਾਲੇ ਖਿਡਾਰੀ ਦੀ ਹਾਲਤ ਅਰਧ - ਬੇਹੋਸ਼ੀ ਵਾਲੀ ਹੁੰਦੀ ਹੈ । ਉਹ ਆਪਣੇ ਕੋਚ , ਕਪਤਾਨ ਅਤੇ ਮੈਨੇਜਰ ਦੇ ਫੈਸਲਿਆਂ ਦੀ ਪ੍ਰਵਾਹ ਨਹੀਂ ਕਰਦਾ । ਉਹ ਰੈਫ਼ਰੀ ਦੇ ਨਿਰਣਿਆਂ ਤੋਂ ਅਸੰਤੁਸ਼ਟ ਰਹਿੰਦਾ ਹੈ ਅਤੇ ਫੈਸਲੇ ਮੰਨਣ ਤੋਂ ਇਨਕਾਰ ਕਰਦਾ ਰਹਿੰਦਾ ਹੈ ਜਿਸ ਨਾਲ ਖੇਡ ਵਿੱਚ ਵਿਘਨ ਪੈਂਦਾ ਹੈ । ਉਹ ਵਿਰੋਧੀ ਖਿਡਾਰੀਆਂ ਅਤੇ ਰੈਫਰੀਆਂ ਨਾਲ ਗਾਲੀ - ਗਲੋਚ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ , ਜਿਸ ਕਾਰਨ ਪੂਰੀ ਟੀਮ ਮੁਸੀਬਤ ਵਿੱਚ ਫਸ ਜਾਂਦੀ ਹੈ ।
7. ਨਸ਼ਈ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ - ਨਸ਼ੇ ਦੀ ਆਦਤ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ।ਉਹ ਖੇਡ ਨਿਯਮਾਂ ਦੀ ਪ੍ਰਵਾਹ ਨਹੀਂ ਕਰਦਾ । ਉਸ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਰਹਿੰਦਾ।ਉਹ ਕਈ ਵਾਰ ਇੰਨੀ ਤੇਜ਼ੀ ਅਤੇ ਜੋਸ਼ ਨਾਲ ਖੇਡਦਾ ਹੈ । ਵਿਰੋਧੀ ਦੇ ਸੱਟ ਮਾਰ ਦਿੰਦਾ ਹੈ ਜਾਂ ਆਪਣੇ ਸੱਟ ਲਗਵਾ ਲੈਂਦਾ ਹੈ । ਉਹ ਸੱਟ ਲੱਗਣ ਦੀ ਹਾਲਤ ਵਿੱਚ ਵੀ ਖੇਡਣ ਦੀ ਜ਼ਿਦ ਕਰਦਾ ਹੈ । ਇਸ ਤਰ੍ਹਾਂ ਕਰਦੇ ਕਈ ਵਾਰ ਖਿਡਾਰੀ ਸਾਰੀ ਉਮਰ ਲਈ ਖੇਡਣ ਤੋਂ ਵਾਂਝੇ ਹੋ ਜਾਂਦੇ ਹਨ ।
8. ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਅਯੋਗ ਕਰਾਰ ਦਿੱਤਾ ਗਿਆ ਹੈ -ਕਿਸੇ ਕਿਮ ਦਾ ਨਸ਼ਾ ਕਰ ਕੇ ਖੇਡਣਾ ਜਾਂ ਤਾਕਤ ਵਧਾਊ ਦਵਾਈਆਂ ਦਾ ਪ੍ਰਯੋਗ ਕਰ ਕੇ ਖੇਡਣਾਂ ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਮਨਾਂ ਕੀਤਾ ਗਿਆ ਹੈ । ਜੋ ਖਿਡਾਰੀ ਇਹਨਾਂ ਨਸ਼ਿਆਂ ਦੀ ਵਰਤੋਂ ਕਰ ਕੇ ਖੇਡਦਾ ਹੈ , ਸਿੱਧ ਹੋ ਜਾਣ ਤੇ ਉਸ ਖਿਡਾਰੀ ਤੋਂ ਉਸ ਦਾ ਜਿੱਤਿਆ ਹੋਇਆ ਸਨਮਾਨ ਵਾਪਸ ਲੈ ਲਿਆ ਜਾਂਦਾ ਹੈ ਅਤੇ ਉਸ ਨੂੰ ਅੱਗੋਂ ਵਾਸਤੇ ਖੇਡਾਂ ਵਿੱਚ ਹਿੱਸਾ ਲੈਣ ਦੇ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ । ਇਹ ਨਿਯਮ ਸਾਰੇ ਖੇਡ ਮੁਕਾਬਲਿਆਂ ਦੌਰਾਨ ਲਾਗੂ ਰਹਿੰਦਾ ਹੈ ।
ਨਸ਼ੇ ਖਿਡਾਰੀ ਦੀ ਸਰੀਰਕ ਅਤੇ ਮਾਨਸਿਕ ਦਸ਼ਾ ਦੇ ਨਾਲ ਨਾਲ ਸਮਾਜਿਕ ਦਸ਼ਾ ਵੀ ਖਰਾਬ ਕਰਦੇ ਹਨ । ਚੰਗੇ ਮੁਕਾਬਲੇ ਕਰਨ ਅਤੇ ਚੰਗੇ ਖੇਡ ਪ੍ਰਦਰਸ਼ਨ ਦਾ ਵਿਖਾਵਾ ਕਰਨ ਲਈ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 3 . ਖੇਡ ਵਿੱਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਾਰਨ ਵੀ ਹੋ ਸਕਦੀ ਹੈ ? ਕਿਵੇਂ ? ( ਅਭਿਆਸ ਦਾ ਪ੍ਰਸ਼ਨ - 3 )
Use of intoxicants can be the cause of defeat in games . How ?
ਉੱਤਰ - ਅੱਜ ਖਿਡਾਰੀਆਂ ਵਿਚ ਤਾਕਤ ਵਧਾਉ ਦਵਾਈਆਂ ਜਿਨ੍ਹਾਂ ਨੂੰ ਡੋਪਿੰਗ ( Doping ) ਕਿਹਾ ਜਾਂਦਾ ਹੈ ਦਾ ਇਸਤੇਮਾਲ ਕਰਨ ਦੀ ਰੁਚੀ ਬਹੁਤ ਵਧ ਗਈ ਹੈ । ਹਰ ਤਰ੍ਹਾਂ ਦੇ ਡੋਪਿੰਗ , ਡਰਗਜ਼ ਅਤੇ ਨਸ਼ੇ ਦੀ ਵਰਤੋਂ ਕਰਕੇ ਖੇਡਾਂ ਵਿੱਚ ਭਾਗ ਲੈਣਾ ਮਨ੍ਹਾਂ ਹੈ । ਕਿਸੇ ਤਰ੍ਹਾਂ ਦੀ ਤਾਕਤ ਵਧਾਊ ਦਵਾਈ ਜਾਂ ਨਸ਼ੇ ਦੀ ਹਾਲਤ ਵਿੱਚ ਜਿੱਤਿਆ ਇਨਾਮ ਅਤੇ ਸਨਮਾਨ ਵਾਪਸ ਕਰ ਲਿਆ ਜਾਂਦਾ ਹੈ । ਖਿਡਾਰੀ ਨੂੰ ਹਮੇਸ਼ਾ ਵਾਸਤੇ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਜਾਂਦਾ ਹੈ । ਅੱਜ ਤੱਕ ਬਹੁਤ ਸਾਰੇ ਨਾਮੀ ਖਿਡਾਰੀ ਨਸ਼ਿਆਂ ਕਾਰਨ ਖੇਡਣ ਤੋਂ ਅਯੋਗ ਕਰਾਰ ਦਿੱਤੇ ਜਾ ਚੁੱਕੇ ਹਨ । ਇਸ ਵਿਚ ਕੋਈ ਸ਼ਕ ਨਹੀਂ ਕਿ ਕੁੱਝ ਸਮੇਂ ਲਈ ਇਹ ਨਸ਼ੇ ਮਾਸ ਪੇਸ਼ੀਆਂ ਦੀ ਉਤੇਜਨਾ ਇਸ ਹੱਦ ਤੱਕ ਵਧਾ ਦਿੰਦੇ ਹਨ ਕਿ ਖਿਡਾਰੀ ਹੈਰਾਨੀਜਨਕ ਖੇਡ ਪ੍ਰਦਰਸ਼ਨ ਕਰ ਜਾਂਦਾ ਹੈ ਪ੍ਰੰਤੂ ਬਾਅਦ ਵਿਚ ਉਸ ਦੀ ਸਿਹਤ ' ਤੇ ਇਹ ਨਸ਼ੇ ਬਹੁਤ ਹੀ ਮਾਰੂ ਅਸਰ ਕਰਦੇ ਹਨ । ਨਸ਼ੇ ਖਿਡਾਰੀ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦੇ ਹਨ ।
