ਪੰਜ ਅੰਕ ਵਾਲੇ ਪ੍ਰਸ਼ਨ ਉੱਤਰ 
Five Marks Que-Ans

ਪ੍ਰਸ਼ਨ 1. ਮੁੱਢਲੀ ਸਹਾਇਤਾ ਦੇ ਨਿਯਮ ਲਿਖੋ । 
ਉੱਤਰ- ਮੁੱਢਲੀ ਸਹਾਇਤਾ ਦੇ ਹੇਠ ਲਿਖੇ ਨਿਯਮ ਹਨ 
( 1 ) ਜੇਕਰ ਜ਼ਖਮੀ ਦੀ ਹਾਲਤ ਬਹੁਤ ਗੰਭੀਰ ਹੋਵੇ ਤਾਂ ਵੀ ਡਾਕਟਰ ਕੋਲ ਲੈ ਕੇ ਜਾਣ ਤੱਕ ਜਾਂ ਡਾਕਟਰ ਦੇ ਆਉਣ ਤੱਕ ਉਸ ਨੂੰ ਮੁੱਢਲੀ ਸਹਾਇਤਾ ਦਿੰਦੇ ਰਹਿਣਾ ਚਾਹੀਦਾ ਹੈ ।
( 2 ) ਜ਼ਖਮੀ ਨੂੰ ਉਹੀ ਸਹਾਇਤਾ ਦਿਉ ਜੇ ਉਸ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਹੋਣ ਤੋਂ ਬਚਾਉ ਲਈ ਜ਼ਰੂਰੀ ਹੋਵੇ । 
( 3 ) ਜੇਕਰ ਪੀੜਤ ਦੇ ਨੱਕ , ਮੂੰਹ ਜਾਂ ਕੰਨ ਵਿੱਚੋਂ ਖੂਨ ਨਿਕਲ ਰਿਹਾ ਹੋਵੇ ਤਾਂ ਉਸ ਖੂਨ ਨੂੰ ਬੰਦ ਨਾ ਕਰੋ ਕਿਉਂਕਿ ਨੌਕ , ਮੂੰਹ ਵਿਚੋਂ ਖੂਨ ਵਾਪਸ ਦਿਮਾਗ ਵਿੱਚ ਜਾ ਕੇ ਪੀੜਿਤ ਨੂੰ ਅਪਾਹਜ ਜਾਂ ਅਧਰੰਗ ਦਾ ਮਰੀਜ਼ ਬਣਾ ਸਕਦਾ ਹੈ ਜਾਂ ਫਿਰ ਖੂਨ ਸਾਹ ਨਲੀ ਵਿੱਚ ਜਾ ਕੇ ਸਾਹ ਬੰਦ ਕਰਕੇ ਪੀੜਿਤ ਦੀ ਮੌਤ ਦਾ ਕਾਰਨ ਬਣ ਸਕਦਾ ਹੈ । 
( 4 ) ਕਿਸੇ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਸਭ ਤੋਂ ਪਹਿਲਾਂ ਉਸ ਦੇ ਸਰੀਰ ' ਤੇ ਲੱਗੀਆਂ ਡੂੰਘੀਆਂ ਸੰਟਾਂ ਵਿੱਚੋਂ ਵਗਦੇ ਖੂਨ ਨੂੰ ਰੋਕੋ । 
( 5 ) ਜ਼ਖਮੀ ਵਿਅਕਤੀ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ । 
( 6 ) ਜੇਕਰ ਜ਼ਖਮੀ ਜਾਂ ਰੋਗੀ ਵਿਅਕਤੀ ਦਾ ਸਾਹ ਰੁਕ ਰਿਹਾ ਹੋਵੇ ਜਾਂ ਰੁਕਿਆ ਹੋਵੇ ਤਾਂ ਉਸ ਨੂੰ ਤੁਰੰਤ ਬਨਾਉਟੀ ਸਾਹ ਦਿਓ । 
( 7 ) ਮੁੱਢਲੀ ਸਹਾਇਤਾ ਦਿੰਦੇ ਸਮੇਂ ਮੁਢਲੇ ਸਹਾਇਕ ਦੇ ਦਿਲ ਵਿੱਚ ਕੋਈ ਡਰ ਜਾਂ ਝਿਜਕ ਨਹੀਂ ਹੋਣੀ ਚਾਹੀਦੀ । 
(8 ) ਜ਼ਖਮੀ ਨੂੰ ਨੇੜੇ ਦੇ ਡਾਕਟਰ ਕੋਲ ਲੈ ਜਾਣ ਵਾਲੇ ਡਾਕਟਰ ਦੀ ਚੋਣ ਕਰਨ ਲਈ ਸਮਾਂ ਨਹੀਂ ਗਵਾਉਣਾ ਚਾਹੀਦਾ ਸਗੋਂ ਜਿੰਨੀ ਜਲਦੀ ਹੋ ਸਕੇ ਉਸ ਨੂੰ ਨੇੜੇ ਦੇ ਡਾਕਟਰ ਕੋਲ ਪਹੁੰਚਾਉਣਾ ਚਾਹੀਦਾ ਹੈ । 
( 9 ) ਜ਼ਖਮੀ ਦੇ ਕੱਪੜੇ ਲੋੜ ਪੈਣ ਤੋਂ ਹੀ ਉੱਤਾਰੇ ਜਾਣ । 
( 10 ) ਜ਼ਖਮੀ ਦੇ ਆਲੇ - ਦੁਆਲੇ ਭੀੜ - ਇਕੱਠੀ ਨਹੀਂ ਹੋਣ ਦੇਣੀ ਚਾਹੀਦੀ । ਇਸ ਨਾਲ ਜ਼ਖਮੀ ਵਿਅਕਤੀ ਘਬਰਾਹਟ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਤਾਜ਼ੀ ਹਵਾ ਵੀ ਨਹੀਂ ਮਿਲਦੀ । ਜੇਕਰ ਜ਼ਖਮੀ ਨੇ ਬੂਟ - ਜੁਰਾਬਾਂ ਪਾਏ ਹੋਣ ਤਾਂ ਉਸ ਦੀਆਂ ਬੂਟ - ਜੁਰਾਬਾਂ ਤ੍ਰੇਤ ਖੋਲ੍ਹ ਦਿਉ । 
( 11 ) ਜ਼ਖਮੀ ਦੀ ਜ਼ਿਆਦਾ ਹਿੱਲ - ਜੁਲ ਨਾ ਕਰੋ । 


