ਲਹੂ ਕਿਰਿਆ, ਲਹੂ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਉੱਤੇ ਪ੍ਰਭਾਵ(1)
ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ
5 Marks Que-Ans
ਪ੍ਰਸ਼ਨ 1. ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ? ਇਸ ਦੀ ਕੀ ਮਹੱਤਤਾ ਹੈ ?
ਉੱਤਰ - ਸਾਹ ਕਿਰਿਆ - ਆਮ ਸ਼ਬਦਾਂ ਵਿਚ ਨੱਕ ਰਾਹੀਂ ਹਵਾ ਵਿੱਚੋਂ ਸਾਹ ਖਿੱਚ ਕੇ ਆਕਸੀਜਨ ਨੂੰ ਫੇਫੜਿਆਂ ਤੱਕ ਨੇ ਜਾਣ ਅਤੇ ਸਾਹ ਕੱਢਣ ਦੁਆਰਾ ਫੇਫੜਿਆਂ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਕਿਰਿਆ ਕਿਹਾ ਜਾਂਦਾ ਹੈ । ਅਸਲ ਵਿਚ ਇਹ ਬਾਹਰੀ ਸਾਹ ਕਿਰਿਆ ਹੈ ਜਿਸਨੂੰ ਅਸੀਂ ਵਾਰ - ਵਾਰ ਮਹਿਸੂਸ ਕਰਦੇ ਹਾਂ ।
ਸਾਹ ਕਿਰਿਆ ਦੀ ਮਹੱਤਤਾ ( Importance of Respiration )
1. ਜੀਵਨ ਦਾ ਆਧਾਰ ( Basis of Life ) - ਸਾਹ ਕਿਰਿਆ ਸਾਡੇ ਜੀਵਨ ਦਾ ਮੂਲ ਆਧਾਰ ਹੈ । ਮਨੁੱਖ ਭੋਜਨ ਅਤੇ ਪਾਣੀ ਤੋਂ ਬਿਨਾਂ ਤਾਂ ਕੁਝ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ , ਪਰ ਸਾਹ ਲਏ ਬਿਨਾਂ ਉਸ ਦੇ ਇਕ ਪਲ ਵੀ ਜਿਉਂਦੇ ਰਹਿਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ।
2. ਸਰੀਰ ਦੇ ਟੁੱਟੇ - ਫੁੱਟੇ ਅੰਗਾਂ ਦੀ ਮੁਰੰਮਤ ( Repair of damaged parts of the body ) - ਸਾਹ ਕਿਰਿਆ ਦੁਆਰਾ ਭੋਜਨ ਦੇ ਬਲਣ ਨਾਲ ਬਾਲਣ ਅਤੇ ਪ੍ਰੋਟੋਪਲਾਜ਼ਮ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਸਰੀਰ ਦੇ ਟੁੱਟੇ - ਫੁੱਟੇ ਅੰਗਾਂ ਦੀ ਮੁਰੰਮਤ ਹੁੰਦੀ ਹੈ ।
3. ਇਹ ਸ਼ਕਤੀ ਪ੍ਰਦਾਨ ਕਰਦੀ ਹੈ ( lt provides Energy ) - ਸਾਹ ਕਿਰਿਆ ਦੁਆਰਾ ਆਕਸੀਜਨ ਲ ਵਿਚ ਮਿਲ ਕੇ ਸਰੀਰ ਦੇ ਵੱਖ - ਵੱਖ ਭਾਗਾਂ ਤੱਕ ਪੁੱਜ ਜਾਂਦੀ ਹੈ । ਇਹ ਆਕਸੀਜਨ ਭੋਜਨ ਤੋਂ ਸ਼ਕਤੀ ਹਿਣ ਕਰ ਕੇ ਸਰੀਰ ਨੂੰ ਵੱਖ ਵੱਖ ਕਾਰਜ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ।
4. ਸਰੀਰ ਦੇ ਤਾਪਮਾਨ ਨੂੰ ਠੰਡ ਰੱਖਦੀ ਹੈ ( Keeps the body temperature cool ) - ਸਾਹ ਛੱਡਣ ਨਾਲ ਨਿਕਲੀ ਹੋਈ ਹਵਾ ਗਰਮ ਹੁੰਦੀ ਹੈ । ਇਸ ਦਾ ਪ੍ਰਮਾਣ ਇਹ ਹੈ ਕਿ ਜਦੋਂ ਅਸੀਂ ਸਰਦੀਆਂ ਵਿਚ ਆਪਣੇ ਹੱਥਾਂ ਨੂੰ ਵਾਰ ਵਾਰ ਫੂਕ ਮਾਰਦੇ ਹਾਂ ਤਾਂ ਇਹ ਗਰਮ ਹੋ ਜਾਂਦੇ ਹਨ । ਇਸ ਤਰ੍ਹਾਂ ਸਾਹ ਕਿਰਿਆ ਦੁਆਰਾ ਸਰੀਰ ਤੋਂ ਗਰਮੀ ਦਾ ਨਿਕਾਸ ਹੁੰਦਾ ਹੈ , ਜਿਸ ਨਾਲ ਸਰੀਰ ਦਾ ਤਾਪਮਾਨ ਠੰਡਾ ਰਹਿੰਦਾ ਹੈ ।
5. ਲਹੂ ਦੀ ਸਫ਼ਾਈ ( Purification of Blood ) - ਸਾਹ ਕਿਰਿਆ ਦੁਆਰਾ ਸ਼ੁੱਧ ਹਵਾ ਸਾਡੇ ਫੇਫੜਿਆਂ ਵਿਚ ਜਾਂਦੀ ਹੈ ਅਤੇ ਅਸ਼ੁੱਧ ਹਵਾ ਬਾਹਰ ਨਿਕਲਦੀ ਹੈ । ਕਾਰਬਨ ਡਾਈਆਕਸਾਈਡ ਲਹੂ ਨੂੰ ਅਸ਼ੁੱਧ ਕਰ ਦਿੰਦੀ ਹੈ । ਇਹ ਅਸ਼ੁੱਧ ਲਹੂ ਫੇਫੜਿਆਂ ਵਿਚ ਜਾ ਕੇ ਸ਼ੁੱਧ ਹੋ ਜਾਂਦਾ ਹੈ । ਇਸ ਵਿਚੋਂ ਕਾਰਬਨ ਡਾਈਆਕਸਾਈਡ ਅਤੇ ਵਾਸ਼ਪ ਨਿਕਲ ਜਾਂਦੇ ਹਨ ਅਤੇ ਨਵੀਂ ਆਕਸੀਜਨ ਲਹੂ ਵਿਚ ਮਿਲ ਜਾਂਦੀ ਹੈ । ਇਸ ਤਰ੍ਹਾਂ ਸਾਹ ਕਿਰਿਆ ਲਹੂ ਨੂੰ ਸ਼ੁੱਧ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।
6 . ਹਾਨੀਕਾਰਕ ਪਦਾਰਥਾਂ ਦਾ ਨਿਕਾਸ ( Turning out harmful products ) - ਸਾਹ ਕਿਰਿਆ ਦੁਆਰਾ ਹਾਨੀਕਾਰਕ ਪਦਾਰਥ ਸਰੀਰ ਤੋਂ ਬਾਹਰ ਨਿਕਲਦੇ ਹਨ । ਸਾਹ ਲੈਣ ਨਾਲ ਆਕਸੀਜਨ ਸਰੀਰ ਦੇ ਵੱਖ - ਵੱਖ ਭਾਗਾਂ ਵਿਚ ਪਹੁੰਚ ਕੇ ਇਕੱਠੇ ਹੋਏ ਪਦਾਰਥਾਂ ਨਾਲ ਮਿਲ ਕੇ ਉਹਨਾਂ ਨੂੰ ਤੋੜ ਦਿੰਦੀ ਹੈ । ਇਸ ਫੁੱਟ ਦੇ ਕਾਰਨ ਕਾਰਬਨ ਡਾਈਆਕਸਾਈਡ ਵਰਗੇ ਕਈ ਵਿਅਰਥ ਪਦਾਰਥ ਪੈਦਾ ਹੋ ਜਾਂਦੇ ਹਨ ਜੋ ਸਰੀਰ ਲਈ ਹਾਨੀਕਾਰਕ ਹੁੰਦੇ ਹਨ । ਉਹਨਾਂ ਦਾ ਸਰੀਰ ਵਿੱਚੋਂ ਨਿਕਾਸ : ਜ਼ਰੂਰੀ ਹੁੰਦਾ ਹੈ । ਸਾਡੇ ਸਾਹ ਛੱਡਣ ਨਾਲ ਕਾਰਬਨ ਡਾਈਆਕਸਾਈਡ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ । ਸਿੱਟਾ ( Conclusion ) - ਸਾਡੇ ਜੀਵਨ ਅਤੇ ਸਰੀਰਕ ਨਿਰੋਗਤਾ ਲਈ ਸਾਹ ਕਿਰਿਆ ਦੀ ਵਿਸ਼ੇਸ਼ ਮਹੱਤਤਾ ਹੈ ।
ਪ੍ਰਸ਼ਨ 2. ਸਾਹ ਪ੍ਰਣਾਲੀ ਦੇ ਮੁੱਖ ਅੰਗਾਂ ਦੇ ਨਾਂ , ਉਹਨਾਂ ਦੀ ਸਥਿਤੀ ਅਤੇ ਕੰਮ ਲਿਖੋ । ਜਾਂ ਸਾਹ ਪ੍ਰਣਾਲੀ ਦੇ ਅੰਗ ਕਿਹੜੇ - ਕਿਹੜੇ ਹਨ ? ਤੁਸੀਂ ਉਹਨਾਂ ਦੀ ਸਥਿਤੀ ਅਤੇ ਕੰਮਾਂ ਬਾਰੇ ਕੀ ਜਾਣਦੇ ਹੋ ?