ਖੇਡਾਂ ਵਿੱਚ ਨਸ਼ਿਆਂ ਕਾਰਨ ਹਾਰ - ਖਿਡਾਰੀ ਜਿੱਤਣ ਲਈ ਖੇਡ ਕਿਰਿਆ ਕਰਨ ਵੇਲੇ ਨਸ਼ੇ ਦੀ ਵਰਤੋਂ ਕਰਦੇ ਹਨ ਪ੍ਰੰਤੂ ਖੇਡਾਂ ਵਿੱਚ ਹਾਰ ਇਹਨਾਂ ਕਰਕੇ ਵੀ ਹੋ ਸਕਦੀ ਹੈ :
1. ਨਸ਼ਿਆਂ ਦੇ ਪ੍ਰਭਾਵ ਨਾਲ ਖਿਡਾਰੀ ਦੀ ਮਾਨਸਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ । ਉਹ ਸਹੀ ਸਮੇਂ ' ਤੇ ਸਹੀ ਫੈਸਲੇ ਲੈਣ ਤੋਂ ਅਸਮਰੱਥ ਹੋ ਜਾਂਦਾ ਹੈ । ਬਹੁਤ ਵਾਰ ਇਸ ਸਥਿਤੀ ਵਿੱਚ ਖਿਡਾਰੀ ਗੋਲ ਕਰਨ ਦੇ ਬਹੁਤ ਮੌਕੇ ਗਵਾ ਦਿੰਦਾ ਹੈ । ਨਸ਼ਈ ਖਿਡਾਰੀ ਦੀ ਹਾਲਤ ਦਾ ਫਾਇਦਾ ਵਿਰੋਧੀ ਖਿਡਾਰੀਆਂ ਨੂੰ ਹੁੰਦਾ ਹੈ , ਜਿਸ ਕਰਕੇ ਟੀਮ ਜਿੱਤਦੀ ਹੋਈ ਹਾਰ ਜਾਂਦੀ ਹੈ ।
2. ਨਸ਼ੇ ਦੀ ਹਾਲਤ ਵਾਲੇ ਖਿਡਾਰੀ ਦਾ ਸੁਭਾਅ ਚਿੜਚਿੜਾ ਅਤੇ ਗੁੱਸੇਖੋਰ ਹੋ ਜਾਂਦਾ ਹੈ । ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਅਤੇ ਨਾ ਹੀ ਖੇਡ ਨਿਯਮਾਂ ਦੀ ਪ੍ਰਵਾਹ ਕਰਦਾ ਹੈ । ਉਹ ਬਹੁਤ ਵਾਰ ਵਿਰੋਧੀ ਖਿਡਾਰੀਆਂ ਨੂੰ ਸੱਟ ਮਾਰਦਾ ਹੈ , ਗਾਲਾਂ ਕੱਢ ਦਿੰਦਾ ਹੈ ਜਾਂ ਰੈਫਰੀ ਨਾਲ ਬਦਤਮੀਜ਼ੀ ਕਰਦਾ ਹੈ ਜਿਸ ਕਰਕੇ ਉਸਨੂੰ ਖੇਡ ਦੌਰਾਨ ਕਈ ਵਾਰ ਸਥਾਈ ਤੌਰ ' ਤੇ ਜਾਂ ਅਸਥਾਈ ਤੌਰ ਤੇ ਖੇਡ ਮੈਦਾਨ ਵਿੱਚੋਂ ਬਾਹਰ ਜਾਣ ਦੀ ਸਜ਼ਾ ਮਿਲਦੀ ਹੈ । ਇਸ ਸਜ਼ਾ ਕਰ ਕੇ ਟੀਮ ਲਈ ਖਿਡਾਰੀ ਦੀ ਕਮੀ ਹੋ ਜਾਂਦੀ ਹੈ ਜੋ ਟੀਮ ਲਈ ਹਾਰ ਦਾ ਕਾਰਨ ਬਣਦੀ ਹੈ ।
3. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਖੇਡਦਾ ਹੋਇਆ ਵੱਧ ਜ਼ੋਰ ਲਗਾ ਦਿੰਦਾ ਹੈ । ਜਿਸ ਕਰਕੇ ਉਸ ਦੇ ਸਰੀਰ ਵਿੱਚ ਬਹੁਤ ਦੇਰ ਤੱਕ ਪੂਰੀ ਬਰਕਰਾਰੀ ਨਾਲ ਖੇਡਣ ਦੀ ਸਮਰੱਥਾ ਨਹੀਂ ਰਹਿੰਦੀ । ਉਸ ਨੂੰ ਥਕਾਵਟ ਆ ਜਾਂਦੀ ਹੈ । ਵਿਰੋਧੀ ਖਿਡਾਰੀ ਨਸ਼ਈ ਖਿਡਾਰੀ ਦੀ ਸਥਿਤੀ ਦਾ ਫਾਇਦਾ ਉਠਾ ਲੈਂਦੇ ਹਨ ਜਿਸ ਕਰਕੇ ਟੀਮ ਹਾਰ ਜਾਂਦੀ ਹੈ ।
4. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਵਾਰ ਵਾਰ ਗਲਤੀਆਂ ਕਰਦਾ ਹੈ , ਜਿਸ ਦਾ ਫਾਇਦਾ ਵਿਰੋਧੀ ਖਿਡਾਰੀ ਨੂੰ ਮਿਲਦਾ ਹੈ । ਇਸ ਤਰ੍ਹਾਂ ਤੁਕੜਾ ਖਿਡਾਰੀ ਆਪਣੀਆਂ ਗਲਤੀਆਂ ਕਾਰਨ ਨੰਬਰਾਂ ਦੇ ਹੇਰ - ਫੇਰ ਕਰਕੇ ਹਾਰ ਜਾਂਦਾ ਹੈ ।
5. ਨਸ਼ਾ ਕਰਨ ਵਾਲੇ ਖਿਡਾਰੀ ਦਾ ਸਰੀਰਕ ਸੰਤੁਲਨ ਖਰਾਬ ਹੋ ਜਾਂਦਾ ਹੈ । ਉਸ ਦੀ ਮਾਨਸਿਕ ਦਸ਼ਾ ਅਸਾਵੀਂ ਹੋ ਜਾਂਦੀ ਹੈ । ਉਹ ਵਿਰੋਧੀ ਖਿਡਾਰੀਆਂ ਦੇ ਦਾਅ - ਪੇਚ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ , ਜਿਸ ਦੇ ਕਾਰਨ ਉਸ ਦੀ ਟੀਮ ਅਸ਼ਫਲਤਾ ਵੱਲ ਚਲੀ ਜਾਂਦੀ ਹੈ ।
6. ਨਸ਼ੀਲੀਆਂ ਵਸਤੂਆਂ ਅਤੇ ਤਾਕਤ ਵਧਾਊ ਦਵਾਈਆਂ ( Doping ) ਪੂਰੇ ਖੇਡ ਜਗਤ ਵਿੱਚ ਵਰਜਿਤ ਹਨ । ਇਹਨਾਂ ਦਾ ਸੇਵਨ ਕਰ ਕੇ ਖੇਡਣਾ ਖੇਡ ਨਿਯਮਾਂ ਦੀ ਉਲੰਘਣਾ ਹੈ । ਜੇਕਰ ਖੇਡ ਦੇ ਦੌਰਾਨ ਕੋਈ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰ ਕੇ ਖੇਡਿਆ ਹੋਇਆ ਪਕੜਿਆਂ ਜਾਂਦਾ ਹੈ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਕਰ ਲਿਆ ਜਾਂਦਾ ਹੈ ।
ਇਸ ਲਈ ਜ਼ਰੂਰੀ ਹੈ ਕਿ ਹਰ ਖਿਡਾਰੀ ਨਸ਼ਿਆਂ ਤੋਂ ਦੂਰ ਰਹੇ । ਨਸ਼ਿਆਂ ਦੀ ਥਾਂ ਸਖ਼ਤ ਮਿਹਨਤ ਕਰ ਕੇ ਜਿੱਤ ਪ੍ਰਾਪਤ ਕਰੇ ਅਤੇ ਆਪਣੇ ਸਰੀਰ ਨੂੰ ਅਰੋਗ ਅਤੇ ਨਰੋਇਆ ਰੱਖੋ ।
ਪ੍ਰਸ਼ਨ 4. ਸ਼ਰਾਬ ਕੀ ਹੈ ? ਇਸ ਦਾ ਥੋੜੀ ਜਾਂ ਬਹੁਤੀ ਮਿਕਦਾਰ ਵਿਚ ਪ੍ਰਯੋਗ ਕਰਨ ਨਾਲ ਸਰੀਰ ' ਤੇ ਕੀ ਅਸਰ ਪੈਂਦਾ ਹੈ ?