ਪ੍ਰਸ਼ਨ 2. ਮੁੱਢਲੇ ਸਹਾਇਕ ਦੇ ਗੁਣ ਲਿਖੋ ? 
ਉੱਤਰ- ਇਕ ਮੁੱਢਲੇ ਸਹਾਇਕ ਵਿਚ ਹੋਠ ਲਿਖੋ ਗੁਣ ਹੋਣੇ ਚਾਹੀਦੇ ਹਨ : 
( 1 ) ਮੁੱਢਲਾ ਸਹਾਇਕ ਬੁੱਧੀਮਾਨ ਅਤੇ ਤੁਰੰਤ ਫੈਸਲਾ ਲੈਣ ਵਾਲਾ ਹੋਣਾ ਚਾਹੀਦਾ ਹੈ । 
( 2 ) ਮੁੱਢਲਾ ਸਹਾਇਕ ਇੱਕ ਅਨੁਭਵੀ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ । 
( 3 ) ਜ਼ਖਮੀ ਜਾਂ ਰੋਗੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਮੁੱਢਲੇ ਸਹਾਇਕ ਨੂੰ ਪੂਰੀ ਸਥਿਤੀ ਆਪਣੇ ਕਾਬੂ ਵਿੱਚ ਕਰ ਕੇ ਤੁਰੰਤ ਮੁਢਲੀ ਸਹਾਇਤਾ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ । 
( 4 ) ਮੁੱਢਲੇ ਸਹਾਇਕ ਨੂੰ ਕਦੇ ਵੀ ਆਪਣੇ ਆਪ ਨੂੰ ਡਾਕਟਰ ਨਹੀਂ ਸਮਝਣਾ ਚਾਹੀਦਾ ਹੈ । ਉਸ ਨੂੰ ਚਾਹੀਦਾ ਹੈ ਕਿ ਉਹ ਜ਼ਖਮੀ ਨੂੰ ਡਾਕਟਰ ਦੇ ਆਉਣ ਤੋਂ ਪਹਿਲਾਂ ਲੋੜੀਂਦੀ ਮੁੱਢਲੀ ਸਹਾਇਤਾ ਪ੍ਰਦਾਨ ਕਰੋ । 
( 5 ) ਮੁੱਢਲੀ ਸਹਾਇਤਾ ਦਿੰਦੇ ਸਮੇਂ ਮੁੱਢਲੇ ਸਹਾਇਕ ਦਾ ਜ਼ਖਮੀ ਜਾਂ ਰੋਗੀ ਦੇ ਪ੍ਰਤਿ ਵਤੀਰਾ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ । ਅਜਿਹੇ ਵਤੀਰੇ ਕਾਰਨ ਜ਼ਖਮੀ ਜਾਂ ਰੋਗੀ ਦਾ ਮਨੋਬਲ ਵਧਦਾ ਹੈ । 
( 6 ) ਮੁੱਢਲੇ ਸਹਾਇਕ ਵਿੱਚ ਸਹਿਨਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ । ਜ਼ਖਮੀ ਜਾਂ ਹੋਗੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਉਸ ਨੂੰ ਕਿਸੇ ਤਰ੍ਹਾਂ ਦੀ ਕਾਹਲੀ ਨਹੀਂ ਕਰਨੀ ਚਾਹੀਦੀ ।