ਉੱਤਰ - ਸਾਹ ਪ੍ਰਣਾਲੀ ਦੇ ਅੰਗ ( Organs of Respiratory System ) - ਮਨੁੱਖ ਦੀ ਸਾਹ ਕਿਰਿਆ ਵਿਚ ਭਾਗ ਲੈਣ ਵਾਲੇ ਹੇਠ ਲਿਖੇ ਛੇ ਅੰਗ ਹਨ
1. ਨੱਕ ( Nose ) - ਇਹ ਸਾਹ ਕਿਰਿਆ ਦਾ ਮਹੱਤਵਪੂਰਨ ਅੰਗ ਹੈ । ਇਹ ਦੋਵਾਂ ਅੱਖਾਂ ਵਿਚਾਲੇ ਸਥਿਤ ਹੁੰਦਾ ਹੈ । ਸਾਹ ਲੈਣ ਦੀ ਕਿਰਿਆ ਨੱਕ ਤੋਂ ਸ਼ੁਰੂ ਹੁੰਦੀ ਹੈ । ਨੱਕ ਵਿਚ ਦੋ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਨਥੁਨਾ ਜਾਂ ਨਾਸ - ਛੇਦ ( Nostrils ) ਕਹਿੰਦੇ ਹਨ । ਨਾਸ - ਛੇਦਾਂ ਦੇ ਅੰਦਰੂਨੀ ਭਾਗ ਵਿਚ ਛੋਟੇ - ਛੋਟੇ ਵਾਲ ਹੁੰਦੇ ਹਨ । ਇਹ ਵਾਲ ਹਵਾਂ ਨੂੰ ਸ਼ੁੱਧ ਕਰ ਕੇ ਅੰਦਰ ਜਾਣ ਦਿੰਦੇ ਹਨ । ਇਹਨਾਂ ਦੀ ਦੀਵਾਰ ਉੱਤੇ ਇਕ ਬਿੱਲੀ ਬਣੀ ਹੁੰਦੀ ਹੈ ਜਿਸ ਤੋਂ ਖ਼ਾਸ ਵ ਬਣਦਾ ਹੈ।ਇਹ ਵ ਹਵਾ ਦੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ ਅਤੇ ਹਵਾ ਨੂੰ ਠੰਡਾ ਰੱਖਦਾ ਹੈ । ਇਸ ਦੇ ਪਿਛਲੇ ਭਾਗ ਵਿਚ ਗਿਆਨ ਇੰਦਰੀਆਂ ਹੁੰਦੀਆਂ ਹਨ । ਇਹ ਭਾਗ ਦੋ ਛੇਦਾਂ ਦੁਆਰਾ ਗਲੇ ( ਕੰਠ ) ਵਿਚ ਖੁਲ੍ਹਦਾ ਹੈ।ਨਾਸ - ਛੇਦ ਵਿਚ ਲੱਗੇ ਹੋਏ ਵਾਲਾਂ ਵਿਚੋਂ ਜਦੋਂ ਹਵਾ ਨਿਕਲਦੀ ਹੈ ਤਾਂ ਉਸ ਵਿਚਲੇ ਠੋਸ ਉਥੇ ਹੀ ਰਹਿ ਜਾਂਦੇ ਹਨ । ਦੂਜੇ ਨੱਕ ਦੀ ਤਿੱਲੀ ਦੇ ਸੰਪਰਕ ਵਿਚ ਆ ਕੇ ਹਵਾ ਗਰਮ ਹੋ ਜਾਂਦੀ ਹੈ ਜਿਸ ਨਾਲ ਫੇਫੜੇ ਆਦਿ ਨੂੰ ਠੰਢ ਲੱਗਣ ਦਾ ਡਰ ਨਹੀਂ ਰਹਿੰਦਾ । ਸਾਹ ਸਦਾ ਨੱਕ ਦੁਆਰਾ ਲੈਣਾ ਚਾਹੀਦਾ ਹੈ , ਮੂੰਹ ਦੁਆਰਾ ਨਹੀਂ । ਮੂੰਹ ਦੁਆਰਾ ਸਾਹ ਲੈਣ ਨਾਲ ਨਾ ਹੀ ਹਵਾ ਛਣਦੀ ਹੈ ਅਤੇ ਨਾ ਹੀ ਗਰਮ ਹੁੰਦੀ ਹੈ ।
2. ਸੰਘ ( Pharynx ) - ਇਸ ਅੰਗ ਦੀ ਸਾਹ ਕਿਰਿਆ ਵਿਚ ਵਿਸ਼ੇਸ਼ ਮਹੱਤਤਾ ਹੈ । ਇਹ ਗਲੇ ਦੀਆਂ ਗਿਲਟੀਆਂ ( Tonsis ) ਦੇ ਪਿਛਲੇ ਪਾਸੇ ਸਥਿਤ ਹੁੰਦੀ ਹੈ । ਇਹ ਛੋਟੀਆਂ - ਛੋਟੀਆਂ ਅਸਥੀਆਂ ਨਾਲ ਮਿਲ ਕੇ ਬਣੀ ਇਕ ਛੱਲੇਦਾਰ ਨਲੀ ਹੈ ਜੇ ਨਾਸ - ਛੇਦ ਦੇ ਉੱਪਰੀ ਭਾਗ ਤੋਂ ਸ਼ੁਰੂ ਹੋ ਕੇ ਜੀਭ ਦੀ ਜੜ੍ਹ ਤੱਕ ਜਾਂਦੀ ਹੈ । ਇਸ ਤਰ੍ਹਾਂ ਸੰਘ ਉਹ ਸਥਾਨ ਹੈ ਜਿਥੇ ਹਵਾ ਅਤੇ ਭੋਜਨ ਦੀਆਂ ਨਲੀਆਂ ਮਿਲਦੀਆਂ ਹਨ । ਭੋਜਨ ਦੀ ਨਲੀ ਹਵਾ ਦੀ ਨਲੀ ਦੇ ਪਿੱਛੇ ਹੁੰਦੀ ਹੈ । ਹਵਾ ਨਲੀ ਤੇ ਇਕ ਵੱਕਣ ਹੁੰਦੀ ਹੈ , ਜਿਸ ਨੂੰ ਐਪੀਗਲੋਟਿਸ ( Epiglottis ) ਕਹਿੰਦੇ ਹਨ । ਇਹ ਢੱਕਣ ਭੋਜਨ ਨੂੰ ਨਿਗਲਦੇ ਸਮੇਂ ਸਾਹ ਨਲੀ ਨੂੰ ਬੰਦ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਭੋਜਨ ਨੂੰ ਸਾਹ ਨਲੀ ਵਿਚ ਜਾਣ ਤੋਂ ਰੋਕਦਾ ਹੈ ।
3. ਸੁਰ ਯੰਤਰ ( Larynx- ਇਹ ਸਾਹ ਨਲੀ ਦਾ ਉੱਪਰਲਾ ਮੋਟਾ ਅਤੇ ਚੌੜੇ ਬਕਸੇ ਵਰਗਾ ਭਾਗ ਹੈ । ਇਸ ਵਿੱਚੋਂ ਅਵਾਜ਼ ਪੈਦਾ ਹੁੰਦੀ ਹੈ । ਇਸ ਲਈ ਇਸ ਨੂੰ ਅਵਾਜ਼ ਵਾਲਾ ਡੱਬਾ ( Sound Box ) ਕਿਹਾ ਜਾਂਦਾ ਹੈ । ਇਥੋਂ ਹੋ ਕੇ ਹਵਾਂ ਸਾਹ ਨਲੀ ( Trachea ) ਵਿਚ ਪੁੱਜਦੀ ਹੈ । ਸਵਰ ਯੰਤਰ ਦੇ ਮੂੰਹ ਤੇ ਉਪਅਸਥੀਆਂ ( Canilages ) ਦਾ ਇਕ ਢੱਕਣ ਰਹਿੰਦਾ ਹੈ , ਜੋ ਉਪ - ਜੀਭ ਅਖਵਾਉਂਦਾ ਹੈ । ਇਹ ਚੱਕਣ ਅਕਸਰ ਸਿੱਧਾ ਖੜਾ ਰਹਿੰਦਾ ਹੈ ਤਾਂ ਜੋ ਹਵਾ ਆਸਾਨੀ ਨਾਲ ਦਾਖ਼ਲ ਹੋ ਸਕੇ ।
