PHYSICAL EDUCATION
Class 9
Chapter 4 ਮੁੱਢਲੀ ਸਹਾਇਤਾ ( First Aid )
One Mark Each
ਪ੍ਰਸ਼ਨ 1. ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ - ਦੁਰਘਟਨਾ ਤੋਂ ਤੁਰੰਤ ਬਾਅਦ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਰੋਗੀ ਦੀ ਜਾਨ ਬਚਾਉਣ ਲਈ ਜੋ ਮੁੱਢਲੇ ਸਹਾਇਕ ਵੱਲੋਂ ਉਪਚਾਰ ਕੀਤਾ ਜਾਂਦਾ ਹੈ , ਮੁੱਢਲੀ ਸਹਾਇਤਾ ਅਖਵਾਉਂਦਾ ਹੈ ।
ਪ੍ਰਸ਼ਨ 2. ਅੱਜਕੱਲ੍ਹ ਦੁਰਘਟਨਾਵਾਂ ਹੋਣ ਦੇ ਖ਼ਤਰੇ ਕਿਉਂ ਵਧ ਗਏ ਹਨ ?
ਉੱਤਰ - ਮਸ਼ੀਨਾਂ ਦੀ ਭਰਮਾਰ ਅਤੇ ਬਿਜਲੀ ਉਪਕਰਨਾਂ ਦੀ ਵਰਤੋਂ ਹੋਣ ਕਰਕੇ ਦੁਰਘਟਨਾਵਾਂ ਹੋਣ ਦੇ ਖ਼ਤਰੇ ਵੱਧ ਗਏ ਹਨ ।
ਪ੍ਰਸ਼ਨ 3. ਕੀ ਕੋਈ ਸਥਾਨ ਦੁਰਘਟਨਾ ਹੋਣ ਤੋਂ ਸੁਰੱਖਿਅਤ ਹੈ ?
ਉੱਤਰ - ਘਰ - ਬਾਹਰ , ਸੜਕ , ਦਫ਼ਤਰ , ਫੈਕਟਰੀ , ਖੇਡ ਦਾ ਮੈਦਾਨ ਅਤੇ ਹੋਰ ਕੋਈ ਵੀ ਸਥਾਨ ਦੁਰਘਟਨਾਵਾਂ ਅਤੇ ਹਾਦਸੇ ਹੋਣ ਤੋਂ ਸੁਰੱਖਿਅਤ ਨਹੀਂ ਹੈ ।
ਪ੍ਰਸ਼ਨ 4. ਖੇਡ ਦੇ ਮੈਦਾਨ ਵਿੱਚ ਦੁਰਘਟਨਾ ਹੋਣ ਸਮੇਂ ਮੁੱਢਲੇ ਸਹਾਇਕ ਦੇ ਫਰਜ਼ ਕੋਣ ਨਿਭਾਅ ਸਕਦਾ ਹੈ ?
ਉੱਤਰ - ਖੇਡ ਦੇ ਮੈਦਾਨ ਵਿੱਚ ਦੁਰਘਟਨਾ ਹੋਣ ਸਮੇਂ ਮੁੱਢਲੇ ਸਹਾਇਕ ਦੇ ਫ਼ਰਜ ਅਧਿਆਪਕ , ਕੋਚ , ਸਾਥੀ ਖਿਡਾਰੀ ਜਾਂ ਖੇਡ ਅਧਿਕਾਰੀ ਨਿਭਾਅ ਸਕਦੇ ਹਨ ।
ਪ੍ਰਸ਼ਨ 5. ਖੇਡ ਮੈਦਾਨ ਵਿੱਚ ਸੱਟਾਂ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ - ਖੇਡ ਮੈਦਾਨ ਵਿੱਚ ਸੱਟਾਂ ਲੱਗਣ ਦਾ ਕਾਰਨ - ਘਟੀਆਂ ਮੈਦਾਨ , ਘਟੀਆ ਸਾਮਾਨ , ਘਟੀਆ ਖੇਡ ਪ੍ਰਬੰਧ ਅਤੇ ਖੇਡ ਨਿਯਮਾਂ ਤੋਂ ਅਣਜਾਣ ਖਿਡਾਰੀ ਹੋ ਸਕਦੇ ਹਨ ।
ਪ੍ਰਸ਼ਨ 6. ਸੱਟ ਲੱਗਣ ਤੇ ਮੁੱਢਲੀ ਸਹਾਇਤਾ ਦੇਣ ਵਾਲੇ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ - ਸੱਟ ਦੀ ਦਸ਼ਾ ( Nature of Injury ) ਸੱਟ ਦਾ ਜ਼ੋਰ ( Intensity of Injury ) jest autfest el feut ( Process of First Aid )
ਪ੍ਰਸ਼ਨ 7 , ਪੱਠਿਆਂ ਦੇ ਤਨਾਅ ਤੋਂ ਕੀ ਭਾਵ ਹੈ ?
ਉੱਤਰ - ਪੱਠਿਆਂ ਦੇ ਤਨਾਅ ਤੋਂ ਭਾਵ ਪੱਠਿਆਂ ਦੇ ਤੰਤੂਆਂ ਦਾ ਕਿਸੇ ਭਾਰੀ ਦਬਾਅ ਜਾਂ ਸੱਟ ਲੱਗਣ ਨਾਲ ਵੱਧ ਜਾਂ ਘੱਟ ਮਾਤਰਾ ਵਿੱਚ ਟੁੱਟ ਜਾਣਾ ਹੁੰਦਾ ਹੈ ।
ਪ੍ਰਸ਼ਨ 8. ਪੱਠਿਆਂ ਦੇ ਤਨਾਅ ਤੋਂ ਬਚਣ ਲਈ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ - ਪੱਠਿਆਂ ਦੇ ਤਨਾਅ ਤੋਂ ਬਚਣ ਲਈ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮ ਕਰਨਾ ਚਾਹੀਦਾ ਹੈ ।
ਪ੍ਰਸ਼ਨ 9. ਅੰਦਰਲੀ ਸੱਟ ਵਾਲੀ ਥਾਂ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ?
ਉੱਤਰ - ਅੰਦਰਲੀ ਸੱਟ ਵਾਲੀ ਥਾਂ ਦਾ ਰੰਗ ਨੀਲਾ ਹੋ ਜਾਂਦਾ ਹੈ ।
ਪ੍ਰਸ਼ਨ 10. ਸੱਟ ਲੱਗਣ ਨਾਲ ਸੋਜ ਕਿਉਂ ਪੈ ਜਾਂਦੀ ਹੈ ?
ਉੱਤਰ - ਸੱਟ ਵਾਲੀ ਥਾਂ ' ਤੇ ਲਹੂ ਕੋਸ਼ਿਕਾਵਾਂ ਦੇ ਟੁੱਟਣ ਨਾਲ ਲਹੂ , ਲਹੂ - ਕੋਸ਼ਿਕਾਵਾਂ ਵਿੱਚੋਂ ਬਾਹਰ ਨਿਕਲ ਕੇ ਸੱਟ ਵਾਲੀ ਜਗਾ ' ਤੇ ਇਕੱਠਾ ਹੋ ਜਾਂਦਾ ਹੈ , ਜਿਸ ਕਾਰਨ ਸੋਜ ਪੈ ਜਾਂਦੀ ਹੈ ।
ਪ੍ਰਸ਼ਨ 11. ਮੋਚ ਕਿਸ ਨੂੰ ਕਹਿੰਦੇ ਹਨ ?
ਉੱਤਰ - ਕਿਸੇ ਜੋੜ ਦੇ ਬੰਧਕਾਂ ( Ligaments ) ਦੇ ਟੁੱਟ ਜਾਣ ਅਤੇ ਜੋੜ ਕੈਪਸੂਲ ਦੇ ਜ਼ਖ਼ਮੀ ਹੋਣ ਨੂੰ ਮੰਚ ਕਹਿੰਦੇ ਹਨ ।
ਪ੍ਰਸ਼ਨ 12 , ਮੈਚ ਕਿੰਨੇ ਕਿਸਮਾਂ ਦੀ ਹੁੰਦੀ ਹੈ ?
ਉੱਤਰ - ਔਚ ਤਿੰਨ ਕਿਸਮਾਂ ਦੀ ਹੁੰਦੀ ਹੈ - ਨਰਮ ਮੋਚ , ਦਰਮਿਆਨੀ ਮੋਚ , ਪੂਰਨ ਮੋਚ ।
ਪ੍ਰਸ਼ਨ 13 , ਸਰੀਰ ਦੇ ਕਿਹੜੇ ਜੋੜਾਂ ' ਤੇ ਮੋਚ ਆਉਣ ਦੇ ਖ਼ਤਰੇ ਵਧ ਹੁੰਦੇ ਹਨ ?
ਉੱਤਰ - ਆਮ ਤੌਰ ਤੇ ਗਿੱਟਾ , ਗੋਡਾ , ਗੁੱਟ , ਰੀੜ੍ਹ ਦੀ ਹੱਡੀ , ਕੂਹਣੀ ਅਤੇ ਕੂਲੇ ਤੇ ਮੋਚ ਆਉਣ ਦੇ ਵਧ ਖਤਰੇ ਹੁੰਦੇ ਹਨ ।
ਪ੍ਰਸ਼ਨ 14 , ਮੋਚ ਕਿਉਂ ਆਉਂਦੀ ਹੈ ?
ਉੱਤਰ - ਕਿਸੇ ਅਣਸੁਖਾਵੀਂ ਸਥਿਤੀ ਵਿਚ ਜਦੋਂ ਸਰੀਰ ਦੇ ਜੋੜ ਉੱਤੇ ਵਧ ਦਬਾਅ ਪੈਂਦਾ ਹੈ ਤਾਂ ਜੋੜ ਵਿਚ ਮੰਚ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ ।
ਪ੍ਰਸ਼ਨ 15. ਟੁੱਟ ਤੋਂ ਕੀ ਭਾਵ ਹੈ ?
ਉੱਤਰ - ਕਿਸੇ ਹੱਡੀ ਦੇ ਤਿੜਕ ਜਾਣ ਜਾਂ ਪੂਰਨ ਰੂਪ ਵਿੱਚ ਟੁੱਟ ਜਾਣ ਨੂੰ ਹੱਡੀ ਦੀ ਟੁੱਟ ਕਿਹਾ ਜਾਂਦਾ ਹੈ ।
ਪ੍ਰਸ਼ਨ 16 , ਸਭ ਤੋਂ ਖ਼ਤਰਨਾਕ ਟੁੱਟ ਕਿਹੜੀ ਹੈ ?
ਉੱਤਰ - ਗੁੰਝਲਦਾਰ ਟੁੱਟ ਸਭ ਤੋਂ ਖ਼ਤਰਨਾਕ ਹੁੰਦੀ ਹੈ ।
ਪ੍ਰਸ਼ਨ 17. ਬੇਹੋਸ਼ੀ ਤੋਂ ਕੀ ਭਾਵ ਹੈ ?
ਉੱਤਰ- ਕਿਸੇ ਸੱਟ , ਧੱਕਾ ਜਾਂ ਜ਼ਹਿਰੀਲੀ ਚੀਜ਼ ਦੇ ਅਸਰ ਕਾਰਨ ਚੇਤਨਾ ਦੇ ਖੋਹ ਹੋ ਜਾਣ ਨੂੰ ਬੇਹੋਸ਼ੀ ਕਿਹਾ ਜਾਂਦਾ ਹੈ ।
ਪ੍ਰਸ਼ਨ 18. ਜੇ ਬੇਹੋਸ਼ੀ ਹੋਣ ਸਮੇਂ ਰੋਗੀ ਦਾ ਸਾਹ ਰੁਕਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ - ਰੋਗੀ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ?
ਪ੍ਰਸ਼ਨ 19. ਬੇਹੋਸ਼ੀ ਦੂਰ ਕਰਨ ਲਈ ਕੀ ਸੁੰਘਾਉਣਾ ਚਾਹੀਦਾ ਹੈ ?
ਉੱਤਰ - ਬੇਹੋਸ਼ੀ ਦੂਰ ਕਰਨ ਲਈ ਸਪਿਰਿਟ ਅਮੋਨੀਆ ਸੁੰਘਾਣੀ ਚਾਹੀਦੀ ਹੈ ।
ਪ੍ਰਸ਼ਨ 20. ਬੇਹੋਸ਼ੀ ਤੋੜਨ ਲਈ ਜੇ ਸਪਿਰਿਟ ਅਮੋਨੀਆਂ ਨਾ ਮਿਲੇ ਤਾਂ ਕਿਹੜੀ ਚੀਜ਼ ਸੁੰਘਾਣੀ ਚਾਹੀਦੀ ਹੈ ?
ਉੱਤਰ - ਬੇਹੋਸ਼ੀ ਤੋੜਨ ਲਈ ਜੋ ਸਪਿਰਿਟ ਅਮੋਨੀਆ ਨਾ ਮਿਲੇ ਤਾਂ ਪਿਆਜ਼ ਹੀ ਸੁੰਘਾ ਦੇਣਾ ਚਾਹੀਦਾ ਹੈ ।
( ਪ੍ਰਸ਼ਨ ਦੋ ਅੰਕਾਂ ਵਾਲੇ )
( Two Marks Each )
ਪ੍ਰਸ਼ਨ 1. ਮੁੱਢਲੀ ਸਹਾਇਤਾ ਕੀ ਹੈ ? ਇਸ ਦੀ ਅੱਜ ਦੇ ਸਮੇਂ ਸਖ਼ਤ ਜ਼ਰੂਰਤ ਕਿਉਂ ਹੈ ?
