Tuesday, August 4, 2020

Class 8 , chapter 4

CLASS-8


CHAPTER-4th  (  ਕਿਲ੍ਹਾ ਰਾਏਪੁਰ ਦੀਆਂ ਖੇਡਾਂ  ) 


 P.S.E.B

ਇੱਕ ਅੰਕ ਦੇ ਪ੍ਰਸ਼ਨ ਉੱਤਰ 
One Marks Que-Ans


ਪ੍ਰਸ਼ਨ 1. ਕਿਲ੍ਹਾ ਰਾਏਪੁਰ ਪਿੰਡ ਕਿੱਥੇ ਸਥਿਤ ਹੈ ?
ਉੱਤਰ- ਪਿੰਡ ਕਿਲਾ ਰਾਏਪੁਰ ਜ਼ਿਲਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰਾਂ ਕੁ ਮੀਲ ਦੀ ਦੂਰੀ ਤੇ ਡੇਹਲੋਂ   ( ਕਸਬੇ ਦਾ ਨਾਂ ਦੇ ਨੇੜੇ ਸਥਿਤ ਹੈ ।

ਪ੍ਰਸ਼ਨ 2. ਕਿਲ੍ਹਾ ਰਾਏਪੁਰ ਖੇਡਾਂ ਦਾ ਜਨਮ ਕਦੋਂ ਹੋਈਆ ? 
ਉੱਤਰ- ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ : ਵਿੱਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ ।

 ਪ੍ਰਸ਼ਨ 3. ਕਿਲ੍ਹਾ ਰਾਏਪੁਰ ਖੇਡਾਂ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੀ ਸੀ ? 
ਉੱਤਰ- ਕਿਲ੍ਹਾ ਰਾਏਪੁਰ ਖੇਡਾਂ ਸ਼ੁਰੂ ਕਰਨ ਦਾ ਮੁੱਖ ਉਦੇਸ਼ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨਾ ਅਤੇ ਬੱਚਿਆਂ ਨੂੰ ਖੇਡਾਂ ਲਈ ਉਤਸਾਹਿਤ ਕਰਨਾ ਸੀ । 

 ਪ੍ਰਸ਼ਨ 4. ਕਿਲ੍ਹਾ ਰਾਏਪੁਰ ਨਿਵਾਸਿਆਂ ਨੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕਦੋਂ ਕੀਤਾ । 
 ਉੱਤਰ- ਪਿੰਡ ਕਿਲ੍ਹਾ ਰਾਏਪੁਰ ਦੇ ਵਾਸੀਆਂ ਨੇ 1933 ਈ : ਵਿੱਚ ‘ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸ . ਇੰਦਰ ਸਿੰਘ ਗਰੇਵਾਲ , ਸ . ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ , ਜਿਸ ਵਿੱਚ ਕਬੱਡੀ , ਵਾਲੀਵਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ । 

ਪ੍ਰਸ਼ਨ 5. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਬੈਲਗਡੀਆਂ ਦੀਆਂ ਦੌੜਾਂ ਕਿਉਂ ਸ਼ੁਰੂ ਕੀਤੀਆਂ ਗਈਆਂ ?
ਉੱਤਰ- ਕਿਸਾਨ ਕੱਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੋੜਾਂ ਸ਼ੁਰੂ ਕਰਵਾਇਆਂ ਗਈਆਂ ।
 
 ਪ੍ਰਸ਼ਨ 6. ਕਿਸ ਨੇ ਚਾਰ - ਚਾਰ ਬੈਲ ਗੱਡੀਆਂ ਇੱਕਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ - ਮੇਲੇ ਵਿੱਚ ਪਾਈ ? 
ਉੱਤਰ- ਬਾਬਾ ਬਖਸ਼ੀਸ਼ ਸਿੰਘ ਨੇ ਚਾਰ - ਚਾਰ ਬੈਲ ਗੱਡੀਆਂ ਇੱਕਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ - ਮੇਲੇ ਵਿੱਚ ਪਾਈ ।

