Tuesday, July 19, 2022

Class 11 / Chapter 1. Health education



























        1. ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ--- ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਹੈ । ਉਹਨਾਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਰਿਸ਼ਟ - ਪੁਸ਼ਟ ਰਹਿਣ ਲਈ ਗਿਆਨ ਦੇਣਾ ਤਾਂ ਕਿ ਲੋਕਾਂ ਦੀ ਸਿਹਤ ਦਾ ਪੱਥਰ ਚੰਗਾ ਹੋਵੇ । ਜਿਸ ਨਾਲ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵਧੇਗੀ ਅਤੇ ਜ਼ਿਆਦਾ ਦੇਰ ਲਗਾਤਾਰ ਕੰਮ ਕਰਨ ਨਾਲ ਵੀ ਉਹਨਾਂ ਨੂੰ ਥਕਾਵਟ ਨਹੀਂ ਹੋਵੇਗੀ ਜਾਂ ਬਹੁਤ ਘੱਟ ਹੋਵੇਗੀ ਤੇ ਉਹ ਜ਼ਿਆਦਾ ਕੰਮ ਕਰਨ ਦੇ ਯੋਗ ਹੀ ਨਹੀਂ ਹੋ ਜਾਣਗੇ .. ਸਗੋਂ ਕਰਨਗੇ ਵੀ । ਇਸ ਤਰ੍ਹਾਂ ਜ਼ਿਆਦਾ ਕੰਮ ਕਰਨ ਨਾਲ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਣਗੇ ਤੇ ਉਹ ਆਪਣੀ ਖੁਰਾਕ ਅਤੇ ਲੋੜਾਂ ਤੇ ਜ਼ਿਆਦਾ ਪੈਸਾ ਖ਼ਰਚ ਕਰਨ ਦੇ ਯੋਗ ਹੋ ਜਾਣਗੇ ਤੇ ਚੰਗੀ ਸੰਤੁਲਿਤ ਖੁਰਾਕ ਖਾਣਗੇ । ਜਿਸ ਨਾਲ ਉਹਨਾਂ ਦੀ ਸਿਹਤ ਚੰਗੀ ਹੋਵੇਗੀ । ਜਿਸ ਦੇ ਫਲਸਰੂਪ ਉਹਨਾਂ ਦੀ ਸਿਹਤ ਦਾ ਪੱਧਰ ਉੱਚਾ ਹੋਵੇਗਾ । ਜੋ ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਗਿਣਿਆ ਜਾਂਦਾ ਹੈ ਉਹ ਪੂਰਾ ਹੋ ਜਾਵੇਗਾ । 
        5. ਰੋਗਾਂ ਦੀ ਰੋਕਥਾਮ ਅਤੇ ਉਹਨਾਂ ਤੇ ਕਾਬੂ ਪਾਉਣਾ ---- ਜਦੋਂ ਭਿਆਨਕ ਰੋਗ ਫੈਲਦੇ ਹਨ ਤਾਂ ਇਹਨਾਂ ਰੋਗਾਂ ਜਾਂ ਬਿਮਾਰੀਆਂ ਦੇ ਕਾਰਨ ਲੋਕਾਂ ਦੀ ਸਿਹਤ ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਇਸ ਲਈ ਸਿਹਤ ਸਿੱਖਿਆ ਦਾ ਇਕ ਇਹ ਵੀ ਉਦੇਸ਼ ਹੈ ਕਿ ਇਸ ਤਰਾਂ ਦੀਆਂ ਖ਼ਤਰਨਾਕ ਬਿਮਾਰੀਆਂ ਜਿਵੇਂ ਮਲੇਰੀਆ , ਹੈਜ਼ਾ , ਪਲੇਗ , ਚੇਚਕ ਆਦਿ ਨੂੰ ਫੈਲਣ ਤੋਂ ਰੋਕਥਾਮ ਦਾ ਉਪਾਅ ਕੀਤਾ ਜਾਵੇ ਤੇ ਜੇਕਰ ਕੋਈ ਬਿਮਾਰੀ ਫੈਲ ਗਈ ਹੈ ਤਾਂ ਉਸ ਤੇ ਕਾਬੂ ਪਾਇਆ ਜਾਵੇ ਤੇ ਹੋਰ ਲੋਕਾਂ ਵਿਚ ਫੈਲਣ ਤੋਂ ਰੋਕਿਆ ਜਾਵੇ । ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਟੀਕੇ ਲਗਵਾਏ ਜਾਣ ਜਿਵੇਂ ਛੋਟੇ ਬੱਚਿਆ ਦੇ ਛੋਟੀ ਉਮਰ ਵਿਚ ਹੀ ਲਗਾਏ ਜਾਂਦੇ ਹਨ ਜਾਂ ਪਹਿਲਾ ਹਦਾਇਤਾਂ ਅਨੁਸਾਰ ਦਵਾਈ ਖਾਧੀ ਜਾਵੇ ਤਾਂ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਜੇ ਇਹ ਵੀ ਪਤਾ ਲੱਗ ਜਾਵੇ ਕਿ ਇਹ ਬਿਮਾਰੀ ਕਿਸ ਤਰ੍ਹਾਂ ਫੈਲਦੀ ਹੈ ਤਾਂ ਇਸ ਬਿਮਾਰੀ ਦੇ ਫੈਲਣ ਦੇ ਕਾਰਨ ਠੀਕ ਸਮੇਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਹੀ ਅਸੀਂ ਸਿਹਤਮੰਦ ਅਤੇ ਰਿਸ਼ਟ - ਪੁਸ਼ਟ ਜੀਵਨ ਬਿਤਾ ਸਕਦੇ ਹਾਂ ਤੇ ਸਿਹਤ - ਸਿੱਖਿਆ ਦਾ ਇਹ ਉਦੇਸ਼ ਪੂਰਾ ਹੋ ਸਕਦਾ ਹੈ ॥













Save 🌳🌳🌳🌳🌳💦💦💦

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...