ਉੱਤਰ - ਦੁਰਘਟਨਾ ਤੋਂ ਤੁਰੰਤ ਬਾਅਦ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਰੋਗੀ ਦੀ ਜਾਨ ਬਚਾਉਣ ਲਈ ਕਿਸੇ ਸਹਾਇਕ ਵੱਲੋਂ ਕੀਤਾ ਗਿਆ ਉਪਚਾਰ ਮੁੱਢਲੀ ਸਹਾਇਤਾ ਹੁੰਦੀ ਹੈ । ਅੱਜ ਦੇ ਸਮੇਂ ਕੋਈ ਵੀ ਸਥਾਨ ਹਾਦਸਿਆਂ ਤੋਂ ਮੁਕਤ ਨਹੀਂ ਹੈ । ਹਰ ਜਗ੍ਹਾ ' ਤੇ ਡਾਕਟਰੀ ਸਹਾਇਤਾ ਉਪਲਬਧ ਨਹੀਂ ਕਰਵਾਈ ਜਾ ਸਕਦੀ । ਇਸ ਲਈ ਹਾਦਸੇ ਤੋਂ ਬਾਅਦ ਰੋਗੀ ਦੀ ਜਾਨ ਬਚਾਉਣ ਲਈ ਮੁੱਢਲੀ ਸਹਾਇਤਾ ਦੀ ਅੱਜ ਦੇ ਸਮੇਂ ਸਖ਼ਤ ਜਰੂਰਤ ਹੈ ।
ਪ੍ਰਸ਼ਨ 2. ਮੁੱਢਲੀ ਸਹਾਇਤਾ ਦੇਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ - ਮੁੱਢਲੀ ਸਹਾਇਤਾ ਕਰਨ ਸਮੇਂ ਹੇਠ ਲਿਖੀਆਂ ਤਿੰਨ ਗੱਲਾਂ ਵੱਲ ਧਿਆਨ ਦਿਓ
1. ਸੱਟ ਦੀ ਦਸ਼ਾ ( Nature of Injury ) - ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸੱਟ ਕਿਸ ਪ੍ਰਕਾਰ ਦੀ ਹੈ । ਜੇ ਸੱਟ ਘਾਤਕ ਹੈ ਜਾਂ ਨਾਜ਼ੁਕ ਅੰਗ ਦੀ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ।
2.ਸੱਟ ਦਾ ਜ਼ੋਰ(Intensity of Injury)-ਜਿਸ ਥਾਂ ਤੇ ਸੱਟ ਵੱਧ ਲੱਗੀ ਹੋਵੇ ਉਸ ਦੀ ਪਹਿਲਾਂ ਸੰਭਾਲ ਕਰੋ
3. ਮੁੱਢਲੀ ਸਹਾਇਤਾ ਦੀ ਵਿਧੀ ( Process of First Aid ) - ਜਿਸ ਤਰ੍ਹਾਂ ਦੀ ਸੱਟ ਲੱਗੀ ਹੋਵੇ , ਮੁੱਢਲੀ ਸਹਾਇਕ ਦੀ ਪਹੁੰਚ ਉਸੇ ਤਰ੍ਹਾਂ ਦੀ ਅਪਣਾਓ ।
ਪ੍ਰਸ਼ਨ 3. ਪੱਠਿਆ ਦੇ ਤਨਾਅ ਦੇ ਕਾਰਨ ਦੱਸੋ ?
ਉੱਤਰ ( 1 ) ਸਰੀਰ ਵਿੱਚ ਹੱਦ ਤੋਂ ਵੱਧ ਥਕਾਵਟ ਵਿੱਚ ਕੰਮ ਕਰਨਾ ।
( 2 ) ਖੇਡ ਦਾ ਮੈਦਾਨ ਸਖ਼ਤ ਜਾਂ ਬਹੁਤ ਨਰਮ ਹੋਣਾ ।
( 3 ) ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਨਾ ਕਰਨਾ ।
( 4 ) ਸਰੀਰਕ ਤਾਲਮੇਲ ਤੋਂ ਬਿਨਾਂ ਅੰਗਾਂ ਨੂੰ ਤੇਜ਼ ਹਰਕਤਾਂ ਵਿਚ ਲੈ ਆਉਣਾ ।
ਪ੍ਰਸ਼ਨ 4. ਖੇਡ ਦੇ ਸਮੇਂ ਪੱਠਿਆਂ ਨੂੰ ਤਨਾਅ ਤੋਂ ਬਚਣ ਲਈ ਉਪਾਓ ਦੱਸੋ ?
ਉੱਤਰ- ( 1 ) ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਗਰਮ ਕਰੋ ।
( 2 ) ਗਿੱਲੇ , ਤਿਲਕਵੇਂ , ਖੁੱਡਾਂ ਅਤੇ ਰੋੜਿਆਂ ਵਾਲੇ ਸਖ਼ਤ ਮੈਦਾਨ ' ਤੇ ਨਾ ਖੇਡੇ ।
( 3 ) ਸੱਟਾਂ ਚੋਣਾਂ ਤੋਂ ਬਚਣ ਲਈ ਲੋੜੀਂਦੀ ਸਿੱਖਿਆ ਪ੍ਰਾਪਤ ਕਰੋ ॥
( 4 ) ਖੇਡਦੇ ਸਮੇਂ ਗੁੱਸੇ ਅਤੇ ਮਾਨਸਿਕ ਤਨਾਅ ਦੀ ਹਾਲਤ ਵਿੱਚ ਨਾ ਖੇਡੋ ।
ਪ੍ਰਸ਼ਨ 5. ਪੱਠਿਆਂ ਦੇ ਤਨਾਅ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ- ( 1 ) ਸੱਟ ਵਾਲੀ ਥਾਂ ਤੇ ਠੰਢੇ ਪਾਣੀ ਦੀਆਂ ਪੱਟੀਆਂ ਕਰੋ ।
( 2 ) ਸੱਟ ਵਾਲੀ ਥਾਂ ਦੀ ਹਿਲਜੁਲ ਬੰਦ ਕਰ ਦਿਓ ।
( 3 ) ਸੱਟ ਵਾਲੇ ਅੰਗ ਤੇ ਭਾਰ ਨਾ ਪਾਓ ।
( 4 ) 24 ਘੰਟੇ ਬਾਅਦ ਮਾਲਿਸ਼ ਜਾ ਸੇਕ ਦਿਓ ।
ਪ੍ਰਸ਼ਨ 6. ਮੰਚ ਕਿਨੀਆਂ ਕਿਸਮਾਂ ਦੀ ਹੁੰਦੀ ਹੈ ?
ਉੱਤਰ - ਮੰਚ ਤਿੰਨ ਤਰ੍ਹਾਂ ਦੀ ਹੁੰਦੀ ਹੈ ।
1. ਨਰਮ ਮੰਚ ( Minor Sprain ) ਇਸ ਦਸ਼ਾ ਵਿੱਚ ਮੋਚ ਵਾਲੀ ਜਗ੍ਹਾ ਤੇ ਹਲਕਾ ਦਰਦ ਹੁੰਦਾ ਹੈ । ਸੋਜ ਆ ਜਾਂਦੀ ਹੈ ।
2. ਦਰਮਿਆਨੀ ਮੋਚ ( Moderate Sprain ) ਇਸ ਹਾਲਤ ਵਿੱਚ ਦਰਦ ਅਤੇ ਸੋਜ ਵੱਧ ਮਾਤਰਾ ਵਿੱਚ ਆਉਂਦੇ ਹਨ । ਜੋੜ ਦੇ ਬੰਧਨ ( Ligaments ) ਕਾਫ਼ੀ ਮਾਤਰਾ ਵਿੱਚ ਟੁੱਟ ਜਾਂਦੇ ਹਨ ।
3. ਪੂਰਨ ਮੈਚ ( Several Sprain ) ਇਸ ਹਾਲਤ ਵਿਚ ਜੋੜ ਵਿੱਚ ਦਰਦ ਅਸਹਿ ਹੋ ਜਾਂਦਾ ਹੈ । ਜੋੜ ਦੇ ਬੰਧਨਾਂ ਦੇ ਨਾਲ ਨਾਲ ਕਾਰਟੀਲੇਜ ( Cartilage ) ਅਤੇ ਕੈਪਸੂਲ ਨੂੰ ਵੀ ਨੁਕਸਾਨ ਪਹੁੰਚਦਾ ਹੈ । ਜੋੜ ਦੀ ਹਿਲਜੁਲ ਬੰਦ ਹੋ ਜਾਂਦੀ ਹੈ ।
ਪ੍ਰਸ਼ਨ 7. ਤੁਸੀ ਮੋਚ ਦਾ ਇਲਾਜ ਕਿਵੇਂ ਕਰੋਗੇ ?
ਉੱਤਰ -(1 ) 48 ਘੰਟੇ ਤੱਕ ਦਿਨ ਵਿੱਚ ਤਿੰਨ ਚਾਰ ਵਾਰ ਠੰਢੇ ਪਾਣੀ ਦੀਆਂ ਪੱਟੀਆਂ ਕਰੋ ।
( 2 ) ਮੋਚ ਗਿੱਟੇ ' ਤੇ ਹੋਵੇ ਤਾਂ ਅੱਠ ਦੀ ਸ਼ਕਲ ਵਿੱਚ ਪੱਟੀ ਬੰਨ੍ਹ ।
( 3 ) ਮੋਚ ਵਾਲੇ ਜੋੜ ਤੇ ਭਾਰ ਨਾ ਪਾਓ ।
( 4 ) 48 ਘੰਟੇ ਜਾਂ 72 ਘੰਟੇ ਬਾਅਦ ਮੋਚ ਵਾਲੀ ਥਾਂ ਤੋਂ ਸੇਕ ਦਿਓ ਅਤੇ ਹਲਕੀ ਮਾਲਿਸ਼ ਸ਼ੁਰੂ ਕਰੋ ।
ਪ੍ਰਸ਼ਨ 8. ਹੱਡੀ ਦੀਆਂ ਟੁੱਟਾਂ ਕਿੰਨੀਆਂ ਕਿਸਮਾਂ ਦੀਆਂ ਹੁੰਦੀਆਂ ਹਨ ?
ਉੱਤਰ - ਹੱਡੀ ਦੀ ਟੁੱਟ ਸੱਤ ਪ੍ਰਕਾਰ ਦੀ ਹੁੰਦੀ ਹੈ ।
( 1 ) ਸਾਦੀ ਜਾਂ ਬੰਦ ਟੁੱਟ
( 2 ) ਖੁੱਲ੍ਹੀ ਟੁੱਟ
( 3 ) ਗੁੰਝਲਦਾਰ ਟੁੱਟ
( 4 ) ਬਹੁਖੰਡ ਟੁੱਟ
( 5 ) ਚਪਟੀ ਟੁੱਟ
( 6 ) ਕੱਚੀ ਟੁੱਟ
( 7 ) ਦਬੀ ਹੋਈ ਟੁੱਟ
ਪ੍ਰਸ਼ਨ 9 , ਗੁੰਝਲਦਾਰ ਟੁੱਟ ਨੂੰ ਸੱਭ ਤੋਂ ਖ਼ਤਰਨਾਕ ਟੁੱਟ ਕਿਉਂ ਕਿਹਾ ਜਾਂਦਾ ਹੈ ?
ਉੱਤਰ - ਇਸ ਟੁੱਟ ਨਾਲ ਕਈ ਵਾਰ ਜੋੜ ਵੀ ਹਿੱਲ ਜਾਂਦੇ ਹਨ । ਹੱਡੀ ਆਪਣੇ ਨਾਲ ਵਾਲੇ ਅੰਗ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ । ਜਿਵੇਂ ਸਿਰ ਦੀ ਹੱਡੀ ਟੁੱਟ ਕੇ ਦਿਮਾਗ ਨੂੰ ਜ਼ਖ਼ਮੀ ਕਰ ਦੇਵੇ ਜਾਂ ਰੀੜ੍ਹ ਦੀ ਹੱਡੀ ਟੁੱਟਣ ਨਾਲ ਕੰਗਰੋੜੀ ਰੱਸਾ ਜਖ਼ਮੀ ਹੋ ਜਾਵੇ । ਕਈ ਵਾਰ ਪਸਲੀਆਂ ਦੇ ਟੁੱਟਣ ਨਾਲ ਫੇਫੜੇ ਅਤੇ ਜ਼ਿਗਰ ਦਾ ਨੁਕਸਾਨ ਵੀ ਹੋ ਸਕਦਾ ਹੈ ।
ਪ੍ਰਸ਼ਨ 10. ਟੁੱਟੀ ਹੋਈ ਹੱਡੀ ਦਾ ਇਲਾਜ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ- ( 1 ) ਟੁੱਟੀ ਹੋਈ ਹੱਡੀ ਵਾਲੇ ਅੰਗ ਦੀ ਹਿਲਜੁਲ ਬੰਦ ਕਰ ਦਿਓ ।
( 2 ) ਹੱਡੀ ਨੂੰ ਹਿੱਲਣ ਤੋਂ ਰੋਕਣ ਲਈ ਫੱਟੀਆਂ ਰੱਖ ਕੇ ਪੱਟੀਆਂ ਬੰਨ੍ਹ ਦਿਓ ।
( 3 ) ਰੋਗੀ ਨੂੰ ਐਕਸਰੇ ਲਈ ਲੈ ਜਾਣਾ ਚਾਹੀਦਾ ਹੈ ।
( 4 ) ਡਾਕਟਰੀ ਸਹਾਇਤਾ ਲਵੋ ।
ਪ੍ਰਸ਼ਨ 11 , ਬੇਹੋਸ਼ੀ ਆਉਣ ਦੇ ਕਿਹੜੇ ਕਿਹੜੇ ਕਾਰਨ ਹਨ ?