ਪ੍ਰਸ਼ਨ 7. ਬੇਲ ਗਡੀਆਂ ਦੀ ਦੌੜ ਜਿਤੱਨ ਵਾਲੇ ਨੂੰ ਕੀ ਇਨਾਮ ਦਿੱਤਾ ਜਾਂਦਾ ਹੈ ? 
 ਉੱਤਰ- ਬਾਬਾ ਬਖਸ਼ੀਸ਼ ਸਿੰਘ ਦੀ ਯਾਦ ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੁਆਰਾ ਬੈਲ ਗੱਡੀਆਂ ਦੀ ਦੋੜ ਜਿੱਤਨ ਵਾਲੇ ਨੂੰ 10 ਤੋਲੇ ਸੋਨੇ ਦੇ ਕੱਪ ਨਾਲ ਸਮਾਨਿਤ ਕੀਤਾ ਜਾਂਦਾ ਹੈ । 

ਪ੍ਰਸ਼ਨ 8. ਕਿਲ੍ਹਾ ਰਾਏਪੁਰ ਖੇਡ ਮੇਲੇ ਵਿੱਚ ਕਿਹੜੀਆਂ - ਕਿਹੜੀਆਂ ਮਨੋਰਜ਼ਨ ਕਿਰੀਆਵਾਂ ਕਿਤੀਆਂ ਜਾਂਦੀਆਂ ਹਨ ? 
ਉੱਤਰ- ਇਸ ਖੇਡ ਮੇਲੇ ਵਿੱਚ ਖੇਡਾਂ ਦੇ ਨਾਲ - ਨਾਲ ਕੁੱਝ ਹੋਰ ਸੱਭਿਆਚਾਰਿਕ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਪੰਜਾਬ ਦੇ ਲੋਕ - ਨਾਚ , ਗਿੱਧਾ , ਭੰਗੜਾ , ਹਰਿਆਣਵੀ ਨਾਚ , ਰਾਜਸਥਾਨੀ ਨਾਚ , ਮਲਵਈ  ਗਿੱਧਾ ਆਦਿ ਖਿੱਚ ਦਾ ਕੇਂਦਰ ਹੁੰਦੇ ਹਨ । 

ਪ੍ਰਸ਼ਨ 9. ਕਿਲ੍ਹਾ ਰਾਏਪੁਰ ਖੇਡ ਮੇਲੇ ਵਿੱਚ ਕੁੜੀਆਂ ਦਾ ਪਹਿਲਾ ਹਾਕੀ ਮੈਚ ਕਦੋਂ ਕਰਵਾਈਆ ਗਿਆ ? 
ਉੱਤਰ- ਪਹਿਲੀ ਵਾਰ 1950 ਈ : ਵਿੱਚ ਲੁਧਿਆਣਾ ਬਨਾਮ ਸਿੱਧਵਾਂ ਵਿਚਕਾਰ ਕੁੜੀਆਂ ਦਾ ਹਾਕੀ ਮੈਚ ਕਰਵਾਇਆ ਗਿਆ ।

ਪ੍ਰਸ਼ਨ 10. ਕਿਲ੍ਹਾ ਰਾਏਪੁਰ ਖੇਡ ਮੇਲੇ ਵਿਚ ਕਿਹੜੇ ਦੇਸ਼ਾਂ ਨੇ ਭਾਗ ਲਿਆ ? 
ਉੱਤਰ- ਪਾਕਿਸਤਾਨ , ਕੈਨੇਡਾ , ਅਮਰੀਕਾ , ਮਲੇਸ਼ੀਆ , ਸਿੰਘਾਪੁਰ ਅਤੇ ਇੰਗਲੈਂਡ ਆਦਿ ਦੇਸ਼ਾਂ ਨੇ ਕਿਲ੍ਹਾ ਰਾਏਪੁਰ ਖੇਡ ਮੇਲੇ ਵਿੱਚ ਭਾਗ ਲਿਆ ।


One Marks Que-Ans


1. Where is Fort Raipur village located?
Ans - Qila Raipur village is located about eleven miles south of Ludhiana district near Dehlon (town name).