ਪ੍ਰਸ਼ਨ 3. ਸੀ.ਪੀ.ਆਰ. ( C.PR :) ਤੋਂ ਕੀ ਭਾਵ ਹੈ ? ਇਹ ਕਦੋਂ ਕਰਨੀ ਚਾਹੀਦੀ ਹੈ ? 
ਉੱਤਰ- ਜਦੋਂ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ , ਉਸ ਦੀਆਂ ਅੱਖਾਂ ਦੀ ਹਿੱਲਜੁਲ ਬੰਦ ਹੋ ਜਾਵੇ ਅਤੇ ਰੋਗੀ ਬੇਹੋਸ਼ ਹੋ ਜਾਵੇ ਤਾਂ ਉਸ ਦੇ ਦਿਲ ਅਤੇ ਫੇਫੜਿਆਂ ਨੂੰ ਮੁੜ ਸੁਰਜੀਤ ਕਰਨ ਲਈ C.P.R. ਕੀਤਾ ਜਾਵੇ । ਰੋਗੀ ਨੂੰ c.PR ਕਰਦੇ ਸਮੇਂ ਉਸ ਦੇ ਦਿਲ ਉੱਤੇ ਦੋਨੋਂ ਹਥੇਲੀਆਂ ਰੱਖ ਕੇ ਲਗਪਗ 3 ਵਾਰੀ ਦਬਾਅ ਪਾਓ । ਫਿਰ ਦੋ ਵਾਰੀ ਮੂੰਹ ' ਤੇ ਮੂੰਹ ਰੱਖ ਕੇ ਆਪਣਾ ਸਾਹ ਦਿਉ । ਜਦੋਂ ਤੱਕ ਰੋਗੀ ਦੀ ਨਬਜ਼ ਨਹੀਂ ਚੱਲ ਪੈਂਦੀ ਉਦੋਂ ਤੱਕ C.P.R. ਕਰਦੇ ਰਹੋ । ਜੇਕਰ ਸਹੀ ਸਮੇਂ ' ਤੇ ਠੀਕ ਤਰੀਕੇ ਨਾਲ c.PR. ਕੀਤੀ ਜਾਵੇ ਤਾਂ ਪੀੜਿਤ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ।
 ਸੀ.ਪੀ.ਆਰ. ( CPR ) ਕਦੋਂ ਕਰਨੀ ਹੈ 
( 1 ) ਜਦੋਂ ਪੀੜਿਤ ਦੇ ਦਿਲ ਦੀ ਧੜਕਣ ਬੰਦ ਹੋਵੇ । 
( 2 ) ਜਦੋਂ ਪੀੜਿਤ ਦੀ ਨਬਜ਼ ਨਾ ਲੱਭੇ । 
( 3 ) ਜਦੋਂ ਰੋਗੀ ਦੀਆਂ ਅੱਖਾਂ ਦੀਆਂ ਹਰਕਤਾਂ ਬੰਦ ਹੋ ਜਾਣ । 
( 4 ) ਬੇਹੋਸ਼ੀ ਦੀ ਅਵਸਥਾ ਵਿੱਚ । 

