Friday, August 7, 2020

Physical education (extra )

 

5 SIMPLE TIPS ਬੱਚਿਆਂ ਵਿੱਚ ਮੋਬਾਇਲ ਦੀ ਵਧੇਰੇ ਆਦਤ ਤੋਂ ਛੁੱਟਕਾਰਾ ਕਿਵੇਂ ? 
👀 How to get rid of excessive mobile phone habit in children? STOP YOUR CHILD FROM BECOMING MOBILE
PHONE ADDICT 👀 ਬੱਚਿਆਂ ਵਿੱਚ ਮੋਬਾਇਲ ਦੀ ਵਧੇਰੇ ਆਦਤ ਤੋਂ ਛੁੱਟਕਾਰਾ ਕਿਵੇਂ ?




ਅੱਜ ਦੇ ਸਮੇਂ ਵਿੱਚ ਮੋਬਾਈਲ ਦੀ ਜ਼ਰੂਰਤ ਬਾਰੇ ਹਰ ਕੋਈ ਜਾਣਦਾ ਹੈ ਅਤੇ ਮੋਬਾਈਲ ਦੀ ਵਰਤੋਂ ਦੇ ਫਾਈਦੇ ਅਤੇ ਨੁਕਸਾਨ ਤੋਂ ਵੀ ਜਾਣੂ ਹੈ। ਪਰ ਮੋਬਾਇਲ ਜਿੱਥੇ ਕਈ ਲੋਕਾਂ ਦੀ ਜਰੂਰਤ ਹੈ ਉਥੇ ਮੋਬਾਇਲ ਦੀ ਵਰਤੋਂ ਆਦਤ ਵੀ ਬਣ ਚੁੱਕੀ ਹੈ। ਖਾਸ ਕਰਕੇ ਬੱਚਿਆਂ ਵਿੱਚ ਤਾਂ ਮੋਬਾਇਲ ਦਾ ਬਹੁਤ ਜਿਆਦਾ ਪ੍ਰਭਾਵ ਹੈ। 

ਅੱਜ ਕੱਲ ਬੱਚਿਆਂ ਵਿੱਚ ਮੋਬਾਇਲ ਦੀ ਵਰਤੋਂ ਪੜਾਈ ਕਰਨ ਕਰਕੇ ਖਾਸ ਵੱਧ ਚੁੱਕੀ ਹੈ ਖਾਸ ਕਰਕੇ ਔਨਲਾਈਨ ਪੜਾਈ ਵਿੱਚ ਤਾਂ ਬੱਚਿਆਂ ਨੂੰ ਮੋਬਾਇਲ ਦੇਣਾ ਮਾਂ-ਬਾਪ ਦੀ ਜਿੰਮੇਵਾਰੀ ਹੋ ਚੁੱਕਿਆ ਹੈ। ਜਿਸ ਨਾਲ ਬੱਚਿਆਂ ਤੇ ਹਰ ਸਮੇਂ ਧਿਆਨ ਰੱਖਣਾ ਥੋੜ੍ਹਾ ਔਖਾ ਹੋ ਚੁੱਕਾ ਹੈ।  ਪੜਾਈ ਕਾਰਨ ਹੀ ਮੋਬਾਇਲ ਤੋਂ ਹੋਣ ਵਾਲੇ ਨੁਕਸ਼ਾਨ ਨੂੰ ਮਾਂ-ਬਾਪ ਵਲੋਂ ਅਣਗੌਲਿਆ ਕੀਤਾ ਜਾਂਦਾ ਹੈ। ਸੋ ਮਾਂ-ਬਾਪ ਦੀ ਜਿਥੇ ਬੱਚਿਆਂ ਨੂੰ ਪੜਾਈ ਕਰਵਾਉਣਾ ਇੱਕ ਅਹਿਮ ਜਿੰਮੇਵਾਰੀ ਹੈ ਉੱਥੇ ਬੱਚਿਆਂ ਨੂੰ ਇਸ ਦੀ ਵਧੇਰੇ ਵਰਤੋਂ ਦੇ ਨੁਕਸ ਬਾਰੇ ਵੀ ਜਾਣਕਾਰੀ ਦੇਣੀ ਜਰੂਰੀ ਬਣਦੀ ਹੈ। 

ਸੋ ਆਓ ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ ਇਸ ਦੀ ਆਦਤ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ 







                                    1. ਪਰਿਵਾਰ ਨਾਲ ਮਨੋਰੰਜਨ ਸਮਾਂ ਬਿਤਾਉਣਾ - ਆਪਣੇ ਬੱਚਿਆਂ ਨਾਲ ਮਨੋਰੰਜਨ ਦੀਆਂ  ਗਤੀਵਿਧੀਆਂ ਕਰਦਿਆਂ ਆਪਣੇ ਕੁੱਝ ਸਮੇਂ  ਨੂੰ ਬਿਤਾਓ। ਉਹਨਾਂ ਨਾਲ ਸੈਰ ਕਰੋ ਛੋਟੀਆਂ ਛੋਟੀਆਂ ਖੇਡਾਂ , ਰੋਲਰ ਸਕੇਟਿੰਗ, ਤੈਰਾਕੀ ਅਤੇ ਦਿਮਾਗੀ ਖੇਡਾਂ ਵਿੱਚ ਸਰਗਰਮ ਰਹਿਣ ਦਾ ਮਜ਼ਾ ਲਓ ਅਤੇ ਤੁਹਾਡੇ ਬੱਚੇ ਸਿਹਤਮੰਦ ਆਦਤਾਂ ਵਿਚ ਪੈਣਗੇ




