Monday, May 31, 2021

Class 6 , chapter 1

 5 MARKS QUE-ANS, P.S.E.B

 

ਸਿਹਤ (1)


 


5 ਅਤੇ 6 ਅੰਕ ਦੇ ਪ੍ਰਸ਼ਨ ਉੱਤਰ 


5 and 6 Marks Que-Ans


 


ਪ੍ਰਸ਼ਨ- ਨਿੱਜੀ ਸਿਹਤ ਵਿਗਿਆਨ ਤੋਂ ਕਿ ਭਾਵ ਹੈ 


ਉੱਤਰ- ਜਿਹੜਾ ਗਿਆਨ ਸਾਨੂੰ ਆਪਣੀ ਸਿਹਤ ਨੂੰ ਸੰਭਾਲਨ ਦੀ ਜਾਣਕਾਰੀ ਦਿੰਦਾ ਹੈ ਉਹ ਨਿੱਜੀ ਸਿਹਤ ਵਿਗਿਆਨ ਅਖਵਾਉਂਦਾ ਹੈ । ਅਸੀਂ ਜਾਣਦੇ ਹਾਂ ਕਿ ਸਾਡੇ ਰਹਿਣ - ਸਹਿਣ ਅਤੇ ਖਾਣ - ਪੀਣ ਦੇ ਢੰਗਾਂ ਦਾ ਸਾਡੀ ਸਿਹਤ ਨਾਲ ਗੂੜ੍ਹਾ ਸੰਬੰਧ ਹੈ । ਇੱਕ ਵਿਅਕਤੀ ਲਈ ਸਰੀਰ ਅਤੇ ਮਨ ਦੀ ਤੰਦਰੁਸਤੀ ਕਾਫ਼ੀ ਮਹੱਤਵ ਰੱਖਦੀ ਹੈ । ਤੰਦਰੁਸਤ ਵਿਅਕਤੀ ਹਰ ਕੰਮ ਨੂੰ ਅਸਾਨੀ ਨਾਲ ਕਰ ਲੈਂਦਾ ਹੈ । ਇਸ ਤੋਂ ਉਲਟ ਜੇਕਰ ਮਨੁੱਖ ਦਾ ਸਰੀਰ ਕਿਸੇ ਰੋਗ ਤੋਂ ਪੀੜਤ ਹੋਏ ਤਾਂ ਉਸ ਦਾ ਮਨ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਨਹੀਂ ਹੁੰਦਾ । 


 ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਲਈ ਆਪਣੇ ਸਰੀਰ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ । ਹਰ ਰੋਜ਼ ਇਸ਼ਨਾਨ ਕਰ ਕੇ ਸਾਨੂੰ ਆਪਣੇ ਸਰੀਰ ਨੂੰ ਸਾਫ਼ ਤੌਲੀਏ ਨਾਲ ਸੁਕਾਉਣਾ ਜ਼ਰੂਰੀ ਹੈ । ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਦੇਖ - ਭਾਲ ਕਰਨ ਦੀ ਲੋੜ ਹੁੰਦੀ ਹੈ । ਇਸ ਸੰਬੰਧੀ ਮੁੱਢਲੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :  


1.) ਚਮੜੀ ਦੀ ਸਫਾਈ 


2.) ਅੱਖਾਂ ਦੀ ਸਫਾਈ 


3.) ਕੰਨਾਂ ਦੀ ਸਫ਼ਾਈ 


4.) ਨਹੁੰਆਂ ਦੀ ਸਫ਼ਾਈ 


5.) ਦੰਦਾਂ ਦੀ ਸਫ਼ਾਈ 


6.)ਨੱਕ ਦੀ ਸਫ਼ਾਈ 


 


ਪ੍ਰਸ਼ਨ 2. ਭੋਜਨ ਸੰਬੰਧੀ ਆਦਤਾਂ ਦਾ ਵੇਰਵਾ ਦਿਓ ?



ਉੱਤਰ- 1 ) ਬੱਚਿਆਂ ਨੂੰ ਸਾਫ਼ - ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । ਇਸ ਵਿੱਚ ਪ੍ਰੋਟੀਨ , ਕਾਰਬੋਹਾਈਡੇਂਟਸ , ਥੰਧਿਆਈ , ਖਣਿਜ ਲੂਣ , ਵਿਟਾਮਿਨ ਅਤੇ ਪਾਣੀ ਵਰਗੋਂ ਸਾਰੇ ਤੱਤ ਹੋਣੇ ਜ਼ਰੂਰੀ ਹਨ । 


          2.)ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਨੇ ਹਨ । 


         3.)ਲੋੜ ਤੋਂ ਜ਼ਿਆਦਾ ਗਰਮ ਜਾਂ ਠੰਡਾ ਖਾਣਾ ਨਹੀਂ ਖਾਣਾ ਚਾਹੀਦਾ । 


        4.)ਟੀ . ਵੀ . ਦੇਖਦੇ ਜਾਂ ਕੰਪਿਊਟਰ ਆਦਿ , ਤੇ ਕੰਮ ਕਰਦੇ ਸਮੇਂ ਖਾਣਾ ਨਹੀਂ ਖਾਣਾ ਚਾਹੀਦਾ ।


        5.) ਖਾਣਾ ਲੇਟ ਕੇ ਨਹੀਂ ਸਗੋਂ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ । 


        6. ) ਬੱਚਿਆਂ ਨੂੰ ਜ਼ਿਆਦਾਤਰ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ । ਫ਼ਾਸਟ - ਫੂਡ ਜਿਵੇਂ ਪੀਜ਼ਾ , ਬਰਗਰ ਆਦਿ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ । 


        7.) ਮੱਖੀਆਂ ਅਤੇ ਮਿੱਟੀ - ਘੱਟੇ ਤੋਂ ਬਚਾਉਣ ਲਈ ਭੇਜਨ ਨੂੰ ਹਮੇਸ਼ਾਂ ਚੱਕ ਕੇ ਰੱਖਣਾ ਚਾਹੀਦਾ ਹੈ । 


        8.) ਫਲ ਹਮੇਸ਼ਾਂ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ । 


 


ENGLISH MEDIUM 


 


Health (1)


  


5 and 6 Marks Que-Ans


 


Question: What is meant by personal health science? 


A. The knowledge that tells us how to take care of our health is called personal health science. We know that the way we live, eat and drink is closely linked to our health. Health of body and mind is very important for a person. A healthy person can do everything easily. On the contrary, if a human body suffers from a disease, then his mind is not ready to do any work. 


 We must pay attention to our body's hygiene to keep it healthy. We need to take a bath every day and dry our body with a clean towel. We need to take care of all the parts of our body. The basic information in this regard is as follows:  


1.) Skin cleansing 


2.) Eye cleaning 


3.) Ear cleaning 


4.) Nail cleaning 


5.) Dental cleaning 


6.) Nose cleaning 


 


Question 2. Describe eating habits?


Ans- 1) Children should eat clean and balanced food. It must contain all the elements like protein, carbohydrates, fat, mineral salts, vitamins and water. 


          2.) Hands should be washed thoroughly with soap before eating. 


         3.) Don't eat too much hot or cold food. 


        4.) t. Also. Don't eat while watching or working on the computer.


        5.) Food should be eaten sitting upright and not lying down. 


        6. ) Children should eat mostly homemade food. Eating fast food such as pizza, burgers, etc. is harmful to health. 


        7. ) Flies and Dust - Bhejan should always be kept in check to protect it from dust. 


        8. ) Fruits should always be thoroughly washed and eaten. 

Class 6 chapter 1

 

2 & 3 MARKS QUE-ANS















ENGLISH MEDIUM

 

Health (1)

 

2 And 3 Marks Que-Ans

 

Question 1. What is the type of health? 

Ans- 1.) Physical Health

2.) Mental Health

3.) Social health

4.) Emotional health 

 

Question 2. Which parts of the body should we clean daily?

Answer - skin cleansing 

`   ----   Hair cleaning     

       ----    Ear cleaning 

       ----   Eye cleaning 

        ----  Cleaning the nose 

        ----  Dental cleaning 

        ----  Nail cleaning 

 

Question 3. Describe the good habits of the student.

A. Sleep on a daily basis 

       ---  Keeping the body clean 

       ---  Going to school on time 

       ---  Obey the elders 

       ---  Exercising daily 

 

Question 4. For good health there should be qualities called in nature 

A: One should be happy all the time, irritable nature is not good for both health and society, one should respect the elder and love the younger.

 

 

Question 5. What good health habits are necessary? 

A. Getting up on time, eating, playing and resting 

--- Keep your surroundings clean 

---- Sit and sleep properly 

---- Exercising daily 

 

Question 6. What should be kept in mind while eating?

A. Eat a clean and balanced diet 

        --- Hands should be washed thoroughly with soap before eating 

        --- Don't eat hot or cold food too much 

        --- Food should not be eaten late 

 

Q7. What is meant by physical health?

A. Physical health means that all the organs of a healthy person do their job properly. The body is healthy, agile and ready to perform a variety of physical activities. The physique of a healthy person is beautiful, shapely and has strong leaves. All the functions of the body of a healthy person such as the respiratory tract, digestive system and blood system work properly.

 

Q8. What is meant by mental health?

 Ans-This means that the person who makes the right decision mentally and in a timely manner always maintains his faith. A mentally healthy person adapts to the situation. 

 

Question 9. What is meant by social health?

A. Social health means one's relationship with one's society. A human being is a social being who has to go along with his family and society for the fulfillment of his daily tasks. A sociable person is respected in society. Without society one is incomplete 

 

Q10. What is meant by emotional health?

Answer: From time to time different kinds of emotions like anger, jealousy, fear, happiness, etc. keep on arising in our mind. It is very important that these emotions are balanced in our life so that we can carry out our work in a communicative manner. 


Q11. What is meant by emotional health?