ਉੱਤਰ- ( 1 ) ਬਹੁਤ ਗਰਮੀ ਦੀ ਹਾਲਤ ਵਿੱਚ ਜਾਂ ਧੁੱਪ ਵਿੱਚ ਕੰਮ ਕਰਨਾ ।
( 2 ) ਬਿਮਾਰੀ ਤੋਂ ਬਾਅਦ ਕਮਜ਼ੋਰੀ ਦੀ ਹਾਲਤ ਵਿੱਚ ਕੰਮ ਕਰਨਾ ।
( 3 ) ਪਾਣੀ ਵਿੱਚ ਡੁੱਬ ਜਾਣ ਕਾਰਨ ।
( 4 ) ਕਿਸੇ ਜ਼ਹਿਰ ਦੇ ਅਸਰ ਕਾਰਨ । '
( 5 ) ਸ਼ਕਰ ਰੋਗ , ਮਿਰਗੀ ਅਤੇ ਹਿਸਟੀਰੀਆ ਰੋਗ ਦੇ ਕਾਰਨ ।
( 6 ) ਜੇ ਸਰੀਰ ਵਿੱਚੋਂ ਬਹੁਤਾ ਖੂਨ ਵਗ ਜਾਵੇ ਜਾਂ ਪਾਣੀ ਖ਼ਤਮ ਹੋ ਜਾਵੇ ਤਾਂ ਵੀ ਬੇਹੋਸ਼ੀ ਹੋ ਜਾਂਦੀ ਹੈ ।
ਪ੍ਰਸ਼ਨ 12. ਬੇਹੋਸ਼ੀ ਹੋਣ ' ਤੇ ਕਿਹੜੇ - ਕਿਹੜੇ ਚਿੰਨ੍ਹ ਉਤਪੰਨ ਹੋ ਜਾਂਦੇ ਹਨ ?
ਉੱਤਰ- ( 1 ) ਚਿਹਰਾ ਪੀਲਾ ਹੋ ਜਾਂਦਾ ਹੈ ।
( 2 ) ਚਮੜੀ ਠੰਢੀ ਅਤੇ ਚਿਪਚਿਪੀ ਹੋ ਜਾਂਦੀ ਹੈ ।
( 3 ) ਨਬਜ਼ ਹੌਲੀ ਹੋ ਜਾਂਦੀ ਹੈ ।
( 4 ) ਖੂਨ ਦਾ ਦਬਾਅ ਘਟ ਜਾਂਦਾ ਹੈ ।
( ਪੰਜ ਅੰਕਾਂ ਵਾਲੇ ਪ੍ਰਸ਼ਨ )
( Five Marks Each )
ਪ੍ਰਸ਼ਨ 1. ਮੁੱਢਲੀ ਸਹਾਇਤਾ ਕੀ ਹੁੰਦੀ ਹੈ ? ਇਸ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ ? ( ਅਭਿਆਸ ਦਾ ਪ੍ਰਸ਼ਨ 1 )
Q. What is First Aid ? Why do we need First Aid ?
ਉੱਤਰ - ਮੁੱਢਲੀ ਸਹਾਇਤਾ ( First Aid ਉਸ ਸਹਾਇਤਾ ਨੂੰ ਜੋ ਕਿਸੇ ਰੋਗੀ ਜਾਂ ਜ਼ਖ਼ਮੀ ਵਿਅਕਤੀ ਨੂੰ ਸੱਟ ਲਗਣ ਤੇ ਜਾਂ ਕਿਸੇ ਹੋਰ ਦੁਰਘਟਨਾ ਦੀ ਦਸ਼ਾ ਵਿਚ ਡਾਕਟਰ ਦੇ ਪੁੱਜਣ ਤੋਂ ਪਹਿਲਾਂ ਜਾਂ ਡਾਕਟਰੀ ਸਹਾਇਤਾ ਦੇਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ , ਮੁੱਢਲੀ ਸਹਾਇਤਾ ( First Aid ) ਕਹਿੰਦੇ ਹਨ ।
ਮੁੱਢਲੀ ਸਹਾਇਤਾ ਦੀ ਲੋੜ ( Need of First Aid)--- ਮੁੱਢਲੀ ਸਹਾਇਤਾ ਰੋਗੀ ਜਾਂ ਦੁਰਘਟਨਾਵਾਲੇ ਵਿਅਕਤੀ ਦੇ ਲਈ ਜੀਵਨ ਰੂਪੀ ਵਰਦਾਨ ਸਮਾਨ ਹੈ । ਮੁੱਢਲੀ ਸਹਾਇਤਾ ਦਾ ਮਹੱਤਵ ਬਹੁਤ ਹੀ ਜ਼ਿਆਦਾ ਹੈ । ਸਾਡੇ ਰੋਜ਼ਾਨਾ ਜੀਵਨ ਵਿਚ ਆਮ ਤੌਰ ' ਤੇ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਘਰਾਂ , ਸਕੂਲਾਂ , ਦਫ਼ਤਰਾਂ ਅਤੇ ਖੇਡ ਦੇ ਮੈਦਾਨਾਂ ਵਿਚ ਦੁਰਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ । ਇਸ ਤੋਂ ਇਲਾਵਾ ਸੜਕਾਂ ਉੱਤੇ ਵੀ ਸਾਈਕਲਾਂ , ਸਕੂਟਰਾਂ , ਕਾਰਾਂ , ਟਰੱਕਾਂ ਆਦਿ ਦੇ ਟਕਰਾਉਣ ਦੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ । ਇਹਨਾਂ ਦੁਰਘਟਨਾਵਾਂ ਦੇ ਕਈ ਵਾਰੀਂ ਬਹੁਤ ਖ਼ਤਰਨਾਕ ਨਤੀਜੇ ਨਿਕਲਦੇ ਹਨ । ਦੁਰਘਟਨਾ ਦੇ ਸ਼ਿਕਾਰ ਹੋਏ ਕਈ ਵਿਅਕਤੀ ਦੁਰਘਟਨਾ ਵਾਲੀ ਥਾਂ ' ਤੇ ਹੀ ਮਰ ਜਾਂਦੇ ਹਨ । ਕਈ ਵਾਰੀਂ ਦੁਰਘਟਨਾ ਵਿਚ ਬਹੁਤ ਸਾਰੇ ਵਿਅਕਤੀ ਜ਼ਖਮੀ ਹੋ ਜਾਂਦੇ ਹਨ । ਦੁਰਘਟਨਾ ਵਾਲੀ ਥਾਂ ਉੱਤੇ ਕੋਈ ਡਾਕਟਰ ਨਹੀਂ ਹੁੰਦਾ । ਇਸ ਲਈ ਦੁਰਘਟਨਾ ਤ ਵਿਅਕਤੀਆਂ ਨੂੰ ਮੌਤ ਦੇ ਮੂੰਹ ' ਚੋਂ ਬਚਾਉਣ ਲਈ ਮੁੱਢਲੀ ਸਹਾਇਤਾ ਦੇਣੀ ਜ਼ਰੂਰੀ ਹੈ । ਅਜਿਹਾ ਤਾਂ ਹੀ ਸੰਭਵ ਹੈ ਜੇ ਸਾਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਹੋਵੇ । ਇਸ ਲਈ ਮਰੀਜ਼ ਜਾਂ ਜ਼ਖਮੀ ਦੀ ਦਸ਼ਾ ਖ਼ਰਾਬ ਹੋਣ ਤੋਂ ਰੋਕਣ ਅਤੇ ਉਸ ਦੇ ਜੀਵਨ ਦੀ ਰੱਖਿਆਂ ਦੇ ਲਈ ਮੁੱਢਲੀ ਸਹਾਇਤਾ ਦੀ ਬਹੁਤ ਲੋੜ ਹੁੰਦੀ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਮੁੱਢਲੀ ਸਹਾਇਤਾ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ।
ਪ੍ਰਸ਼ਨ 2. ਪੱਠਿਆਂ ਦਾ ਤਨਾਅ ਕੀ ਹੁੰਦਾ ਹੈ ? ਇਹ ਕਿਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ? ( ਅਭਿਆਸ ਦਾ ਪ੍ਰਸ਼ਨ 2 )
Q. What is pull of muscles ? What are its causes ?
ਜਾਂ
ਪ੍ਰਸ਼ਨ - ਮਾਸਪੇਸ਼ੀਆਂ ਦੇ ਤਨਾਅ ਜਾਂ ਖਿਚਾਅ ਦੇ ਕੀ ਕਾਰਨ ਹਨ ? ਇਸ ਦੇ ਚਿੰਨ , ਬਚਾਅ ਦੇ ਉਪਾਅ ਅਤੇ ਇਲਾਜ ਲਿਖੋ । ( P. S. Ed . B. 1975 )