Question 2. When was the Fort Raipur Games born? 
Ans-Qila Raipur Games was born in 1933 AD after the Hockey Tournament at Jalandhar.

 Q3. What was the main objective of starting Qila Raipur Games? 
A. The main purpose of launching Qila Raipur Games was to encourage the players and encourage the children for sports. 

 Question 4. When did the residents of Qila Raipur form the Grewal Sports Association? 
 Answer: The residents of village Qila Raipur formed Grewal Sports Association in 1933 AD. Inder Singh Grewal, S. Under the guidance of Harchand Singh and other comrades, the first sports fair was organized in which competitions of Kabaddi, Volleyball and Athletics were conducted. 

Q5. Why bullock cart races were started at Qila Raipur Sports Fair?
A. Farmers become idle by sowing crops in the month of Katak. To prevent the ducks from becoming sluggish, the farmers decided to run bullock carts and in 1934, bullock cart races were started.
 
 Q6. Who put four bullock carts together in the game fair of Fort Raipur? 
Answer: Baba Bakhshish Singh set out to drive four bullock carts together at Fort Raipur Sports Fair.

Q7. What is the prize for the winner of the Bell Race? 
 Answer: In the memory of Baba Bakhshish Singh, the winner of the bullock cart race is awarded by the Grewal Sports Association with a 10 tola gold cup. 

Q 8. What are the recreational activities held at Qila Raipur Sports Fair? 
A. Apart from sports, some other cultural activities are also organized in this sports fair in which folk dances of Punjab - Giddha, Bhangra, Haryanvi dance, Rajasthani dance, Malwai Giddha etc. are the center of attraction. 

Q9. When was the first girls hockey match held at Qila Raipur Sports Fair? 
A. For the first time in 1950 AD a girls hockey match was played between Ludhiana vs Sidhwan.

Q10. Which countries participated in Qila Raipur Sports Fair? 
Ans-: Pakistan, Canada, USA, Malaysia, Singapore and England participated in the Qila Raipur Sports Fair.






3 ਦੇ ਪ੍ਰਸ਼ਨ ਉੱਤਰ 
3 Marks Que-Ans



ਪ੍ਰਸ਼ਨ 1. ਕਿਲ੍ਹਾ ਰਾਏਪੁਰ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ । 
ਉੱਤਰ- ਰਾਏ ਲਾਲਾ ਨਾਂ ਦੇ ਇੱਕ ਵਿਅਕਤੀ ਨੇ 1560 ਈ : ਵਿੱਚ ਪਿੰਡ ਰਾਏਪੁਰ ' ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਜਿਸ ਕਰਕੇ ਪਿੰਡ ਰਾਏਪੁਰ ਦਾ ਨਾਂ ਕਿਲ੍ਹਾ ਰਾਏਪੁਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ । ਪਿੰਡ ਕਿਲ੍ਹਾ ਰਾਏਪੁਰ ਜ਼ਿਲਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰਾਂ ਕੁ ਮੀਲ ਦੀ ਦੂਰੀ ' ਤੇ ਡੇਹਲੋਂ ( ਕਸਬੇ ਦਾ ਨਾਂ ) ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰਲਵ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ । 