Answer: From time to time different kinds of emotions like anger, jealousy, fear, happiness, etc. keep on arising in our mind. It is very important that these emotions are balanced in our life so that we can carry out our work in a communicative manner

 

Class 10 , chapter 3


ਪੰਜ ਅੰਕ ਦੇ ਪ੍ਰਸ਼ਨ ਉੱਤਰ 

Five Marks Que-Ans



ਪ੍ਰਸ਼ਨ 1. ਯੋਗਾ ਆਸਣਾਂ ਦੀ ਮਹੱਤਤਾ ਅਤੇ ਲਾਭ ਦੱਸੋ । 

ਉੱਤਰ - ਅਭਿਆਸ ਵਿਧੀਆਂ ਵਿਚ ਯੋਗਾ ਅਭਿਆਸ ਵਿਧੀ ਆਪਣੀ ਵਿਸ਼ੇਸ਼ ਮਹੱਤਤਾ ਰੱਖਦੀ ਹੈ । ਇਹ ਇਕ ਵਿਲੱਖਣ ਵਿਧੀ ਹੈ ਜਿਹੜੀ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਅਰੋਗ ਰੱਖਦੀ ਹੈ । ਯੋਗਾ ਆਸਣਾਂ ਦੀ ਮਹੱਤਤਾ ਅਤੇ ਲਾਭ ਹੇਠ ਲਿਖੇ ਅਨੁਸਾਰ ਹਨ

1. ਯੋਗਾ ਅਭਿਆਸ ਦੀ ਇੱਕੋ ਇਕ ਵਿਧੀ ਹੈ ਜਿਸ ਰਾਹੀਂ ਸਰੀਰ ਦੇ ਅੰਦਰਲੇ ਅਤੇ ਬਾਹਰਲੇ ਅੰਗਾਂ ਦੀ ਕਸਰਤ ਅਤੇ ਸਵਾਈ ਕੀਤੀ ਜਾ ਸਕਦੀ ਹੈ । ਲੋੜ ਨਹੀਂ ਪੈਂਦੀ । 

2. ਯੋਗਾ ਅਭਿਆਸ ਕਰਨ ਲਈ ਸਿਰਫ਼ ਸਾਫ਼ ਵਾਤਾਵਰਨ ਅਤੇ ਇਕ ਦਰੀ ਦੀ ਜ਼ਰੂਰਤ ਹੈ , ਕਿਸੇ ਵਿਸ਼ੇਸ਼ ਸਮਾਨ ਦੀ ਲੋੜ ਨਹੀਂ ਪੈਂਦੀ  

3.ਯੋਗਾ ਅਭਿਆਸ ਲਈ ਕਿਸੇ ਦੂਸਰੇ ਵਿਅਕਤੀ ਦੀ ਜ਼ਰੂਰਤ ਨਹੀਂ ਪੈਂਦੀ ਹੈ । ਇਕੱਲਾ ਵਿਅਕਤੀ ਵੀ ਆਪਣੇ ਸਾਰੇ ਸਰੀਰਕ ਅੰਗਾਂ ਦਾ ਅਭਿਆਸ ਕਰ ਸਕਦਾ ਹੈ।

 4. ਯੋਗਾ ਅਭਿਆਸ ਰਾਹੀਂ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਹਾਸਲ ਕੀਤੀ ਜਾ ਸਕਦੀ ਹੈ । ਦਿਮਾਗੀ ਤਰੰਗਾਂ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ । 

5. ਯੋਗਾ ਅਭਿਆਸ ਖ਼ਰਚੀਲੀ ਅਭਿਆਸ ਵਿਧੀ ਨਹੀਂ ਹੈ ਨਾ ਹੀ ਇਸਦੇ ਅਭਿਆਸ ਕਰਤਾ ਨੂੰ ਵਿਸ਼ੇਸ਼ ਭੋਜਨ ਦੀ ਕਚੁਰਤ ਪੈਂਦੀ ਹੈ । 

6. ਯੋਗਾ ਅਭਿਆਸ ਰਾਹੀਂ ਸਰੀਰ ਦੀ ਗੰਦਗੀ ਨੂੰ ਅਭਿਆਸ ਰਾਹੀਂ ਬਾਹਰ ਕੱਢਣ ਦੀ ਜੁਗਤ ਆ ਜਾਂਦੀ ਹੈ ਜਿਸ ਨਾਲ ਸਰੀਰ ਦੇ ਸਾਰੇ ਅੰਦਰੂਨੀ ਅੰਗ ਤੰਦਰੁਸਤ ਅਤੇ ਸ਼ਕਤੀਸ਼ਾਲੀ ਹੋ ਜਾਂਦੇ ਹਨ । ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ । 

7. ਸਰੀਰ ਤਾਕਤਵਰ , ਫੁਰਤੀਲਾ ਅਤੇ ਲਚਕਦਾਰ ਹੋ ਜਾਂਦਾ ਹੈ । 

8. ਪ੍ਰਾਣਾਯਾਮ ਰਾਹੀਂ ਫੇਫੜਿਆਂ ਵਿਚ ਆਕਸੀਜਨ ਭਰਨ ਦੀ ਸ਼ਕਤੀ ਵੱਧ ਜਾਂਦੀ ਹੈ ਜਿਸ ਕਰਕੇ ਖੂਨ ਦੀ ਸਫਾਈ ਵੱਧ ਹੁੰਦੀ ਹੈ । 

9 , ਯੋਗਾ ਆਸਣ ਰੀੜ੍ਹ ਦੀ ਹੱਡੀ ਨੂੰ ਲਚਕੀਲਾ ਅਤੇ ਅਰੋਗ ਬਣਾਉਂਦਾ ਹੈ । 

10 . ਯੋਗਾਆਸਣਾਂ ਰਾਹੀਂ ਸਰੀਰ ਊਰਜਾ ਘੱਟ ਖ਼ਰਚ ਹੁੰਦੀ ਹੈਜਿਸ ਕਰਕੇ ਇਹ ਅਭਿਆਸ ਕਰਨ ਤੋਂ ਬਾਅਦ ਥਕੇਵਾਂ ਨਹੀਂ ਹੁੰਦਾ । 11. ਜੋ ਵਿਅਕਤੀ ਯੋਗਾ ਕਰਦਾ ਹੈ , ਉਹ ਨੈਤਿਕ ਤੌਰ ਤੇ ਮਜ਼ਬੂਤ ਹੋ ਜਾਂਦਾ ਹੈ । 

12. ਯੋਗਾ ਆਸਣ ਦਿਮਾਗੀ ਇਕਾਗਰਤਾ ਵਧਾਉਂਦਾ ਹੈ ਜਿਸ ਕਰਕੇ ਸੋਚਣ - ਸਮਝਣ ਦੀ ਸਮਰਥਾ ਵਧਦੀ ਹੈ । 

13 , ਯੋਗਾ ਅਭਿਆਸ ਰਾਹੀਂ ਪੁਰਾਣੀਆਂ ਬੀਮਾਰੀਆਂ ਜਿਵੇਂ ਕਿ ਦਮਾ , ਗੈਸ ਸਮੱਸਿਆ , ਕਬਜ਼ , ਖੂਨ ਦਾ ਦਬਾਅ , ਹਰਨੀਆਂ ਸਿਰ ਪੀੜ ਆਦਿ ਦਾ ਇਲਾਜ ਕੀਤਾ ਜਾ ਸਕਦਾ ਹੈ । 

14 , ਯੋਗਾ ਅਭਿਆਸ ਰਾਹੀਂ ਵਿਅਕਤੀ ਵਿਚ ਸਵੈ - ਅਨੁਸ਼ਾਸਨ ਅਤੇ ਰੂਹਾਨੀ ਭਾਵਨਾ ਦਾ ਵਿਕਾਸ ਹੁੰਦਾ ਹੈ । ਇੱਕ ਜਿਹੇ ਉਪਯੋਗੀ ਹਨ । 

15. ਯੋਗਾ ਅਭਿਆਸ ਕਰਨ ਲਈ ਕੋਈ ਉਮਰ ਦੀ ਬੰਦਸ਼ ਨਹੀਂ ਹੈ । ਯੋਗਾ ਅਭਿਆਸ ਹਰ ਉਮਰ ਅਤੇ ਹਰ ਲਿੰਗ ਲਈ ਇਕੋ ਜਿਹੇ ਉਪਯੋਗੀ ਹਨ 


ਪ੍ਰਸ਼ਨ 2. ਹਲ ਆਸਣ , ਵਜਰ ਆਸਣ ਅਤੇ ਮਯੂਰ ਆਸਣ ਦੀ ਸਥਿਤੀ ਅਤੇ ਲਾਭ ਦੱਸੋ । 

ਉੱਤਰ ਓ ) ਹਲ ਆਸਣ ( Hal Asana ) ਹਲ ਆਸਣ ਦੀ ਸਥਿਤੀ - ਹਲ ਵਰਗੀ 

ਵਿਧੀ -1 . ਪਿੱਠ ਭਾਰ ਜ਼ਮੀਨ ਤੇ ਲੰਮੇ ਪੈ ਜਾਓ । ਬਾਹਵਾਂ ਦੋਹਾਂ ਪਾਸਿਆਂ ਵੱਲ , ਹਥੇਲੀਆਂ ਦਾ ਰੁਖ਼ ਜ਼ਮੀਨ ਵੱਲ ਰੱਖੋ । 

2. ਬਾਹਵਾਂ ਨੂੰ ਹੇਠਾਂ ਵੱਲ ਦਬਾਉਂਦੇ ਹੋਏ ਕਮਰ ਨੂੰ ਹੌਲੀ - ਹੌਲੀ ਉਪਰ ਵੱਲ ਲੈ ਜਾਓ । 

3. ਲੱਤਾਂ ਇਕ ਦੂਜੇ ਨਾਲ ਮਿਲੀਆਂ ਹੋਈਆਂ ਸਿੱਧੀਆਂ ਸਿਰ ਉਪਰੋਂ ਇਸ ਤਰ੍ਹਾਂ ਲੰਘਾਓ ਕਿ ਜ਼ਮੀਨ ਨਾਲ ਪੰਜੇ ਛੂਹ ਜਾਣ , ਸਰੀਰ ਦਾ ਭਾਰ ਮੌਰਾਂ ਅਤੇ ਧੌਣ ਉੱਤੇ ਆ ਜਾਵੇ । ਇਸ ਆਸਣ ਨੂੰ ਤਿੰਨ ਤੋਂ ਪੰਜ ਮਿੰਟ ਲਈ ਕਰਕੇ ਰੱਖੋ । 

ਆਸਣ ਦੇ ਲਾਭ -1 . ਇਹ ਆਸਣ ਕਮਰ , ਕੁਲੋ , ਮੌਰ ਅਤੇ ਧੌਣ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ । 

2. ਇਹ ਆਸਣ ਲਹੂ ਦੇ ਗੇੜ ਨੂੰ ਇਕਸਾਰ ਕਰਦਾ ਹੈ । 

3. ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਰੀੜ੍ਹ ਹੱਡੀ ਦੇ ਦੋਸ਼ ਦੂਰ ਕਰਦਾ ਹੈ । 

4. ਇਹ ਆਸਣ ਚਿਹਰੇ ਅਤੇ ਅੱਖਾਂ ਵਿਚ ਤਾਜ਼ਗੀ ਭਰਦਾ ਹੈ । ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ । 