Q. What are the causes of strain or pull of muscles ? Write down its symptoms , methods of prevention and treatment .
ਉੱਤਰ - ਪੱਠਿਆਂ ( ਮਾਸਪੇਸ਼ੀਆਂ ) ਦਾ ਤਨਾਅ ਜਾਂ ਖਿਚਾਅ ( Strain or pull of Muscles- ਮਾਸਪੇਸ਼ੀਆਂ ਦਾ ਤਨਾਅ ਜਾਂ ਖਿਚਾਅ ਉਸ ਸਮੇਂ ਹੁੰਦਾ ਹੈ ਜਦੋਂ ਕਿਸੇ ਕਾਰਨ ਕਰਕੇ ਜਾਂ ਸੱਟ ਲੱਗਣ ਨਾਲ ਮਾਸਪੇਸ਼ੀਆਂ ਦੀਆਂ ਤਾਰਾਂ ਅਤੇ ਇਹਨਾਂ ਦੇ ਬੰਧਕ ਤੰਤੂ ( Connective tissues ) ਅਤੇ ਰਕਤ ਵਹਿਣੀਆਂ ਫੁੱਟ ਜਾਂਦੀਆਂ ਹਨ ਜਾਂ ਟੁੱਟ ਜਾਂਦੀਆਂ ਹਨ । ਇਸ ਨਾਲ ਮਾਸਪੇਸ਼ੀਆਂ ਤੋਂ ਖੂਨ ਵਗਣਾ ਆਰੰਭ ਹੋ ਜਾਂਦਾ ਹੈ ਅਤੇ ਇਹ ਫੁੱਲ ਜਾਂਦੀਆਂ ਹਨ ।
ਕਾਰਨ ( Causes)- ਮਾਸਪੇਸ਼ੀਆਂ ਦੇ ਤਨਾਅ ਜਾਂ ਖਿਚਾਅ ਦੇ ਮੁੱਖ ਕਾਰਨ ਹੇਠ ਲਿਖੇ ਹਨ -
1. ਪੂਰੀ ਤਰ੍ਹਾਂ Wam - up ਹੋਏ ਬਿਨਾਂ ਖੇਡ ਜਾਂ ਦੌੜ ਵਿਚ ਭਾਗ ਲੈਣਾ ।
2. ਖੇਡ ਦੇ ਖੇਤਰ ਜਾਂ ਦੌੜ ਮਾਰਗ ਦਾ ਸਖ਼ਤ ਹੋਣਾ ।
3. ਬਹੁਤ ਲੰਬੇ ਡਗ ( ਕਦਮ ) ਭਰਨਾ ।
4. ਮਾਸਪੇਸ਼ੀਆਂ ਦਾ ਤੇਜ਼ੀ ਨਾਲ ਸੁੰਗੜਨਾ ।
5. ਮਾਸਪੇਸ਼ੀਆਂ ਦੀ ਕਿਆ ਵਿਚ ਇਕਦਮ ਤੇਜ਼ੀ ਆਉਣਾ ।
ਲੱਛਣ ( Symptoms)-- ਇਸ ਦੇ ਮੁੱਖ ਲੱਛਣ ਹੇਠਾਂ ਦਿੱਤੇ ਜਾਂਦੇ ਹਨ :
1. ਜ਼ਖਮੀ ਸਥਾਨ ਤੇ ਚਮੜੀ ( Skin ) ਦਾ ਰੰਗ ਬਦਲ ਜਾਂਦਾ ਹੈ ।
2. ਜ਼ਖਮੀ ਅੰਗ ਨੂੰ ਹਿਲਾਉਣ - ਜੁਲਾਉਣ ਨਾਲ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ।
3. ਮਾਸਪੇਸ਼ੀ ਵਿਚ ਖੂਨ ਵਗਣ ਨਾਲ ਇਸ ਵਿਚ ਸੋਜ ਆ ਜਾਂਦੀ ਹੈ ਜਾਂ ਇਹ ਫੁੱਲ ਜਾਂਦੀ ਹੈ ।
4. ਖਿਚਾਅ ਵਾਲੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ਅਤੇ ਹੌਲੀ ਜਿਹੀ ਹੱਥ ਲਗਾਉਣ ' ਤੇ ਹੀ ਦਰਦ ਮਹਿਸੂਸ ਹੁੰਦਾ ਹੈ ਬਚਾਅ ਤੇ ਉਪਾਅ ( Precautions)-- ਇਹਨਾਂ ਤੋਂ ਬਚਾਅ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ :
1. ਖੇਡ ਦੇ ਖੇਤਰ ਜਾਂ ਦੌੜ ਮਾਰਗ ਨੂੰ ਘੱਟ ਸਖ਼ਤ ਬਣਾਉਣਾ ਚਾਹੀਦਾ ਹੈ ।
2. ਖੇਡ ਜਾਂ ਦੌੜ ਵਿਚ ਭਾਗ ਲੈਣ ਤੋਂ ਪਹਿਲਾਂ ਹਲਕੀਆਂ ਕਸਰਤਾਂ ਨਾਲ ਸਰੀਰ ਚੰਗੀ , ਤਰ੍ਹਾਂ Warm Up ਕਰ ਲੈਣਾ ਚਾਹੀਦਾ ਹੈ ।
ਇਲਾਜ ( Treatment)-- ਮਾਸਪੇਸ਼ੀਆਂ ਵਿਚ ਤਨਾਅ ਜਾਂ ਖਿਚਾਅ ਆਉਣ ਦੀ ਹਾਲਤ ਵਿਚ ਹੇਠ ਲਿਖਿਆ ਇਲਾਜ ਕਰਨਾ ਚਾਹੀਦਾ ਹੈ :
1. ਖੂਨ ਦੇ ਜਮਾਅ ਨੂੰ ਢਾਲਣਾ ਚਾਹੀਦਾ ਹੈ । ਇਸ ਲਈ ਸੱਟ ਲੱਗਣ ਦੇ 48 ਜਾਂ 72 ਘੰਟੇ ਮਗਰੋਂ ਸੇਕ ਕਰਨਾ ਅਤੇ ਮਾਲਿਸ਼ ਕਰਨੀ ਚਾਹੀਦੀ ਹੈ ।
2. ਮਾਸਪੇਸ਼ੀਆਂ ਦੇ ਅੰਦਰ ਵਗਣ ਵਾਲੇ ਖੂਨ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸ ਨੂੰ ਰੋਕਣ ਲਈ ਜ਼ਖਮੀ ਮਾਸਪੇਸ਼ੀ ਤੇ ਠੰਢਾ ਪਾਣੀ ਪਾਉਣਾ ਚਾਹੀਦਾ ਹੈ ।
3. ਰਬੜ ਦੇ ਪੈਡ ਜਾਂ ਟੁੱਕੜੇ ਨਾਲ ਮਾਸਪੇਸ਼ੀ ' ਤੇ ਦਬਾਓ ਪਾਉਣਾ ਚਾਹੀਦਾ ਹੈ ।
4. ਜ਼ਖਮੀ ਨੂੰ ਆਰਾਮ ਨਾਲ ਲੇਟਣ ਦੇਣਾ ਚਾਹੀਦਾ ਹੈ । ਉਸ ਨੂੰ ਹਿਲਾਉਣਾ - ਜੁਲਾਉਣਾ ਨਹੀਂ ਚਾਹੀਦਾ ।
5. ਜੇਕਰ ਟੰਗਾਂ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਨਾਲ ਤੁਰੰਤ ਦਰਦ ਹੋਣ ਲੱਗ ਪਵੇ ਤਾਂ ਜ਼ਖਮੀ ਨੂੰ ਉਸ ਸਮੇਂ ਤਕ ਹੌਲੀ - ਹੌਲੀ ਦੌੜਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਦਰਦ ਘੱਟ ਨਹੀਂ ਹੋ ਜਾਂਦੀ ।
6. ਜ਼ਖਮੀ ਅੰਗਾ ਦੀ ਹਲਕੀ ਕਸਰਤ ਕਰਨੀ ਚਾਹੀਦੀ ਹੈ ।
7. ਸੱਟ ਦੇ ਠੀਕ ਹੋਣ ਮਗਰੋਂ ਮਾਸਪੇਸ਼ੀਆਂ ਦੇ ਫੈਲਾਅ ਵਾਲੀਆਂ ਕਸਰਤਾਂ ( Stretching exercises ) ਕਰਨੀਆਂ ਚਾਹੀਦੀਆਂ ਹਨ ।
ਪ੍ਰਸ਼ਨ 3. ਮੋਚ ਕਿਸ ਨੂੰ ਕਹਿੰਦੇ ਹਨ ? ਇਸ ਦੇ ਲਈ ਮੁੱਢਲੀ ਸਹਾਇਤਾ ਕੀ ਹੋ ਸਕਦੀ ਹੈ । ? ਇਸ ਬਾਰੇ ਲਿਖੋ । ( ਅਭਿਆਸ ਦਾ ਪ੍ਰਸ਼ਨ 3 )
Q. What is Sprain ? What first aid can be given to it ?
ਜਾਂ
ਪ੍ਰਸ਼ਨ - ਮੋਚ ਤੋਂ ਤੁਹਾਡਾ ਕੀ ਭਾਵ ਹੈ ? ਇਸ ਦੀਆਂ ਕਿਸਮਾਂ , ਲੱਛਣਾਂ , ਕਾਰਨਾਂ ਅਤੇ ਇਲਾਜ ਬਾਰੇ ਲਿਖੋ । ( P. S. Ed . B. 1980 M )
Q. What do you mean by sprain ? Write down its types , symptoms , causes and treatment .
ਉੱਤਰ - ਮੋਚ ( Sprain ) ਜੋੜ ਦੇ ਆਸ - ਪਾਸ ਕੰਡਰਾ ( Ligament ) ਅਤੇ ਤੰਤੂ ਜਾਂਦਾ ਹੈ । ( Tissues ) ਹੁੰਦੇ ਹਨ । ਕਿਸੇ ਕਾਰਨ ਕਰਕੇ ਇਹਨਾਂ ਦੇ ਖਿੱਚੇ ਜਾਣ ਜਾਂ ਫਟ ਜਾਣ ਨੂੰ ਮੋਚ ਕਿਹਾ ਹੁੰਦੀ ਹੈ :
ਮੋਚ ਦੀਆਂ ਕਿਸਮਾਂ ( Types of Sprain ) - ਮੋਚ ਮੁੱਖ ਰੂਪ ਨਾਲ ਹੇਠ ਲਿਖੇ ਦੋ ਤਰ੍ਹਾਂ ਦੀ ਹੁੰਦੀ ਹੈ
1. ਸਖ਼ਤ ਮੋਚ ( Severe Sprain )
2. ਸਾਧਾਰਨ ਮੋਚ ( Mild spain )
ਇਹਨਾਂ ਕਿਸਮਾਂ ਦਾ ਸੰਖੇਪ ਵਰਣਨ ਹੇਠਾਂ ਕੀਤਾ ਗਿਆ ਹੈ ਹੈ ,
1.ਸਖ਼ਤ ਮੋਚ ( Severe Spain ) - ਜੋੜਾਂ ਦੇ ਕੰਡਰਾਂ ( Ligaments ) ਦੇ ਵਧੇਰੇ ਮਾਤਰਾ ਵਿਚ ਫਟੇ ਹੋਣ ਨੂੰ ਸਖ਼ਤ ਮੰਚ ( Severe Sprain ) ਕਹਿੰਦੇ ਹਨ ।
2. ਸਾਧਾਰਨ ਮੋਚ ( Mild Sprain- ਜੋੜਾਂ ਦੇ ਕੰਡਰਾਂ ( Ligaments ) ਦੇ ਘੱਟ ਮਾਤਰਾ ਵਿਚ ਫਟੇ ਹੋਣ ਨੂੰ ਸਾਧਾਰਨ ਮੋਚ ( Mild sprain ) ਦਾ ਨਾਂ ਦਿੱਤਾ ਜਾਂਦਾ ਹੈ ।
ਚਿੰਨ੍ਹ ਅਤੇ ਲੱਛਣ ( Signs and symptoms ) - ਮੋਚ ਦੇ ਮੁੱਖ ਚਿੰਨ ਅਤੇ ਲੱਛਣਾਂ ਦਾ ਵਰਣਨ ਇਸ ਤਰ੍ਹਾਂ ਹੈ :
1. ਗੰਭੀਰ ਸੱਟ ਦੀ ਹਾਲਤ ਵਿਚ ਚਮੜੀ ਦਾ ਰੰਗ ਬਦਲ ਜਾਂਦਾ ਹੈ ।
2. ਮੋਚ ਵਾਲੇ ਜੋੜ ਵਿਚ ਦਰਦ ਮਹਿਸੂਸ ਹੁੰਦੀ ਹੈ ।
3. ਬਿਨਾਂ ਦਰਦ ਦੇ ਵਾਧੇ ਦੇ ਜੋੜ ਤੋਂ ਕੰਮ ਨਹੀਂ ਲਿਆ ਜਾ ਸਕਦਾ ।
4. ਕੁਝ ਸਮੇਂ ਮਗਰੋਂ ਮੋਚ ਵਾਲੇ ਜੋੜ ਵਿਚ ਸੋਜ ( Swelling ) ਹੋ ਜਾਂਦੀ ਹੈ ।
ਕਾਰਨ ( Causes)- ਮੋਚ ਆਉਣ ਦੇ ਹੇਠ ਲਿਖੇ ਕਾਰਨ ਹੁੰਦੇ ਹਨ :
1. ਅਸਮਤਲ ਭੂਮੀ ' ਤੇ ਦੌੜਨਾ ।
2. ਪੈਰ ਦਾ ਕਿਸੇ ਟੋਏ ਵਿਚ ਪੈ ਜਾਣਾ ।
3. ਬਿਨਾਂ ਗਰਮ ਹੋਏ ( Warm - up ) ਕਸਰਤ ਕਰਨਾ ।
4. ਪਲ ਵਾਲਟ ਜਾਂ ਉੱਚੀ ਛਾਲ ਲਗਾਉਂਦੇ ਸਮੇਂ ਹੱਥਾਂ ਜਾਂ ਪੈਰਾਂ ਦਾ ਠੀਕ ਤਰ੍ਹਾਂ ਨਾ ਗਿਰਨਾ ।
5. ਛੇਤੀ - ਛੇਤੀ ਤੁਰਨਾ ।
ਇਲਾਜ ( Treatment ) - ਮੋਚ ਦਾ ਇਲਾਜ ਹੇਠ ਲਿਖੇ ਪ੍ਰਕਾਰ ਨਾਲ ਕਰਨਾ ਚਾਹੀਦਾ ਹੈ :
1. ਅੰਗਾਂ ਨੂੰ ਵਧੇਰੇ ਆਰਾਮਦਾਇਕ ਹਾਲਤ ਵਿਚ ਰੱਖੋ । ਇਸ ਨੂੰ ਹਿਲ - ਜੁਲ ਤੋਂ ਬਚਾਉਣਾ ਚਾਹੀਦਾ ਹੈ ।