ਪ੍ਰਸ਼ਨ 2. ਭਾਰਤ ਵਿੱਚ ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ ਦਾ ਜਨਮ ਕਦੋਂ ਹੋਇਆ ? 
ਉੱਤਰ- ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ : ਵਿੱਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ । ਇਸ ਟੂਰਨਾਮੈਂਟ ਵਿੱਚ ਪਿੰਡ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਭਾਵੇਂ ਕਿ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਸ਼ੁਰੂ ਕਰਨ ਲਈ ਅਹਿਮ ਭੂਮਿਕਾ ਨਿਭਾਈ । ਉਸ ਸਮੇਂ ਇਹਨਾਂ ਖੇਡਾਂ ਦਾ ਮੰਤਵ ਕੱਪ ਜਿੱਤ ਕੇ ਲਿਆਏ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਕੇ ਹਰ ਬੱਚਿਆਂ ਨੂੰ ਖੇਡਾਂ ਪ੍ਰਤਿ ਉਤਸਾਹਿਤ ਕਰਨਾ ਸੀ । ਜਦੋਂ ਇਹ ਖੇਡਾਂ ਸ਼ੁਰੂ ਹੋਈਆਂ ਤਾਂ ਉਸ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਪੇਂਡੂ ਉਲੰਪਿਕ ਦੇ ਨਾਂ ਨਾਲ ਪੂਰੀ ਦੁਨੀਆਂ ਵਿੱਚ ਨਾਮਣਾ ਖੱਟੇਗਾ । 

ਪ੍ਰਸ਼ਨ 3. ਕਿਲਾ ਰਾਏਪੁਰ ਦੀਆਂ ਪੁਰਾਤਨ ਖੇਡਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਇਹ ਖੇਡ ਮੇਲਾ ਪੰਜ ਦਰਿਆਵਾਂ ਦੀ ਧਰਤੀ ' ਤੇ ਵਸਦੇ ਪੰਜਾਬੀਆਂ ਦੇ ਜੁੱਸੇ , ਚੌੜੀਆਂ ਛਾਤੀਆਂ , ਖੁੱਲ੍ਹੇ ਸੁਭਾਅ , ਛੈਲ - ਛਬੀਲੇ ਗੱਭਰੂਆਂ , ਨਾਰਾਂ ਅਤੇ ਬਾਬਿਆਂ ਦੇ ਕਾਰਨਾਮਿਆਂ ਦੀ ਤਰਜਮਾਨੀ ਕਰਦਾ ਹੈ । ਇਸ ਖੇਡ ਮੇਲੇ ਨੇ ਅਨੇਕ ਹੀ ਪੁਰਾਤਨ ਖੇਡਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ । ਪੰਜਾਬ ਵਿੱਚ ਪੇਂਡੂ ਖੇਡ ਮੇਲੇ ਕਰਵਾਉਣ ਦੀ ਪਿਰਤ ਕਲਾ ਰਾਏਪੁਰ ਦੇ ਖੇਡ ਮੇਲੇ ਨੇ ਪਾਈ ਹੈ । ਕਿਲਾ ਰਾਏਪੁਰ ਦਾ ਖੇਡ ਮੇਲਾ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਰੀੜ ਦੀ ਹਰੀ ਦਾ ਕੰਮ ਕਰਦਾ ਹੈ ।

