Sunday, June 21, 2020

Education

Chapter 1 

 9th- class

Very short answer type questions

*ਪਾਠ:- 1. ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ*


ਪ੍ਰਸ਼ਨ 1 , ਸਰੀਰਕ ਸਿੱਖਿਆ ਤੋਂ ਕੀ ਭਾਵ ਹੈ ? 
ਉਤਰ - ਸਰੀਰਕ ਸਿੱਖਿਆ ਵਿਅਕਤੀ ਦੀਆਂ ਉਹਨਾਂ ਸਰੀਰਕ ਅਤੇ ਮਾਨਸਿਕ ਗਤੀ ਵਿਧੀਆਂ ਦਾ ਅਧਿਐਨ ਹੈ ਜਿਹੜੀਆਂ ਹਰਕਤਾਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ । 

ਪ੍ਰਸ਼ਨ 2 . ਸਰੀਰਕ ਸਿੱਖਿਆ ਦਾ ਮੰਤਵ ਕੀ ਹੈ ? 
ਉੱਤਰ - ਸਰੀਰਕ ਸਿੱਖਿਆ ਦਾ ਮੰਤਵ ਵਿਅਕਤੀ ਦਾ ਖੇਡ ਅਭਿਆਸ ਰਾਹੀਂ ਸਰਵਪੱਖੀ ਵਿਕਾਸ ਕਰਨਾ ਹੈ । 

ਪ੍ਰਸ਼ਨ 3 . ਸਰੀਰਕ ਸਿੱਖਿਆ ਨੂੰ ਕਿਹੜੇ - ਕਿਹੜੇ ਸ਼ਬਦਾਂ ਨਾਲ ਪੁਕਾਰਿਆ ਜਾਂਦਾ ਸੀ ? 
ਉੱਤਰ - ਸਰੀਰਕ ਸਿੱਖਿਆ ਨੂੰ ਸਰੀਰਕ ਸਿਖਲਾਈ , ਸਰੀਰਕ ਸੱਭਿਅਤਾ , ਸਪੋਰਟਸ ਅਤੇ ਖੇਡਾਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । 

ਪ੍ਰਸ਼ਨ 4 . ਸਰੀਰਕ ਸਿੱਖਿਆ ਦੇ ਉਦੇਸ਼ ਕੀ ਹਨ ? 
ਉੱਤਰ - ਸਰੀਰਕ ਸਿੱਖਿਆ ਦਾ ਉਦੇਸ਼ ਵਿਅਕਤੀ ਦਾ ਖੇਡਾਂ ਰਾਹੀਂ ਸਰੀਰਕ , ਮਾਨਸਿਕ ਸਮਾਜਿਕ ਅਤੇ ਨੈਤਿਕ ਵਿਕਾਸ ਕਰਨਾ ਹੈ । 

ਪ੍ਰਸ਼ਨ 5 . ਵਿਹਲੇ ਸਮੇਂ ਨੂੰ ਖੇਡਾਂ ਵਿਚ ਬਤੀਤ ਕਰਨਾ ਕਿਉਂ ਚੰਗਾ ਹੈ ? 
ਉੱਤਰ - ਵਿਹਲੇ ਸਮੇਂ ਨੂੰ ਖੇਡਾਂ ਵੱਲ ਲਗਾਉਣ ਨਾਲ ਵਿਅਕਤੀ ਦੀ ਸਿਹਤ ਬਣਦੀ ਹੈ , ਮਨੋਰੰਜਨ ਹੁੰਦਾ ਹੈ ਅਤੇ ਭੈੜੀਆਂ ਆਦਤਾਂ ਤੋਂ ਬਚਿਆ ਜਾ ਸਕਦਾ ਹੈ । 

ਪ੍ਰਸ਼ਨ 6 . ਸਰੀਰਕ ਸਿੱਖਿਆ ਵਿਅਕਤੀ ਨੂੰ ਕੀ ਪ੍ਰਦਾਨ ਕਰਦੀ ਹੈ ? 
ਉੱਤਰ - ਸਰੀਰਕ ਸਿੱਖਿਆ ਵਿਅਕਤੀ ਨੂੰ ਚੰਗੀ ਸਿਹਤ , ਤੀਖਣ ਬੁੱਧੀ , ਆਤਮਿਕ ਸਨਮਾਨ ਅਤੇ ਚੰਗੇ ਨਾਗਰਿਕ ਦੇ ਗੁਣ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 7 , ਖੇਡਾਂ ਅਤੇ ਖਿਡਾਰੀ ਦਾ ਸਮਾਜ ਵਿਚ ਕਿਹੋ ਜਿਹਾ ਸਥਾਨ ਹੈ ? 
ਉੱਤਰ - ਖੇਡਾਂ ਨੂੰ ਪਵਿੱਤਰ ਕਿਰਿਆ ਮੰਨਿਆ ਜਾਂਦਾ ਹੈ । ਖਿਡਾਰੀ ਨੂੰ ਸਮਾਜ ਸਨਮਾਨਜਨਕ ਸਥਾਨ ਦਿੰਦਾ ਹੈ । 

