SUB-PHY.EDU,




ਪ੍ਰਸ਼ਨ 1. ਭੋਜਨ ਤੋਂ ਕੀ ਭਾਵ ਹੈ ? ਇਹ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ? 
        ਭੋਜਨ ਦੀ ਲੋੜ ( Necessity of Food ) - ਮਨੁੱਖੀ ਸਰੀਰ ਲਈ ਭੋਜਨ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਕਿ ਮੋਟਰ ਗੱਡੀ ਲਈ ਪੈਟਰੋਲ ਦੀ । ਜਿਸ ਤਰ੍ਹਾਂ ਪੈਟਰੋਲ ਤੋਂ ਬਿਨਾਂ ਮੋਟਰ ਗੱਡੀ ਨਹੀਂ ਚਲ ਸਕਦੀ ਉਸੇ ਤਰ੍ਹਾਂ ਭੋਜਨ ਤੋਂ ਬਿਨਾਂ ਸਾਡਾ ਸਰੀਰ ਕੰਮ ਨਹੀਂ ਕਰ ਸਕਦਾ । ਸਾਨੂੰ ਰੋਜ਼ਾਨਾ ਜੀਵਨ ਵਿਚ ਕੰਮ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਸਾਨੂੰ ਭੋਜਨ ਤੋਂ ਹੀ ਮਿਲਦੀ ਹੈ । ਜੇਕਰ ਸਾਨੂੰ ਭੋਜਨ ਨਾ ਮਿਲੇ ਤਾਂ ਸਾਡਾ ਸਰੀਰ ਕਮਜ਼ੋਰ ਹੋ ਜਾਵੇਗਾ , ਅਸੀਂ ਤੁਰ - ਫਿਰ ਨਹੀਂ ਸਕਾਂਗੇ ਅਤੇ ਨਾ ਹੀ ਕੋਈ ਕੰਮ ਕਰ ਸਕਾਂਗੇ । ਇਸ ਲਈ ਸਾਡੇ ਸਰੀਰ ਲਈ ਭੋਜਨ ਦੀ ਬਹੁਤ ਲੋੜ ਹੈ । 











ਉੱਤਰ - ਵਿਟਾਮਿਨ ਖਾਣ ਵਾਲੇ ਪਦਾਰਥਾਂ ਵਿਚ ਪਾਏ ਜਾਣ ਵਾਲੇ ਸੂਖਮ ਰਸਾਇਣਿਕ ਪਦਾਰਥ ਹਨ । ਇਹ ਸਾਡੇ ਭੋਜਨ ਦੀ ਜਾਨ ਅਤੇ ਸਿਹਤ ਲਈ ਵਰਦਾਨ ਹਨ । ਇਸ ਕਾਰਨ ਇਹਨਾਂ ਨੂੰ ਜੀਵਨਦਾਈ ਤੱਤ ਵੀ ਕਹਿੰਦੇ ਹਨ । ਵਿਟਾਮਿਨ ਮੁੱਖ ਰੂਪ ਵਿਚ ਛੇ ਕਿਸਮਾਂ ਦੇ ਹਨ - ਵਿਟਾਮਿਨ A , B , c , D , E ਅਤੇ K । ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ । ਕਿਉਂਕਿ ਇਕ ਤਾਂ ਇਹ ਸਾਡੇ ਸਰੀਰ ਵਿਚ ਵਾਧਾ ਕਰਦੇ ਹਨ । ਦੂਸਰੇ ਇਸ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਦੇ ਯੋਗ ਬਣਾਉਂਦੇ ਹਨ । ਇਹ ਖੂਨ ਨੂੰ ਸਾਫ਼ ਕਰਦੇ ਹਨ ਅਤੇ ਇਸ ਦੀ ਮਾਤਰਾ ਵਧਾਉਂਦੇ ਹਨ । ਇਹ ਸਾਡੇ ਸਰੀਰ ਨੂੰ ਰੋਗਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੇ ਹਨ । ਇਸ ਤੋਂ ਇਲਾਵਾ ਵਿਟਾਮਿਨ ਸਾਡੀ ਪਾਚਨ ਸ਼ਕਤੀ ਜਾਂ ਹਾਜ਼ਮੇ ਨੂੰ ਵਧਾਉਂਦੇ ਹਨ । ਇਹ ਦੰਦਾਂ ਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ । ਰੋਗਾਂ ਤੋਂ ਛੁਟਕਾਰਾ ਦਿਲਾਉਣ ਦੀ ਇਹਨਾਂ ਦੀ ਸਮਰੱਥਾ ਕਾਰਨ ਵਿਟਾਮਿਨਾਂ ਨੂੰ ਸਰੀਰ ਦੇ ਰੱਖਿਅਕ ਵੀ ਕਿਹਾ ਜਾਂਦਾ ਹੈ ।             ਵਿਟਾਮਿਨਾਂ ਦੀ ਘਾਟ ਨਾਲ ਸਾਡਾ ਸਰੀਰ ਅਨੇਕਾਂ ਪ੍ਰਕਾਰ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । ਕਦੇ ਅੱਖਾਂ ਖਰਾਬ ਹੋਣ ਲੱਗਦੀਆਂ ਹਨ , ਕਦੇ ਚਮੜੀ ਵੱਟਣ ਲੱਗਦੀ ਹੈ ਅਤੇ ਕਦੇ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ । ਇਸ ਲਈ ਵਿਟਾਮਿਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ ।
















 Save 💧💧💧 save 🌲🌴🌲🌳🌲🌲Powered by Blogger