ਪ੍ਰਸ਼ਨ 4. ਕਿਲਾ ਰਾਏਪੁਰ ਖੇਡ ਮੇਲਾ ਅਕਰੂਬਰ ਤੋਂ ਨਵੰਬਰ ਦੇ ਵਿਚਕਾਰ ਕਿਉ ਆਯੋਜਿਤ ਕੀਤਾ ਜਾਂਦਾ ਹੈ ? 
ਉੱਤਰ- ਜਦੋਂ ਇਹ ਖੇਡ ਮੇਲਾ ਹੋਂਦ ਵਿੱਚ ਆਇਆ ਉਸ ਸਮੇਂ ਪੰਜਾਬ ਵਿੱਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ । ਕਿਸਾਨ ਕੋਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਲਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਇਆਂ ਗਈਆਂ । ਬੈਲ ਗੱਡੀਆਂ ਦੀਆਂ ਦੌੜਾਂ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈਆਂ । ਇੱਕ ਮਾਲ , ਰਿਕਾਰਡ ਤੋੜ 133 ਬੈਲ ਗੱਡੀਆਂ ਨੇ ਖੇਡ ਮੇਲੇ ਵਿੱਚ ਭਾਗ ਲਿਆ । ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਚਾਰ - ਚਾਰ ਬੈਲ ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਬਾਬਾ ਬਖ਼ਸ਼ੀਸ਼ ਸਿੰਘ ਆਪਣੇ ਸਮੇਂ ਦਾ ਮਸ਼ਹੂਰ ਬੈਲ ਗੱਡੀ ਚਾਲਕ ਸੀ , ਜਿਸ ਨੇ ਲਗਾਤਾਰ ਤਿੰਨ ਦਹਾਕਿਆਂ ਤੋਂ ਵੱਧ ਆਪਣੀ ਜਿੱਤ ਦਾ ਚਾਬੁਕ ਹਵਾ ਵਿੱਚ ਲਹਿਰਾਇਆ । 

ਪ੍ਰਸ਼ਨ 5. ਬਾਬਾ ਬਖਸ਼ੀਸ਼ ਸਿੰਘ ਕਿਲਾ ਰਾਏਪੁਰ ਖੇਡ ਮੇਲੇ ਵਿੱਚ ਕਿਉਂ ਪਸਿਧ ਸੀ ? 
ਉੱਤਰ- ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਚਾਰ - ਚਾਰ ਬੈਲ ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਬਾਬਾ ਬਖ਼ਸ਼ੀਸ਼ ਸਿੰਘ ਆਪਣੇ ਸਮੇਂ ਦਾ ਮਸ਼ਹੂਰ ਬੈਲ ਗੱਡੀ ਚਾਲਕ ਸੀ , ਜਿਸ ਨੇ ਲਗਾਤਾਰ ਤਿੰਨ ਦਹਾਕਿਆਂ ਤੋਂ ਵੱਧ ਆਪਣੀ ਜਿੱਤ ਦਾ ਚਾਬੁਕ ਹਵਾ ਵਿੱਚ ਲਹਿਰਾਇਆ । ਇਸ ਕਰਕੇ ਦਰਸ਼ਕਾਂ ਦੇ ਮੂੰਹ ' ਤੇ ਅਜਿਹੇ ਟੱਪੇ ਸੁਭਾਵਿਕ ਹੀ ਚੜ ਗਏ : ** ਬਖਸ਼ੀ ਚਾਲਕ ਨੇ ਕਿਸੇ ਨੇ ਬਣ ਜਾਣਾ ਘਰ - ਘਰ ਪੁੱਤ ਜੰਮਦੇ । 

ਪ੍ਰਸ਼ਨ 6. ਕਿਲਾ ਰਾਏਪੁਰ ਖੇਡ ਮੇਲੇ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਿਵੇਂ ਕੀਤਾ ਜਾਂਦਾ ਹੈ ? 
ਉੱਤਰ- ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ । ਇਸ ਖੇਡ ਮੇਲੇ ਵਿੱਚ ਖੇਡਾਂ ਦੇ ਨਾਲ - ਨਾਲ ਕੁੱਝ ਹੋਰ ਸਭਿਆਚਾਰਿਕ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਪੰਜਾਬ ਦੇ ਲੋਕ ਨਾਚ , ਗਿੱਧਾ , ਭੰਗੜਾ , ਹਰਿਆਣਵੀ ਨਾਚ , ਰਾਜਸਥਾਨੀ ਨਾਚ , ਮਲਵਈ ਗਿੱਧਾ ਆਦਿ ਖਿੱਚ ਦਾ ਕੇਂਦਰ ਹੁੰਦੇ ਹਨ । ਪੰਜਾਬ ਦੇ ਮਸ਼ਹੂਰ ਗਵੱਈਏ ਲੋਕ - ਗੀਤ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ । 

