, P.
( ਪ੍ਰਸ਼ਨ ਦੋ ਅੰਕਾਂ ਵਾਲੇ )
ਪ੍ਰਸ਼ਨ 12. ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਸ ਤਰ੍ਹਾਂ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਸਕੂਲਾਂ ਵਿੱਚ ਲਾਗੂ ਕੀਤਾ ਹੈ ?
( ਪੰਜ ਅੰਕਾਂ ਵਾਲੇ ਪ੍ਰਸ਼ਨ )
( Five Marks Each )
ਪ੍ਰਸ਼ਨ 1. 1947 ਤੋਂ ਬਾਅਦ ਪੰਜਾਬ ਵਿੱਚ ਖੇਡਾਂ ਦੀ ਉੱਨਤੀ ਬਾਰੇ ਦੱਸੋ । ( ਅਭਿਆਸ ਦਾ ਪ੍ਰਸ਼ਨ 1 )
Describe about the progress of Sports in Punjab after 1947 ?
ਉੱਤਰ -1947 ਤੋਂ ਪਹਿਲਾਂ ਪੰਜਾਬ ਵਿੱਚ ਖਾਸਕਰ ਰਵਾਇਤੀ ਖੇਡਾਂ ਜਿਵੇਂ ਹਾਕੀ , ਫੁੱਟਬਾਲ , ਅਥਲੈਟਿਕਸ , ਕਬੱਡੀ , ਕੁਸ਼ਤੀਆਂ , ਰੱਸਾ - ਕਸ਼ੀ ਅਤੇ ਵਾਲੀਬਾਲ ਜਿਹੀਆਂ ਖੇਡਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਸੀ । ਪੰਜਾਬ ਦੇ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ ਵਿੱਚ ਉਲੰਪਿਕ ਪੱਧਰ ਤੇ ਖਾਸ ਕਰਕੇ ਹਾਕੀ , ਕੁਸ਼ਤੀਆਂ ਅਤੇ ਅਥਲੈਟਿਕਸ ਵਿਚ ਕਾਫ਼ੀ ਨਾਂ ਕਮਾ ਚੁੱਕੇ ਸਨ । ਪੰਜਾਬ ਦੇ ਹਾਕੀ ਖਿਡਾਰੀਆਂ ਦਾ ਦਬਦਬਾ ਵਿਸ਼ਵ ਪੱਧਰ ਦੀਆਂ ਹਾਕੀ ਟੀਮਾਂ ਵਿੱਚ ਚੰਗੀ ਤਰ੍ਹਾਂ ਪਿਆ ਹੋਇਆ ਸੀ । ਇਸ ਲਈ ਪੰਜਾਬ ਵਿੱਚ ਇਹਨਾਂ ਖੇਡਾਂ ਨਾਲ ਸਬੰਧਿਤ ਸਮਾਨ ਵੀ ਵੱਡੇ ਪੱਧਰ ' ਤੇ ਬਣਦਾ ਸੀ । 1947 ਨੂੰ ਪੰਜਾਬ ਦੀ ਵੰਡ ਤੋਂ ਬਾਅਦ ਪੰਜਾਬ ਖੇਡਾਂ ਪੱਖੋਂ ਲੜਖੜਾ ਗਿਆ । ਖਿਡਾਰੀਆਂ ਅਤੇ ਖੇਡਾਂ ਨਾਲ ਸਬੰਧਿਤ ਬਹੁਤ ਵੱਡਾ ਪੰਜਾਬੀ ਇਲਾਕਾ ਪਾਕਿਸਤਾਨ ਪਾਸੇ ਚਲਾ ਗਿਆ । ਪੰਜਾਬ ਦੇ ਹਿੱਸੇ ਖੇਡ ਪੱਖ ਤੋਂ ਕਾਫ਼ੀ ਪਛੜਿਆ ਹੋਇਆ ਇਲਾਕਾ ਆਇਆ | ਪਾਕਿਸਤਾਨ ਵਿੱਚ ਰਹਿ ਗਏ ਸਿਆਲਕੋਟ ਤੋਂ ਜੋ ਕਾਰੀਗਰ ਭਾਰਤੀ ਪੰਜਾਬ ਵਿੱਚ ਆਏ ਬੇਘਰੇ ਅਤੇ ਕੰਗਾਲ ਸਨ।ਵੰਡ ਦੌਰਾਨ ਉਹਨਾਂ ਦੇ ਸਾਮਾਨ ਬਣਾਉਣ ਵਾਲੇ ਔਜ਼ਾਰ , ਧਨ - ਦੋਲਤ ਸਭ ਰਸਤੇ ਵਿੱਚ ਲੁੱਟੇ ਗਏ । ਫਿਰ ਵੀ ਇਹਨਾਂ ਮੁਸੀਬਤਾਂ ਮਾਰੇ ਕਾਰੀਗਰਾਂ ਨੇ ਜਲੰਧਰ ਅਤੇ ਬਟਾਲੇ ਜਿਹੇ ਸ਼ਹਿਰਾਂ ਵਿੱਚ ਆਪਣੇ ਟਿਕਾਣੇ ਬਣਾਏ । ਖਿਡਾਰੀਆਂ ਦੀ ਮਿਹਨਤ ਅਤੇ ਕਾਰੀਗਰਾਂ ਦੇ ਕਮਾਲ ਕਰਕੇ ਪੰਜਾਬ ਦੀ ਪਛੜ ਚੁੱਕੀ ਖੇਡ ਨੇ ਫਿਰ ਤੋਂ ਅੰਗੜਾਈ ਲੈਣੀ ਸ਼ੁਰੂ ਕੀਤੀ । ਪੰਜਾਬ ਵਿਚ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲ } ਕੋਸ਼ਿਸ਼ਾਂ ਹੋਣ ਲੱਗੀਆਂ ।
1. ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ( Re - establishment of Punjab Olympic Association ) -1948 ਵਿਚ ਸ੍ਰੀ ਜੀ . ਡੀ . ਸੰਧੀ ਦੇ ਯਤਨਾਂ ਨਾਲ ਸ਼ਿਮਲਾ ਵਿੱਚ ਖੇਡ ਪ੍ਰੇਮੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ । ਇਸ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਸ੍ਰੀ ਜੀ . ਡੀ . ਸੋਂਧੀ ( Sh . G.D. Sondhi ) ਅਤੇ ਸਕੱਤਰ ਸ੍ਰੀ ਐਫ . ਸੀ . ਅਰੋੜਾ ( Sh . F.C. Arora ) ਨੂੰ ਬਣਾਇਆ ਗਿਆ । ਇਹ ਸੰਸਥਾ ਸਰਗਰਮ ਰੂਪ ਵਿੱਚ ਕਾਰਜ ਕਰਨ ਲੱਗ ਪਈ ।
2. ਖੇਡ ਐਸੋਸੀਏਸ਼ਨਾਂ ਦੀ ਸਥਾਪਨਾ ( Establishment of other Sports Associations ) - ਪੰਜਾਬ ਉਲੰਪਿਕ ਐਸੋਸੀਏਸ਼ਨ ਤੋਂ ਸੇਧ ਲੈ ਕੇ ਪੰਜਾਬ ਵਿੱਚ ਵੱਖ - ਵੱਖ ਖੇਡਾਂ ਨਾਲ ਸਬੰਧਿਤ ਐਸੋਸੀਏਸ਼ਨਾਂ ਦੀ ਸਥਾਪਨਾ ਕੀਤੀ ਗਈ । 1948 ਵਿਚ ਹਾਕੀ ਅਤੇ 1951 ਵਿੱਚ ਵਾਲੀਬਾਲ ਐਸੋਸੀਏਸ਼ਨਾਂ ਕਾਇਮ ਕੀਤੀਆਂ ਗਈਆਂ । ਇਸ ਤੋਂ ਬਾਅਦ ਅਥਲੈਟਿਕਸ , ਫੁੱਟਬਾਲ , ਬਾਸਕਿਟਬਾਲ , ਸਾਈਕਲਿੰਗ , ਕਬੱਡੀ ਅਤੇ ਮੁੱਕੇਬਾਜ਼ੀ ਆਦਿ ਐਸੋਸੀਏਸ਼ਨਾਂ ਦੀ ਸਥਾਪਨਾ ਕੀਤੀ ਗਈ । ਇਹਨਾਂ ਐਸੋਸੀਏਸ਼ਨਾਂ ਨੇ ਆਪੋ - ਆਪਣੀ ਖੇਡ ਵਿੱਚ ਕਾਫ਼ੀ ਤਰੱਕੀ ਕੀਤੀ ਅਤੇ ਖੇਡ ਟੂਰਨਾਮੈਂਟ ਆਯੋਜਿਤ ਕੀਤੇ ।
3. ਪ੍ਰਾਤਕ ਖੇਡ ਐਸੋਸੀਏਸ਼ਨਾਂ ਦੀ ਸਥਾਪਨਾ ( Establishment of State Sports Associations ) - ਪੰਜਾਬ ਵਿਚ ਰਾਜ ਪੱਧਰ ' ਤੇ ਖੇਡਾਂ ਦੇ ਵਿਕਾਸ ਅਤੇ ਰਾਜ ਪੱਧਰੀ ਟੂਰਨਾਮੈਂਟ ਆਯੋਜਿਤ ਕਰਨ ਲਈ ਵੱਖ - ਵੱਖ ਪ੍ਰਾਂਤਕ ਖੇਡ ਐਸੋਸੀਏਸ਼ਨਾਂ ਦੀ ਤਰਜ਼ ' ਤੇ ਖੇਡ ਐਸੋਸੀਏਸ਼ਨਾਂ ਬਣਾਈਆਂ ਗਈਆਂ । ਇਹਨਾਂ ਐਸੋਸੀਏਸ਼ਨਾਂ ਨੇ ਪਾਕਿਸਤਾਨ ਤੋਂ ਹਾਕੀ ਅਤੇ ਵਾਲੀਬਾਲ ਦੇ ਮੈਚ ਖੇਡਣ ਲਈ ਟੀਮਾਂ ਨੂੰ ਸੱਦੇ ਭੇਜੇ । ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਵਾਏ । ਹਾਕੀ ਵਿੱਚ ਮਹਾਰਾਜਾ ਰਣਜੀਤ ਸਿੰਘ ਟੂਰਨਾਮੈਂਟ ਅੰਮ੍ਰਿਤਸਰ , ਮੇਜਰ ਭੂਪਿੰਦਰ ਸਿੰਘ ਟੂਰਨਾਮੈਂਟ ਲੁਧਿਆਣਾ , ਲਿਬਰਲ ਟੂਰਨਾਮੈਂਟ ਨਾਭਾ । ਇਸੇ ਤਰ੍ਹਾਂ ਵਾਲੀਬਾਲ ਵਿੱਚ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਪਟਿਆਲਾ ਸ਼ੁਰੂ ਕਰਨ ਦਾ ਉੱਦਮ ਕੀਤਾ । ਕਰਵਾਉਣੇ ਸ਼ੁਰੂ ਕੀਤੇ । ਦੇਸ਼ ਦੀ ਵੰਡ ਮਗਰੋਂ 1957 ਵਿੱਚ ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਰਾਜ ਪੱਧਰੀ ਖੇਡ ਟੂਰਨਾਮੈਂਟ
4. ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਖੇਡਾਂ ( Sports in the Punjab Universities ) - ਪੰਜਾਬ ਦੀ ਸਮੁੱਚੀ ਨੌਜਵਾਨ ਪੀੜ੍ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਸਬੰਧਿਤ ਕਾਲਜਾਂ ਵਿੱਚ ਪੜ੍ਹਦੀ ਹੋਣ ਕਰਕੇ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਪੱਧਰ ' ਤੇ ਖੇਡਾਂ ਦੀ ਸ਼ੁਰੂਆਤ ਕਰਨ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੂਨੀਵਰਸਿਟੀਆਂ ਵਿੱਚ ਖੇਡ ਵਿਭਾਗਾਂ ਦੀ ਸਥਾਪਨਾ ਕੀਤੀ । ਯੂਨੀਵਰਸਿਟੀਆਂ ਅਤੇ ਸਬੰਧਿਤ ਕਾਲਜਾਂ ਨੂੰ ਲੋੜੀਂਦੇ ਖੇਡ ਮੈਦਾਨ , ਜਿਮਨੇਜ਼ੀਅਮ , ਸਵਿਮਿੰਗ ਪੂਲ ਅਤੇ ਹੋਰ ਖੇਡ ਸਹੂਲਤਾਂ ਦੇਣ ਲਈ ਮਾਲੀ ਮਦਦ ਕੀਤੀ । ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਪੰਜਾਬ , ਪੰਜਾਬੀ , ਗੁਰੂ ਨਾਨਕ ਦੇਵ ਅਤੇ ਖੇਤੀਬਾੜੀ ਯੂਨੀਵਰਸਿਟੀ ਹੁਣ ਤੱਕ ਦੇਸ਼ ਨੂੰ ਨਾਮੀ ਖਿਡਾਰੀ ਦੇ ਚੁੱਕੀਆਂ ਹਨ ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਮੱਲਾਂ ਮਾਰੀਆਂ ਹਨ । 5. ਖੇਡਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਅਦਾਰੇ ( Contribution of some other Institutions towards Sports and games ) - e asa fee ਯੋਗਦਾਨ ਪਾਉਣ ਵਾਲੇ ਅਦਾਰਿਆਂ ਵਿੱਚੋਂ ਪੰਜਾਬ ਪੁਲੀਸ , ਬੀ . ਐਸ . ਐਫ , ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ , ਜਗਤਜੀਤ ਕਾਟਨ ਤੇ ਟੈਕਸਟਾਈਲ ਮਿਲਜ਼ ਦਗਵਾੜਾ , ਪੰਜਾਬ ਰਾਜ ਬਿਜਲੀ ਬੋਰਡ , ਪੰਜਾਬ ਐਂਡ ਸਿੰਧ ਬੈਂਕ ਤੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਆਦਿ ਅਦਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ । ਇਹਨਾਂ ਅਦਾਰਿਆਂ ਨੇ ਚੰਗੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਹਨ । ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਖੇਡ ਨਿੰਗ ਦੇਣ ਲਈ ਚੰਗੇ ਕੋਚ ਰੱਖੇ ਹੋਏ ਹਨ । ਇਹ ਅਦਾਰੇ ਸਰਬ ਭਾਰਤੀ ਕ੍ਰਾਂਡ ਕੱਪ , ਨਹਿਰੂ ਹਾਕੀ ਤਿਯੋਗਤਾ , ਮੁੰਬਈ ਸਵਰਨ ਕੱਪ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਜਿੱਤਾਂ ਪ੍ਰਾਪਤ ਕਰਦੇ ਹਨ ।