Q. What is alcohol ? What are its effects on the tissues when we take it in large and in small quantities ?
ਉੱਤਰ - ਸ਼ਰਾਬ- ਸ਼ਰਾਬ ਇਕ ਨਸ਼ੀਲਾ ( Intoxicating ) ਤਰਲ ਪਦਾਰਥ ਹੈ । ਜੇਕਰ ਖੰਡ ਜਾ ਗੁੜ ਨੂੰ ਘੋਲ ਕੇ ਉਸ ਵਿੱਚ ਥੋੜਾ ਜਿੰਨਾ ਖ਼ਮੀਰ ਮਿਲਾ ਕੇ ਕੁਝ ਦਿਨਾਂ ਲਈ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਇਕ ਵਿਸ਼ੇਸ਼ ਪ੍ਰਕਾਰ ਦੀ ਕਿਰਿਆ ਹੋਣ ਲਗਦੀ ਹੈ । ਇਸ ਨੂੰ ਉਫਾਨ ਜਾਂ ਫ਼ਰਮੈਨਟੇਸ਼ਨ ( Fermentation ) ਆਖਦੇ ਹਨ । ਇਸ ਕਿਰਿਆ ਨਾਲ ਸ਼ੱਕਰ , ਰੱਸ ਕਾਰਬਨ ਡਾਈਆਕਸਾਈਡ ਵਿਚ ਬਦਲ ਜਾਂਦੀ ਹੈ।ਕਾਰਬਨ ਡਾਈਆਕਸਾਈਡ ਹਵਾ ਵਿਚ ਉੱਡ ਜਾਂਦੀ ਹੈ ਅਤੇ ਬਾਕੀ ਰਸ ਰਹਿ ਜਾਂਦਾ ਹੈ । ਇਸ ਰਸ ਨੂੰ ਸ਼ਰਾਬ ( Alcohol ) ਆਖਦੇ ਹਨ ।
ਤੰਤੂਆਂ ਉੱਤੇ ਸ਼ਰਾਬ ਦਾ ਪ੍ਰਭਾਵ ( Effects of Alcohol on tissues ) - ਸ਼ਰਾਬ ਪੀਣ ਨਾਲ ਸਿਹਤ ' ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਪੇਟ ਵਿਚ ਕਈ ਪ੍ਰਕਾਰ ਦੀ ਖਰਾਬੀ ਆ ਜਾਂਦੀ ਹੈ ਜਾਂ ਰੋਗ ਪੈਦਾ ਹੁੰਦਾ ਹੈ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਤੇ ਉਮਰ ਘਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ' ਤੇ ਬੁਰਾ ਅਸਰ ਪਾਉਂਦੀ ਹੈ । ਸ਼ਰਾਬ ਪੀਣ ਨਾਲ ਕਿਸੇ ਤਰ੍ਹਾਂ ਦਾ ਲਾਭ ਨਹੀਂ ਹੁੰਦਾ । ਜੇਕਰ ਕਿਸੇ ਚੰਗੇ ਡਾਕਟਰ ਦੀ ਸਲਾਹ ਨਾਲ ਇਸ ਦੀ ਥੋੜੀ ਮਿਕਦਾਰ ਲਈ ਜਾਏ ਤਾਂ ਇਹ ਸਰੀਰ ਨੂੰ ਕੁਝ ਤਾਕਤ ਪਹੁੰਚਾਉਂਦੀ ਹੈ , ਪਰ ਇਸ ਦੀ ਜ਼ਿਆਦਾ ਮਿਕਦਾਰ ਪੀਣ ਨਾਲ ਸਿਹਤ ਵਿਗੜ ਜਾਂਦੀ ਹੈ । ਸ਼ਰਾਬ ਪੀਣ ਦੇ ਨੁਕਸਾਨ ਇਸ ਤਰ੍ਹਾਂ ਹਨ