2. 48 ਘੰਟਿਆਂ ਮਗਰੋਂ ਮੋਚ ਵਾਲੀ ਥਾਂ ' ਤੇ ਦਿਨ ਵਿਚ ਤਿੰਨ - ਚਾਰ ਵਾਰ ਸੇਕ ਦਿਓ ।
3. ਜੋੜ ’ ਤੇ ਨੰਦਾ ਪਾਣੀ ਪਾਓ ਅਤੇ ਮਗਰੋਂ ਇਸ ਨੂੰ ਨੰਗਾ ਰੱਖ ਕੇ ਪੱਟੀ ਬੰਨ੍ਹ ।
4. ਜੋੜ ਨੂੰ ਪੱਕਾ ਕਰਨ ਲਈ ਹਰ ਰੋਜ਼ ਦੋ - ਤਿੰਨ ਵਾਰ ਕਸਰਤ ਕਰੋ ।
ਪ੍ਰਸ਼ਨ 4. ਹੇਠ ਲਿਖੀਆਂ ਮੋਰਾਂ ਦੇ ਕਾਰਨ , ਲੱਛਣ , ਬਚਾਓ ਦੇ ਉਪਾਅ ਅਤੇ ਇਲਾਜ ਲਿਖੋ:---
1. ਗਿੱਟਿਆਂ ਦੀ ਮੋਚ
2. ਗੁੱਟ ਦੀ ਮੇਚ
Q. Give the causes , symptoms , methods of prevention and treatment of the following sprains :
I. Sprain of Ankles
2. Sprain of wrist .
ਉੱਤਰ -1 . ਗਿੱਟਿਆਂ ਦੀ ਮੇਚ ( Spain of Ankles ) - ਗਿੱਟਿਆਂ ਦੇ ਜੋੜ ਦੇ ਅੰਦਰੂਨੀ ਕੋਡ ( Ligaments ) ਬਾਹਰੀ ਕੰਡਰਾਂ ਤੋਂ ਘੱਟ ਠੋਸ ਅਤੇ ਮਜ਼ਬੂਤ ਹੁੰਦੇ ਹਨ । ਇਸ ਲਈ ਜਦੋਂ ਰਿਟਿ ਵਿਚ ਮੰਚ ਆਉਂਦੀ ਹੈ ਤਾਂ ਬਾਹਰਲੇ ਕੰਡਰ ਹੀ ਜ਼ਖਮੀ ਹੁੰਦੇ ਹਨ ਜਾਂ ਟੁੱਟਦੇ ਹਨ ।
ਕਾਰਨ ( Causes)- ਗਿੱਟੇ ਵਿਚ ਮੋਚ ਹੇਠ ਲਿਖੇ ਕਾਰਨਾਂ ਕਰਕੇ ਆਉਂਦੀ ਹੈ :
1. ਦੌੜਦੇ ਜਾਂ ਚਲਦੇ ਸਮੇਂ ਜਦੋਂ ਅਚਨਚੇਤ ਪੈਰ ਕਿਸੇ ਟੋਏ ਵਿਚ ਪੈ ਜਾਵੇ ।
2. ਦੌੜਦੇ ਸਮੇਂ ਜਦੋਂ ਪੈਰ ਹੇਠਾਂ ਕੋਈ ਕੰਕਰ ਜਾਂ ਪੱਥਰ ਆ ਜਾਵੇ ।
3. ਜਦੋਂ ਕਦੇ ਪੈਰ ਫਿਸਲ ਜਾਵੇ ।
4. ਖੇਡ ਦੇ ਮੈਦਾਨ ਦਾ ਅਸਮਤਲ ਜਾਂ ਉੱਚਾ - ਨੀਵਾਂ ਹੋਣਾ ।
5. ਦੌੜਨ ਜਾਂ ਖੇਡਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ warm - up ਨਾ ਹੋਣਾ ।
6. ਫੁਟਬਾਲ ਦੀ ਕਿੱਕ ਲਗਾਉਂਦੇ ਸਮੇਂ ਪੈਰ ਦੇ ਪੰਜੇ ' ਤੇ ਜ਼ੋਰ ਨਾਲ ਭੂਮੀ ਜਾਂ ਵਿਰੋਧੀ ਖਿਡਾਰੀ ਦੇ ਬੂਟ ਨਾਲ ਟਕਰਾਉਣ ਨਾਲ ।
7. ਅਖਾੜਿਆਂ ਦਾ ਚੰਗੀ ਤਰ੍ਹਾਂ ਨਾਲ ਗੋਡਿਆ ਨਾ ਜਾਣਾ
8. ਗਿੱਟਿਆਂ ਦੇ ਜੋੜਾਂ ਦੇ ਤੰਤੂਆਂ ਦਾ ਕਮਜ਼ੋਰ ਹੋਣਾ ।
ਲੱਛਣ ( Symptoms)- ਗਿੱਟਿਆਂ ਦੀ ਮੋਚ ਦੇ ਮੁੱਖ ਲੱਛਣ ਅੱਗੇ ਲਿਖੇ ਹੁੰਦੇ ਹਨ :
1. ਮੋਚ ਵਾਲੀ ਥਾਂ ' ਤੇ ਦਰਦ ਮਹਿਸੂਸ ਹੁੰਦੀ ਹੈ ।
2. ਦਰਦ ਵਿਚ ਵਾਧੇ ਤੋਂ ਬਿਨਾਂ ਜੋੜਾਂ ਤੋਂ ਕੰਮ ਨਹੀਂ ਲਿਆ ਜਾ ਸਕਦਾ ।
3. ਮੋਚ ਵਾਲੀ ਥਾਂ ਵਿਚ ਸੋਜ ਆ ਜਾਂਦੀ ਹੈ ।
4. ਗੰਭੀਰ ਸੱਟ ਦੀ ਦਸ਼ਾ ਵਿਚ ਚਮੜੀ ਦਾ ਰੰਗ ਬਦਲ ਜਾਂਦਾ ਹੈ ।
ਬਚਾਓ ਦੇ ਉਪਾਅ ( Methods of Prevention)- ਇਸ ਤੋਂ ਬਚਾਓ ਦੇ ਉਪਾਅ ਹੇਠ ਲਿਖੇ ਹਨ : 1
. ਖੇਡ ਦਾ ਖੇਤਰ ਪੱਧਰਾ ਰੱਖਿਆ ਜਾਵੇ ਅਤੇ ਖੇਡਣ ਤੋਂ ਪਹਿਲਾਂ ਕੰਕਰ , ਪੱਥਰ ਆਦਿ ਚੁੱਕ ਕੇ ਬਾਹਰ ਸੁੱਟ ਦੇਣੇ ਚਾਹੀਦੇ ਹਨ ।
2. ਅਖਾੜਿਆਂ ਦੀ ਗੁਡਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ।
3. ਗਿੱਲੇ ਅਤੇ ਵਿਸਲਨ ਵਾਲੇ ਖੇਡ ਦੇ ਮੈਦਾਨ ਵਿਚ ਨਹੀਂ ਖੇਡਣਾ ਚਾਹੀਦਾ ।
4. ਖੇਡ ਦੀਉਂਚਿਤ ਸਿਖਲਾਈ ਪ੍ਰਾਪਤ ਕਰਨ ਮਗਰੋਂ ਹੀ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ ।
5. ਦੌੜਣ ਜਾਂ ਖੇਡਣ ਤੋਂ ਪਹਿਲਾਂ ਸਰੀਰ ਨੂੰ ਚੰਗੀ ਤਰ੍ਹਾਂ ਗਰਮ ( Warm - up ) ਕਰ ਲੈਣਾ ਚਾਹੀਦਾ ਹੈ ।
ਇਲਾਜ ( Treatment)- ਗਿੱਟੇ ਦੀ ਮੋਚ ਦਾ ਹੇਠ ਲਿਖੇ ਪ੍ਰਕਾਰ ਨਾਲ ਇਲਾਜ ਕਰਨਾ ਚਾਹੀਦਾ ਹੈ :
1. ਜਿਸ ਵਿਅਕਤੀ ਨੂੰ ਮੰਚ ਆਈ ਹੋਵੇ ਉਸ ਦੇ ਬੂਟ ਲਾਹ ਦੇਣੇ ਚਾਹੀਦੇ ਹਨ । ਜ਼ਖ਼ਮੀ ਨੂੰ ਆਰਾਮਦਾਇਕ ਹਾਲਤ ਵਿਚ ਰੱਖਣਾ ਚਾਹੀਦਾ ਹੈ ।
2. ਪੈਰ ਦੇ ਹੇਠਾਂ ਕੋਈ ਚੀਜ਼ ਰੱਖ , ਜਿਸ ਨਾਲ ਬਾਹਰ ਦਾ ਭਾਗ ਉੱਪਰ ਵੱਲ ਉੱਠ ਜਾਵੇ ।
3. ਪਹਿਲੇ 24 ਜਾਂ 48 ਘੰਟੇ ਤੱਕ ਗਿੱਲੇ ਕੱਪੜੇ ਦੀ ਪੱਟੀ ਰੱਖੋ
4.ਮੋਚ ਵਾਲੀ ਥਾਂ ਤੇ ' 8 ' ਦੇ ਆਕਾਰ ਦੀ ਪੱਟੀ ਬੰਨ੍ਹੇ ।
5. 48 ਘੰਟੇ ਮਗਰੋਂ ਹਰ ਰੋਜ਼ ਗਿੱਟੇ ਨੂੰ ਦੋ - ਤਿੰਨ ਵਾਰ ਸੇਕ ਦੇਣਾ ਚਾਹੀਦਾ ਹੈ ਅਤੇ ਮਾਲਿਸ਼ ਕਰਨੀ ਚਾਹੀਦੀ ਹੈ ।
6. ਪੈਰ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ।
2. ਗੁੱਟ ਦੀ ਮੋਚ ( Spain of Wrist) ਗੁੱਟ ਵਿਚ ਮੋਚ ਆਮ ਤੌਰ ' ਤੇ ਹੱਥ ਦੇ ਭਾਰ ਡਿੱਗਣ ਜਾਂ ਹੱਥ ' ਤੇ ਕਿਸੇ ਭਾਰੀ ਚੀਜ਼ ਦੇ ਭਾਰ ਨਾਲ ਆਉਂਦੀ ਹੈ । ਇਲਾਜ ( Treatment ਗੁੱਟ ਵਿਚ ਮੋਚ ਆਉਣ ਦੀ ਹਾਲਤ ਵਿਚ ਹੇਠ ਲਿਖਿਆ ਇਲਾਜ ਕਰਨਾ ਚਾਹੀਦਾ ਹੈ :
1. ਪਹਿਲਾਂ 24 ਜਾਂ 48 ਘੰਟੇ ਗੁੱਟ ਤੇ ਠੰਢੇ ਪਾਣੀ ਦੀ ਪੱਟੀ ਕਰਨੀ ਚਾਹੀਦੀ ਹੈ ।
2. ਮੋਚ ਵਾਲੀ । ਤੇ ਕੱਸ ਕੇ ਪੱਟੀ ਬੰਨਣੀ ਚਾਹੀਦੀ ਹੈ ।
3. ਮੋਚ ਵਾਲੀ ਥਾਂ ' ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਅਤੇ ਸੇਕ ਦੇਣਾ ਚਾਹੀਦਾ ਹੈ ।
4. ਹੱਥ ਦੀਆਂ ਜ਼ਰੂਰੀ ਕਸਰਤਾਂ ਕਰਨੀਆਂ ਚਾਹੀਦੀਆਂ ਹਨ ।
ਪ੍ਰਸ਼ਨ 5. ਹਾਕੀ ਖੇਡਦਿਆਂ ਜੇ ਤੁਹਾਡੇ ਗੋਡੇ ਦੀ ਹੱਡੀ ਉੱਤਰ ਜਾਵੇ , ਤਦ ਤੁਸੀਂ ਕੀ ਕਰੋਗੇ ? ( ਅਭਿਆਸ ਦਾ ਪ੍ਰਸ਼ਨ : 4 )
Q. What will you do if your patella ( knee cap ) is dislocated while playing hockey ?
ਉੱਤਰ -
1. ਹੱਡੀ ਤੇ ਇਲਾਸਟਿਕ ਵਾਲੀ ਪੱਟੀ ਬੰਨ੍ਹ ॥
2. ਸੱਟ ਵਾਲੀ ਥਾਂ ' ਤੇ ਭਾਰ ਨਾ ਪਾਓ ।
3. ਹੱਡੀ ਨੂੰ ਹਿੱਲਣ ਤੋਂ ਰੋਕਣ ਲਈ ਸਲਿੰਗ ਪਾਓ ।
4. ਜੋੜ ’ ਤੇ ਬਰਫ਼ ਦਾ ਪਾਣੀ ਪਾਉਣ ਨਾਲ ਜੋੜ ਵਿਚ ਦਰਦ ਘੱਟ ਜਾਪਦਾ ਹੈ ।
5. ਕਿਸੇ ਹੱਡੀ ਡਾਕਟਰ ਦੀ ਮਦਦ ਨਾਲ ਹੱਡੀ ਨੂੰ ਠੀਕ ਥਾਂ ਸਿਰ ਲਿਆਓ ।
6. ਜਦ ਹੱਡੀ ਆਪਣੀ ਥਾਂ ਆ ਜਾਵੇ ਤਾਂ ਕਾਫੀ ਆਰਾਮ ਕਰੋ ।
ਪ੍ਰਸ਼ਨ 6 , ਜੋੜ ਦਾ ਉਤਰਨਾ ਕਿਸ ਨੂੰ ਕਹਿੰਦੇ ਹਨ ? ਇਸਦੇ ਕਾਰਨ , ਚਿੰਨ੍ਹ ਅਤੇ ਇਲਾਜ ਦੱਸੋ
What do you mean by Dislocation ? Give its causes , symptoms and treatment ?
