ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ(3)


ਉੱਤਰ - ਸਰੀਰਿਕ ਢਾਂਚਾ 20 ਸਾਲ ਦੀ ਉਮਰ ਤੱਕ ਹੀ ਬਣਦਾ ਹੈ । ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਦੀ ਸਰੀਰਿਕ ਬਨਾਵਟ ਨੂੰ ਠੀਕ ਰੱਖਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਢੰਗਾਂ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਇਸ ਤੋਂ ਇਲਾਵਾ ਭੋਜਨ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਵਿਟਾਮਿਨ D ਦੇ ਉੱਚਿਤ ਮਾਤਰਾ ਵਿੱਚ ਨਾ ਹੋਣ ਨਾਲ ਵੀ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਜੇਕਰ ਬੱਚਿਆਂ ਦੇ ਭੋਜਨ ਵਿੱਚ ਇਹ ਤੱਤ ਘੱਟ ਮਾਤਰਾ ਵਿੱਚ ਹੋਣ ਤਾਂ ਉਹਨਾਂ ਦੀਆਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਟੇਢੀਆਂ ਹੋ ਜਾਂਦੀਆਂ ਹਨ । ਠੀਕ ਭੋਜਨ ਨਾ ਖਾਣ ਨਾਲ ਅਤੇ ਢਾਂਚੇ ਸੰਬੰਧੀ ਚੰਗੀਆਂ ਆਦਤਾਂ ਨਾ ਪਾਉਣ ਨਾਲ ਸਰੀਰ ਦੇ ਇਕ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਕੇ ਛੋਟੀਆਂ ਹੋ ਜਾਂਦੀਆਂ ਹਨ , ਹੱਡੀਆਂ ਵੀ ਕਮਜ਼ੋਰ ਰਹਿੰਦੀਆਂ ਹਨ । ਇਸ ਕਾਰਨ ਸਰੀਰ ਵਿੱਚ ਹੇਠ ਲਿਖੀਆਂ ਕਰੂਪੀਆਂ ( Deformities ) ਆ ਜਾਂਦੀਆਂ ਹਨ 
( 5 ) Flat foot 













ages by Matt Vince