5. ਇਹ ਆਸਣ ਧੋਣ ਦੀਆਂ ਦਰਦਾਂ ਅਤੇ ਕਰੂਪੀਆਂ ਨੂੰ ਦੂਰ ਕਰਦਾ ਹੈ । 

        ( ਅ ) ਵਜਰ ਆਸਣ ( Vajar Asana 

ਵਿਧੀ -1 , ਗੋਡਿਆਂ ਨੂੰ ਮੋੜ ਕੇ ਪੈਰਾਂ ਦੀਆਂ ਤਲੀਆਂ ਭਾਰ ਬੈਠ ਜਾਓ । 

2. ਕਮਰ ਨੂੰ ਸਿੱਧਾ ਰੱਖੋ ।

3. ਪੈਰਾਂ ਦੇ ਅੰਗੂਠੇ ਅਤੇ ਗੋਡੇ ਮਿਲਾ ਕੇ ਰੱਖੋ । 

4 , ਬਾਹਵਾਂ ਨੂੰ ਸਿੱਧਿਆਂ ਰਖਦੇ ਹੋਏ ਗੋਡਿਆਂ ਤੋਂ ਰੱਖੋ । 

ਲਾਭ -1 . ਇਹ ਆਸਣ ਸਰੀਰ ਵਿਚ ਚੁਸਤੀ ਅਤੇ ਫੁਰਤੀ ਲਿਆਉਂਦਾ ਹੈ । 

2. ਪਾਚਨ ਸ਼ਕਤੀ ਵਿਚ ਵਾਧਾ ਕਰਦਾ ਹੈ । 

3. ਗੱਡਿਆਂ ਅਤੇ ਪੈਰਾਂ ਦੇ ਦਰਦ ਤੋਂ ਰਾਹਤ ਦੁਆਉਂਦਾ ਹੈ । 

4. ਪੈਰਾਂ ਦੀਆਂ ਕੁਰੀਤੀਆਂ ਦੂਰ ਕਰਦਾ ਹੈ । 

5. ਸ਼ੱਕਰ ਰੋਗਾਂ ਤੋਂ ਅਰਾਮ ਦੁਆਉਂਦਾ ਹੈ । 

        ( ਏ ) ਮਯੂਰ ਆਸਣ ( Mayur Asana ) - ਸਥਿਤੀ - ਅਰ ਵਰਗੀ ।

 ਵਿਧੀ -1 . ਦੋਵੇਂ ਪੈਰਾਂ ਉੱਤੇ ਬੈਠ ਕੇ ਹਥੇਲੀਆਂ ਜ਼ਮੀਨ ਉੱਤੇ ਇਸ ਤਰ੍ਹਾਂ ਰੱਖੋ ਕਿ ਹਥੇਲੀਆਂ ਦੀਆਂ ਉਂਗਲਾਂ ਦਾ ਰੁਖ਼ ਪੈਰਾਂ ਵੱਲ ਹੋਵੇ । 2. ਕੂਹਣੀਆਂ ਨੂੰ ਮੋੜੋ , ਪੇਟ ਦੇ ਨਾਲ ਲਗਾਉਂਦੇ ਹੋਏ ਕੂਲੇ ਦੀ ਹੱਡੀ ਕੋਲ ਲੈ ਜਾਓ । 

3. ਸਰੀਰ ਦਾ ਭਾਰ ਬਾਹਵਾਂ ਉੱਤੇ ਪਾਓ , ਲੱਤਾਂ ਨੂੰ ਸਿੱਧਾ ਰੱਖਦੇ ਹੋਏ ਪਿਛੇ ਪਸਾਰੋ । 

4. ਸਰੀਰ ਦਾ ਸੰਤੁਲਨ ਬਾਹਵਾਂ ਉੱਤੇ ਕਾਇਮ ਕਰੋ । 

ਲਾਭ -1 . ਬਾਹਵਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਕਰਦਾ ਹੈ । 

2. ਧੌਣ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ । 

3. ਸਰੀਰ ਦਾ ਸੰਤੁਲਨ ਕਾਇਮ ਰੱਖਣ ਵਿਚ ਬਲ ਦਿੰਦਾ ਹੈ । 

4. ਪੇਟ ਗੈਸ ਦੂਰ ਕਰਦਾ ਹੈ । 


ਪ੍ਰਸ਼ਨ 3. “ ਯੋਗ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਮੁੱਖ ਸਾਧਨ ਹੈ ’ ’ ਕਿਵੇਂ ? 

ਉੱਤਰ - ਯੋਗਾ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਹੈ । ਇਸ ਮਧੁਰ ਮਿਲਣ ਦਾ ਮਾਧਿਅਮ ਸਰੀਰ ਹੈ । ਸ਼ਕਤੀਸ਼ਾਲੀ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ ਕਿਉਂਕਿ ਯੋਗ ਸਰੀਰ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ । ਇਸ ਲਈ ਇਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਹੈ । ਈਸ਼ਵਰ ਅਲੋਕਿਕ ਗੁਣ , ਕਰਮ ਅਤੇ ਸੁਭਾਅ ਵਾਲਾ ਅਤੇ ਵਿੱਦਿਆ ਯੁਕਤ ਹੈ । ਇਹ ਆਕਾਸ਼ ਦੇ ਸਮਾਨ ਵਿਆਪਕ ਹੈ । ਜੀਵ ਸੱਚ ਅਤੇ ਚਿੱਤ ਹੈ ਅਰਥਾਤ ਉਸ ਦੀ ਹੋਂਦ ਵਜੂਦ ਹੈ ਅਤੇ ਉਸ ਵਿਚ ਚੇਤਨ ਤੱਤ ਹੈ।ਉਹ ਕਰਮ ਕਰਨ ਲਈ ਸੁਤੰਤਰ ਹੈ । ਅਸਲ ਵਿਚ ਜੀਵ , ਕੁਦਰਤ ਅਤੇ ਈਸ਼ਵਰ ਵਿਚ ਇਕ ਦੂਸਰੇ ਦੇ ਨਾਲ ਸੰਬੰਧ ਹੋਣਾ ਚਾਹੀਦਾ ਹੈ ਅਤੇ ਯੋਗਾ ਇਸ ਸੰਬੰਧ ਨੂੰ ਬਣਾਉਣ ਵਿਚ ਅਤੇ ਮਜ਼ਬੂਤ ਕਰਨ ਵਿਚ ਸਾਡਾ ਸਹਾਇਕ ਬਣਦਾ ਹੈ ।




Five Marks Que-Ans



Question 1. Explain the importance and benefits of yoga asanas. 

A. The practice of yoga has a special significance in the practice of yoga. It is a unique method that heals the body inside and out. The importance and benefits of yoga asanas are as follows

1. Yoga is the only method of practice by which the internal and external organs of the body can be exercised and swayed. Not required. 

2. All you need to practice yoga is a clean environment and a rug, no special equipment is required  

3. No one else is needed to practice yoga. Even a single person can exercise all his body parts.

 4. Physical and mental strength can be achieved through yoga practice. Brain waves can be controlled. 

5. Yoga practice is not an expensive practice method nor does the practitioner have to eat special food. 

6. Through yoga practice comes the technique of removing the dirt from the body through practice which makes all the internal organs of the body healthy and strong. The body's ability to fight disease increases. 

7. The body becomes strong, agile and flexible. 

8. Pranayama increases the ability of the lungs to replenish oxygen, which in turn improves blood circulation. 

9, Yoga Asanas make the spine flexible and healthy. 

10. Yoga poses reduce the body's energy expenditure so it does not cause fatigue after the exercise. 11. A person who practices yoga becomes morally strong. 

12. Yoga asanas increase mental concentration which in turn increases the ability to think and understand. 

13, Yoga can be used to treat chronic diseases such as asthma, gas problems, constipation, high blood pressure, hernia headaches, etc. 

14. Yoga practice develops self-discipline and spirituality in a person. Are equally useful. 

15. There is no age limit for practicing yoga. Yoga exercises are equally useful for all ages and genders 


Question 2. State the position and benefits of Hal Asan, Vajra Asan and Mayur Asan. 

Answer 2 ) Hal Asan a. The position of the Hal Asan - like the plow 

Method-1 . Lie on your back with your back to the ground. Keep the arms on either side, the palms facing the ground. 

2. Slowly move the waist upwards while pressing the arms downwards. 

3. Pass the legs straight over the head joined in such a way that the toes touch the ground, the weight of the body falls on the peacock and the neck. Hold this position for three to five minutes. 

Benefits of Asanas - 1. This asana strengthens the waist, hips, ankles and neck. 

2. This asan normalizes the blood circulation. 

3. Makes the spinal cord flexible and removes spinal defects. 

4. This asana refreshes the face and eyes. Increases eyesight. 

5. This asan removes the pains and ugliness of washing. 

        (B) Vajar Asana 

Method 1 Bend the knees and sit on the soles of the feet. 

2. Keep the waist straight.

3. Keep the toes and knees together. 

4, keep the arms straight at the knees. 

Benefits-1. This asan brings agility and agility in the body. 

2. Increases digestion. 

3. Relieves vehicle and foot pain. 

4. Removes foot deformities. 

5. Relieves diabetes. 

        (A) Mayur Asana - Situation - like.

 Method-1. Sit on both feet and keep the palms on the ground in such a way that the toes point towards the feet. 2. Bend the elbows, bring them to the hip bone while applying them to the abdomen. 

3. Put body weight on arms, keep legs straight and spread backwards. 

4. Maintain body balance on the arms. 

Benefits-1. Strengthens the arm muscles. 

2. Strengthens the neck muscles. 

3. Strengthens the body in maintaining balance. 

4. Eliminates stomach gas. 


Question 3. "Yoga is the main means of uniting the soul with God" How? 

Answer - Yoga is an important means of uniting the soul with God. The medium of this sweet meeting is the body. Darshan of God is possible only through a powerful body because yoga makes the body powerful. Therefore it is an important means of uniting the soul with God. God is of supernatural qualities, deeds and dispositions and is educated. It is as wide as the sky. The being is Truth and Mind, that is, it exists and has a conscious element in it. It is free to do deeds. In fact, there should be a relationship between the creature, nature and God, and yoga helps us to build and strengthen this relationship.


Class 10 , Chapter 3


ਤਿੰਨ ਅੰਕ ਦੇ ਪ੍ਰਸ਼ਨ ਉੱਤਰ 

Three Marks Que-Ans



 ਪ੍ਰਸ਼ਨ 1. ਯੋਗਾ ਤੋਂ ਕੀ ਭਾਵ ਹੈ ? 