ਪ੍ਰਸ਼ਨ 8 . ਸਰੀਰਕ ਸਿੱਖਿਆ ਚੰਗੀ ਨਾਗਰਿਕਤਾ ਦੀ ਪ੍ਰਯੋਗਸ਼ਾਲਾ ਕਿਉਂ ਹੈ ? 
ਉੱਤਰ - ਕਿਉਂਕਿ ਸਰੀਰਕ ਸਿੱਖਿਆ ਅਤੇ ਖੇਡਾਂ ਰਾਹੀਂ ਸਿਹਤਮੰਦ , ਤਾਕਤਵਰ ਅਕਲਮੰਦ , ਸਮਰਥਾ ਭਰਪੂਰ ਅਤੇ ਦੇਸ਼ ਭਗਤ ਨਾਗਰਿਕ ਪੈਦਾ ਕੀਤੇ ਜਾ ਸਕਦੇ ਹਨ । 

ਪ੍ਰਸ਼ਨ 9 . ਕੀ ਖੇਡਾਂ ਵਿਦਿਆਰਥੀ ਦੀ ਪੜਾਈ ' ਤੇ ਬੁਰਾ ਅਸਰ ਪਾਉਂਦੀਆਂ ਹਨ ? 
ਉੱਤਰ - ਜੀ ਨਹੀਂ , ਖੇਡਾਂ ਵਿਦਿਆਰਥੀ ਦੇ ਦਿਮਾਗ ਨੂੰ ਮਜ਼ਬੂਤ ਬਣਾਉਂਦੀਆਂ ਹਨ । ਮਾਨਸਿਕ ਥਕਾਵਟ ਦੂਰ ਕਰ ਕੇ ਦਿਮਾਗ ਨੂੰ ਦੁਬਾਰਾ ਪੜ੍ਹਨ ਲਈ ਤਰੋਤਾਜ਼ਾ ਕਰਦੀਆਂ ਹਨ । 

ਪ੍ਰਸ਼ਨ 10 , “ ਵਿਹਲਾ ਮਨ ਸ਼ੈਤਾਨ ਦਾ ਘਰ ' ਕਿਉਂ ਕਿਹਾ ਜਾਂਦਾ ਹੈ ?  
ਉੱਤਰ - ਵਿਹਲੇ ਵਿਅਕਤੀ ਅੰਦਰ ਫਾਲਤੂ ਉਰਜਾ ਬਚੀ ਰਹਿੰਦੀ ਹੈ , ਉਸ ਦੇ ਨਿਕਾਸ ਲਈ ਉਹ ਸਮਾਜ ਵਿਰੋਧੀ ਕਿਰਿਆਵਾਂ ਅਤੇ ਭੈੜੇ ਵਿਚਾਰਾਂ ਬਾਰੇ ਸੋਚਦਾ ਹੈ । 

ਪ੍ਰਸ਼ਨ 11 . ਸਿਖਲਾਈ ( Coaching ) ਤੋਂ ਕੀ ਭਾਵ ਹੈ ? 
ਉੱਤਰ - ਖੇਡ ਦੀ ਮੁੱਢਲੀ ਤਕਨੀਕ ਸਿੱਖੇ ਖਿਡਾਰੀ ਨੂੰ ਖੇਡ ਦੇ ਨਵੇਂ ਢੰਗ ਤੇ ਤਰੀਕਿਆਂ ਦੀਆਂ ਬਰੀਕੀਆਂ ਸਿਖਾਉਣਾ ਕੋਚਿੰਗ ਹੈ ।
 
ਪ੍ਰਸ਼ਨ 12 . ਸਰੀਰਕ ਸਿੱਖਿਆ ਰਾਹੀਂ ਬੱਚੇ ਨੂੰ ਲੀਡਰ ਬਣਨ ਦੇ ਮੌਕੇ ਕਦੋਂ - ਕਦੋਂ ਉਪਲੱਬਧ ਹੁੰਦੇ ਹਨ ? 
ਉੱਤਰ - ਕਿਸੇ ਟੀਮ ਦੀ ਕਪਤਾਨੀ ਕਰਨ ਸਮੇਂ , ਗਰੁਪ ਲੀਡਰ ਬਣਨ ਸਮੇਂ , ਟੀਮ ਸਕੱਤਰ ਅਤੇ ਅੰਪਾਇਰ ਬਣਨ ਸਮੇਂ । 

ਪ੍ਰਸ਼ਨ 13 : ਖੇਡ ਤੋਂ ਕੀ ਭਾਵ ਹੈ ? 
ਉੱਤਰ - ਉਹ ਸਰੀਰਕ ਕਿਰਿਆ ਜਿਸ ਦੇ ਕਰਨ ਨਾਲ ਸਰੀਰਕ ਵਿਕਾਸ , ਮਾਨਸਿਕ ਸੰਤੁਸ਼ਟੀ ਅਤੇ ਮਨੋਰੰਜਨ ਹੁੰਦਾ ਹੈ ਖੇਡ ਕਿਰਿਆ ਅਖਵਾਉਂਦੀ ਹੈ । 

ਪ੍ਰਸ਼ਨ 14 . ਖਿਡਾਰੀ ਚਿ੍ਤਰਵਾਨ ਕਿਉਂ ਹੁੰਦੇ ਹਨ ? 
ਉੱਤਰ - ਖਿਡਾਰੀ ਦੇਸ਼ ਦੇ ਸਨਮਾਨ - ਜਨਕ ਨਾਗਰਿਕ ਹੁੰਦੇ ਹਨ । ਉਹ ਆਪਣੇ ਨਾਮ ਅਤੇ ਸਨਮਾਨ ਨੂੰ ਅਨੈਤਿਕ ਹਰਕਤਾਂ ਰਾਹੀਂ ਮਿੱਟੀ ਵਿਚ ਮਿਲਾਉਣਾ ਨਹੀਂ ਚਾਹੁੰਦੇ।

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...