ਪ੍ਰਸ਼ਨ 4. ਬਣਾਉਟੀ ਸਾਹ ਤੋਂ ਕੀ ਭਾਵ ਹੈ ? ਬਣਾਉਟੀ ਸਾਹ ਦੇਣ ਦੀ ਵਿਧੀ ਦਾ ਵਰਨਣ ਕਰੋ । 
ਉੱਤਰ- ਜ਼ਖ਼ਮੀ ਜਾਂ ਰੋਗੀ ਦੇ ਰੁਕੇ ਹੋਏ ਸਾਹ ਨੂੰ ਦੁਬਾਰਾ ਚਲਾਉਣ ਦੀ ਵਿਧੀ ਨੂੰ ਬਣਾਉਟੀ ਸਾਹ ਦੇਣਾ ਕਿਹਾ ਜਾਂਦਾ ਹੈ । ਮੂੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦਾ ਢੰਗ 
( 1 ) ਸਭ ਤੋਂ ਪਹਿਲਾਂ ਰੋਗੀ ਦੇ ਮੂੰਹ ਵਿੱਚ ਜੇ ਕੋਈ ਰੁਕਾਵਟ ਹੋਵੇ ਤਾਂ ਉਸ ਰੁਕਾਵਟ ਨੂੰ ਦੂਰ ਕਰੋ । ਫਿਰ ਇੱਕ ਹੱਥ ਨਾਲ ਰੋਗੀ ਦੀ ਠੋਡੀ ਫੜ ਕੇ ਅਤੇ ਦੂਜੇ ਹੱਥ ਨਾਲ ਰੋਗੀ ਦਾ ਨੱਕ ਬੰਦ ਕਰਕੇ ਮੁੱਢਲਾ ਸਹਾਇਕ ਆਪਣੇ ਮੂੰਹ ਵਿੱਚ ਹਵਾ ਭਰ ਕੇ ਰੋਗੀ ਦੇ ਮੂੰਹ ' ਤੇ ਮੂੰਹ ਰੱਖ ਕੇ ਅੰਦਰ ਜ਼ੋਰ ਨਾਲ ਆਪਣਾ ਸਾਹ ਦੇਵੇ । 
( 2 ) ਜਦੋਂ ਮੁੱਢਲੇ ਸਹਾਇਕ ਦਾ ਸਾਹ ਰੋਗੀ ਦੇ ਅੰਦਰ ਜਾਏਗਾ ਤਾਂ ਰੋਗੀ ਦੀ ਛਾਤੀ ਵਿੱਚ ਹਵਾ ਭਰੇਗੀ । ਸਾਹ ਦੇਣ ਨਾਲ ਰੋਗੀ ਦੀ ਛਾਤੀ ਫੁਲੇਗੀ । ਇਹ ਕਿਰਿਆ 12 ਤੋਂ 16 ਵਾਰ ਕਰੋ ਜਾਂ ਉਦੋਂ ਤੱਕ ਕਰੋ ਜਦੋਂ ਤੱਕ ਰੋਗੀ ਦਾ ਸਾਹ ਚੱਲਣਾ ਸ਼ੁਰੂ ਨਾ ਹੋ ਜਾਵੇ । 

( Schafer's Method ) ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਬਣਾਉਟੀ ਸਾਹ ਦੇਣ ਦੀ ਵਿਧੀ ਦੀ ਖੋਜ ਐਡਵਰਡ ਸ਼ੈਫਰ ਨੇ ਕੀਤੀ , ਇਸ ਕਰਕੇ ਇਸ ਵਿਧੀ ਨੂੰ ਸ਼ੈਫਰ ਢੰਗ ਸ਼ੈਫਰ ਢੰਗ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਕਿਸੇ ਵੀ ਪੀੜਿਤ ਦੇ ਨੱਕ , ਮੂੰਹ ਜਾਂ ਕੰਨ ਵਿੱਚੋਂ ਖੂਨ ਵਗ ਰਿਹਾ ਹੋਵੇ । ਕਈ ਵਾਰ ਜਬਾੜੇ ਦੇ ਟੁੱਟ ਜਾਣ ਕਰਕੇ ਪੀੜਿਤ ਨੂੰ ਜੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੋਵੇ ਜਾਂ ਕਿਸੇ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੋਵੇ ਅਤੇ ਪੀੜਿਤ ਦੇ ਨੱਕ ਅਤੇ ਮੂੰਹ ਵਿੱਚੋਂ ਜ਼ਹਿਰ ਦੀ ਬਦਬੂ ਆ ਰਹੀ ਹੋਵੇ ਤਾਂ ਸ਼ੈਫਰ ਢੰਗ ਨਾਲ ਬਣਾਉਟੀ ਸਾਹ ਦੇਣਾ ਲਾਹੇਵੰਦ ਹੁੰਦਾ ਹੈ ।