                                    2. ਸਮਾਰਟ ਫੋਨ ਫ੍ਰੀ ਟਾਈਮ- ਆਪਣੇ ਘਰ ਵਿੱਚ ਸਮਾਰਟ ਫੋਨ ਫ੍ਰੀ ਸਮਾਂ ਰੱਖੋ। ਜਿਸ ਵਿੱਚ ਉਸ ਸਮੇਂ ਪਰਿਵਾਰ ਦਾ ਕੋਈ ਵੀ ਮੇਂਬਰ ਮੋਬਾਈਲ ਨਹੀਂ ਵਰਤੇਗਾ। ਉਸ ਸਮੇਂ ਬੱਚੇ ਦੇ ਦਿਨ ਭਰ ਦੇ ਰੁਝੇਵੇਂ ਬਾਰੇ ਗੱਲ ਕਰੋ। ਉਸ ਨਾਲ ਹਾਸਾ ਮਜ਼ਾਕ ਕਰੋ। ਚੰਗੀਆਂ ਤੇ ਮਜ਼ੇਦਾਰ ਗੱਲਾਂ ਕਰੋ 



                                    3. ਇੰਟਰਨੇਟ ਅਤੇ ਵਾਈ-ਫਾਈ ਬਣ ਰੱਖੋ - ਬੱਚਿਆਂ ਨੂੰ ਇੰਟਰਨੇਟ ਅਤੇ ਵਾਈ-ਫਾਈ ਬਾਰੇ ਜਾਣੂ ਨਹੀਂ ਕਰਵਾਉਣਾ ਚਾਹੀਦਾ। ਤਾਂ ਜੋ ਉਹ ਗੈਰ ਜ਼ਰੂਰੀ ਵਰਤੋਂ ਅਤੇ ਵਿਅਕਤੀ ਦੇ ਸੰਪਰਕ ਵਿੱਚ ਨਾ ਆ ਸਕਣ। ਅਤੇ ਮੋਬਾਇਲ ਵਿੱਚ ਕਿਸੇ ਵੀ ਕਿਸਮ ਦਾ ਡਾਟਾ ਨਾ ਸਟੋਰ ਕਰੋ। ਜਿਸ ਕਾਰਨ ਬੱਚੇ ਨੂੰ ਮੋਬਾਇਲ ਵਿੱਚ ਕੋਈ ਵੀ ਦਿਲਚਸਪੀ ਨਾ ਰਹੇ 



                                    4. ਬੱਚਿਆਂ ਲਈ ਰੋਲ ਮਾਡਲ ਬਣੋ - ਬੱਚਿਆਂ ਸਾਹਮਣੇ ਮੋਬਾਇਲ ਦੀ ਕਦੀ ਵੀ ਕੋਈ ਉਦਾਹਰਣ ਨਾ ਦਿਓ। ਅਤੇ ਘਰ ਮੋਬਾਇਲ ਦੀ ਘੱਟ ਤੋਂ ਘੱਟ ਵਰਤੋਂ ਕਰੋ।  ਰੋਜ਼ਾਨਾ ਗੱਲਬਾਤ ਕਰੋ।  ਉਹਨਾਂ ਨਾਲ ਚੰਗੇ ਕਿਰਦਾਰ ਦੀ ਨਕਲ ਕਰਕੇ ਕਿਤਾਬਾਂ ਪੜੋ। 



                                     5. ਜਾਗਰੂਕ ਕਰੋ - ਬੱਚਿਆਂ ਵਿੱਚ ਮੋਬਾਇਲ ਦੀ ਦੁਰਵਰਤੋਂ ਬਾਰੇ ਗੱਲ ਕਰੋ। ਉਹ ਨੂੰ ਪਿਆਰ ਨਾਲ ਸਮਝਾਓ। ਜੇਕਰ ਉਹ ਮੋਬਾਇਲ ਵਰਤ ਰਹੇ ਹਨ ਤਾਂ ਨਰਾਜ਼ਗੀ ਗੁੱਸੇ ਵਿੱਚ ਜਾਹਰ ਨਾ ਕਰੋ।  ਸਗੋਂ ਉਸ ਦੇ ਕਿਸੇ ਹੋਰ ਚੰਗੇ ਸ਼ੋਂਕ ਜਾ ਆਦਤ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕਰੋ। 


ਇਸ ਦੁਨੀਆਂ ਵਿਚ  ਕੁਝ ਵੀ ਅਜਿਹਾ ਨਹੀਂ ਜੋ ਮਾਂ-ਪਿਓ ਆਪਣੇ ਬੱਚੇ ਦੀ ਬਿਹਤਰੀ ਲਈ ਨਹੀਂ ਕਰਦੇ। ਹਰ ਮਾਂ-ਪਿਓ ਆਪਣੇ ਬੱਚਿਆਂ ਵਿਚ ਸਿਹਤਮੰਦ ਆਦਤਾਂ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਤੋਂ ਦੂਰ ਰੱਖਦਾ ਹੈ ਜਿਸ ਦੇ ਨੁਕਸਾਨਦੇਹ ਨਤੀਜੇ ਹੋ ਸਕਦੇ ਹਨ. ਜੇ ਤੁਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਯੰਤਰਾਂ ਤੋਂ ਥੋੜੀ ਦੂਰੀ 'ਤੇ ਲਿਆਉਣ ਵਿਚ ਸਫਲ ਹੋ ਸਕਦੇ ਹੋ ਤਾਂ  ਇਹ ਢੰਗ ਤੁਸੀਂ ਉਹਨਾਂ ਉਹਨਾਂ ਦੀ ਬਿਹਤਰੀ ਲਈ ਖੁਦ ਅਪਣਾ ਸਕਦੇ ਹੋ।  


Physical education Master /DPE
Kuldeep

Ph

No comments:

Post a Comment

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...