ਉੱਤਰ- ਜੋੜ ਦਾ ਉਤਰਨਾ ( Dislocation ) - ਕਿਸੇ ਬਾਹਰੀ ਅਣ - ਸੁਖਾਵੇਂ ਅਤੇ ਬਹੁਤ ਭਾਰੀ ਦਬਾਅ ਕਾਰਨ ਜੋੜ ਵਾਲੀ ਹੱਡੀ ਦਾ ਜੋੜ ਤੋਂ ਖਿਸਕ ਜਾਣ ਨੂੰ ਜੋੜ ਦਾ ਉਤਰਨਾ ( Dislocation ) ਕਿਹਾ ਜਾਂਦਾ ਹੈ । ਜੋੜ ਦੇ ਉਤਰਨ ਨਾਲ ਜੋੜ ਦਾ ਕੈਪਸੂਲ ਪੂਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ।ਜੋੜ ਦੇ ਬੰਧਕ ( Ligaments ) ਅਤੇ ਨਰਮ ਪਦਾਰਥ ( Cartilage ) ਟੁੱਟ ਜਾਂਦੇ ਹਨ । ਜੋੜ ਵਿਚ ਹਿਲਜੁਲ ਬਿਲਕੁਲ ਬੰਦ ਹੋ ਜਾਂਦੀ ਹੈ ।
ਕਾਰਨ ( Causes ) -ਹੱਡੀ ਦੇ ਖਿਸਕਣ ਦੇ ਹੇਠ ਲਿਖੇ ਕਾਰਨ ਹਨ -
( 1 ) ਜੇਕਰ ਅਣਸੁਖਾਵੀਂ ਸਥਿਤੀ ਵਿਚ ਜੋੜ ` ਤੇ ਭਾਰ ਪੈ ਜਾਵੇ ਤਾਂ ਹੱਡੀ ਆਪਣੀ ਜਗ੍ਹਾ ਤੋਂ ਖਿਸਕ ਜਾਂਦੀ ਹੈ ।
( 2 ) ਜੇ ਖੇਡ ਦਾ ਮੈਦਾਨ ਖੁੱਡਾਂ ਵਾਲਾ , ਤਿਲਕਵਾਂ ਅਤੇ ਉੱਚਾ - ਨੀਵਾਂ ਹੋਵੇ ਤਾਂ ਵੀ ਜੋੜ ’ ਤੇ ਅਣਸੁਖਾਵਾਂ ਭਾਰ ਪੈਣ ਕਾਰਨ ਹੱਡੀ ਆਪਣੀ ਜਗਾ ਤੋਂ ਖਿਸਕ ਜਾਂਦੀ ਹੈ ।
( 3 ) ਖਿਡਾਰੀ ਅਚਾਨਕ ਡਿਗ ਪਵੇ ਤਾਂ ਜੋੜ ’ ਤੇ ਵੱਧ ਭਾਰ ਪੈ ਜਾਂਦਾ ਹੈ ।
( 4 ) ਸਖ਼ਤ ਖੇਡ ਕਿਰਿਆ ਕਰਨ ਤੋਂ ਪਹਿਲਾਂ ਜੋ ਸਰੀਰ ਨੂੰ ਪੂਰੀ ਤਰ੍ਹਾਂ ਗਰਮਾਇਆ ਨਾ ਗਿਆ ਹੋਵੇ ਤਾਂ ਹੱਡੀ ਖਿਸਕਣ ਦਾ ਕਾਰਨ ਬਣ ਸਕਦਾ ਹੈ ।
( 5 ) ਸਰੀਰਕ ਸ਼ਕਤੀ ਤੋਂ ਵੱਧ ਭਾਰ ਦਾ ਸਰੀਰ ਉੱਤੇ ਸਹਿਣ ਕਰਨ ਨਾਲ ਵੀ ਜੋੜ ਉੱਤਰਨ ਦਾ ਖ਼ਤਰਾ ਬਣਦਾ ਹੈ ।
ਚਿੰਨ੍ਹ ( Symptoms ) - ਹੱਡੀ ਉੱਤਰਨ ਵਾਲੀ ਜਗ੍ਹਾ ' ਤੇ ਹਿਲਜੁਲ ਬੰਦ ਹੋ ਜਾਂਦੀ ਹੈ ।
( 2 ) ਸੱਟ ਵਾਲੀ ਜਗਾ ਬੇ ਢੰਗੀ ਹੋ ਜਾਂਦੀ ਹੈ ।
( 3 ) ਸੱਟ ਵਾਲੀ ਜਗ੍ਹਾ ' ਤੇ ਸਖ਼ਤ ਪੀੜ ਹੁੰਦੀ ਹੈ ।
( 4 ) ਸੱਟ ਵਾਲੀ ਜਗ੍ਹਾ ' ਤੇ ਸੋਜ ਪੈ ਜਾਂਦੀ ਹੈ ਅਤੇ ਥਾਂ ਨੀਲਾ ਵਿਖਾਈ ਦਿੰਦਾ ਹੈ ।
ਇਲਾਜ ( Treatment ) - ( 1 ) ਹੱਡੀ ਉੱਤੇ ਇਲਾਸਟਿਕ ਵਾਲੀ ਪੱਟੀ ਬੰਨ੍ਹ ॥
( 2 ) ਸੱਟ ਵਾਲੀ ਜਗ੍ਹਾ ਨੂੰ ਹਿੱਲਣ ਜੁਲਣ ਨਾ ਦਿਓ ਅਤੇ ਨਾ ਦਬਾਅ ਪਾਓ ।
( 3 ) ਹੱਡੀ ਨੂੰ ਠੀਕ ਜਗਾ ਤੇ ਬਿਠਾ ਕੇ ਸਲਿੰਗ ਪਾ ਦਿਓ ਤਾਂਕਿ ਹੱਡੀ ਦੁਬਾਰਾ ਨਾ ਹਿੱਲੇ ।
( 4 ) ਬੁਢਾਪੇ ਵਿਚ ਮਾਸ ਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਹੱਡੀ ਉਤਰਨ ਦੇ ਜ਼ਿਆਦਾ ਖ਼ਤਰੇ ਹੁੰਦੇ ਹਨ , ਇਸ ਲਈ ਵੱਡੀ ਉਮਰ ਦੇ ਲੋਕਾਂ ਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ ।
( 5 ) ਰੋਜ਼ਾਨਾ ਕਸਰਤ ਕਰਦੇ ਰਹਿਣ ਨਾਲ ਮਾਸਪੇਸ਼ੀਆਂ ਵਿੱਚ ਭਾਰ ਸਹਿਣ ਦੀ ਸਮਰੱਥਾ ਬਣੀ ਰਹਿੰਦੀ ਹੈ । ਹੱਡੀ ਉਤਰਨ ਦੇ ਖਤਰੇ ਘਟ ਜਾਂਦੇ ਹਨ ।
ਪ੍ਰਸ਼ਨ 7 ਟੁੱਟ ਤੋਂ ਤੁਹਾਡਾ ਕੀ ਭਾਵ ਹੈ ? ਇਸ ਦੇ ਕਾਰਨ ਦੱਸੋ । Q. What do you understand by Fracture ? Give its causes .
ਉੱਤਰ - ਟੁੱਟ ਦਾ ਅਰਥ ( Meaning of Fracture ) - ਫਰੈਕਚਰ ਦਾ ਅਰਥ ਕਿਸੇ ਹੱਡੀ ਦਾ ਟੁੱਟਣਾ ਜਾਂ ਉਸ ਵਿਚ ਤਰੇੜ ਪੈ ਜਾਣਾ ਹੈ । ਇਸ ਤਰ੍ਹਾਂ ਫਰੈਕਚਰ ਕਿਸੇ ਹੱਡੀ ਦਾ ਟੁੱਟਣਾ ਹੁੰਦਾ ਹੈ
ਟੁੱਟ ਦੇ ਕਾਰਨ ( Causes of fracture- ਫਰੈਕਚਰ ਕਿਸੇ ਤਰ੍ਹਾਂ ਦੀ ਸੱਟ ਲੱਗਣ ਕਾਰਨ ਹੋ ਸਕਦਾ ਹੈ।ਅੱਗੇ ਲਿਖਿਆ ਸੱਟਾਂ ਕਾਰਨ ਹੱਡੀ ਦਾ ਟੁੱਟਣਾ ਜਾਂ ਫ੍ਰੈਕਚਰ ਹੋ ਸਕਦਾ ਹੈ:-
1. ਸਿੱਧੀ ਸੱਟ ( Direct Force- ਸਿੱਧੀ ਜਾਂ ਪ੍ਰਤੱਖ ਸੱਟ ਨਾਲ ਹੱਡੀ ਉਸੇ ਥਾਂ ਤੋਂ ਟੁੱਟਦੀ ਹੈ ਜਿੱਥੇ ਕੋਈ ਸੱਟ ਮਾਰਦਾ ਹੈ ਜਾਂ ਧੱਕਾ ਲੱਗਦਾ ਹੈ । ਅਜਿਹੀ ਸੱਟ ਕਿਸੇ ਦੇ ਧੱਕਾ ਲੱਗਣ ਨਾਲ , ਗੋਲੀ ਲੱਗਣ ਨਾਲ ਜਾਂ ਬੱਸ ਜਾਂ ਟਰੱਕ ਦੇ ਪਹੀਏ ਹੇਠ ਆ ਜਾਣ ਨਾਲ ਲੱਗਦੀ ਹੈ ।
2. ਅਸਿੱਧੀ ਸੱਟ ( Indirect Force ਅਪ੍ਰਤੱਖ ਜਾਂ ਅਸਿੱਧੀ ਸੱਟ ਨਾਲ ਵੀ ਫਰੈਕਚਰ ਹੋ ਜਾਂਦਾ ਹੈ।ਇਸ ਨਾਲ ਹੱਡੀ ਉਸ ਥਾਂ ਤੋਂ ਕੁਝ ਹੱਟ ਕੇ ਟੁੱਟਦੀ ਹੈ ਜਿੱਥੇ ਸੱਟ ਲਗਦੀ ਹੈ । ਇਸ ਦੀ ਉਦਾਰਣ ਹੈ ਫੈਲੇ ਹੋਏ ਹੱਥ ਦੇ ਭਾਰ ਡਿੱਗਣਾ ਤੇ ਹੰਸਲੀ - ਹੱਡੀ ਦਾ ਟੁੱਟਣਾ ।
3. ਮਾਸ - ਪੇਸ਼ੀਆਂ ਦੀ ਕ੍ਰਿਆ ਦੁਆਰਾ ਸੱਟ ( Force due to the action of Muscles ਕਈ ਵਾਰ ਕਿਸੇ ਕੰਮ ਨੂੰ ਕਰਨ ਲਈ ਮਾਸ - ਪੇਸ਼ੀਆਂ ਨੂੰ ਬਹੁਤ ਜ਼ੋਰ ਲਗਾਉਣਾ ਪੈਂਦਾ ਹੈ , ਜਿਸ ਨਾਲ ਫਰੈਕਚਰ ਹੋ ਜਾਂਦਾ ਹੈ । ਕਈ ਵਾਰ ਮਾਸ - ਪੇਸ਼ੀ ਦੇ ਸੁੰਗੜਨ ਨਾਲ ਵੀ ਫਰੈਕਚਰ ਹੋ ਜਾਂਦਾ ਹੈ । ਗੋਡੇ ਦੀ ਚੱਪਣੀ ਕਈ ਵਾਰ ਇਸ ਦੇ ਨਾਲ ਲੱਗੀਆਂ ਮਾਸ - ਪੇਸ਼ੀਆਂ ਦੇ ਸੁੰਗੜਨ ਨਾਲ ਇਕ ਦਮ ਸੁੰਗੜ ਕੇ ਟੁੱਟ ਜਾਂਦੀ ਹੈ ।
ਪ੍ਰਸ਼ਨ 8. ਟੁੱਟਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਸਭ ਤੋਂ ਖ਼ਤਰਨਾਕ ਕਿਹੜੀ ਟੁੱਟ ਹੈ ? ( ਅਭਿਆਸ ਦਾ ਪ੍ਰਸ਼ਨ 5 )
Q. How many kinds of fracture are there ? Which is the most dangerous fracture ?
ਉੱਤਰ - ਫੁੱਟਾਂ ਦੀਆਂ ਕਿਸਮਾਂ ( Types of Fracture) ਟੁੱਟਾਂ ਮੁੱਖ ਰੂਪ ਵਿਚ ਹੇਠ ਲਿਖੀਆਂ ਕਿਸਮਾਂ ਦੀਆਂ ਹੁੰਦੀਆਂ ਹਨ :
1. ਸਾਧਾਰਨ ਜਾਂ ਬੰਦ ਟੁੱਟ ( Simple or closed fracture) ਜਦੋਂ ਕੋਈ ਅਜਿਹਾ ਜ਼ਖਮ ਨਾ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਪਹੁੰਚ ਜਾਂਦਾ ਹੋਵੇ ।
2.ਵਿਸ਼ੇਸ਼ ਜਾਂ ਖੁਲ੍ਹੀ ਟੁੱਟ ( Compound or Open Fracture- ਜਦੋਂ ਕੋਈ ਅਜਿਹਾ ਜ਼ਖਮ ਹੋਵੇ ਤੇ ਟੁੱਟੀ ਹੋਈ ਹੱਡੀ ਤੱਕ ਪਹੁੰਚ ਜਾਂਦਾ ਹੋਵੇ ਜਾਂ ਟੁੱਟੇ ਹੋਏ ਸਿਰੇ ਦੀ ਚਮੜੀ ਨੂੰ ਪਾੜ ਕੇ ਬਾਹਰ ਨਿਕਲ ਆਵੇ ਅਤੇ ਕੀਟਾਣੂਆਂ ਨੂੰ ਫਰੈਕਚਰਵਾਲੀ ਥਾਂ ਪਹੁੰਚਣ ਅਵਸਰ ਮਿਲ ਜਾਵੇ ਤਾਂ ਇਹ ਖੁੱਲ੍ਹਾ ਫ਼ਰੈਕਚਰ ਹੁੰਦਾ ਹੈ।ਦੇਖੋ ਸਾਹਮਣੇ ਦਿੱਤਾ ਚਿੱਤਰ ।
3. ਜਟਿਲ ਟੁੱਟ ( Complicated Fracture ) ਜਦੋ ਫਰੈਕਚਰ ਦੇ ਨਾਲ ਹੀ ਦਿਮਾਗ , ਫੇਫੜੇ , ਜਿਗਰ , ਤਿਲੀ , ਗੁਰਦੇ ਆਦਿ ਨੂੰ ਸੱਟ ਲਗ ਜਾਵੇ ਤਾਂ ਇਹ ਜਟਿਲ ਟੁੱਟ ਹੁੰਦੀ ਹੈ ।
6. ਕੱਚੀ ਟੁੱਟ ( Green Stick Fracture ) - ਅਜਿਹਾ ਫ਼ਰੈਕਚਰ ਆਮ ਤੌਰ ਤੇ ਛੋਟੇ ਬੱਚਿਆਂ ਵਿਚ ਹੁੰਦਾ ਹੈ । ਕਿਸੇ ਸੱਟ ਨਾਲ ਉਹਨਾਂ ਦੀ ਹੱਡੀ ਟੁੱਟ ਜਾਂਦੀ ਹੈ , ਪਰ ਆਰ - ਪਾਰ ਨਿਕਲੇ ਬਿਨਾਂ ਹੀ ਹੱਡੀ ਟੇਢੀ ਹੋ ਜਾਂਦੀ ਹੈ।ਦੇਖੋ ਚਿੱਤਰ ।
7.ਦਬਿੱਤ ਟੁੱਟ ( Depressed Fracture ) ਜਦੋਂ ਖੋਪੜੀ ਦੇ ਉੱਪਰ ਵੱਲ ਜਾਂ ਇਸ ਦੇ ਆਸ - ਪਾਸ ਕਿਤੇ ਹੱਡੀ ਟੁੱਟ ਜਾਂਦੀ ਹੈ ਜਾਂ ਟੁੱਟਾ ਹੋਇਆ ਭਾਗ ਅੰਦਰ ਨੂੰ ਧੱਸ ਜਾਵੇ । ਦੇਖੋ ਹੇਠਾਂ ਦਿੱਤਾ ਚਿੱਤਰ ।
ਸਭ ਤੋਂ ਖ਼ਤਰਨਾਕ ਟੁੱਟ - ਜਟਿਲ ਟੁੱਟ
ਪ੍ਰਸ਼ਨ 9. ਹੱਡੀ ਟੁੱਟਣ ਦੇ ਕੀ ਲੱਛਣ ਹਨ ? ਇਸ ਲਈ ਤੁਸੀਂ ਕੀ ਇਲਾਜ ਕਰੋਗੇ ?