ENGLISH MEDIUM

First aid
Five Marks Que-Ans

Question 1. Write the rules of first aid. 
A. The following are the first aid rules 
(1) Even if the condition of the injured is very serious, he should be given first aid till he is taken to the doctor or until the doctor comes.
(2) Give the injured the same assistance if necessary to prevent his condition from becoming more serious. 
(3) If the victim is bleeding from the nose, mouth or ear, do not stop the blood because the blood from the nose and mouth can go back to the brain and make the victim crippled or paralyzed or the blood in the trachea. Going out and suffocating can lead to the death of the victim. 
(4) When giving first aid to an injured person, first of all stop the blood flowing from the deep wounds on his body. 
(5) The injured person should continue to be encouraged. 
(6) If the injured or sick person is holding or holding his breath, give him artificial respiration immediately. 
(7) There should be no fear or hesitation in the heart of the first aid worker while giving first aid. 
(8) The injured person should not waste time in choosing the doctor who will take him to the nearest doctor but should take him to the nearest doctor as soon as possible. 
(9) Injury clothing should be taken off as needed. 
(10) Crowds should not be allowed to gather around the injured. This makes the injured person feel nervous and does not even get fresh air. If the injured person is wearing boots and socks, open his boots and socks. 
(11) Do not move the injured person too much. 


Question 2. Write the characteristics of a primary assistant? 
Answer: A basic assistant should have lip lip properties: 
(1) The primary assistant should be intelligent and quick to make decisions. 
(2) The first aid worker must be an experienced person and have a thorough knowledge of first aid. 
(3) When giving first aid to the injured or patient, the first aid worker should take full control of the situation and start giving first aid immediately. 
(4) The first aid worker should never consider himself a doctor. He should provide the injured with the necessary first aid before the doctor arrives. 
(5) When giving first aid, the first aid worker should be sympathetic towards the injured or the patient. Such behavior increases the morale of the injured or the patient. 
(6) It is very important for the first aid worker to have patience. He should not be in any hurry while giving first aid to the injured or Hogi.

Question 3. CPR. What does (C.PR :) mean? When should this be done? 
A. When the patient does not feel pulse and breathing, his eyes stop moving and the patient becomes unconscious, CPR should be done to revive his heart and lungs. Apply pressure to the patient's heart approximately 3 times with both palms while performing the CPR. Then hold your breath twice over your mouth. Keep doing CPR until the patient's pulse starts beating. If at the right time at the right time c.PR. If done, the life of the victim can be saved.
 C.P.R. When to do CPR 
(1) When the victim's heart stops beating. 
(2) When the victim's pulse is not detected. 
(3) When the patient's eye movements stop. 
(4) In a state of unconsciousness. 

Q4. What is meant by artificial respiration? Describe the method of artificial respiration. 
A. The method of resuming the breath of an injured or patient is called artificial respiration. Mouth-to- mouth artificial respiration 
(1) First of all, if there is any obstruction in the patient's mouth, remove that obstruction. The first aid worker then holds the patient's chin with one hand and closes the patient's nose with the other hand. 
(2) When the First Aid's breath enters the patient, air will fill the patient's chest. Breathing will make the patient's chest swell. Do this 12 to 16 times or until the patient starts breathing. 

(Schafer's Method) . Artificial respiration was invented by Edward Schaefer, so the Schaefer method is used when there is bleeding from the nose, mouth or ears of any victim. Sometimes, if the victim is having difficulty breathing due to a broken jaw, or if a person has swallowed a poisonous substance and the victim's nose and mouth are smelling of poison, then it is useful to give artificial respiration through the Schaefer method. .