ਉੱਤਰ - ਯੋਗਾ ਸੰਸਕ੍ਰਿਤ ਦੇ ਸ਼ਬਦ ਯੂਜ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਜੁੜਨਾ ਜਾਂ ਲੀਨ ਹੋਣਾ । ਯੋਗਾ ਰਾਹੀਂ ਮਨ ਅਤੇ ਸਰੀਰ ਨੂੰ ਪਰਮਾਤਮਾ ਨਾਲ ਜੋੜਿਆ ਜਾਂਦਾ ਹੈ । ਯੋਗਾ ਅਭਿਆਸ ਦੀ ਇਕ ਇਹੋ ਜਿਹੀ ਵਿਧੀ ਹੈ ਜਿਸ ਦੁਆਰਾ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਸੁਮੇਲ ਕਰਕੇ ਪਰਮ ਸ਼ਕਤੀ ਅਤੇ ਗੁੱਝੀਆਂ ਤਾਕਤਾਂ ਦਾ ਵਿਕਾਸ ਕੀਤਾ ਜਾਂਦਾ ਹੈ । 


ਪ੍ਰਸ਼ਨ 2 , ਯੋਗਾ ਦਾ ਮੰਤਵ ਕੀ ਹੈ ? 

ਉੱਤਰ - ਯੋਗਾ ਦਾ ਮੰਤਵ ਯੋਗਾ ਆਸਣ ਕਿਰਿਆਵਾਂ ਰਾਹੀਂ ਸਰੀਰ ਨੂੰ ਲਚਕਦਾਰ , ਅਰੋਗ , ਜੋਸ਼ੀਲਾ ਅਤੇ ਤਾਕਤਵਰ ਬਣਾਉਣਾ ਹੈ । ਯੋਗਾ ਵਿਅਕਤੀ ਵਿਚ ਮਨ ਅਤੇ ਤਨ ਦੀ ਪਵਿੱਤਰਤਾ ਪੈਦਾ ਕਰਦਾ ਹੈ । ਵਿਅਕਤੀ ਨੂੰ ਸੰਜਮ ਵਿਚ ਰਹਿਣ ਦੀ ਜਾਚ ਦੱਸਦਾ ਹੈ ਜਿਸ ਰਾਹੀਂ ਵਿਅਕਤੀ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ । 


ਪ੍ਰਸ਼ਨ 3. ਪਤੰਜਲੀ ਰਿਸ਼ੀ ਦੇ ਅਸ਼ਟ ਅੰਗ ( ਅਸ਼ਟਾਂਗ ਯੋਗ ) ਕਿਹੜੇ ਹਨ ? 

ਉੱਤਰ - ਪਤੰਜਲੀ ਰਿਸ਼ੀ ਦੁਆਰਾ ਦਿੱਤੇ ਅੱਠ ਯੋਗਾ ਅੰਗ ਹਨ 

1. ਯਮ ( Restrain ) 

2. ਨਿਯਮ ( Observance ) 

3.ਪ੍ਰਾਣਾਯਾਮ ( Regulation of breath and bio - energy ) 

4. ਪ੍ਰਤਿਆਹਾਰ ( Abstraction ) 

5. ਧਾਰਨਾ ( Concentration ) 

6. ਧਿਆਨ ( Meditation ) 

7. ਆਸਣ ( Posture ) 

8. ਸਮਾਧੀ ( Trance ) 


ਪ੍ਰਸ਼ਨ 4: ਆਸਣ ਕਰਨ ਲਈ ਕੋਈ ਚਾਰ ਸਿਧਾਂਤ ਲਿਖੋ । 

ਉੱਤਰ -1 , ਯੋਗਾ ਅਭਿਆਸ ਕਰਨ ਸਮੇਂ ਪੇਟ ਸਾਫ਼ ਅਤੇ ਖਾਲੀ ਹੋਣਾ ਚਾਹੀਦਾ ਹੈ । 

          2.ਅਭਿਆਸ ਕਰਨ ਸਮੇਂ ਮਨ ਇਕਾਗਰ ਅਵਸਥਾ ਵਿਚ ਹੋਵੇ । 

          3. ਯੋਗਾ ਆਸਣ ਸਰੀਰਕ ਸਮਰੱਥਾ ਅਨੁਸਾਰ ਕਰਨੇ ਚਾਹੀਦੇ ਹਨ । 

          4. ਯੋਗਾ ਅਭਿਆਸ ਕਰਨ ਤੋਂ ਪਹਿਲਾਂ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਚਾਹੀਦਾ ਹੈ ।


ਪ੍ਰਸ਼ਨ 5 , ਯੋਗਾ ਨੂੰ ਤੰਦਰੁਸਤੀ ਦਾ ਸਾਧਨ ਕਿਉਂ ਕਿਹਾ ਜਾਂਦਾ ਹੈ ? 

ਉੱਤਰ - ਯੋਗਾ ਵਿਅਕਤੀ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਦਾ ਵਿਕਾਸ ਕਰਦਾ ਹੈ । ਸਰੀਰ ਦੇ ਅੰਦਰਲੇ ਅਤੇ ਬਾਹਰੀ ਅੰਗਾਂ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਂਦਾ ਹੈ । ਸਰੀਰ ਨੂੰ ਬੀਮਾਰੀਆਂ ਦਾ ਟਾਕਰਾ ਕਰਨ ਦੇ ਸਮਰਥ ਬਣਾਉਂਦਾ ਹੈ । ਯੋਗਾ ਅਭਿਆਸ ਦੁਆਰਾ ਸਰੀਰਕ ਕਰੂਪੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ । ਮਨੋਬ੍ਰਿਤੀਆਂ ਉੱਤੇ ਕਾਬੂ ਪਾਉਣ ਦੀ ਜਾਚ ਆਉਂਦੀ ਹੈ । 


ਪ੍ਰਸ਼ਨ 6. ਧਨੁਰ ਆਸਣ ਦੇ ਲਾਭ ਦੱਸੋ ।

ਉੱਤਰ -1 . ਇਹ ਆਸਣ ਮਿਹਦੇ ਅਤੇ ਆਦਰਾਂ ਨੂੰ ਤਾਕਤ ਦਿੰਦਾ ਹੈ । 

          2. ਪਾਚਨ ਸ਼ਕਤੀ ਵਿਚ ਵਾਧਾ ਕਰਦਾ ਹੈ ।

          3. ਮੋਟਾਪਾ ਦੂਰ ਕਰਦਾ ਹੈ । 

          4. ਰੀੜ੍ਹ ਦੀ ਹੱਡੀ ਅਤੇ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ । 

          5. ਗਠੀਆ ਅਤੇ ਯੋਨੀ ਰੋਗਾਂ ਨੂੰ ਦੂਰ ਕਰਦਾ ਹੈ । 


ਪ੍ਰਸ਼ਨ 7. ਪਦਮ ਆਸਣ ਦੇ ਲਾਭ ਦੱਸੋ । 

ਉੱਤਰ -1 . ਇਸ ਆਸਣ ਨਾਲ ਮਨ ਦੀ ਇਕਾਗਰਤਾ ਵਧਦੀ ਹੈ । 

          2. ਇਹ ਆਸਣ ਪਾਚਨ ਸ਼ਕਤੀ ਵਧਾਉਂਦਾ ਹੈ । 

          3. ਪੇਟ ਰੋਗ , ਦਿਲ ਦੇ ਰੋਗ , ਗੋਡਿਆਂ ਦੇ ਰੋਗ ਅਤੇ ਵਾਰ - ਵਾਰ ਪੇਸ਼ਾਬ ਆਉਣ ਦੇ ਰੋਗ ਦੂਰ ਕਰਦਾ ਹੈ । 


ਪ੍ਰਸ਼ਨ 8. ਸ਼ੀਰਸ਼ ਆਸਣ ਦੇ ਲਾਭ ਦੱਸੋ । 

ਉੱਤਰ -1 . ਇਸ ਆਸਣ ਨਾਲ ਸੋਚਣ ਅਤੇ ਯਾਦ ਸ਼ਕਤੀ ਵੱਧਦੀ ਹੈ । 

          2. ਬਵਾਸੀਰ ਅਤੇ ਪੇਸ਼ਾਬ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਂਦਾ ਹੈ । 