4. ਸਾਹ ਨਲੀ ( Trachea ) - ਸਾਹ ਨਲੀ ਅੱਧਾ ਇੰਚ ਲੰਬੀ ਅਤੇ ਤਿੰਨ ਚੌਥਾਈ ਇੰਚ ਵਿਆਸ ਦੀ ਇਕ ਨਲੀ ਹੈ ਇਹ ਸਵਰ ਯੰਤਰ ਦੇ ਹੇਠਾਂ ਤੋਂ ਅਰੰਭ ਹੋ ਕੇ ਛਾਤੀ ਅੰਦਰ ਹੇਠਾਂ ਵੱਲ ਜਾਂਦੀ ਹੈ । ਇਹ ਉਪ - ਅਸਥੀਆਂ ਦੇ ਅਧੂਰੇ ਛੱਲਿਆਂ ਤੋਂ ਮਿਲ ਕੇ ਬਣਦੀ ਹੈ ਜੋ ਪਿਛੇ ਵੱਲ ਜੁੜੇ ਨਹੀਂ ਹੁੰਦੇ । ਛੱਲਿਆਂ ਦੀ ਗਿਣਤੀ 16 ਤੋਂ 20 ਤੱਕ ਹੁੰਦੀ ਹੈ । ਇਸ ਦੀ ਅੰਦਰਲੀ ਤਹਿ ਨਾਸ - ਛੇਦ ਦੀ ਬਿੱਲੀ ਦੇ ਸਮਾਨ ਹੁੰਦੀ ਹੈ । ਇਸ ਵਿਚ ਹਵਾ ਛਾਣਨ ਲਈ ਛੋਟੇ - ਛੋਟੇ ਵਾਲ ਹੁੰਦੇ ਹਨ । ਹੇਠਲੇ ਸਿਰੇ ਤੇ ਇਹ ਨਲੀ ਦੋ ਭਾਗਾਂ ਵਿਚ ਵੰਡੀ ਜਾਂਦੀ ਹੈ । ਇਸ ਦਾ ਇਕ ਭਾਗ ਸੱਜੇ ਪਾਸੇ ਵਾਲੇ ਫੇਫੜੇ ਵਿਚ ਚਲਾ ਜਾਂਦਾ ਹੈ ਅਤੇ ਦੂਜਾ ਖੱਬੇ ਪਾਸੇ ਦੇ ਫੇਫੜੇ ਵਿਚ । ਇਹਨਾਂ ਵਿਚੋਂ ਹਰੇਕ ਭਾਗ ਨੂੰ ਸਾਹ ਨਲੀ ਕਹਿੰਦੇ ਹਨ । ਅੱਗੇ ਚੱਲ ਕੇ ਇਹ ਨਲੀ ਵਾਲ ਵਾਂਗ ਅਨੇਕਾਂ ਸੂਖਮ ਭਾਗਾਂ ਵਿਚ ਵੰਡੀ ਜਾਂਦੀ ਹੈ ।
5. ਹਵਾ ਨਲੀਆਂ ( Bronchial Tubos ) - ਹਰੇਕ ਹਵਾ ਨਲੀ ਫੇਫੜਿਆਂ ਵਿਚ ਦਾਖਲ ਹੋਣ ਮਗਰੋਂ ਦੋ ਨਲੀਆਂ ਵਿਚ ਵੰਡੀ ਜਾਂਦੀ ਹੈ , ਜਿਨ੍ਹਾਂ ਨੂੰ ਹਵਾ ਨਲੀਆਂ ( Bronchial Tubes ) ਕਹਿੰਦੇ ਹਨ । ਫਿਰ ਇਹ ਕਈ ਭਾਗਾਂ ਵਿਚ ਵੰਡ ਕੇ ਛੋਟੀਆਂ - ਛੋਟੀਆਂ ਸੂਖਮ ਨਲੀਆਂ ਵਿਚ ਵੰਡੀਆਂ ਜਾਂਦੀਆਂ ਹਨ ਜੋ ਕਿ ਅੰਤ ਵਿਚ ਛੋਟੀਆਂ - ਛੋਟੀਆਂ ਸੂਖਮ ਹਵਾ ਥੈਲੀਆਂ ( Air sacs ) ਵਿਚ ਖੁੱਲ੍ਹਦੀਆਂ ਹਨ । ਇਹਨਾਂ ਵਿਚ ਗੈਸਾਂ ਦੀ ਅਦਲਾ - ਬਦਲੀ ( Exchange of gases ) ਹੁੰਦੀ ਹੈ ।
6. ਫੇਫੜੇ ( Lungs ) - ਫੇਫੜੇ ਸਾਹ ਕਿਰਿਆ ਦੇ ਸਭ ਤੋਂ ਮਹੱਤਵਪੂਰਨ ਅੰਗ ਹਨ । ਇਹ ਸਪੰਜ ਵਾਂਗ ਲਚਕੀਲੇ ਹੁੰਦੇ ਹਨ । ਇਹ ਛਾਤੀ ਅਤੇ ਦਿਲ ਦੇ ਵਿਚਕਾਰ ਸਥਿਤ ਹੁੰਦੇ ਹਨ । ਫੇਫੜੇ ਗਿਣਤੀ ਵਿਚ ਦੋ ਹੁੰਦੇ ਹਨ - ਸੱਜਾ ਫੇਫੜਾ ਅਤੇ ਖੱਬਾ ਫੇਫੜਾ । ਸੱਜਾ ਫੇਫੜਾ ਖੱਬੇ ਫੇਫੜੇ ਤੋਂ ਕੁਝ ਵੱਡਾ ਹੁੰਦਾ ਹੈ ਅਤੇ ਭਾਰੀ ਵੀ । ਇਹ ਚਾਰ ਭਾਗਾਂ ( Lobes ) ਵਿਚ ਵੰਡਿਆ ਜਾਂਦਾ ਹੈ । ਖੱਬਾ ਫੇਫੜਾ ਕੇਵਲ ਦੋ ਭਾਗਾਂ ਵਿਚ ਵੰਡਿਆ ਹੁੰਦਾ ਹੈ । ਹਰੇਕ ਫੇਫੜਾ ਇਕ ਦੂਹਰੀ ਲਿੱਲੀ ਦੇ ਥੈਲੇ ਵਿਚ ਸੁਰੱਖਿਅਤ ਰਹਿੰਦਾ ਹੈ । ਇਹਨਾਂ ਥੈਲਿਆਂ ਨੂੰ ਪਲੂਰਾ ( Pleura ) ਕਹਿੰਦੇ ਹਨ । ਇਹਨਾਂ ਦੋਵੇਂ ਬਿੱਲੀਆਂ ਵਿਚ ਇਕ ਤਰਲ ਪਦਾਰਥ ਹੁੰਦਾ ਹੈ ਜੋ ਫੇਫੜਿਆਂ ਦੀ ਸੱਟ , ਰਗੜ ਅਤੇ ਝਟਕੇ ਆਦਿ ਤੋਂ ਰੱਖਿਆ ਕਰਦਾ ਹੈ । ਫੇਫੜਿਆਂ ਵਿਚ ਪਹੁੰਚ ਕੇ ਛੋਟੀਆਂ - ਛੋਟੀਆਂ ਕੋਸ਼ਿਕਾਵਾਂ ਅੰਤ ਵਿਚ ਫੁਲੇ ਹੋਏ ਹਵਾ ਦੇ ਥੈਲਿਆਂ ਵਰਗਾ ਰੂਪ ਧਾਰਨ ਕਰ ਲੈਂਦੀਆਂ ਹਨ । ਇਹ ਥੈਲੇ ਫੇਫੜਿਆਂ ਵਿਚ ਅੰਗੂਰਾਂ ਦੇ ਗੁੱਛਿਆਂ ਸਮਾਨ ਦਿਖਦੇ ਹਨ । ਇਹਨਾਂ ਹਵਾ ਦੇ ਥੈਲਿਆਂ ਕਾਰਨ ਫੇਫੜਿਆਂ ਦੀ ਬਣਤਰ ਸਪੰਜ ਵਰਗੀ ਹੋ ਗਈ ਹੈ । ਫੇਫੜਿਆਂ ਦੇ ਪੋਸ਼ਣ ਲਈ ਸ਼ੁੱਧ ਲਹੂ ਦੀਆਂ ਕਈ ਨਾਲੀਆਂ ਅਤੇ ਨਲੀਆਂ ਆਦਿ ਵੀ ਫੇਫੜਿਆਂ ਵਿਚ ਫੈਲੀਆਂ ਹੋਈਆਂ ਹਨ ।
ਪ੍ਰਸ਼ਨ 3. ਲਹੂ ਕੀ ਹੁੰਦਾ ਹੈ ? ਇਸ ਦੀ ਰਚਨਾ ਦਾ ਵਰਣਨ ਕਰੋ ।
ਉੱਤਰ - ਲਹੂ ( Blood ) - ਜੇਕਰ ਅਸੀਂ ਚਮੜੀ ਦੇ ਕਿਸੇ ਭਾਗ ਨੂੰ ਚਾਕੂ ਜਾਂ ਬਲੇਡ ਨਾਲ ਕੱਟੀਏ ਤਾਂ ਉਸ ਵਿੱਚੋਂ ਇਕ ਤਰਲ ਪਦਾਰਥ ਨਿਕਲਦਾ ਹੈ । ਇਸ ਤਰਲ ਪਦਾਰਥ ਦਾ ਨਾਂ ਹੀ ਲਹੂ ( Blood ) ਹੈ । ਜੇਕਰ ਅਸੀਂ ਤਰਲ ਪਦਾਰਥ ਜਾਂ ਹੂ ਨੂੰ ਸੂਖਮਦਰਸ਼ੀ ਵਿਚ ਦੇਖੀਏ ਤਾਂ ਅਸੀਂ ਲਹੂ ਵਿਚ ਅਣਗਿਣਤ ਛੋਟੇ - ਛੋਟੇ ਕਣ ਦੇਖਾਂਗੇ । ਇਹਨਾਂ ਕਣਾਂ ਦਾ ਰੰਗ ਚਿੱਟਾ ਅਤੇ ਲਾਲ ਹੁੰਦਾ ਹੈ । ਇਹਨਾਂ ਨੂੰ ਲਾਲ ਲਹੂ ਕਣ ( Red Corpuscles ) ਅਤੇ ਚਿੱਟੇ ਲਹੂ ਕਣ ( White Corpuscles ) ਕਹਿੰਦੇ ਹਨ । ਇਹ ਇਕ ਤਰ੍ਹਾਂ ਦੇ ਹਲਕੇ ਪੀਲੇ ਤਰਲ ( Yellow Liquid ) ਵਿਚ ਤੈਰਦੇ ਹਨ ਜਿਸ ਨੂੰ ਪਲਾਜ਼ਮਾ ( Plasma ) ਕਹਿੰਦੇ ਹਨ । ਲਹੂ ਦੀ ਰਚਨਾ ( Structure of Blood ) - ਲਹੂ ਵਿਚ ਮੁੱਖ ਰੂਪ ਵਿਚ ਅੱਗੇ ਲਿਖੇ ਪਦਾਰਥ ਹੁੰਦੇ ਹਨ