1. ਸ਼ਰਾਬ ਦਾ ਭੈੜਾ ਅਸਰ ਸਭ ਤੋਂ ਪਹਿਲਾਂ ਦਿਮਾਗ ਉੱਪਰ ਪੈਂਦਾ ਹੈ । ਇਸ ਨਾਲ ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ । ਸੋਚਣ - ਸ਼ਕਤੀ ਘਟ ਜਾਂਦੀ ਹੈ ਅਤੇ ਮਨੁੱਖ ਇਕ ਜਿਉਂਦੀ ਲਾਸ਼ ਹੀ ਬਣ ਕੇ ਰਹਿ ਜਾਂਦਾ ਹੈ ।
2. ਇਸ ਨਾਲ ਗੁਰਦਿਆਂ ਦੀ ਕੰਮ ਕਰਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ।
3. ਸ਼ਰਾਬ ਦੀ ਵਧੇਰੇ ਮਾਤਰਾ ਪੀਣ ਨਾਲ ਸਰੀਰ ਵਿਚ ਪਾਚਕ ਰਸ ਪੈਦਾ ਨਹੀਂ ਹੁੰਦਾ ।
4. ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਅਤੇ ਇਸ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ।
5. ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਲਹੂ ਗੇੜ ਦੀ ਗਤੀ ਤੇਜ਼ ਹੋ ਜਾਂਦੀ ਹੈ । ਦਿਲ ਦੀਆਂ ਮਾਸ - ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਹੈ ।
6. ਇਸ ਦਾ ਲਗਾਤਾਰ ਪ੍ਰਯੋਗ ਕਰਨ ਨਾਲ ਪੱਠਿਆਂ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਨਾਲ ਮਨੁੱਖ ਦਾ ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਯੋਗ ਨਹੀਂ ਰਹਿੰਦਾ ।
7. ਬਹੁਤ ਸਾਰੇ ਰਸਾਇਣਿਕ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲੇ ਆਦਮੀ ਦੇ ਟਾਕਰੇ ਵਿਚ ਸ਼ਰਾਬ ਨਾ ਪੀਣ ਵਾਲਾ ਆਦਮੀ ਜ਼ਿਆਦਾ ਕੰਮ ਕਰ ਸਕਦਾ ਹੈ ਅਤੇ ਉਸ ਨੂੰ ਸ਼ਰਾਬ ਪੀਣ ਵਾਲੇ ਆਦਮੀ ਦੇ ਟਾਕਰੇ ਵਿਚ ਬਿਮਾਰੀਆਂ ਵੀ ਘਟ ਹੀ ਲਗਦੀਆਂ ਹਨ ।
8. ਸ਼ਰਾਬ ਪੀਣਾ ਇਕ ਸਮਾਜਿਕ ਬੁਰਾਈ ਵੀ ਹੈ । ਇਸ ਦਾ ਅਸਰ ਸਿਰਫ਼ ਇਸ ਨੂੰ ਪੀਣ ਵਾਲੇ ' ਤੇ ਹੀ ਨਹੀਂ ਸਗੋਂ ਆਲੇ - ਦੁਆਲੇ ‘ ਤੇ ਵੀ ਪੈਂਦਾ ਹੈ ।
ਪ੍ਰਸ਼ਨ 5. ਤੰਬਾਕੂ ਪੀਣ ਦੇ ਕੀ ਨੁਕਸਾਨ ਹਨ ?