          3. ਇਹ ਮਿਹਦੇ ਨੂੰ ਮਜ਼ਬੂਤ ਕਰਦਾ ਹੈ । 

          4. ਜਿਗਰ ਅਤੇ ਤਿਲੀ ਆਪਣਾ ਸਹੀ ਕੰਮ ਕਰਨ ਲੱਗ ਪੈਂਦੇ ਹਨ । 


ਪ੍ਰਸ਼ਨ 9. ਪਸਚਿਮੋਤਾਨ ਆਸਣ ਦੇ ਲਾਭ ਦੱਸੋ । 

ਉੱਤਰ -1 : ਪੱਟਾਂ ਅਤੇ ਲੱਤਾਂ ਨੂੰ ਮਜ਼ਬੂਤ ਕਰਦਾ ਹੈ । 

          2. ਕਮਰ ਨੂੰ ਲਚਕੀਲਾ ਕਰਦਾ ਹੈ । ਚਰਬੀ ਘਟਾਉਂਦਾ ਹੈ । 

          3. ਇਹ ਆਸਣ ਪੇਟ ਦੀਆਂ ਬੀਮਾਰੀਆਂ ਅਤੇ ਪੇਟ ਗੈਸ ਦੂਰ ਕਰਦਾ ਹੈ । 


ਪ੍ਰਸ਼ਨ 10. ਵਜਰ ਆਸਣ ਦੇ ਲਾਭ ਦੱਸੇ । 

ਉੱਤਰ -1 . ਇਹ ਆਸਣ ਪਾਚਨ ਸ਼ਕਤੀ ਵਿਚ ਵਾਧਾ ਕਰਦਾ ਹੈ । 

          2. ਗੋਡਿਆਂ ਅਤੇ ਪੈਰਾਂ ਦੇ ਰੋਗ ਦੂਰ ਕਰਦਾ ਹੈ । 

          3 , ਸ਼ੱਕਰ ਰੋਗਾਂ ਤੋਂ ਸਰੀਰ ਨੂੰ ਬਚਾਉਂਦਾ ਹੈ ।


ਪ੍ਰਸ਼ਨ 11. ਹਲ ਆਸਣ ਦੇ ਲਾਭ ਦੱਸੋ । 

ਉੱਤਰ -1 , ਇਹ ਆਸਣ ਲਹੂ ਚੱਕਰ ਨੂੰ ਦਰੁਸਤ ਕਰਦਾ ਹੈ । 

2. ਕਮਰ , ਕੂਲ੍ਹੇ ਅਤੇ ਮੋਢਿਆਂ ਨੂੰ ਬਲਸ਼ਾਲੀ ਬਣਾਉਂਦਾ ਹੈ । 

3. ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਉਂਦਾ ਹੈ । 

4. ਇਸ ਆਸਣ ਨਾਲ ਚਿਹਰਾ ਅਤੇ ਅੱਖਾਂ ਨੂੰ ਤਾਜ਼ਗੀ ਮਿਲਦੀ ਹੈ । 


ਪ੍ਰਸ਼ਨ 12. ਚੱਕਰ ਆਸਣ ਦੇ ਲਾਭ ਦੱਸੋ । 

ਉੱਤਰ -1 , ਹਰਨੀਆਂ , ਗੁਰਦਿਆਂ ਦੇ ਦਰਦ ਅਤੇ ਕਮਰ ਦਰਦ ਤੋਂ ਅਰਾਮ ਦਿੰਦਾ ਹੈ । 

            2. ਪਾਚਨ ਸ਼ਕਤੀ ਵਿਚ ਵਾਧਾ ਕਰਦਾ ਹੈ । 

            3 , ਸਰੀਰਕ ਸ਼ਕਤੀ ਵਿਚ ਵਾਧਾ ਕਰਦਾ ਹੈ । 

            4 , ਸਰੀਰਕ ਲਚਕ ਵਿਚ ਵਾਧਾ ਕਰਦਾ ਹੈ । 


ਪ੍ਰਸ਼ਨ 13. ਸ਼ਵ ਆਸਣ ਦੇ ਲਾਭ ਦੱਸੋ । 

ਉੱਤਰ -1 , ਇਹ ਆਸਣ ਉੱਚ ਖੂਨ ਦੌਰਾ ਅਤੇ ਮਾਨਸਿਕ ਦਬਾਅ ਦੂਰ ਕਰਦਾ ਹੈ । 

            2. ਸਰੀਰਕ ਥਕਾਵਟ ਦੂਰ ਕਰਦਾ ਹੈ । 

            3. ਦਿਲ ਅਤੇ ਦਿਮਾਗ਼ ਨੂੰ ਤਾਜ਼ਾ ਕਰਦਾ ਹੈ । 


ਪ੍ਰਸ਼ਨ 14. ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੇ ਕਿਹੜੇ ਆਸਣ ਹਨ ? 

ਉੱਤਰ- 1. ਪਸ਼ਚਿਮੋਤਾਨ ਆਸਣ , 2. ਹਲ ਆਸਣ , 3. ਚੱਕਰ ਆਸਣ , 4. ਪਦਮ ਆਸਣ , 5. ਭੁਜੰਗ ਆਸਣ 


ਪ੍ਰਸ਼ਨ 15. ਹਰਨੀਆਂ ਅਤੇ ਨਲ ਰੋਗਾਂ ਨੂੰ ਦੂਰ ਕਰਨ ਵਾਲੇ ਆਸਣ ਦੱਸੇ । 

ਉੱਤਰ- 1. ਗਰੁੜ ਆਸਣ , 2. ਚੱਕਰ ਆਸਣ , 3. ਉਸਤਗ ਆਸਣ , 4 , ਗੋਮੁੱਖ ਆਸਣ 


ਪ੍ਰਸ਼ਨ 16. ਰੀੜ੍ਹ ਦੀ ਹੱਡੀ ਨੂੰ ਲਚਕੀਲਾ ਅਤੇ ਮਜ਼ਬੂਤ ਕਰਨ ਵਾਲੇ ਆਸਣਾਂ ਦੇ ਨਾਂ ਦੱਸੋ । 

ਉੱਤਰ- ( 1 ) ਚੱਕਰ ਆਸਣ , ( 2 ) ਧਨੁਰ ਆਸਣ , ( 3 ) ਪਸ਼ਚਿਮੋਤਾਨ ਆਸਣ , ( 4 ) ਭੁਜੰਗ ਆਸਣ 




ENGLISH MEDIUM 





Three Marks Que-Ans



 Q1. What is meant by yoga? 

Answer - Yoga is derived from the Sanskrit word yuj which means to join or merge. Through yoga the mind and body are connected with God. Yoga is one such method of practice by which the combination of physical and mental powers develops the supreme power and the hidden powers. 


Question 2, What is the purpose of yoga? 

Answer - The purpose of yoga is to make the body flexible, healthy, energetic and strong through yoga asanas. Yoga creates purity of mind and body in a person. Indicates the test of self restraint through which the holistic development of one's personality takes place. 


Question 3. What are the eight limbs (Ashtanga Yoga) of Patanjali Rishi? 

Answer: There are eight yoga limbs given by Patanjali Rishi 

1. Yum (Restrain) 

2. Observance 

3. Pranayama (Regulation of breath and bio - energy) 

4. Abstraction 

5. Concentration 

6. Meditation 

7. Posture 

8. Smadhi (Trance) 


Question 4: Write some four principles for doing asanas. 

Answer-1, The stomach should be clean and empty while practicing yoga. 

          2. The mind should be in a concentrated state while practicing. 

          3. Yoga asanas should be done according to physical ability. 

          4 . The body should be thoroughly warmed before practicing yoga.


Question 5, Why is yoga called a means of fitness? 

A. Yoga develops the basic physical and mental faculties of a person. Makes the internal and external organs of the body healthy and strong. Strengthens the body to fight diseases. Physical deformities can be removed by practicing yoga. Attitudes are controlled. 


Q6. Explain the benefits of Dhanur Asan.

Answer-1. This asan gives strength to the stomach and respect. 

          2. Increases digestion.

          3. Eliminates obesity. 

          4. Strengthens the spinal cord and muscles. 

          5. Relieves arthritis and vaginal diseases. 


Question 7. Explain the benefits of Padma Asan. 

Answer-1. This asan increases the concentration of the mind. 

          2. This asan increases the digestive power. 

          3. Cures stomach ailments, heart ailments, knee ailments and recurrent urinary tract infections. 


Q8. Explain the benefits of Shirsh Asan. 

Answer-1. This asan increases thinking and memory. 

          2. Relieves hemorrhoids and urinary tract diseases. 

          3. It strengthens the stomach. 

          4. The liver and spleen begin to function properly. 


Question 9. Explain the benefits of Paschimotan Asan. 

Answer-1: Strengthens the thighs and legs. 

          2. Makes the waist flexible. Reduces fat. 

          3. This asan cures stomach ailments and flatulence. 


Question 10. Explain the benefits of Vajra Asan. 

Answer-1. This asan increases the digestive power. 

          2. Eliminates diseases of the knees and feet. 

          3, protects the body from diabetes.


Question 11. Explain the benefits of Hal Asan. 

Answer-1, This asana corrects the blood cycle. 

2. Strengthens the waist, hips and shoulders. 

3. Makes the spine flexible. 

4. This asan refreshes the face and eyes. 


Q12. Explain the benefits of Chakra Asan. 

Answer-1 Relieves hernias, kidney pain and back pain. 

            2. Increases digestion. 

            3, increases physical strength. 

            4, Increases physical flexibility. 


Question 13. Explain the benefits of Shiva Asan. 

Answer-1, This asana relieves high blood pressure and mental stress. 

            2. Relieves physical fatigue. 

            3. Refreshes the heart and mind. 


Question 14. What are the asanas that strengthen the abdominal muscles? 

Ans- 1. Paschimotan Asan, 2. Hal Asan, 3. Chakra Asan, 4. Padma Asan, 5. Bhujang Asan 


Question 15. Describe asanas for curing hernias and tap diseases. 

Ans- 1. Garuda Asan, 2. Chakra Asan, 3. Ustag Asan, 4, Gomukh Asan 


Question 16. Name the seats that make the spine flexible and strong. 

Ans- (1) Chakra Asan, (2) Dhanur Asan, (3) Paschimotan Asan, (4) Bhujang Asan 


Class 10 , Chapter 3

 SUB-PHY.EDU, CLASS-10TH, CHAPTER-3RD, ONE-TWO MARKS QUE-ANS, P.S.E.B




ਯੋਗਾ(3)


ਇੱਕ ਅੰਕ ਦੇ ਪ੍ਰਸ਼ਨ ਉੱਤਰ 

One Marks Que-Ans



ਪ੍ਰਸ਼ਨ 1. ਯੋਗਾ ਕੀ ਹੈ ? 

ਉੱਤਰ - ਯੋਗਾ ਸੰਸਕ੍ਰਿਤ ਦੇ ਸ਼ਬਦ ਯੂਜ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਜੁੜਨਾ ਜਾਂ ਲੀਨ ਹੋ ਜਾਣਾ । 


ਪ੍ਰਸ਼ਨ 2. ਯੋਗਾ ਰਾਹੀਂ ਸਰੀਰ ਵਿਚ ਕਿਹੜੀਆਂ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ ? 

ਉੱਤਰ - ਯੋਗਾ ਰਾਹੀਂ ਸਰੀਰ ਵਿਚ ਗੁੱਝੀਆਂ ਅਤੇ ਅਲੌਕਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ ।


 ਪ੍ਰਸ਼ਨ 3 , ਯੋਗਾ ਦਾ ਮੰਤਵ ਕੀ ਹੈ ? 

ਉੱਤਰ - ਯੋਗਾ ਦਾ ਮੰਤਵ ਸਰੀਰ ਨੂੰ ਲਚਕਦਾਰ , ਅਰੋਗ , ਜੋਸ਼ੀਲਾ ਅਤੇ ਜ਼ਿੰਦਗੀ ਦੀਆਂ ਆਮ ਜ਼ਰੂਰਤਾਂ ਤੋਂ ਜ਼ਿਆਦਾ ਸਿਹਤਮੰਦ ਰੱਖਣਾ ਹੈ । 


ਪ੍ਰਸ਼ਨ 4 , ਯੋਗਾ ਦੇ ਕੀ ਲਾਭ ਹਨ ? 

ਉੱਤਰ - ਯੋਗਾ ਵਿਅਕਤੀ ਵਿਚ ਸਰੀਰਕ , ਮਾਨਸਿਕ , ਨੈਤਿਕ , ਬੌਧਿਕ ਅਤੇ ਅਧਿਆਤਮਕ ਸ਼ਕਤੀ ਪੈਦਾ ਕਰਦਾ ਹੈ । 


ਪ੍ਰਸ਼ਨ 5. ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਕਿਹੜੀ ਹੈ ? 