1. ਪਲਾਜ਼ਮਾ ( Plasma ) 2. ਲਾਲ ਲਹੂ ਕਣ ( Red Corpuscles )
3. ਚਿੱਟੇ ਲਹੂ ਕਣ ( White Corpuscles ) 4. ਪਲੇਟਲੇਟਸ ( Platclets )
1. ਪਲਾਜ਼ਮਾ ( Plasma ) - ਇਹ ਹਲਕੇ ਪੀਲੇ ਰੰਗ ਦਾ ਪਾਰਦਰਸ਼ਕ ਪਦਾਰਥ ਹੁੰਦਾ ਹੈ । ਇਸ ਵਿਚ ਲਾਲ ਅਤੇ ਚਿੱਟੇ ਲਹੂ ਕਣ ਤੈਰਦੇ ਹਨ । ਇਸ ਵਿਚ 90 % ਪਾਣੀ ਵਿਚ 10 % ਠੋਸ ਪਦਾਰਥ ਘੁਲੇ ਹੁੰਦੇ ਹਨ । ਇਸ ਤੋਂ ਇਲਾਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਵੀ ਹੁੰਦੀ ਹੈ । ਪਲਾਜ਼ਮਾਂ ਲਹੂ ਦੇ ਦਬਾਅ ਨੂੰ ਠੀਕ ਰੱਖਦਾ ਹੈ । ਇਸ ਦੀ ਪ੍ਰੋਟੀਨ ਲਹੂ ਦੇ ਵਗਣ ਉੱਤੇ ਰੋਕਣ ਵਿਚ ਮਦਦ ਕਰਦੀ ਹੈ ।
2. ਲਾਲ ਲਹੂ ਕਣ ( Red blood Corpuscles ) - ਮਨੁੱਖ ਦੇ ਲਾਲ ਲਹੂ ਕਣ ( ਗੋਲ ) ਅਤੇ ਦੋਵੇਂ ਪਾਸਿਆਂ ਤੋਂ ਪਿਚਕੇ ਹੋਏ ਹੁੰਦੇ ਹਨ । ਇਹ ਇਨੇ ਛੋਟੇ ਹੁੰਦੇ ਹਨ ਕਿ ਜੇਕਰ ਕਿਨਾਰੇ ਤੋਂ ਕਿਨਾਰਾ ਮਿਲਾ ਕੇ ਰੱਖੇ ਜਾਣ ਤਾਂ 2.5 ਵਰਗ ਸੈਂਟੀਮੀਟਰਥਾਂ ਵਿਚ ਇਹ ਲਗਭਗ 1 ਕਰੋੜ ਆ ਜਾਣ । ਮਨੁੱਖ ਦੇ 1 ਮਿਲੀਲੀਟਰ ਲਹੂ ਵਿਚ ਇਹਨਾਂ ਦੀ ਸੰਖਿਆ ਲਗਭਗ 5,000,000 ਹੁੰਦੀ ਹੈ । ਇਹਨਾਂ ਦੀ ਬਾਹਰੀ ਪਰਤ ਇਕ ਲਚਕੀਲੇ ਖੇਲ ਦੇ ਰੂਪ ਵਿਚ ਹੁੰਦੀ ਹੈ ਜਿਸ ਦੇ ਅੰਦਰ ਹੀਮੋਗਲੋਬਿਨ ( Haemoglobin ) ਹੁੰਦਾ ਹੈ । ਇਹ ਲੋਹਾ ਅਤੇ ਪ੍ਰੋਟੀਨ ਵਸਤੂਆਂ ਦੇ ਮਿਲਾਪ ਨਾਲ ਬਣਦਾ ਹੈ । ਹੀਮੋਗਲੋਬਿਨ ਆਕਸੀਜਨ ਨੂੰ ਚੂਸ ਲੈਂਦਾ ਹੈ , ਇਸ ਕਰਕੇ ਇਸ ਦਾ ਰੰਗ ਚਮਕਦਾਰ ਹੋ ਜਾਂਦਾ ਹੈ । ਇਹ ਆਕਸੀ - ਹੀਮੋਗਲੋਬਿਨ ( Oxy - haemoglobin ) ਵਿਚ ਬਦਲ ਜਾਂਦਾ ਹੈ । ਆਕਸੀ - ਹੀਮੋਗਲੋਬਿਨ ਦੇ ਕਾਰਨ ਲਹੂ ਫੇਫੜਿਆਂ ਵਿਚੋਂ ਆਕਸੀਜਨ ਨੂੰ ਚੂਸ ਕੇ ਸਰੀਰ ਦੇ ਅੰਦਰੂਨੀ ਭਾਗ ਵਿਚ ਪਹੁੰਚਾਉਂਦਾ ਹੈ । ਲੜਕੀਆਂ ਵਿਚ ਲਾਲ ਲਹੂ ਕਣ ਲੜਕਿਆਂ ਦੇ ਮੁਕਾਬਲੇ ਵਿਚ ਘੱਟ ਹੁੰਦੇ ਹਨ । ਜ਼ਿਆਦਾ ਕਸਰਤ ਕਰਨ ਅਤੇ ਉੱਚਾਈ ਉੱਤੇ ਲਾਲ ਲਹੂ ਕਣਾਂ ਦੀ ਗਿਣਤੀ ਵੱਧ ਜਾਂਦੀ ਹੈ ।
3. ਚਿੱਟੇ ਲਹੂ ਕਣ ( White blood Corpuscles ) - ਸਰੀਰ ਦੀ ਰੱਖਿਆ ਚਿੱਟੇ ਲਹੂ ਕਣ ਕਰਦੇ ਹਨ । ਲਹੂ ਵਿਚ ਚਿੱਟੇ ਰਕਤ ਕਣਾਂ ਦੀ ਗਿਣਤੀ ਲਾਲ ਲਹੂ ਕਣਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ । ਸਰੀਰ ਵਿਚ ਇਹਨਾਂ ਦਾ ਅਨੁਪਾਤ 600 : 1 ਹੈ ਭਾਵ 600 ਲਾਲ ਕਣਾਂ ਪਿੱਛੇ ਕੇਵਲ 1 ਚਿੱਟਾ ਰਕਤ ਕਣ ਹੁੰਦਾ ਹੈ । ਇਹ ਰੰਗਹੀਣ ਅਤੇ ਅਨਿਯਮਿਤ ( Irregular ) ਆਕਾਰ ਦੇ ਹੁੰਦੇ ਹਨ । ਇਹਨਾਂ ਦੀ ਸਹਾਇਤਾ ਨਾਲ ਸਰੀਰ ਰੋਗਾਂ ਦਾ ਸਾਹਮਣਾ ਕਰਦਾ ਹੈ । ਇਹਨਾਂ ਦਾ ਕੰਮ ਰੋਗਾਂ ਦੇ ਕੀਟਾਣੂਆਂ ਨੂੰ ਘੇਰ ਕੇ ਉਹਨਾਂ ਦਾ ਅੰਤ ਕਰਨਾ ਹੁੰਦਾ ਹੈ । ਇਹ ਸਰੀਰ ਵਿਚ ਸੱਟ ਆਦਿ ਲੱਗਣ ਉੱਤੇ ਜ਼ਖ਼ਮਾਂ ਦੇ ਭਰਨ ਵਿਚ ਸਹਾਇਤਾ ਕਰਦੇ ਹਨ । 4 . ਪਲੇਟਲੇਟਸ ( Platelets ) - ਮਨੁੱਖ ਦੇ ਲਹੂ ਵਿਚ ਲਾਲ ਅਤੇ ਚਿੱਟੇ ਰਕਤ ਕਣਾਂ ਤੋਂ ਇਲਾਵਾ ਇਕ ਤੀਜੀ ਤਰ੍ਹਾਂ ਦੇ ਲਹੂ ਕਣਾਂ ਤੋਂ ਬਿਲਕੁਲ ਵੱਖਰੇ ਹਨ । ਇਹ ਲਾਲ ਰਕਤ ਕਣਾਂ ਦਾ ਨੇ ਤੇ ਭਾਗ ਹੁੰਦੇ ਹਨ । ਲਹੂ ਦੇ ਇਕ ਘਣ ਮਿਲੀਮੀਟਰ ਵਿਚ ਇਨ੍ਹਾਂ ਦੀ ਸੰਖਿਆ ਲਗਭਗ 3 ਲੱਖ ਹੁੰਦੀ ਹੈ । ਇਹ ਬਹੁਤ ਜ਼ਿਆਦਾ ਭੁਰਭੁਰੇ ਅਤੇ ਚਿਪਕਣ ਵਾਲੇ ਹੁੰਦੇ ਹਨ । ਇਹ ਚਿੱਟੇ ਅਤੇ ਅਨਿਯਮਿਤ ਆਕਾਰ ਦੇ ਹੁੰਦੇ ਹਨ । ਇਹ ਲਹੂ ਨੂੰ ਵਗਣ ਤੋਂ ਰੋਕਦੇ ਹਨ ।
ਪ੍ਰਸ਼ਨ 4. ਲਹੂ ਗੇੜ ਪ੍ਰਣਾਲੀ ਪ੍ਰਬੰਧ ਤੋਂ ਤੁਹਾਡਾ ਕੀ ਭਾਵ ਹੈ ? ਜਾਂ ਲਹੂ ਗੇੜ ਪ੍ਰਣਾਲੀ ਦੇ ਵੱਖ - ਵੱਖ ਅੰਗ ਕਿਹੜੇ ਹਨ ?