Q. What are the harms of tobacco smoking ?
ਉੱਤਰ - ਤੰਬਾਕੂ ਪੀਣਾ ਬਹੁਤ ਬੁਰੀ ਆਦਤ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜਕੱਲ੍ਹ ਸਾਡੇ ਦੇਸ਼ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਤੰਬਾਕੂ ਪੀਣ ਦੀ ਆਦਤ ਦੇ ਸ਼ਿਕਾਰ ਹਨ । ਤੰਬਾਕੂ ਵਿਚ ਬਹੁਤ ਹੀ ਖ਼ਤਰਨਾਕ ਜ਼ਹਿਰ ਹੁੰਦਾ ਹੈ ਜਿਸ ਨੂੰ ਨਿਕੋਟੀਨ ( Nicotine ) ਕਹਿੰਦੇ ਹਨ । ਇਸ ਤੋਂ ਇਲਾਵਾ ਇਸ ਵਿਚ ਅਮੋਨੀਆ , ਕਾਰਬਨ ਡਾਈਆਕਸਾਈਡ ਅਤੇ Pyridine ਹੁੰਦੀਆਂ ਹਨ । ਨਿਕੋਟੀਨ ਦਾ ਸਭ ਤੋਂ ਪਹਿਲਾਂ ਬੁਰਾ ਪ੍ਰਭਾਵ ਸਿਰ ' ਤੇ ਪੈਂਦਾ ਹੈ।ਇਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ । ਇਸ ਤੋਂ ਬਾਅਦ ਇਹ ਦਿਲ ' ਤੇ ਅਸਰ ਕਰਦੀ ਹੈ । ਇਸ ਨਾਲ ਦਿਲ ਘਬਰਾਉਣ ਲੱਗਦਾ ਹੈ।ਇਸ ਦੇ ਕੁਝ ਵੱਡੇ ਨੁਕਸਾਨ ਇਸ ਤਰ੍ਹਾਂ ਹਨ
1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਵਿਚ ਕਮਜ਼ੋਰੀ ਆਉਂਦੀ ਹੈ ਅਤੇ ਅੱਖਾਂ ਵਿਚ ਜ਼ਹਿਰ ਫੈਲ ਜਾਂਦਾ ਹੈ ।
2. ਤੰਬਾਕੂ ਦਿਲ ਉੱਪਰ ਬੁਰਾ ਅਸਰ ਪਾਉਂਦਾ ਹੈ । ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।ਦਿਲ ਦੇ ਰੋਗੀਆਂ ਲਈ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ । ਕੁਝ ਰਸਾਇਣਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
3. ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰ ਦੇਂਦਾ ਹੈ , ਜਿਸ ਨਾਲ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
4. ਤੰਬਾਕੂ ਦੀ ਵਰਤੋਂ ਨਾਲ ਪੇਟ ਖਰਾਬ ਹੋ ਜਾਂਦਾ ਹੈ ।
5. ਤੰਬਾਕੂ ਪੀਣ ਨਾਲ ਇਸ ਦਾ ਧੂੰਆਂ ਗਲੇ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਇਸ ਨਾਲ ਗਲੇ ਵਿਚ ਖਾਰਸ਼ ਹੁੰਦੀ ਹੈ।ਇਸ ਤੋਂ ਖੰਘ ਦੀ ਬਿਮਾਰੀ ਪੈਦਾ ਹੁੰਦੀ ਹੈ ।
6. ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗ ਜਾਂਦੀ ਹੈ । ਇਸ ਦਾ ਜ਼ਿਆਦਾ ਪ੍ਰਯੋਗ ਕਰਨ ਵਾਲੇ ਬੰਦਿਆਂ ਨੂੰ ਛਾਤੀ ਦਾ ਕੈਂਸਰ ਅਤੇ ਗਲੇ ਦਾ ਕੈਂਸਰ ਵਧੇਰੇ ਹੁੰਦਾ ਹੈ । ਸਿਗਰੇਟ ਪੀਣ ਨਾਲ ਬਲੈਡਰ , ਖੁਰਾਕ ਨਲੀ ਅਤੇ ਮੂੰਹ ਦੇ ਕੈਂਸਰ ਦਾ ਵੀ ਡਰ ਰਹਿੰਦਾ ਹੈ ।
Save 🌳🌳🌳🌳🌳
No comments:
Post a Comment