Q. What are the symptoms of a Fracture ? How will you treat it ?
ਉੱਤਰ - ਹੱਡੀ ਟੁੱਟਣ ਦੇ ਲੱਛਣ ( Symptoms of a Fracture- ਫਰੈਕਚਰ ਜਾਂ ਹੱਡੀ ਟੁੱਟਣ ਦੇ ਹੇਠ ਲਿਖੇ ਲੱਛਣ ਹੁੰਦੇ ਹਨ :
1. ਹੱਡੀ ਟੁੱਟਣ ਵਾਲੀ ਥਾਂ ਜਾਂ ਉਸ ਦੇ ਨੇੜੇ ਦਰਦ ਮਹਿਸੂਸ ਹੁੰਦੀ ਹੈ ।
2. ਹੱਡੀ ਟੁੱਟਣ ਵਾਲੇ ਸਥਾਨ ਜਾਂ ਉਸ ਦੇ ਨੇੜੇ ਸੋਜ ਆ ਜਾਂਦੀ ਹੈ ।
3. ਹੱਡੀ ਟੁੱਟਣ ਵਾਲੇ ਸਥਾਨ ' ਤੇ ਥੋੜ੍ਹਾ ਜਿਹਾ ਮਾਮੂਲੀ ਜਿਹਾ ਦਬਾਓ ਪਾਉਣ ਨਾਲ ਦਰਦ ਮਹਿਸੂਸ ਹੁੰਦੀ ਹੈ ।
4. ਜਿਸ ਅੰਗ ਦੀ ਹੱਡੀ ਟੁੱਟੀ ਹੋਵੇ , ਉਸ ਦਾ ਰੂਪ ਵਿਗੜ ਜਾਂਦਾ ਹੈ । ਉਹ ਬਦਸੂਰਤ ਜਿਹਾ ਦਿਖਦਾ ਹੈ ।
5. ਹੱਡੀ ਟੁੱਟਣ ਵਾਲੀ ਥਾਂ ਵਿਚ ਗਤੀਹੀਣਤਾ ਆ ਜਾਂਦੀ ਹੈ ।
6. ਟੁੱਟੀ ਹੋਈ ਹੱਡੀ ਵਿਚ ਕਿਰਕਰਾਹਟ ਮਹਿਸੂਸ ਹੁੰਦੀ ਹੈ ।
7. ਹੱਡੀ ਟੁੱਟਣ ਵਾਲੀ ਥਾਂ ਨੂੰ ਹਿਲਾਉਣ ਤੇ ਉਸ ਵਿਚ ਅਸੁਭਾਵਿਕ ਹਿਲਜੁਲ ਹੁੰਦੀ ਹੈ ।
8. ਹੱਡੀਆਂ ਵਿਚ ਅਨਿਯਮਿਤਤਾ ਆ ਜਾਂਦੀ ਹੈ ।
ਟੁੱਟ ਦੇ ਸਾਧਾਰਨ ਇਲਾਜ ( General Treatment of Fracture- ਫਰੈਕਚਰ ਜਾਂ ਹੱਡੀ ਟੁੱਟਣ ਦੇ ਸਾਧਾਰਨ ਇਲਾਜ ਹੋਠ ਲਿਖੇ ਹਨ :
1.ਜਿਥੋਂ ਤਕ ਸੰਭਵ ਹੋਵੇ ਫ਼ਰੈਕਚਰ ਦਾ ਇਲਾਜ ਉਸੇ ਥਾਂ ' ਤੇ ਕੀਤਾ ਜਾਵੇ | ਰੋਗੀ ਨੂੰ ਉਸ ਸਮੇਂ ਤੱਕ ਹਿੱਲਣ ਨਹੀਂ ਦੇਣਾ ਚਾਹੀਦਾ ਜਦੋਂ ਤਕ ਇਸ ਗੱਲ ਦਾ ਵਿਸ਼ਵਾਸ ਨਾ ਹੋ ਜਾਵੇ ਕਿ ਰੋਗੀ ਦੇ ਜੀਵਨ ਨੂੰ ਖ਼ਤਰਾ ਨਹੀਂ ਹੈ ।
2.ਜ਼ਖਮਾਂ ਅਤੇ ਖੂਨ ਵਗਣ ਦਾ ਇਲਾਜ ਤੁਰੰਤ ਕਰਨਾ ਚਾਹੀਦਾ ਹੈ ।
3. ਟੁੱਟੇ ਹੋਏ ਅੰਗਾਂ ਦੀ ਦਸ਼ਾ ਵਿਚ ਅੰਗਾਂ ਨੂੰ ਸਾਵਧਾਨੀ ਪੂਰਵਕ ਬਿਨਾਂ ਜ਼ੋਰ ਲਗਾਏ ਕੁਦਰਤੀ ਦਸ਼ਾ ਵਿਚ ਰੱਖਣ ਦਾ ਯਤਨ ਕਰੋ । 4. ਜ਼ਖਮੀ ਭਾਗਾਂ ਨੂੰ ਸਥਿਰ ਕਰ ਕੇ ਆਸਰਾ ਦਿਓ ਤਾਂ ਜੋ ਹਿਲਜੁਲ ਸੰਭਵ ਨਾ ਰਹੋ ।
5.ਫਰੈਕਚਰ ਨੂੰ ਪੱਟੀਆਂ ਬੰਨ੍ਹ ਕੇ ਨਿਸ਼ਚਲ ਬਣਾ ਦਿਓਆਰਾਮ ਲਈ ਇਹ ਨਿਸ਼ਚਲਤਾ ਸਥਿਰ ਰੱਖਣ ਲਈ ਬਹੁਤ ਸਾਰੀਆਂ ਗੱਦੀਆਂ ਦੀ ਵਰਤੋਂ ਕਰੋ ।
6. ਪੱਟੀਆਂ ਨੂੰ ਮਜ਼ਬੂਤੀ ਨਾਲ ਬੰਨਣਾ ਚਾਹੀਦਾ ਹੈ ਤਾਂ ਜੋ ਹਾਨੀਕਾਰਕ ਹਿਲਜੁਲ ਨੂੰ ਰੋਕਿਆ ਜਾ ਸਕੇ ।
7. ਚੁੱਪਟੀਆਂ ਇਨੀਆਂ ਲੰਬੀਆਂ ਹੋਣ ਕਿ ਉਹ ਫਰੈਕਚਰ ਦੇ ਉੱਪਰ ਵਾਲੇ ਅਤੇ ਹੇਠਲੇ ਭਾਗ ਨੂੰ ਉਚਿਤ ਆਰਾਮ ਵਿਚ ਰੱਖਣ ।
ਪ੍ਰਸ਼ਨ 10. ਬੇਹੋਸ਼ੀ ਕੀ ਹੈ ? ਇਸ ਦੇ ਕਾਰਨ , ਚਿੰਨ੍ਹ ਅਤੇ ਇਲਾਜ ਬਾਰੇ ਦੱਸੋ ?
What is Fainting ? Give an account of its causes , symptoms and treatment ?
ਉੱਤਰ - ਬੇਹੋਸ਼ੀ ਤੋਂ ਭਾਵ ( Meaning of Fainting- ਕਿਸੇ ਗਹਿਰੀ ਚੋਟ , ਸਦਮੇ ਜਾਂ ਕਿਸੇ ਜ਼ਹਿਰ ਦੇ ਅਸਰ ਨਾਲ ਚੇਤਨਾ ਦੇ ਖੋਹ ਹੋ ਜਾਣ ਨੂੰ ਬੇਹੋਸ਼ੀ ਕਿਹਾ ਜਾਂਦਾ ਹੈ । ਬੇਹੋਸ਼ੀ ਨੀਂਦ ਵਰਗੀ ਨਹੀਂ ਹੁੰਦੀ ਕਿਉਂਕਿ ਬੇਹੋਸ਼ੀ ਦੀ ਹਾਲਤ ਵਿੱਚ ਸਰੀਰ ਪੂਰਨ ਰੂਪ ਵਿੱਚ ਅਚੇਤ ਅਵਸਥਾ ਵਿੱਚ ਹੁੰਦਾ ਹੈ ।
ਬੇਹੋਸ਼ੀ ਦੇ ਕਾਰਨ ( Causes of Fainting )
1. ਬਹੁਤ ਗਰਮੀ ਅਤੇ ਤੇਜ਼ ਧੁੱਪ ਵਿੱਚ ਕੰਮ ਕਰਨ ਨਾਲ ।
2. ਬਿਮਾਰੀ ਦੀ ਹਾਲਤ ਵਿੱਚ ਕੰਮ ਕਰਨ ਨਾਲ ।
3. ਅਚਾਨਕ ਸਦਮਾ ਹੋਣ ਦੀ ਅਵਸਥਾ ਨਾਲ ।
4. ਕਿਸੇ ਜ਼ਹਿਰ ਦੇ ਅਸਰ ਕਾਰਨ ।
5. ਸਰੀਰ ਵਿੱਚ ਪਾਣੀ ਦੇ ਮੁੱਕਣ ਨਾਲ ।
6. ਸ਼ਕਰ , ਹਿਸਟੀਰੀਆ ਜਾਂ ਮਿਰਗੀ ਜਿਹੇ ਰੋਗਾਂ ਦੀ ਵਜ੍ਹਾ ਕਰਕੇ
7. ਸਰੀਰ ਵਿੱਚੋਂ ਵੱਧ ਮਾਤਰਾ ਵਿੱਚ ਲਹੂ ਦੇ ਵਗ ਜਾਣ ਕਰਕੇ ।
8. ਸਿਰ ਉੱਤੇ ਕਿਸੇ ਭਾਰੀ ਸੱਟ ਲਗ ਜਾਣ ਕਾਰਨ ।
9. ਪਾਣੀ ਵਿੱਚ ਡੁੱਬ ਜਾਣ ਕਾਰਨ ।
10. ਬਿਜਲੀ ਦੇ ਝਟਕੇ ਦੇ ਕਾਰਨ ॥
ਬੇਹੋਸ਼ੀ ਦੇ ਚਿੰਨ੍ਹ ( Symptoms of Fainting )
1. ਰੋਗੀ ਨੂੰ ਚੱਕਰ ਆਉਣ ਲੱਗਦੇ ਹਨ । ਸਰੀਰ ਕੰਬਣ ਲੱਗ ਪੈਂਦਾ ਹੈ ।
2. ਚਿਰਹੇ ਦਾ ਰੰਗ ਪੀਲਾ ਪੈ ਜਾਂਦਾ ਹੈ ।
3. ਨਬਜ਼ ਹੋਲੀ ਚੱਲਣ ਲੱਗ ਪੈਂਦੀ ਹੈ ।
4. ਲਹੂ ਦਾ ਦਬਾਅ ਘਟ ਜਾਂਦਾ ਹੈ ।
5. ਸਰੀਰ ਠੰਢਾ , ਚਿਪਚਿਪਾ ਅਤੇ ਗਿੱਲਾ ਹੋ ਜਾਂਦਾ ਹੈ ।
6. ਰੋਗੀ ਬੇਚੈਨੀ ਅਤੇ ਘਬਰਾਹਟ ਮਹਿਸੂਸ ਕਰਦਾ ਹੈ ।
ਇਲਾਜ ( Treatment ) -1 . ਰੋਗੀ ਦੀ ਜੀਭ ਪਿੱਛੇ ਵੱਲ ਖਿਸਕਣ ਨਾ ਦਿਓ।ਜੇ ਸਾਹ ਮੈਂ ਠੀਕ ਤਰ੍ਹਾਂ ਨਹੀਂ ਆ ਰਿਹਾ ਤਾਂ ਬਣਾਉਟੀ ਸਾਹ ਦਿਓ ।
2. ਰੋਗੀ ਦੀ ਨਬਜ਼ ਅਤੇ ਦਿਲ ਦੀ ਧੜਕਣ ਚੈੱਕ ਕਰਦੇ ਰਹੋ ।
3. ਸਰੀਰ ਦੇ ਕੱਪੜੇ ਢਿੱਲੇ ਕਰ ਦਿਓ ਜਾਂ ਉਤਾਰ ਦਿਓ ।
4.ਆਸੇ ਪਾਸੇ ਤੋਂ ਖੁੱਲ੍ਹੀ ਹਵਾ ਆਉਣ ਦਿਓ ।
5. ਜਿਸ ਕਾਰਨ ਕਰਕੇ ਬੇਹੋਸ਼ੀ ਆਈ ਹੋਵੇ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।
6. ਸਾਰੇ ਸਰੀਰ ਤੇ ਖਾਸ ਕਰ ਦਿਲ ਉੱਤੇ ਮਾਲਿਸ਼ ਕਰੋ ।
7. ਜਦੋਂ ਤੱਕ ਪੂਰਨ ਹੋਸ਼ ਨਾ ਆਵੇ ਮੂੰਹ ਰਾਹੀਂ ਕੁਝ ਖਾਣ ਨੂੰ ਨਾ ਦਿਓ ।
8. ਹੋਸ਼ ਆਉਣ ਤੇ ਘੁੱਟ - ਘੁੱਟ ਪਾਣੀ , ਕੋਈ ਨਰਮ ਚੀਜ਼ ਜਾਂ ਗਰਮ ਦੁੱਧ ਦਿਓ ।
9. ਸਪਿਰਿਟ ਅਮੋਨੀਆ ਸੁੰਘਾਉਣੀ ਚਾਹੀਦੀ ਹੈ
10. ਜੇ ਕੋਈ ਹੋਰ ਚੀਜ਼ ਨਾ ਮਿਲੇ ਤਾਂ ਪਿਆਜ਼ ਹੀ ਸੁੰਘਾ ਦੇਣਾ ਚਾਹੀਦਾ ਹੈ ।
ਪ੍ਰਸ਼ਨ 11. ਮੁੱਢਲੇ ਸਹਾਇਕ ਦੇ ਗੁਣ ਅਤੇ ਕਰਤੱਵਾਂ ਦਾ ਵਰਣਨ ਕਰੋ ।
ਉੱਤਰ - ਮੁੱਢਲੇ ਸਹਾਇਕ ਵਿਚ ਹੇਠ ਦਿੱਤੇ ਗੁਣਾਂ ਦਾ ਹੋਣਾ ਜ਼ਰੂਰੀ ਹੈ
( 1 ) ਉਹ ਹਰ ਇਕ ਕੰਮ ਨੂੰ ਤੇਜ਼ੀ ਨਾਲ ਕਰੋ ।
( 2 ) ਉਸ ਦਾ ਚਰਿੱਤਰ ਚੰਗਾ ਹੋਣਾ ਚਾਹੀਦਾ ਹੈ ।
( 3 ) ਉਸ ਵਿਚ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਔਖੇ ਤੋਂ ਔਖੇ ਕੰਮ ਨੂੰ ਆਰਾਮ ਨਾਲ ਕਰ ਸਕੇ ।
( 4 ) ਮੁੱਢਲੇ ਸਹਾਇਕ ਚੁਸਤ ਤੇ ਸਮਝਦਾਰ ਹੋਣਾ ਚਾਹੀਦਾ ਹੈ ।
( 5 ) ਉਹ ਹੱਲੇ ਵਾਲਾ ਹੋਣਾ ਚਾਹੀਦਾ ਹੈ ।
( 6 ) ਉਹ ਵਿੱਦਿਆ ਪੜਿਆ ਹੋਇਆ ਹੋਣਾ ਚਾਹੀਦਾ ਹੈ ।
( 7 ) ਉਹ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।
( 8 ) ਮੁੱਢਲੇ ਸਹਾਇਕ ਵਿਚ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ।
( 9 ) ਉਹ ਫੁਰਤੀਲਾ ਹੋਣਾ ਚਾਹੀਦਾ ਹੈ ।
( 10 ) ਉਸ ਦੀ ਦੂਸਰਿਆਂ ਨਾਲ ਬੋਲ - ਚਾਲ ਚੰਗੀ ਹੋਣੀ ਚਾਹੀਦੀ ਹੈ ।
( 11 ) ਉਸ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ।
( 12 ) ਦੂਸਰਿਆਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਕਰੋ ।
(13 ) ਮੁੱਢਲੀ ਸਹਾਇਕ ਸੋਚਣ ਵਿਚਾਰਨ ਵਾਲਾ ਹੋਣਾ ਚਾਹੀਦਾ ਹੈ ।
( 14 ) ਉਸ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ ?
( 15 ) ਉਸ ਵਿਚ ਯੋਜਨਾ ਬਣਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ ।
( 16 ) ਉਸ ਨੂੰ ਮੁੱਢਲੀ ਸਹਾਇਤਾ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।
ਮੁੱਢਲੇ ਸਹਾਇਕ ਦੇ ਕਰਤੱਵ
1. ਜਿੰਨੀ ਛੇਤੀ ਹੋ ਸਕੇ ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਾਂ ਹੋਗੀ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ।
2. ਮੁਲੇ ਸਹਾਇਕ ਨੂੰ ਪਹਿਲਾ ਕੰਮ ਪਹਿਲਾਂ ਕਰਨਾ ਚਾਹੀਦਾ ਹੈ ।
3. ਰੋਗੀ ਨੂੰ ਹਮੇਸ਼ਾ ਖੁੱਲ੍ਹੀ ਥਾਂ ਵਿਚ ਰੱਖੋ ।
4.ਉਸ ਨੂੰ ਚਾਹੀਦਾ ਹੈ ਕਿ ਰੋਗੀ ਨੂੰ ਹੌਸਲਾ ਦੇਵੇ ,
5. ਜੋ ਘਟਨਾ ਬਿਜਲੀ ਦੇ ਕਰੰਟ ਜਾਂ ਗੈਸ ਕਰਕੇ ਵਾਪਰੀ ਹੈ ਤਾਂ ਸਭ ਤੋਂ ਪਹਿਲਾਂ ਬਿਜਲੀ ਜਾਂ ਗੈਸ ਨੂੰ ਬੰਦ ਕਰਨਾ ਚਾਹੀਦਾ ਹੈ ।
6. ਜੇਕਰ ਜ਼ਰੂਰਤ ਹੋਵੇ ਤਾਂ ਰੋਗੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣੇ ਚਾਹੀਦੇ ਹਨ ।
7. ਜੇਕਰ ਲਹੂ ਵੱਗ ਰਿਹਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਰੋਕਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
8. ਰੋਗੀ ਦੀ ਆਖ਼ਰੀ ਦਮ ਤਕ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ ।
9. ਮੁੱਢਲੀ ਸਹਾਇਕ ਨੂੰ ਚਾਹੀਦਾ ਹੈ ਕਿ ਰੋਗੀ ਨੂੰ ਹੌਸਲਾ ਦੇਵੇ ਤੇ ਉਸ ਨੂੰ ਕਿਸੇ ਆਰਾਮ ਦੀ ਜਗ੍ਹਾ ' ਤੇ ਰੱਖੋ ।
10. ਰੋਗੀ ਦੇ ਆਲੇ - ਦੁਆਲੇ ਭੀੜ ਨਹੀਂ ਲੱਗਣ ਦੇਣੀ ਚਾਹੀਦੀ ਤੇ ਨਾ ਹੀ ਕਿਸੇ ਨੂੰ ਹੌਲਾ ਪਾਉਣਾ ਚਾਹੀਦਾ ਹੈ ।
11. ਮੁੱਢਲੇ ਸਹਾਇਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਗੀ ਨੂੰ ਕੀ ਤਕਲੀਫ਼ ਹੈ ।
ਮੁੱਢਲੀ ਸਹਾਇਤਾ ਦੇ ਨਿਯਮ 1. ਰੋਗੀ ਨੂੰ ਹਮੇਸ਼ਾ ਹਮਦਰਦੀ ਤੇ ਧੀਰਜ ਦੇਣਾ ਚਾਹੀਦਾ ਹੈ ।
2. ਰੋਗੀ ਦੇ ਆਸ - ਪਾਸ ਭੀੜ ਇਕੱਠੀ ਨਹੀਂ ਹੋਣ ਦੇਣੀ ਚਾਹੀਦੀ ।
3..ਉਸ ਨੂੰ ਤੁਰੰਤ ਡਾਕਟਰ ਪਾਸ ਪਹੁੰਚਾਉਣਾ ਚਾਹੀਦਾ ਹੈ ।
4. ਰੋਗੀ ਨੂੰ ਅਖੀਰਲੇ ਦਮਾਂ ਤਕ ਸਹਾਇਤਾ ਦਿੰਦੇ ਰਹਿਣਾ ਚਾਹੀਦਾ ਹੈ
5. ਜੇਕਰ ਸਾਹ ਰੁਕਦਾ ਹੋਵੇ ਤਾਂ ਬਣਾਵਟੀ ਸਾਹ ਦੇਣਾ ਚਾਹੀਦਾ ਹੈ ।
6. ਜੇਕਰ ਰੋਗੀ ਦੇ ਕੱਪੜੇ ਉਤਾਰਨ ਦੀ ਲੋੜ ਹੋਵੇ ਤਾਂ ਅਜਿਹੇ ਢੰਗ ਨਾਲ ਉਤਾਰੋ ਕਿ ਰੋਗੀ ਨੂੰ ਕੋਈ ਤਕਲੀਫ਼ ਨਾ ਹੋਵੇ ।
7. ਪਹਿਲਾ ਕੰਮ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਹੈ ।
8. ਰੋਗੀ ਨੂੰ ਕੋਈ ਨਸ਼ੇ ਵਾਲੀ ਚੀਜ਼ ਨਹੀਂ ਦੇਣੀ ਚਾਹੀਦੀ ।
9. ਰੋਗੀ ਨੂੰ ਹਮੇਸ਼ਾ ਖੁੱਲ੍ਹਾ ਅਤੇ ਸਾਫ਼ ਜਗਾ ' ਤੇ ਰੱਖਣਾ ਚਾਹੀਦਾ ਹੈ ।
10. ਹੱਡੀ ਟੁੱਟਣ ਦੀ ਹਾਲਤ ਵਿੱਚ ਰੋਗੀ ਨੂੰ ਬਹੁਤ ਹਿਲਾਇਆ ਜੁਲਾਇਆ ਨਾ ਜਾਵੇ ।
11. ਜੇਕਰ ਰੋਗੀ ਸੜਕ ' ਤੇ ਧੁੱਪ ਪਿਆ ਹੈ ਤਾਂ ਉਸਨੂੰ ਸੜਕ ਦੇ ਇਕ ਪਾਸੇ ਠੰਢੀ ਜਗ੍ਹਾ ' ਤੇ ਲਿਜਾ ਕੇ ਰੱਖਣਾ ਚਾਹੀਦਾ ਹੈ ।
12. ਜੇਕਰ ਖੂਨ ਵੱਗ ਰਿਹਾ ਹੋਵੇ ਤਾਂ ਪਹਿਲਾਂ ਉਸ ਨੂੰ ਬੰਦ ਕਰਨਾ ਚਾਹੀਦਾ ਹੈ ।
13. ਰੋਗੀ ਨੂੰ ਹਮੇਸ਼ਾ ਆਰਾਮ ਦੀ ਹਾਲਤ ਵਿੱਚ ਹੀ ਰੱਖਣਾ ਚਾਹੀਦਾ ਹੈ ।
14. ਰੋਗੀ ਨੂੰ ਹਮੇਸ਼ਾ ਹੌਸਲਾ ਦੇਣਾ ਚਾਹੀਦਾ ਹੈ ।
15. ਜੇਕਰ ਰੋਗੀ ਨੂੰ ਤਕਲੀਫ਼ ਠੰਢ ਕਾਰਨ ਹੋਈ ਹੈ ਤਾਂ ਉਸ ਨੂੰ ਮੋਟਾ ਕੱਪੜਾ ਦੇ ਕੇ ਗਰਮ ਰੱਖਣਾ ਚਾਹੀਦਾ ਹੈ ਤੇ ਉਸ ਨੂੰ ਪੀਣ ਵਾਸਤੇ ਵੀ ਕੋਈ ਗਰਮ ਚੀਜ਼ ਦੇਣੀ ਚਾਹੀਦੀ ਹੈ ।







No comments:
Post a Comment