ਉੱਤਰ - ਲਹੂ ਚੱਕਰ ਪ੍ਰਣਾਲੀ ਸਰੀਰ ਦੀ ਬਹੁਤ ਹੀ ਮਹਤੱਵਪੂਰਨ ਪ੍ਰਣਾਲੀ ਹੈ । ਇਸ ਪ੍ਰਣਾਲੀ ਰਾਹੀਂ ਸਰੀਰ ਨੂੰ ਪੋਸ਼ਕ ਤੱਤਾਂ ਅਤੇ ਆਕਸੀਜਨ ਦੀ ਅਦਾਇਗੀ ਹੁੰਦੀ ਹੈ । ਇਹ ਪ੍ਰਬੰਧ ਸਰੀਰ ਵਿਚੋਂ ਫਾਲਤੂ ਅਤੇ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਦੇ ਅਨੇਕ ਕੰਮ ਕਰਦਾ ਹੈ । ਇਸ ਪ੍ਰਣਾਲੀ ਨਾਲ ਸੰਬੰਧਤ ਅੰਗ ਹੇਠ ਲਿਖੇ ਹਨ
1. ਦਿਲ ( Heart ) - ਦਿਲ ਲਹੂ ਕਿਰਿਆ ਪ੍ਰਬੰਧ ਦਾ ਪ੍ਰਮੁੱਖ ਅੰਗ ਹੈ । ਇਸਦਾ ਆਕਾਰ ਬੰਦ ਮੁੱਠੀ ਦੇ ਸਮਾਨ ਹੈ । ਛਾਤੀ ਵਿਚ ਇਹ ਦੋਹਾਂ ਫੇਫੜਿਆਂ ਦੇ ਵਿਚਕਾਰ ਸਥਿਤ ਹੈ । ਇਸਦੇ ਚਾਰ ਖਾਨੇ ਹਨ । ਦਿਲ ਬਹੁਤ ਹੀ ਮਜ਼ਬੂਤ ਮਾਸਪੇਸ਼ੀਆਂ ਦਾ ਬਣਿਆ ਹੋਇਆ ਹੈ । ਇਸ ਵਿਚ ਫੈਲਣ ਅਤੇ ਸੁੰਗੜਨ ਦੀ ਇਨੀ ਸ਼ਕਤੀ ਹੁੰਦੀ ਹੈ ਕਿ ਇਸ ਦੁਆਰਾ ਪੰਪ ਕੀਤਾ ਲਹੂ ਸਰੀਰ ਦੇ ਸਾਰੇ ਸੱਲਾਂ ਤੱਕ ਪਹੁੰਚਦਾ ਹੈ । ਦਿਲ ਦੇ ਸੱਜੇ ਪਾਸੇ ਅਸ਼ੁੱਧ ਲਹੂ ਹੁੰਦਾ ਹੈ । ਸੱਜੇ ਆਰੀਕਲ ( Auricle ) ਤੋਂ ਲਹੂ ਸੱਜੇ ਵੈਟਰੀਕਲ ( Ventricle ) ਵਿਚ ਦਾਖ਼ਲ ਕਰਦਾ ਹੈ । ਸੱਜੇ ਵੈਟਰੀਕਲ ਦੀ ਸੁੰਗੜਨ ਕਿਰਿਆ ਦੁਆਰਾ ਇਹ ਲਹੂ ਫੇਫੜਾ ਧਮਣੀ ( Pulmonary Artury ) ਵਿਚ ਪਹੁੰਚ ਜਾਂਦਾ ਹੈ ।
2. ਫੇਫੜਾ ਧਮਣੀ ( Pulmonary Arlery ) - ਸਰੀਰ ਦੀ ਇਕੋ ਇਕ ਫੇਫੜਾ ਧਮਣੀ ਹੈ ਜਿਸ ਵਿਚ ਅਸ਼ੁੱਧ ਲਹੂ ਹੁੰਦਾ ਹੈ । ਇਸਦੇ ਅੱਗੋਂ ਦੋ ਹਿੱਸੇ ਹੋ ਜਾਂਦੇ ਹਨ । ਇਕ ਹਿੱਸਾ ਸੱਜੇ ਫੇਫੜੇ ਨੂੰ ਅਤੇ ਦੂਜਾ ਹਿੱਸਾ ਖੱਬੇ ਫੇਫੜੇ ਨੂੰ ਲਹੂ ਦਾ ਸੰਚਾਰ ਕਰਦਾ ਹੈ । ਫੇਫੜਿਆਂ ਵਿਚ ਅਸ਼ੁੱਧ ਹੂ ਕਾਰਬਨ ਡਾਈਆਕਸਾਈਡ ਨੂੰ ਛੱਡ ਦਿੰਦਾ ਹੈ ਅਤੇ ਹੀਮੋਗਲੋਬਿਨ ਦੀ ਸਹਾਇਤਾ ਨਾਲ ਆਕਸੀਜਨ ਹਿਣ ਕਰ ਲੈਂਦਾ ਹੈ ।
3. ਫੇਫੜਾ ਸ਼ਿਰਾਵਾਂ ( Pulmonary Veines ) - ਫੇਫੜਿਆਂ ਵਿਚ ਲਹੂ ਦੀ ਸ਼ੁੱਧੀ ਤੋਂ ਬਾਅਦ ਲਹੂ ਫੇਫੜਾ ਸ਼ਿਰਾਵਾਂ ਰਾਹੀਂ ਦੁਬਾਰਾ ਦਿਲ ਦੇ ਖੱਬੇ ਪਾਸੇ ਪਹੁੰਚਦਾ ਹੈ । ਫੇਫੜਾ ਸ਼ਿਰਾਵਾਂ ਗਿਣਤੀ ਵਿਚ ਚਾਰ ਹੁੰਦੀਆਂ ਹਨ । ਦੋ ਸੱਜੇ ਫੇਫੜੇ ਤੋਂ ਅਤੇ ਦੇ ਇੱਥੇ ਫੇਫੜੇ ਤੋਂ ਦਿਲ ਦੇ ਖੱਬੇ ਆਰੀਕਲ ਨਾਲ ਜੁੜੀਆਂ ਹੁੰਦੀਆਂ ਹਨ । ਖੱਬੇ ਆਰੀਕਲ ਤੋਂ ਲਹੂ ਖੱਬੇ ਕੈਂਟਰੀਕਲ ਵਿਚ ਦਾਖ਼ਲ ਕਰਦਾ ਹੈ । ਖੱਬਾ ਵੈਟਰੀਕਲ ਦਿਲ ਦਾ ਸਭ ਤੋਂ ਵੱਧ ਮਜ਼ਬੂਤੀ ਨਾਲ ਸੁੰਗੜਨ ਵਾਲਾ ਖਾਨਾ ਹੈ ਜਿਹੜਾ ਲਹੂ ਨੂੰ ਪੰਪ ਕਰਕੇ ਸਰੀਰ ਦੀ ਸਭ ਤੋਂ ਵੱਡੀ ਲਹੂ ਵਾਹਿਣੀ ਮਹਾਂਧਮਣੀ ( Aora Artery ) ਵਿਚ ਭੇਜਦਾ ਹੈ ।
4 , ਮਹਾਂ ਧਮਣੀ ( Aorta Artory ) - ਇਹ ਸਰੀਰ ਦੀ ਸਭ ਤੋਂ ਵੱਡੀ ਸ਼ੁੱਧ ਲਹੂ ਦੀ ਵਾਹਿਣੀ ਹੈ । ਇਸ ਨੂੰ ਸ਼ਾਹ ਰਗ ਵੀ ਕਿਹਾ ਜਾਂਦਾ ਹੈ । ਇਹ ਅੱਗੋਂ ਬਹੁਤ ਸਾਰੀਆਂ ਛੋਟੀਆਂ ਧਮਣੀਆਂ ਵਿਚ ਵੰਡੀ ਹੁੰਦੀ ਹੈ ਜੋ ਸਰੀਰ ਦੇ ਵੱਖ - ਵੱਖ ਹਿੱਸਿਆਂ ਵੱਲ ਲਹੂ ਲੈ ਕੇ ਜਾਂਦੀਆਂ ਹਨ ।
5. ਧਮਣੀਆਂ ( Arteies ) - ਧਮਣੀਆਂ ਲਹੂ ਸੰਚਾਰ ਪ੍ਰਣਾਲੀ ਦੀਆਂ ਉਹ ਵਹਿਣੀਆਂ ਹਨ ਜਿਨ੍ਹਾਂ ਦਾ ਨਿਰਮਾਣ ਮਾਸਪੇਸ਼ੀਆਂ ਤੋਂ ਹੋਇਆ ਹੈ । ਇਹਨਾਂ ਵਾਹਿਣੀਆਂ ਦੀਆਂ ਤਿੰਨ ਤਹਿਆਂ ਹੁੰਦੀਆਂ ਹਨ । ਦਿਲ ਦੁਆਰਾ ਲਹੂ ਪੰਪ ਕਰਨ ਕਰਕੇ ਇਹ ਵਾਹਿਣੀਆਂ ਫੈਲ ਜਾਂਦੀਆਂ ਹਨ । ਦਬਾਅ ਘੱਟ ਹੋਣ ਤੇ ਇਹ ਆਪਣੀ ਜਗਾ ਤੇ ਆ ਜਾਂਦੀਆਂ ਹਨ । ਇਹਨਾਂ ਵਿਚ ਸ਼ੁੱਧ ਹੂ ਹੁੰਦਾ ਹੈ ।
6. ਕੋਸ਼ਿਕਾਵਾਂ ( Capielaries ) - ਇਹ ਵਾਲਾਂ ਵਾਂਗ ਬਰੀਕ ਹੁੰਦੀਆਂ ਹਨ । ਇਹ ਸਰੀਰ ਦੇ ਹਰ ਭਾਗ ਵਿਚ ਫੈਲੀਆਂ ਹੁੰਦੀਆਂ ਹਨ । ਸਰੀਰ ਦੇ ਸੈੱਲਾਂ ਦੁਆਰਾ ਪੈਦਾ ਕੀਤੀ ਕਾਰਬਨ ਡਾਈਆਕਸਾਈਡ ਅਤੇ ਲਾਲ ਕਣਾਂ ਦੁਆਰਾ ਹਿਣ ਕੀਤੀ ਆਕਸੀਜਨ ਦਾ ਅਦਾਨ - ਪ੍ਰਦਾਨ ਇਹਨਾਂ ਦੀਆਂ ਬਰੀਕ ਪਰਤਾਂ ਰਾਹੀਂ ਅਸਾਨੀ ਨਾਲ ਹੁੰਦਾ ਜਾਂਦਾ ਹੈ । ਪੌਸ਼ਕ ਤੱਤਾਂ ਨੂੰ ਵੀ ਇਹ ਸਰੀਰਕ ਸੈੱਲਾਂ ਤੱਕ ਪਹੁੰਚਾਉਂਦੀਆਂ ਹਨ ।