ਪ੍ਰਸ਼ਨ 7. ਕਿਲ੍ਹਾ ਰਾਏਪੁਰ ਖੇਡਾਂ ਵਿਦੇਸ਼ਾਂ ਵਿੱਚ ਕਿਓ ਪ੍ਰਸਿੱਧ ਹਨ ? 
ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿੱਚ ਪੈਣ ਲੱਗੀਆਂ , ਜਿਸ ਦੇ ਸਿੱਟੇ ਵਜੋਂ 1954 ਈ : ਵਿੱਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿੱਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ , ਅਮਰੀਕਾ , ਮਲੇਸ਼ੀਆ , ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ - ਵੱਖ ਸਮਿਆਂ ਤੋਂ ਇਸ ਖੇਡ ਮੇਲੇ ਵਿੱਚ ਭਾਗ ਲਿਆ । ਇਸ ਖੇਡ ਮੇਲੇ ਵਿੱਚ ਖਿਡਾਰੀਆਂ ਦੇ ਨਾਲ - ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿੱਚ ਭਾਗ ਲੈਣ ਲਈ ਸ . ਭੋਲਾ ਸਿੰਘ ਰੋਲੀ ਅਤੇ ਸ . ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਜੱਟ ਕੁੱਤਿਆਂ ਨੂੰ ਵੈਨਕੂਵਰ ( ਕੈਨੇਡਾ ) ਤੋਂ ਵਿਸ਼ੇਸ਼ ਤੌਰ ' ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁਤਿਆਂ ਨੇ ਇਸ ਖੇਡ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । 






5 ਅੰਕ ਦੇ ਪ੍ਰਸ਼ਨ ਉੱਤਰ 
5 Marks Que-Ans


 ਪ੍ਰਸ਼ਨ 1. ਕਿਲ੍ਹਾ ਰਾਏਪੁਰ ਦਾ ਇਤਿਹਾਸ ਲਿਖੋ । ਇਨ੍ਹਾਂ ਖੇਡਾਂ ਦਾ ਜਨਮ ਕਿਵੇਂ ਹੋਇਆ ? ਇਹਨਾਂ ਨੂੰ ਅੱਜ ਕੱਲ ਪੇਂਡੂ ਉਲੰਪਿਕ ਕਿਓਂ ਕਹਿੰਦੇ ਹਨ ? 
ਉੱਤਰ- ਰਾਏ ਲਾਲਾ ਨਾਂ ਦੇ ਇੱਕ ਵਿਅਕਤੀ ਨੇ 1560 ਈ : ਵਿੱਚ ਪਿੰਡ ਰਾਏਪੁਰ ' ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਜਿਸ ਕਰਕੇ ਪਿੰਡ ਰਾਏਪੁਰ ਦਾ ਨਾਂ ਕਿਲਾ ਰਾਏਪੁਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ । ਪਿੰਡ ਕਿਲ੍ਹਾ ਰਾਏਪੁਰ ਜ਼ਿਲਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰਾਂ ਕੁ ਮੀਲ ਦੀ ਦੂਰੀ ' ਤੇ ' ਡੇਹਲੋਂ ( ਕਸਬੇ ਦਾ ਨਾਂ ) ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ ।         ਪੇਂਡੂ ਉਲੰਪਿਕ ਖੇਡਾਂ ਦਾ ਜਨਮ - ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ : ਵਿੱਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ । ਇਸ ਟੂਰਨਾਮੈਂਟ ਵਿੱਚ ਪਿੰਡ ਕਿਲਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਭਾਵੇਂ ਕਿ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ ਪਰ ਇਸ ਜਿੱਤ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਸ਼ੁਰੂ ਕਰਨ ਲਈ ਅਹਿਮ ਭੂਮਿਕਾ ਨਿਭਾਈ । ਉਸ ਸਮੇਂ ਇਹਨਾਂ ਖੇਡਾਂ ਦਾ ਮੰਤਵ ਕੱਪ ਜਿੱਤ ਕੇ ਲਿਆਏ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਕੇ ਹੋਰ ਬੱਚਿਆਂ ਨੂੰ ਖੇਡਾਂ ਪ੍ਰਤਿ ਉਤਸਾਹਿਤ ਕਰਨਾ ਸੀ । ਜਦੋਂ ਇਹ ਖੇਡਾਂ ਸ਼ੁਰੂ ਹੋਈਆਂ ਤਾਂ ਉਸ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਲਾ ਰਾਏਪੁਰ ਦਾ ਖੇਡ ਮੇਲਾ ਪੇਂਡੂ ਉਲੰਪਿਕ ਦੇ ਨਾਂ ਨਾਲ ਪੂਰੀ ਦੁਨੀਆਂ ਵਿੱਚ ਨਾਮਣਾ ਖੱਟੇਗਾ । ਪਿੰਡ ਕਿਲ੍ਹਾ ਰਾਏਪੁਰ ਦੇ ਵਾਸੀਆਂ ਨੇ 1933 ਈ ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸ . ਇੰਦਰ ਸਿੰਘ ਗਰੇਵਾਲ , ਸ . ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ , ਜਿਸ ਵਿੱਚ ਕਬੱਡੀ , ਵਾਲੀਵਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ । 