ਉੱਤਰ - ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਯੋਗਾ ਆਸਨ ਹਨ । ਇਹ ਵਿਧੀ ਸੰਤਾਂ ਮਹਾਤਮਾ ਵਲੋਂ ਸਰੀਰਕ ਸਵਾਸਥ ਲਈ ਅਪਣਾਈ ਜਾਂਦੀ ਸੀ ।


ਪ੍ਰਸ਼ਨ 6 . ਯੋਗਾ ਅਭਿਆਸ ਰਾਹੀਂ ਆਤਮਾ ਦਾ ਕਿਹੜੀ ਸ਼ਕਤੀ ਨਾਲ ਮੇਲ ਕਰਵਾਇਆ ਜਾਂਦਾ ਹੈ ? 

ਉੱਤਰ - ਯੋਗਾ ਅਭਿਆਸ ਰਾਹੀਂ ਆਤਮਾ ਦਾ ਪ੍ਰਮਾਤਮਾ ਰੂਪੀ ਸ਼ਕਤੀ ਨਾਲ ਮੇਲ ਕਰਵਾਇਆ ਜਾਂਦਾ ਹੈ । 


ਪ੍ਰਸ਼ਨ 7. ਅਸ਼ਟਾਂਗ ਯੋਗਾ ਦਾ ਤਰੀਕਾ ਕਿਸ ਰਿਸ਼ੀ ਦੁਆਰਾ ਦੱਸਿਆ ਗਿਆ ਹੈ ? 

ਉੱਤਰ - ਅਸ਼ਟਾਂਗ ਯੋਗਾ ਦਾ ਤਰੀਕਾ ਪਤੰਜਲੀ ਰਿਸ਼ੀ ਦੁਆਰਾ ਦੱਸਿਆ ਗਿਆ ਹੈ । 





ਦੋ ਅੰਕ ਦੇ ਪ੍ਰਸ਼ਨ ਉੱਤਰ 

Two Marks Que-Ans





ਪ੍ਰਸ਼ਨ 1. ਅਸ਼ਟਾਂਗ ਯੋਗਾ ਕੀ ਹੈ ?

ਉੱਤਰ - ਪਤੰਜਲੀ ਰਿਸ਼ੀ ਦੁਆਰਾ ਦੱਸੇ ਯੋਗਾ ਦੇ ਅੱਠ ਅੰਗਾਂ ਅਨੁਸਾਰ ਯੋਗਾ ਵਿਧੀ ਅਪਨਾਉਣ ਨੂੰ ਅਸ਼ਟਾਂਗ ਯੋਗਾ ਕਿਹਾ ਜਾਂਦਾ ਹੈ । 


ਪ੍ਰਸ਼ਨ 2. ਅਸ਼ਟਾਂਗ ਯੋਗਾ ਦੇ ਯਮ ਤੋਂ ਕੀ ਭਾਵ ਹੈ ? 

ਉੱਤਰ - ਯਮ ਤੋਂ ਭਾਵ ਅਨੁਸ਼ਾਸਨ ਵਿਚ ਬੱਝਣਾ ਅਤੇ ਆਪਣੇ ਵਿਚ ਅਹਿੰਸਾ , ਸੱਚਾਈ , ਚੋਰੀ ਨਾ ਕਰਨਾ , ਤਿਆਗ ਅਤੇ ਪਵਿੱਤਰਤਾ ਦੀ ਭਾਵਨਾ ਵਿਕਸਿਤ ਕਰਨਾ ਹੈ । 


ਪ੍ਰਸ਼ਨ 3 ਪ੍ਰਾਣਾਯਾਮ ਯੋਗਾ ਵਿਚ ਕਿਹੜੀ ਕਿਰਿਆ ਕੀਤੀ ਜਾਂਦੀ ਹੈ ? 

ਉੱਤਰ - ਕਿਸੇ ਖਾਸ ਵਿਧੀ ਅਨੁਸਾਰ ਸਾਹ ਨੂੰ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ । 


ਪ੍ਰਸ਼ਨ 4. ਯੋਗਾ ਅਭਿਆਸ ਕਰਨ ਵਾਲੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ? 

ਉੱਤਰ - ਯੋਗਾ ਅਭਿਆਸ ਕਰਨ ਵਾਲੀ ਜਗ੍ਹਾ ਸਾਫ਼ ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ । 


ਪ੍ਰਸ਼ਨ 5. ਯੋਗਾ ਅਭਿਆਸ ਕਦੋਂ ਕਰਨੇ ਚਾਹੀਦੇ ਹਨ ? 

ਉੱਤਰ - ਯੋਗਾ ਅਭਿਆਸ ਸਵੇਰ ਵੇਲੇ ਪਖਾਨਾ ਜਾਣ ਤੋਂ ਬਾਅਦ ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ਾਮ ਦਾ ਖਾਣਾ ਖਾਣ ਤੋਂ ਤਿੰਨ ਜਾਂ ਚਾਰ ਘੰਟੇ ਬਾਅਦ ਕਰਨੇ ਚਾਹੀਦੇ ਹਨ । 


ਪ੍ਰਸ਼ਨ 6. ਯੋਗਾ ਸਾਧਕ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ? 

ਉੱਤਰ - ਯੋਗਾ ਸਾਧਕ ਨੂੰ ਸਾਦਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । 


ਪ੍ਰਸ਼ਨ 7 : ਅਭਿਆਸ ਕਰਨ ਸਮੇਂ ਮਨੋਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ? 

ਉੱਤਰ - ਅਭਿਆਸ ਕਰਨ ਸਮੇਂ ਮਨ ਇਕਾਗਰ ਕਰਨ ਲਈ ਮਸਤਕ ਮੈਨ ਅਵਸਥਾ ਵਿਚ ਹੋਣਾ ਚਾਹੀਦਾ ਹੈ । 


ਪ੍ਰਸ਼ਨ 8. ਸ਼ਵ ਆਸਣ ਦਾ ਕੀ ਲਾਭ ਹੈ ? 

ਉੱਤਰ - ਸ਼ਵ ਆਸਣ ਖੂਨ ਦੇ ਉੱਚ ਦਬਾਉ , ਸਰੀਰਕ ਥਕਾਵਟ ਅਤੇ ਮਾਨਸਿਕ ਤਨਾਅ ਤੋਂ ਰਾਹਤ ਦਿਵਾਉਂਦਾ ਹੈ । 


ਪ੍ਰਸ਼ਨ 9. ਹਲ ਆਸਣ ਕਰਨ ਤੋਂ ਬਾਅਦ ਕਿਹੜਾ ਆਸਣ ਕਰਨਾ ਚਾਹੀਦਾ ਹੈ ? 

ਉੱਤਰ - ਰਲ ਆਸਣ ਤੋਂ ਬਾਅਦ ਸ਼ਵ ਆਸਣ ਕਰਨਾ ਚਾਹੀਦਾ ਹੈ । 


ਪ੍ਰਸ਼ਨ 10 , ਯੋਗਾ ਅਭਿਆਸ ਕਿੰਨੀ ਦੇਰ ਤੱਕ ਕਰਨੇ ਚਾਹੀਦੇ ਹਨ ? 

ਉੱਤਰ - ਯੋਗਾ ਅਭਿਆਸ 30 ਮਿੰਟ ਤੱਕ ਜਾਂ ਸਰੀਰਕ ਸਮਰੱਥਾ ਅਨੁਸਾਰ ਕਰਨੇ ਚਾਹੀਦੇ ਹਨ ।


ਪ੍ਰਸ਼ਨ 11. ਸ਼ਵ ਆਸਣ ਦਾ ਕੀ ਮਹੱਤਵ ਹੈ ? 

ਉੱਤਰ - ਸਰੀਰ ਨੂੰ ਪੂਰਨ ਰੂਪ ਵਿਚ ਢਿੱਲਾ ਕਰਨ ਅਤੇ ਮਾਨਸਿਕ ਤਨਾਅ ਦੂਰ ਕਰਨ ਵਿਚ ਸ਼ਵ ਆਸਣ ਦਾ ਖਾਸ ਮਹੱਤਵ ਹੈ । 


ਪ੍ਰਸ਼ਨ 12. ਇਕ ਆਸਣ ਕਰਨ ਤੋਂ ਬਾਅਦ ਦੂਸਰਾ ਕਿਹੜਾ ਆਸਣ ਕਰਨਾ ਚਾਹੀਦਾ ਹੈ ? 

ਉੱਤਰ - ਇਕ ਆਸਣ ਤੋਂ ਬਾਅਦ ਦੂਸਰਾ ਉਸਦਾ ਵਿਰੋਧੀ ਆਸਣ ਕਰਨਾ ਚਾਹੀਦਾ ਹੈ । ਜਿਵੇਂ ਕਿ ਧਨੁਰ ਆਸਣ ਤੋਂ ਬਾਅਦ ਪਸ਼ਚਿਮੋਤਾਨ ਆਸਣ । 


ਪ੍ਰਸ਼ਨ 13. ਆਸਣ ਕਦੋਂ ਨਹੀਂ ਕਰਨੇ ਚਾਹੀਦੇ ? 

ਉੱਤਰ - ਬੀਮਾਰੀ ਦੀ ਹਾਲਤ ਵਿਚ ਆਸਣ ਨਹੀਂ ਕਰਨੇ ਚਾਹੀਦੇ । 


ਪ੍ਰਸ਼ਨ 14. ਕਿਹੜੀ ਯੋਗਾ ਕਿਰਿਆ ਅਤੇ ਆਸਣ ਕਰਨ ਨਾਲ ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਹੁੰਦੀ ਹੈ ? 