7 : ਸੂਖਮ ਸ਼ਿਰਾਵਾਂ ( Veinutes ) - ਇਹਨਾਂ ਦੇ ਸਿਰੇ ਕੋਸ਼ਿਕਾਵਾਂ ਨਾਲ ਜੁੜੇ ਹੁੰਦੇ ਹਨ । ਇਹ ਅਸ਼ੁੱਧ ਲਹੂ ਦੀ ਦਿਲ ਵੱਲ ਵਾਪਸੀ ਦੀਆਂ ਸਭ ਤੋਂ ਛੋਟੀਆਂ ਨਾੜੀਆਂ ਹਨ । ਅੱਗੋਂ ਇਹ ਵੱਡੀਆਂ ਸ਼ਿਰਾਵਾਂ ਨਾਲ ਜੁੜ ਜਾਂਦੀਆਂ ਹਨ ।
8. ਸ਼ਿਰਾਵਾਂ ( Veins ) - ਇਹ ਅਸ਼ੁੱਧ ਲਹੂ ਨੂੰ ਦਿਲ ਵੱਲ ਲੈ ਕੇ ਜਾਂਦੀਆਂ ਹਨ । ਇਹਨਾਂ ਵਿਚ ਧਮਣੀਆਂ ਵਾਂਗ ਧੜਕਣ ਨਹੀਂ ਹੁੰਦੀ । ਅਸ਼ੁੱਧ ਲਹੂ ਕਰਕੇ ਇਹਨਾਂ ਦਾ ਰੰਗ ਨੀਲਾ ਹੁੰਦਾ ਹੈ । ਪ੍ਰੰਤੂ ਫੇਫੜਾ ਸ਼ਿਰਾਵਾਂ ਵਿਚ ਸ਼ੁੱਧ ਲਹੂ ਹੁੰਦਾ ਹੈ । ਆਖਰ ਵਿਚ ਇਹ ਸਾਰੀਆਂ ਸ਼ਿਰਾਵਾਂ ਦੋ ਵੱਡੀਆਂ ਸ਼ਿਰਾਵਾਂ ਨਾਲ ਜਾ ਰਲਦੀਆਂ ਹਨ । ਸਰੀਰ ਦੇ ਹੇਠਲੇ ਅੰਗਾਂ ਦੀਆਂ ਸ਼ਿਰਾਵਾਂ ਹੇਠਲੀ ਮਹਾਂ ਸ਼ਿਰਾ ( Interior Vana Cava ) ਨਾਲ ਅਤੇ ਸਰੀਰ ਦੇ ਉਪਰਲੇ ਅੰਗਾਂ ਦੀਆਂ ਸ਼ਿਰਾਵਾਂ ਉਪਰਲੀ ਮਹਾਂ ਸ਼ਿਰਾ ( Supenior Vana Cava ) ਨਾਲ ਮਿਲ ਜਾਂਦੀਆਂ ਹਨ । ਇਨ੍ਹਾਂ ਦੋਹਾਂ ਮਹਾਂ ਸ਼ਿਰਾ ਰਸਤੇ ਲਹੂ ਦਿਲ ਦੇ ਸੱਜੇ ਆਰੀਕਲ ਵਿਚ ਦਾਖ਼ਲ ਹੁੰਦਾ ਹੈ ।
ਪ੍ਰਸ਼ਨ 5. ਹੇਠ ਲਿਖਿਆਂ ਉੱਤੇ ਸੰਖੇਪ ਟਿੱਪਣੀਆਂ ਲਿਖੋ
( ਉ ) ਲਹੂ ਦਾ ਜੰਮਣਾ ।
( ਅ ) ਲਹੂ ਦਾ ਦਬਾਉ ਅਤੇ ਉੱਚ ਦਬਾਉ ॥
ਉੱਤਰ - ਉ ) ਲਹੂ ਦਾ ਜੰਮਣਾ ( Clotting of Blood ) - ਜਦੋਂ ਵੀ ਸਰੀਰ ਦੇ ਕਿਸੇ ਅੰਗ ਨੂੰ ਕੋਈ ਸੱਟ ਲੱਗ ਜਾਂਦੀ ਹੈ ਤਾਂ ਕੱਟੇ ਹੋਏ ਅੰਗ ਤੋਂ ਲਹੂ ਬਾਹਰ ਨਿਕਲਣ ਲੱਗ ਪੈਂਦਾ ਹੈ । ਥੋੜ੍ਹੇ ਸਮੇਂ ਮਗਰੋਂ ਇਹ ਲਹੂ ਕੱਟੇ ਹੋਈ ਜਗ੍ਹਾ ਉੱਤੇ ਜੰਮ ਜਾਂਦਾ ਹੈ ਅਤੇ ਜ਼ਖ਼ਮ ਵਾਲੀ ਥਾਂ ਤੋਂ ਨਿਕਲਣਾ ਬੰਦ ਹੋ ਜਾਂਦਾ ਹੈ । ਇਸ ਤਰ੍ਹਾਂ ਲਹੂ ਦੇ ਜੰਮ ਜਾਣ ਨਾਲ ਬਾਹਰ ਦੇ ਕੀਟਾਣੂ ਅੰਦਰ ਦਾਖ਼ਲ ਨਹੀਂ ਹੋ ਸਕਦੇ।ਲਹੂ ਦਾ ਜੰਮਣਾ ਪਲਾਜ਼ਮਾ ਵਿਚ ਪ੍ਰੋਟੀਨ ਪਦਾਰਥ ਦੇ ਕਾਰਨ ਹੁੰਦਾ ਹੈ । ਪ੍ਰੋਟੀਨ ਦੇ ਇਸ ਪਦਾਰਥ ਨੂੰ ਫਾਈਬਿਨ ( Fibrin ) ਕਿਹਾ ਜਾਂਦਾ ਹੈ । ਫ਼ਾਈਬਿਨ ਵਿਚ ਧਾਗੇ ਹੁੰਦੇ ਹਨ ਜੋ ਹਰ ਪਾਸੇ ਭੱਜਦੇ ਰਹਿੰਦੇ ਹਨ । ਇਹ ਧਾਗੇ ਕੰਟੇ ਹੋਈ ਥਾਂ ਉੱਤੇ ਰੁਕ ਜਾਂਦੇ ਹਨ ਅਤੇ ਸਪੰਜ ਵਾਂਗ ਉਸ ਥਾਂ ਉੱਤੇ ਚਿੰਬੜ ਜਾਂਦੇ ਹਨ । ਇਹਨਾਂ ਦੇ ਇਕੱਠੇ ਹੋਣ ਨਾਲ ਕੱਟਿਆ ਹੋਇਆ ਸਥਾਨ ਢੱਕ ਜਾਂਦਾ ਹੈ ਅਤੇ ਲਹੂ ਵੱਗਣ ਤੋਂ ਰੁਕ ਜਾਂਦਾ ਹੈ । ਪਲੇਟਲੇਟਸ ਵੀ ਕੱਟੇ ਹੋਏ ਸਥਾਨ ਨੂੰ ਬੰਦ ਕਰਨ ਵਿਚ ਸਹਾਇਤਾ ਦਿੰਦੇ ਹਨ ।
( ਅ ) ਲਹੂ ਦਾ ਦਬਾਅ ( Blood Pressure ) - ਲਹੂ ਨੂੰ ਸਰੀਰ ਦੇ ਵੱਖ - ਵੱਖ ਭਾਗਾਂ ਵਿਚ ਲਿਜਾਣ ਵਿਚ ਸ਼ਿਰਾਵਾਂ ( Veins ) , ਧਮਣੀਆਂ ( Arteries ) ਅਤੇ ਕੋਸ਼ਿਕਾਵਾਂ ( Capillaries ) ਸਹਾਇਤਾ ਕਰਦੀਆਂ ਹਨ । ਦਿਲ ਦੁਆਰਾ ਪੰਪ ਕੀਤਾ ਲਹੂ ਲਹੂ ਵਹਿਣੀਆਂ ਦੀਆਂ ਦੀਵਾਰਾਂ ਉੱਤੇ ਦਬਾਅ ਪਾਉਂਦਾ ਹੈ । ਜਦੋਂ ਇਹ ਦਬਾਅ ਘੱਟਦਾ ਹੈ ਤਾਂ ਹੂ ਅੱਗੇ ਵਧਦਾ ਹੈ । ਦਿਲ ਦੁਆਰਾ ਪੰਪ ਕੀਤੇ ਲਹੂ ਦੇ ਇਸ ਦਬਾਅ ਨੂੰ ਲਹੂ ਦਾ ਦਬਾਅ ( Blood Pressure ) ਕਹਿੰਦੇ ਹਨ । ਇਸ ਨੂੰ ਸਫ਼ੀਗਨੇਮੈਨੋਮੀਟਰ ( Sphygnemometer ) ਨਾਮਕ ਯੰਤਰ ਨਾਲ ਮਾਪਿਆ ਜਾ ਸਕਦਾ ਹੈ ।
ਉੱਚ ਲਹੂ ਦਾ ਦਬਾਅ ( High Blood Pressure ) - ਲਹੂ ਵਹਿਣੀਆਂ ਵਿਚ ਹਮੇਸ਼ਾ ਲਹੂ ਦਾ ਦਬਾਅ ਬਣਿਆ ਰਹਿੰਦਾ ਹੈ । ਲਹੂ ਦਾ ਹੇਠਲਾ ਸਧਾਰਨ ਦਬਾਅ 80 ਮਿਲੀਮੀਟਰ ਅਤੇ ਉਪਰਲਾ ਦਬਾਅ 120 ਮਿਲੀਮੀਟਰ ਹੁੰਦਾ ਹੈ । ਇਸ ਦਬਾਅ ਤੋਂ ਘੱਟ ਗਏ ਦਬਾਅ ਨੂੰ ਘੱਟ ਲਹੂ ਦਬਾਅ ( Low Blood Pressure ) ਅਤੇ ਵੱਧ ਗਏ ਲਹੂ ਦਬਾਅ ਨੂੰ ਵਧ ਲਹੂ ਦਬਾਅ ( High Blood Pressure ) ਕਿਹਾ ਜਾਂਦਾ ਹੈ । ਹੂ ਦੇ ਦਬਾਅ ਦੇ ਘੱਟਣ ਦਾ ਕਾਰਨ ਦਿਲ ਦੀ ਕਮਜ਼ੋਰੀ ਜਾਂ ਸਰੀਰ ਵਿਚ ਲਹੂ ਦੀ ਘਾਟ ਹੁੰਦੀ ਹੈ । ਲਹੂ ਦੇ ਵਧ ਦਬਾਅ ਦੇ ਤਿੰਨ ਕਾਰਨ ਹਨ :