ਪ੍ਰਸ਼ਨ 2. ਕਿਲਾ ਰਾਏਪੁਰ ਖੇਡ ਮੇਲਾ ਪੁਰਾਤਨ ਅਤੇ ਨਵੀਨ ਖੇਡਾਂ ਦਾ ਸੁਮੇਲ ਕਿਵੇਂ ਹੈ ? 
ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ- ਇਹ ਖੇਡ ਮੇਲਾ ਪੁਰਾਤਨ ਅਤੇ ਨਵੀਨ ਖੇਡਾਂ ਦਾ ਸੁਮੇਲ ਹੈ । ਇਹ ਖੇਡ ਮੇਲਾ ਪੰਜ ਦਰਿਆਵਾਂ ਦੀ ਧਰਤੀ ਤੇ ਵਸਦੇ ਪੰਜਾਬੀਆਂ ਦੇ ਜੁਸੇ , ਚੌੜੀਆਂ ਛਾਤੀਆਂ , ਖੁੱਲ੍ਹੇ ਸੁਭਾਅ , ਛੋਲ - ਛਬੀਲੇ ਗੱਭਰੂਆਂ , ਨਾਰਾਂ ਅਤੇ ਬਾਬਿਆਂ ਦੇ ਕਾਰਨਾਮਿਆਂ ਦੀ ਤਰਜਮਾਨੀ ਕਰਦਾ ਹੈ । ਇਸ ਖੇਡ ਮੇਲੇ ਨੇ ਅਨੇਕ ਹੀ ਪੁਰਾਤਨ ਖੇਡਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ । ਪੰਜਾਬ ਵਿੱਚ ਪੇਂਡੂ ਖੇਡ ਮੇਲੇ ਕਰਵਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੇ ਪਾਈ ਹੈ । ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ “ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ । ਜਦੋਂ ਇਹ ਖੇਡ ਮੇਲਾ ਹੋਂਦ ਵਿੱਚ ਆਇਆ ਉਸ ਸਮੇਂ ਪੰਜਾਬ ਵਿੱਚ ਖੇਤੀ ਬਦਾਂ ਨਾਲ ਕੀਤੀ ਜਾਂਦੀ ਸੀ । ਕਿਸਾਨ ਕੱਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਇਆਂ ਗਈਆਂ । ਬੈਲ ਗੱਡੀਆਂ ਦੀਆਂ ਦੌੜਾਂ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈਆਂ । ਇੱਕ ਸਾਲ , ਰਿਕਾਰਡ ਤੋੜ 133 ਬੈਲ ਗੱਡੀਆਂ ਨੇ ਇਸ ਖੇਡ ਮੇਲੇ ਵਿੱਚ ਭਾਗ ਲਿਆ । ਇਸ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ ਜਿਵੇਂ ਕਿ ਊਠਾਂ ਦੀਆਂ ਦੌੜਾਂ , ਸੁਹਾਗਾ ਦੌੜ , ਮੂੰਗਲੀਆਂ ਫੇਰਨੀਆਂ , ਮਿੱਟੀ ਦੀਆਂ ਬਰੀਆਂ ਚੁੱਕਣਾ , ਵੱਛਾ ਚੁੱਕਣਾ , ਗਦਾ ਚੁੱਕਣਾ , ਲੇਟ ਕੇ ਸਰੀਰ ' ਤੇ ਟੈਕਟਰ ਚੜਾਉਣਾ , ਦੰਦਾਂ ਨਾਲ ਟੈਕਟਰ ਖਿੱਚਣਾ , ਕੰਨਾਂ ਨਾਲ ਟ੍ਰੈਕਟਰ ਖਿੱਚਣਾ , ਦੰਦਾਂ ਨਾਲ ਇੱਕ ਮਣ ਵਜ਼ਨ ਚੁੱਕਣਾ , ਬਜ਼ੁਰਗਾਂ ਦੀ ਦੌੜ , ਕੁੱਤਿਆਂ ਦੀ ਦੇੜ , ਘੋੜੀਆਂ ਦਾ ਨਾਚ , ਘੋੜਿਆਂ ਦੀ ਦੌੜ , ( ਦਿਵਿਅੰਗ ) , ਪੱਥਰ ਚੁੱਕਣਾ , ਦੰਦਾਂ ਨਾਲ ਹਲ ਚੁੱਕਣਾ , ਕਬੂਤਰਾਂ ਦੀਆਂ ਉਡਾਣਾਂ , ਖੱਚਰ ਦੌੜ , ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ । 
        ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਨਵੀਨ ਖੇਡਾਂ - ਇਸ ਖੇਡ ਮੇਲੇ ਵਿੱਚ ਸੰਸਾਰ ਪੱਧਰ ' ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਹਰ ਸਾਲ ਫਰਵਰੀ ਦੇ ਮਹੀਨੇ ਕਰਵਾਈਆਂ ਜਾਂਦੀਆਂ ਹਨ । ਐਥਲੈਟਿਕਸ , ਹਾਕੀ , ਕਬੱਡੀ , ਵਾਲੀਬਾਲ , ਨਿਸ਼ਾਨੇਬਾਜ਼ੀ , ਗੱਤਕਾ , ਜਿਮਨਾਸਟਿਕ ਮੁਕਾਬਲੇ ਅਤੇ ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਵਿੱਚ ਕਰਵਾਏ ਜਾਂਦੇ ਹਨ । ਇਸ ਖੇਡ ਮੇਲੇ ਵਿੱਚ ਹਾਕੀ ਦੀ ਜੇਤੂ ਟੀਮ ਨੂੰ ‘ ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ ਦਿੱਤੀ ਜਾਂਦੀ ਹੈ ਜੋ ਕਿ 1964 ਈ : ਵਿੱਚ ਸ . ਪ੍ਰਹਿਲਾਦ ਸਿੰਘ ਗਰੇਵਾਲ ਨੇ ਆਪਣੇ ਸਪੁੱਤਰ ਸ . ਭਗਵੰਤ ਸਿੰਘ ਦੀ ਯਾਦ ਨੂੰ ਸਮਰਪਿਤ 200 ਤੋਲੇ ਸ਼ੁੱਧ ਸੋਨੇ ਦਾ ਕੱਪ , ਹਾਕੀ ਟੂਰਨਾਮੈਂਟ ਲਈ ਦਾਨ ਦਿੱਤਾ ਸੀ ।


No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...