ਉੱਤਰ - ਧੋਤੀ ਕਿਰਿਆ ਨਾਲ ਮਿਹਦਾ , ਬਸਤੀ ਕਿਰਿਆ ਨਾਲ ਅੰਤੜੀਆਂ , ਪ੍ਰਾਣਾਯਾਮ ਨਾਲ ਫੇਫੜੇ ਸਾਫ਼ ਹੁੰਦੇ ਹਨ । 


ਪ੍ਰਸ਼ਨ 15. ਹਲ ਆਸਣ ਦਾ ਇਕ ਲਾਭ ਦੱਸੋ । 

ਉੱਤਰ - ਹਲ ਆਸਣ ਰੀੜ੍ਹ ਦੀ ਹੱਡੀ ਦੀ ਲਚਕ ਵਿਚ ਵਾਧਾ ਕਰਦਾ ਹੈ । 


ਪ੍ਰਸ਼ਨ 16. ਯੋਗਾ ਕਿਰਿਆ ਪ੍ਰਾਣਾਯਾਮ ਦਾ ਲਾਭ ਦੱਸੋ । 

ਉੱਤਰ - ਯੋਗਾ ਰਾਹੀਂ ਫੇਫੜਿਆਂ ਦੀ ਕਸਰਤ ਹੁੰਦੀ ਹੈ । ਫੇਫੜਿਆਂ ਅੰਦਰ ਹਵਾ ਭਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ । 


ਪ੍ਰਸ਼ਨ 17. ਪਦਮ ਆਸਣ ਦਾ ਲਾਭ ਦੱਸੋ । 

ਉੱਤਰ - ਪਦਮ ਆਸਣ ਕਰਨ ਨਾਲ ਰੀੜ੍ਹ ਵਿਚ ਕੁਝ ਨਹੀਂ ਪੈਂਦਾ ਅਤੇ ਪੇਟ ਅੱਗੇ ਨਹੀਂ ਢਿਲਕਦਾ । 


ਪ੍ਰਸ਼ਨ 18. ਧਨੁਰ ਆਸਣ ਦਾ ਇਕ ਲਾਭ ਦੱਸੋ । 

ਉੱਤਰ - ਧਨੁਰ ਆਸਣ , ਗਠੀਆ ਅਤੇ ਯੋਨੀ ਵਿਕਾਰ ਰੋਗਾਂ ਨੂੰ ਦੂਰ ਕਰਦਾ ਹੈ । 


ਪ੍ਰਸ਼ਨ 19. ਮਯੂਰ ਆਸਣ ਦਾ ਲਾਭ ਲਿਖੋ । 

ਉੱਤਰ - ਮਯੂਰ ਆਸਣ ਨਾਲ ਗੁਟ ਮਜ਼ਬੂਤ ਹੁੰਦੇ ਹਨ । 


ਪ੍ਰਸ਼ਨ 20. ਸ਼ੀਰਥ ਆਸਣ ਦਾ ਲਾਭ ਲਿਖੋ । 

ਉੱਤਰ - ਸ਼ੀਰਸ਼ ਆਸਣ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ । ਯਾਦਾਸ਼ਤ ਵੱਧਦੀ ਹੈ । 


ਪ੍ਰਸ਼ਨ 21. ਪੰਜ ਆਸਣਾਂ ਦੇ ਨਾਂ ਲਿਖੋ । 

ਉੱਤਰ- 1 , ਪਦਮ ਆਸਣ 

          2. ਸਰਵਾਂਗ ਆਸਣ 

          3. ਹਲ ਆਸਣ

          4. ਵਜਰ ਆਸਣ 

          5. ਚੱਕਰ ਆਸਣ


ਪ੍ਰਸ਼ਨ 22. ਚੱਕਰ ਆਸਣ ਦਾ ਲਾਭ ਲਿਖੋ । 

ਉੱਤਰ - ਚੱਕਰ ਆਸਣ ਕਰਨ ਨਾਲ ਹਰਨੀਆਂ , ਕਮਰ ਦਰਦ ਅਤੇ ਗੁਰਦਿਆਂ ਦੇ ਦਰਦ ਤੋਂ ਅਰਾਮ ਮਿਲਦਾ ਹੈ । 


ਪ੍ਰਸ਼ਨ 23. ਵਜਰ ਆਸਣ ਦਾ ਲਾਭ ਲਿਖੋ ।

ਉੱਤਰ - ਵਜਰ ਆਸਣ ਸ਼ੱਕਰ ਰੋਗਾਂ ਨੂੰ ਦੂਰ ਕਰਦਾ ਹੈ ।






One Marks Que-Ans



Question 1. What is yoga? 

Answer - Yoga is derived from the Sanskrit word yuj which means to join or merge. 


Question 2. What powers are developed in the body through yoga? 

A. Yoga promotes the development of hidden and supernatural powers in the body.


 Question 3, What is the purpose of yoga? 

A. The purpose of yoga is to keep the body flexible, healthy, energetic and healthy beyond the normal necessities of life. 


Question 4, What are the benefits of yoga? 

A. Yoga creates physical, mental, moral, intellectual and spiritual strength in a person. 


What is the ancient method of Indian exercise? 

A. The oldest form of Indian exercise is yoga asanas. This method was adopted by Sant Mahatma for physical health.


Question 6. With what power is the soul reconciled through the practice of yoga? 

A. Through the practice of yoga, the soul is reconciled with the divine power. 


Question 7. The method of Ashtanga Yoga has been explained by which sage? 

Answer - The method of Ashtanga Yoga is explained by Patanjali Rishi. 





Two Marks Que-Ans





Question 1. What is Ashtanga Yoga?

Answer: The practice of yoga according to the eight elements of yoga mentioned by Patanjali Rishi is called Ashtanga Yoga. 


Q2. What is the meaning of Ashtanga Yoga? 

Answer: Yam means to be disciplined and to develop in oneself a sense of non-violence, truthfulness, non-stealing, self-sacrifice and holiness. 


Question 3 What action is performed in Pranayama Yoga? 

ANSWER - The act of inhaling and exhaling according to a particular method is called pranayama. 


4. What should be the place to practice yoga? 

A. The place to practice yoga should be clean and well ventilated. 


Q5. When should I practice yoga? 

A. Yoga practice should be done in the morning after going to the toilet, before eating or three or four hours after eating dinner. 


Question 6. What kind of food should a yoga seeker eat? 

A. The yoga seeker should eat a simple and balanced diet. 


Question 7: What should be the attitude while practicing? 

Answer - The head should be in the man state to concentrate while practicing. 


Question 8. What is the benefit of Shiv Asan? 

Answer - Shiva Asan relieves high blood pressure, physical fatigue and mental stress. 


Question 9. Which asana should be done after doing Hal Asan? 

Answer - Shaw Asan should be done after Ral Asan. 


Question 10, How long should I practice yoga? 

A. Yoga exercises should be done for 30 minutes or according to physical fitness.


What is the significance of Shiva Asan? 

Answer - Shava Asan is of special importance in relaxing the body completely and relieving mental stress. 


Q12. After doing one asan, which asan should be done? 

Answer - One asan should be followed by another opposite asan. Such as Paschimotan Asan after Dhanur Asan. 


Question 13. When should Asanas not be done? 

A. Asanas should not be done in case of illness. 


Question 14. Which yoga practice and asana cleanses the internal organs of the body? 

ANSWER: The stomach is cleansed with the action of Dhoti, the bowels with the action of Basti, the lungs with the action of Pranayama. 


Question 15. Explain one of the benefits of Hal Asan. 

A. Plow asanas increase the flexibility of the spinal cord. 


Q16. Explain the benefits of Yoga Kriya Pranayama. 

A. Lungs are exercised through yoga. Increases the ability of the lungs to fill with air. 


Q17. Explain the benefits of Padma Asan. 

ANSWER: By doing Padma Asan, nothing enters the spine and the abdomen does not sag. 


Question 18. Explain one of the benefits of Dhanur Asan. 

A. Sagittarius cures asanas, arthritis and vaginal disorders. 


Q19. Write the benefit of Peacock Asan. 

A. Peacock asanas strengthen the joints. 


Question 20. Write the benefit of Shirath Asan. 

ANSWER: Doing asanas makes the intellect sharp. Memory increases. 


Question 21. Write the names of five asanas. 

Answer- 1, Padma Asan 

          2. Servang Asan 

          3. Plow seat

          4. Vajra Asan 

          5. Wheel seat


Question 22. Write the benefit of Chakra Asan. 

ANSWER - Doing Chakra Asan provides relief from hernias, back pain and kidney pain. 


Question 23. Write the benefit of Vajra Asan.

Answer - Vajra Asan cures diabetes.



SUB-PHY.EDU, CLASS-6TH, CHAPTER-3

  5 MARKS QUE-ANS. 



ਹਾਕੀ ਦਾ ਜਾਦੂਗਰ- ਮੇਜਰ ਧਿਆਨ ਚੰਦ (3)


5 ਅੰਕ ਦੇ ਪ੍ਰਸ਼ਨ ਉੱਤਰ 

5 Marks Que-Ans


ਪ੍ਰਸ਼ਨ 1. ਮੇਜਰ ਧਿਆਨ ਚੰਦ ਦੀ ਜੀਵਨੀ ਤੇ ਨੋਟ ਲਿਖੋ ?

ਉੱਤਰ - ਮੇਜਰ ਧਿਆਨ ਚੰਦ ਭਾਰਤ ਦਾ ਇੱਕ ਪ੍ਰਸਿੱਧ ਹਾਕੀ ਖਿਡਾਰੀ ਸੀ । ਉਸ ਨੇ ਆਪਣੀ ਅਨੋਖੀ ਖੇਡ ਸ਼ੈਲੀ ਸਦਕਾ ਭਾਰਤ ਦਾ ਨਾਂ ਵਿਸ਼ਵ ਪੱਧਰ ਤੇ ਚਮਕਾਇਆ । ਉਸ ਨੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ' ਤੇ ਕਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ । 

        ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ , 1905 ਈ : ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ । ਧਿਆਨ ਚੰਦ ਦੇ ਪਿਤਾ ਅਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ । ਇਸ ਦੇ ਪਿਤਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਮੇਜਰ ਧਿਆਨ ਚੰਦ ਸੋਲਾਂ ਸਾਲਾਂ ਦੀ ਉਮਰ ਵਿੱਚ ਇੱਕ ਸਿਪਾਹੀ ਦੇ ਤੌਰ ਤੇ ਫ਼ੌਜ ਵਿੱਚ ਭਰਤੀ ਹੋ ਗਿਆ । ਉੱਥੇ ਉਸ ਨੂੰ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਦੀ ਖੇਡ ਖੇਡਣ ਲਈ ਪ੍ਰੇਰਿਆ । ਧਿਆਨ ਚੰਦ ਫ਼ੌਜ ਦੀ ਡਿਊਟੀ ਕਰਨ ਤੋਂ ਬਾਅਦ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੂਰੀ ਲਗਨ ਨਾਲ ਹਾਕੀ ਦਾ ਅਭਿਆਸ ਕਰਦਾ ਰਹਿੰਦਾ ਸੀ । ਉਹ 1922 ਈ : ਤੋਂ ਲੈ ਕੇ 1926 ਈ : ਤੱਕ ਸੈਨਾ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਾ ਰਿਹਾ । ਦਿੱਲੀ ਵਿਖੇ ਹੋਏ ਇੱਕ ਸਲਾਨਾ ਖੇਡ ਮੁਕਾਬਲੇ ਵਿੱਚ ਧਿਆਨ ਚੰਦ ਦੀ ਖੇਡ ਨੂੰ ਕਾਫ਼ੀ ਸਲਾਹਿਆ ਗਿਆ । ਇਸ ਪ੍ਰਸ਼ੰਸ਼ਾ ਨੇ ਧਿਆਨ ਚੰਦ ਦੇ ਹੌਸਲੇ ਬੁਲੰਦ ਕਰ ਦਿੱਤੇ । ਉਸ ਨੇ 13 ਮਈ 1926 ਈ : ਨੂੰ ਨਿਊਜ਼ੀਲੈਂਡ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ । 

            ਇੱਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਸਟਿਕ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਵਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਉੱਤੇ ਬੜਾ ਕਾਬੂ ਸੀ । ਉਸ ਦੀ ਗੇਂਦ ਉਸ ਦੀ ਰਾਕੀ ਤੋਂ ਵੱਖ ਨਹੀਂ ਸੀ ਹੁੰਦੀ ।ਹਿੱਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਪਰ ਧਿਆਨ ਚੰਦ ਨੇ ਆਪਣੇ ਦੇਸ਼ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ

ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ ਉਸ ਨੂੰ 1956 ਈ : ਵਿੱਚ ਪਦਮ - ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ | ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ । ਧਿਆਨ ਚੰਦ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪਰੇ ਭਾਰਤ ਵਿੱਚ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । 

ਮੇਜਰ ਨੇ ਹਾਕੀ ਵਿੱਚ ਕਈ ਮੀਲ-ਪੱਥਰ ਗੱਡੇ ਤੇ ਆਪਣੇ ਖੇਡ ਕੈਰੀਅਰ ਵਿਚ ਲੱਗਭਗ 1000 ਤੋਂ ਵੱਧ ਗੋਲ਼ ਕੀਤੇ। 400 ਤੋਂ ਵੱਧ ਅੰਤਰਾਸਟਰੀ ਪੱਧਰ ਤੇ ਵੱਖ ਵੱਖ ਦੇਸ਼ਾ ਖਿਲਾਫ ਕੀਤੇ। ਜਿਸ ਕਾਰਨ ਸਮੇ-ਸਮੇ ਤੇ ਮੇਜਰ ਧਿਆਨ ਚੰਦ ਉ ਫੌਜ ਵਿੱਚ ਤਰੱਕੀ ਮਿਲਦੀ ਰਹੀ। 


ਪ੍ਰਸ਼ਨ 2. ਮੇਜਰ ਧਿਆਨ ਚੰਦ ਦੀਆਂ ਪ੍ਰਾਪਤੀਆਂ ਬਾਰੇ ਨੋਟ ਲਿਖੋ। 

ਉੱਤਰ -ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ ਉਸ ਨੂੰ 1956 ਈ : ਵਿੱਚ ਪਦਮ - ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ | ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ । ਧਿਆਨ ਚੰਦ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪਰੇ ਭਾਰਤ ਵਿੱਚ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਦੀ ਯਾਦ ਵਿਚ ਇੱਕ ਡਾਕ ਟਿਕਟ ਜਾਰੀ ਕੀਤੀ। ਇਸ ਤਰਾਂ ਮੇਜਰ ਧਿਆਨ ਚੰਦ ਦੀ ਯਾਦ ਵਿਚ ਦਿੱਲ੍ਹੀ ਵਿਖੇ ਅੰਤਰਰਾਸ਼ਟਰੀ ਸਟੇਡੀਅਮ ਉਹਨਾਂ ਦੇ ਨਾਮ ਤੇ ਬਣਾਇਆ ਗਿਆ। ਭਾਰਤ ਸਰਕਾਰ ਆਪ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਦੇ ਤੋਰ ਤੇ ਮਨਾਉਂਦੀ ਹੈ 

        ਮੇਜਰ ਨੇ ਹਾਕੀ ਵਿੱਚ ਕਈ ਮੀਲ-ਪੱਥਰ ਗੱਡੇ ਤੇ ਆਪਣੇ ਖੇਡ ਕੈਰੀਅਰ ਵਿਚ ਲੱਗਭਗ 1000 ਤੋਂ ਵੱਧ ਗੋਲ਼ ਕੀਤੇ। 400 ਤੋਂ ਵੱਧ ਅੰਤਰਾਸਟਰੀ ਪੱਧਰ ਤੇ ਵੱਖ ਵੱਖ ਦੇਸ਼ਾ ਖਿਲਾਫ ਕੀਤੇ। ਜਿਸ ਕਾਰਨ ਸਮੇ-ਸਮੇ ਤੇ ਮੇਜਰ ਧਿਆਨ ਚੰਦ ਉ ਫੌਜ ਵਿੱਚ ਤਰੱਕੀ ਮਿਲਦੀ ਰਹੀ। 

        1932 ਈ : ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਭਾਗ ਲਿਆ । ਧਿਆਨ ਚੰਦ ਨੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮ - ਭੂਮਿਕਾ ਨਿਭਾਈ । ਇਹਨਾਂਉਲੰਪਿਕ ਖੇਡਾਂ ਵਿੱਚ ਫ਼ਾਈਨਲ ਮੈਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਇਆ । ਜਿਸ ਵਿੱਚ ਭਾਰਤ ਨੇ ਅਮਰੀਕਾ ਦੀ ਟੀਮ ਨੂੰ 24-1 ਗੋਲਾਂ ਨਾਲ ਹਰਾਇਆ । ਇਹਨਾਂ 24 ਗੋਲਾਂ ਵਿੱਚ 8 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ | ਅਮਰੀਕਾ ਦੀ ਇਸ ਸ਼ਰਮਨਾਕ ਹਾਰ ਤੇ ਅਮਰੀਕਾ ਦੇ ਹੀ ਇੱਕ ਅਖ਼ਬਾਰ ਨੇ ਛਾਪਿਆ ਕਿ ਭਾਰਤੀ ਹਾਕੀ ਟੀਮ ਤਾਂ ਪੂਰਬ ਤੋਂ ਆਇਆ ਤੂਫ਼ਾਨ ਸੀ । ਇਹਨਾਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਨੇ ਕੁੱਲ 262 ਗੋਲ ਕੀਤੇ।ਜਿਨ੍ਹਾਂ ਵਿੱਚੋਂ 101 ਗੋਲ ਇਕੱਲੇ ਧਿਆਨ ਚੰਦ ਨੇ ਦਾਗੇ । ਇਹਨਾਂ ਖੇਡਾਂ ਤੋਂ ਬਾਅਦ ਮੇਜਰ ਧਿਆਨ ਚੰਦ ਦਾ ਨਾਂ ਦੁਨੀਆਂ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ।

        ਧਿਆਨ ਚੰਦ ਦਾ ਬੱਤ ਆਸਟਰੇਲੀਆ ਦੇ ਸ਼ਹਿਰ ਵਿਆਨਾ ਵਿਖੇ ਲੱਗਿਆ ਹੋਇਆ ਹੈ।ਇਸ ਬੁੱਤ ਵਿੱਚ ਧਿਆਨ ਚੰਦ ਦੇ ਚਾਰ ਹੱਥਾਂ ਵਿੱਚ ਚਾਰ ਹਾਕੀਆਂ ਫੜੀਆਂ ਹੋਈਆਂ ਹਨ । ਇਹ ਬੁੱਤ ਉਸ ਦੀ ਅਨੌਖੀ ਖੇਡ ਦਾ ਪ੍ਰਤੀਕ ਹੈ। 




ENGLISH MEDIUM




Hockey Wizard - Major Dhyan Chand (3)



5 Marks Que-Ans





Question 1. Write a note on the biography of Major Dhyan Chand?

Answer: Major Dhyan Chand was a famous hockey player of India. He made India famous on the world stage due to his unique style of play. He won many gold and silver medals at the international level in the field of sports.

        Major Dhyan Chand was born on August 29, 1905 in Allahabad to father Sameswar Dutt. Dhyan Chand's father and elder brother Roop Singh were also prominent hockey players. Thus Dhyan Chand inherited the game of hockey. His father served in the British Indian Army. Major Dhyan Chand enlisted in the army as a soldier at the age of sixteen. There he was persuaded to play hockey by Major Tewari, a governor. Dhyan Chand used to practice hockey with full dedication in the moonlight from evening till late night after doing army duty. He participated in army sports competitions from 1922 to 1926. Dhyan Chand's performance was highly praised in an annual sports competition held in Delhi. This praise lifted Dhyan Chand's spirits. He played his first international match in New Zealand on 13 May 1926.

            Once in the Netherlands, Dhyan Chand's hockey stick was broken and it was seen that this player did not put anything like a magnet in his stick. In fact, Dhyan Chand had great control over the ball. His ball was no different from his rock. Hitler offered Dhyan Chand to play for Germany and also offered him a higher position in the army but Dhyan Chand considered it his pride to play for his country India.

Major Dhyan Chand was awarded the Padma Bhushan in 1956 by the Government of India for his outstanding sporting talent. He was declared the best athlete of the century by the Indian Olympic Association. Dhyan Chand's birthday is celebrated with much fanfare in India beyond National Sports Day.

Major has achieved many milestones in hockey and scored more than 1000 goals in his playing career. Against more than 400 international countries. Due to which from time to time Major Dhyan Chand continued to be promoted in the Army.


Question 2. Write a note about the achievements of Major Dhyan Chand.

Ans-Major Dhyan Chand was awarded the Padma Bhushan in 1956 by the Government of North India for his outstanding sporting talent. He was declared the best athlete of the century by the Indian Olympic Association. Dhyan Chand's birthday is celebrated with much fanfare in India beyond National Sports Day. The Indian Postal Department issued a postage stamp in his memory. Thus the International Stadium at Delhi was built in his name in the memory of Major Dhyan Chand. The Government of India celebrates its birthday as National Sports Day

        Major has achieved many milestones in hockey and scored more than 1000 goals in his playing career. Against more than 400 international countries. Due to which from time to time Major Dhyan Chand continued to be promoted in the Army.

        In 1932, the Indian team participated in the Los Angeles Olympics. Dhyan Chand played an important role as a center forward. The final match in these Olympic Games was between USA and India. In which India defeated USA 24-1. Out of these 24 goals, 8 goals were scored by Dhyan Chand alone After this embarrassing defeat of the United States, an American newspaper published that the Indian hockey team was a storm from the East. During these Olympic Games Indian team scored a total of 262 goals out of which 101 goals were scored by Dhyan Chand alone. After these games, Major Dhyan Chand became one of the top players in the world.

        The statue of Dhyan Chand is located in Vienna, Australia. In this statue Dhyan Chand is holding four hockey sticks in his four hands. This statue symbolizes his unique game.



Kuldeep DPE

Class 6 . Chapter 3

 

SUB-PHY.EDU, CLASS-6TH, CHAPTER-3RD, 3 MARKS QUE-ANS, P.S.E


Two Marks Que-Ans















Two Marks Que-Ans








Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...