1. ਲਹੂ ਦਾ ਗਾੜਾ ਹੋ ਜਾਣਾ ।
2. ਲਹੂ ਵਿਚ ਲਾਲ ਕਣਾਂ ( R.B.c. ) ਦਾ ਲੋੜ ਤੋਂ ਜ਼ਿਆਦਾ ਵਧ ਜਾਣਾ ।
3. ਲਹੂ ਵਹਿਣੀਆਂ ਦੇ ਇਰਦ - ਗਿਰਦ ਚਰਬੀ ਦੀ ਤਹਿ ਦਾ ਜੰਮ ਜਾਣਾ ।
ਮੈਡੀਕਲ ਰਿਪੋਰਟ ਮੁਤਾਬਕ ਜੇਕਰ ਉਪਰਲਾ ਹੂ ਦਬਾਅ ( Systolic Pressure ) 120 ਮਿਲੀਮੀਟਰ ਤੋਂ ਵਧ ਜਾਂਦਾ ਹੈ ਅਤੇ ਹੇਠਲਾ ਹੂ ਦਬਾਅ ( Diastolic Pressure ) 80 ਮਿਲੀਮੀਟਰ ਤੋਂ ਵਧ ਜਾਂਦਾ ਹੈ ਤਾਂ ਉੱਚ ਲਹੂ ਦਾ ਦਬਾਅ ( High Blood Pressure ) ਹੋ ਜਾਂਦਾ ਹੈ ।
ਲਹੂ ਵਹਿਣੀਆਂ ਦੀਆਂ ਦੀਵਾਰਾਂ ਉੱਤੇ ਦਬਾਅ ਦੇ ਵੱਧ ਜਾਣ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਤੇ ਵਧ ਭਾਰ ਪਵੇਗਾ ਜਿਸ ਕਰਕੇ ਜ਼ੋਰਦਾਰ ਕੰਮ ਕਰਦੇ ਸਮੇਂ ਦਿਲ ਨੂੰ ਘਬਰਾਹਟ ਮਹਿਸੂਸ ਹੋਵੇਗੀ । ਦਿਲ ਦਾ ਉੱਚ ਦਬਾਅ ( High Blood Pressure ) ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦਾ ਹੈ ।
5 Marks Que-Ans
Effects on blood function, blood circulation, muscles
Question 1. What is breathing action called? What is the significance of this?
A. Breathing - In general, the act of inhaling oxygen from the air through the nose to the lungs and exhaling carbon dioxide gas from the lungs is called respiration. In fact, it is the external breathing that we feel over and over again.
Importance of Respiration
1. Basis of Life - Breathing is the basic basis of our life. A human being can live for some time without food and water, but one cannot imagine living even for a moment without breathing.
2. Repair of damaged parts of the body - The burning of food by respiration produces fuel and protoplasm which repairs the broken parts of the body.
3. It provides energy (lt provides energy) - oxygen is absorbed by the breath and reaches different parts of the body. This oxygen deprives the body of energy from food and gives it the power to perform various functions.
4. Keeps the body temperature cool - Exhaling warms the air. Proof of this is that when we blow our hands repeatedly in winter, they get hot. In this way heat is released from the body through respiration, which keeps the body temperature cool.
5. Purification of Blood - By breathing, clean air enters our lungs and unclean air comes out. Carbon dioxide contaminates the blood. This impure blood enters the lungs and is purified. Carbon dioxide and vapors are released, and new oxygen is added to the blood. Thus respiration plays an important role in purifying the blood.
6. Turning out harmful products - Harmful substances are expelled from the body through respiration. By breathing, oxygen reaches different parts of the body and combines with the accumulated substances to break them down. This foot produces many waste products like carbon dioxide which are harmful to the body. Their excretion from the body: is necessary. As we exhale, carbon dioxide is expelled from the body, which helps keep the body healthy. Conclusion - Breathing is of special importance for our life and physical well-being.
Question 2. Write the names, position and function of the major organs of the respiratory system. Or what are the organs of the respiratory system? What do you know about their status and activities?
ANSWER - Organs of Respiratory System - The following six organs are involved in human respiration.
1. Nose - This is an important part of breathing. It is located between the two eyes. The act of breathing begins with the nose. There are two nostrils in the nose called nostrils. Nasal cavities have short hairs on the inside. These hairs purify the air and let it in. They have a cat on the wall that makes them special. It kills airborne germs and keeps the air cool. At the back of it are the senses. This part opens into the throat through two holes. When air escapes from the hairs in the nostrils, the solids in it remain there. The air gets heated by coming in contact with the spleen of the other nose so that there is no fear of catching cold to the lungs etc. Breathing should always be done through the nose, not through the mouth. Breathing through the mouth neither filters the air nor warms it.
2. Sangh (Pharynx) - This organ is of special importance in respiration. It is located on the back of the tonsils. It is a ringed tube made up of small bones that go from the top of the nostril to the root of the tongue. Thus the Sangh is the place where the air and the esophagus meet. The esophagus is behind the air duct. There is a hole in the airway called the epiglottis. This lid closes the trachea when swallowing food and thus prevents food from entering the trachea.
3. The larynx is the thick, wide box-like part of the upper respiratory tract. It produces sound. Hence, it is called the sound box. There is a lid of canilages on the mouth of the vocal apparatus, called the sub-tongue, which is often upright so that air can enter easily.
4. Trachea - The trachea is a tube half an inch long and three-quarters of an inch in diameter. It starts at the bottom of the vocal cords and goes down inside the chest. It is made up of incomplete rings of sub-bones that are not attached to the back. The number of rings ranges from 16 to 20. Its inner layer is similar to that of a cat. It has short hairs to filter air. At the lower end, the tube divides into two parts. One part goes to the right lung and the other to the left lung. Each of these parts is called the trachea. Later on, it is divided into many subtle parts like tube hair.
5. Bronchial Tubes - After entering the lungs, each air duct is divided into two tubes called Bronchial Tubes. They are then divided into several sections into smaller micro-tubes which eventually open into smaller micro-air sacs. These include the exchange of gases.
6. Lungs -The lungs are the most important part of the respiratory system. They are flexible like a sponge. They are located between the chest and the heart. There are two lungs - the right lung and the left lung. The right lung is slightly larger and heavier than the left lung. It is divided into four lobes. The left lung is divided into only two parts. Each lung is housed in a double lily sac. These bags are called pleura. Both of these cats contain a fluid that protects the lungs from injury, friction and shock. When they reach the lungs, the tiny cells eventually take on the form of inflated air sacs. These bags look like bunches of grapes in the lungs. Due to these air sacs, the structure of the lungs has become like a sponge. Numerous pure blood vessels and ducts are also dilated in the lungs to nourish the lungs.
Question 3. What is blood? Describe its composition .
Answer - Blood (Blood) - If we limbs with a knife or blade of skin that comes from a liquid. The name of this fluid is Blood. If we look at a liquid or a human under a microscope, we will see countless tiny particles in the blood. These particles are white and red in color. These are called red corpuscles and white corpuscles. They float in a kind of light yellow liquid called plasma. Structure of Blood - Blood consists mainly of the following substances
1. Plasma 2. Red Corpuscles
3. White Corpuscles 4. Platclets
1. Plasma - This is a light yellow transparent substance. Red and white blood particles float in it. It contains 10% solids in 90% water. It also contains carbon dioxide gas. Plasmas regulate blood pressure. Its protein helps to stop the flow of blood.
2. Red blood corpuscles - human blood red corpuscles (round) and are squeezed on both sides. They are so small that if they are kept side by side, they can grow to about 10 million in 2.5 square centimeters. There are about 5,000,000 of them in 1 ml of human blood. Their outer layer is in the form of a flexible sheath containing hemoglobin. It is made up of a combination of iron and protein products. Hemoglobin absorbs oxygen, so its color becomes brighter. It is converted to oxy-hemoglobin. Oxy-hemoglobin causes the blood to absorb oxygen from the lungs and carry it to the inside of the body. Girls have fewer red blood cells than boys. Excessive exercise and elevation increase the number of red blood cells.
3. White blood corpuscles - White blood corpuscles protect the body. The number of white blood cells in the blood is much lower than that of red blood cells. Their ratio in the body is 600: 1, meaning there is only 1 white blood cell behind 600 red particles. They are colorless and irregular in shape. With their help the body fights diseases. Their job is to kill and eradicate disease germs. They help in healing wounds in case of injuries etc. 4. Platelets - Apart from red and white blood cells in human blood, they are very different from a third type of blood particles. These are part of the red blood cells. There are about 3 million of them in a cubic millimeter of blood. They are very brittle and sticky. They are white and irregular in shape. They stop the blood from flowing.
4. What do you mean by blood circulatory system management? Or what are the different parts of the circulatory system?
Answer: The circulatory system is a very important system of the body. This system replenishes nutrients and oxygen to the body. This system does a lot of work to get rid of waste and unnecessary substances from the body and keep the body temperature stable. The following are the components associated with this system
1. Heart - The heart is the main organ of blood management. It is about the size of a closed fist. In the chest it is located between the two lungs. It has four fields. The heart is made up of very strong muscles. It has the power to expand and contract so much that the blood it pumps reaches all the cells of the body. On the right side of the heart is unclean blood. Blood from the right auricle enters the right ventricle. By the contraction of the right ventricle, this blood reaches the pulmonary artery.
2. Pulmonary Artery - The only pulmonary artery in the body that contains impure blood. It is further divided into two parts. One part transfuses blood to the right lung and the other part to the left lung. Unclean Hu in the lungs releases carbon dioxide and depletes oxygen with the help of hemoglobin.
3. Pulmonary Veins - After purification of the blood in the lungs, the blood reaches the left side of the heart again through the pulmonary veins. There are four lung veins. The two are connected to the left auricle of the heart from the right lung and from the lung here. Blood from the left aorta enters the left cantilever. The left ventricle is the strongest contractile compartment of the heart that pumps blood to the body's largest aorta (aora artery).
4, Aorta Artery - This is the largest pure blood vessel in the body. It is also called Shah Rag. It further divides into many small arteries that carry blood to different parts of the body.
5. Arteries - Arteries are the vessels of the circulatory system that are made up of muscles. These vessels have three layers. Because the heart pumps blood, these vessels dilate. When the pressure drops, they return to normal. They contain pure Hu.
6. Capielaries - These are as thin as hair. They are spread in every part of the body. Carbon dioxide produced by the body's cells and oxygen depleted by red particles are easily exchanged through their fine layers. They also carry nutrients to the body's cells.
7: Veins - These ends are attached to the cells. These are the smallest veins of impure blood returning to the heart. These are then connected to the larger veins.
8. Veins - These carry impure blood to the heart. They do not throb like the arteries. They are blue in color due to impure blood. But there is pure blood in the veins of the lungs. Eventually all of these veins merge into two larger veins. The veins of the lower extremities of the body merge with the lower veins (Interior Vana Cava) and the veins of the upper limbs of the body join with the upper veins (Supenior Vana Cava). Blood enters the right artery of the heart through these two veins.
Question 5. Write brief comments on the following
(A) Birth of blood.
(B) Blood pressure and high pressure.
N - N) blood buildup (Clotting of Blood) - also have to take out the blood from the cut is an injury to any part of the body. After a while, the blood clots on the cut and stops flowing out of the wound. Blood clotting in this way prevents germs from entering. Blood clotting is caused by a protein in the plasma. This protein is called fibrin. Fibin has threads that run everywhere. These threads stop at the thorny spot and stick to that spot like a sponge. Together, they cover the cut and stop the bleeding. Platelets also help to close the cut.
(B) Blood Pressure - Veins, arteries and capillaries help in transporting blood to different parts of the body. The blood pumped by the heart puts pressure on the walls of the blood vessels. When this pressure decreases, I move forward. This pressure of the blood pumped by the heart is called blood pressure. It can be measured with a device called a sphygnemometer.
High Blood Pressure - There is always blood pressure in the arteries. The normal blood pressure is 80 mm and the upper blood pressure is 120 mm. The pressure drop from this pressure is called low blood pressure and the high blood pressure is called high blood pressure. Hu's low blood pressure can be caused by a weak heart or anemia. There are three causes of high blood pressure:
1. Thickening of the blood.
Excess red blood cells (RBCs) in the blood.
3. Blood clots around the blood vessels.
According to the medical report, if the upper hu pressure (systolic pressure) exceeds 120 mm and the lower hu pressure (diastolic pressure) exceeds 80 mm, then high blood pressure (high blood pressure) occurs.
Increased pressure on the walls of the blood vessels will put more strain on the heart muscle, which will cause the heart to feel nervous when working hard. High blood pressure can also cause a heart attack.