6. ਸਰੀਰਕ ਸਿੱਖਿਆ ਕਾਲਜਾਂ ਅਤੇ ਯੂਨੀਵਰਸਿਟੀ ਸਰੀਰਕ ਸਿੱਖਿਆ ਵਿਭਾਗਾਂ ਦੀ ਸਥਾਪਨਾ ( Establishment of Physical Education Colleges and University Physical Education Departments- ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪੜ੍ਹਾਉਣ ਅਤੇ ਮਾਹਿਰ ਅਧਿਆਪਕਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਰੀਰਕ ਸਿੱਖਿਆ ਕਾਲਜਾਂ ਦੀ ਸਥਾਪਨਾ ਕੀਤੀ । 1958 ਵਿਚ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ , ਸ਼ਹੀਦ ਕਾਂਸ਼ੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੋ ਮਾਜਰਾ ( ਰੋਪੜ ) ਖੋਲ੍ਹੇ ਗਏ । ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ , ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰੀਰਕ ਸਿੱਖਿਆ ਵਿਭਾਗ ਖੋਲ੍ਹੇ ਗਏ । ਸਾਲ 2004 ਤੋਂ ਅਬੋਹਰ ਵਿਖੇ ਸਰੀਰਕ ਸਿੱਖਿਆ ਕਾਲਜ ਦੀ ਸਥਾਪਨਾ ਕੀਤੀ ਗਈ ਹੈ ।
ਵੱਖ - ਵੱਖ ਖੇਡਾਂ ਵਿੱਚ ਮਾਹਰ ਕੋਚ ਪੈਦਾ ਕਰਨ ਲਈ N.I.S , ਪਟਿਆਲਾ ਵਿਚ ਨਿੰਗ ਸੈਂਟਰ ਖੋਲ੍ਹਿਆ ਗਿਆ । ਇਹ ਸੰਸਥਾਵਾਂ ਅਤੇ ਦੇਸ਼ ਨੂੰ ਚੰਗੇ ਸਰੀਰਕ ਸਿੱਖਿਆ ਅਧਿਆਪਕ ਅਤੇ ਕਚ ਦੇ ਰਹੀਆਂ ਹਨ ।
ਖੇਡਾਂ ਅਤੇ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਸਰਕਾਰ ਨੇ ਹੁਣ ਸਪੋਰਟਸ ਅਕੈਡਮੀਆਂ ਬਣਾਉਣ ਦਾ ਟੀਚਾ ਬਣਾਇਆ ਹੈ ਜਿੱਥੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ।
ਪ੍ਰਸ਼ਨ 2 , 1948 ਈ : ਮਗਰੋਂ ਪੰਜਾਬ ਦੇ ਖੇਤਾਂ ਦੇ ਖੇਤਰ ਵਿਚ ਯੋਗਦਾਨ ਦਾ ਵਰਣਨ ਕਰੋ ।
Q. Describe the contribution of Punjab to the field of Sports after 1948 .
ਉੱਤਰ - ਪੰਜਾਬ ਦੇ ਇਤਿਹਾਸ ਦੀ ਆਪਣੀ ਨਿਰਾਲੀ ਹੀ ਸ਼ਾਨ ਹੈ । ਪੰਜਾਬ ਦੀ ਧਰਤੀ ਪੁਕਾਰ - ਪੁਕਾਰ ਕੇ ਕਹਿ ਰਹੀ ਹੈ ਕਿ ਇਸ ਨੇ ਇਨੇ ਮਹਾਨ ਜੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਵਿਦੇਸ਼ੀ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ । ਭਾਰਤ ਦੀਆਂ ਉੱਤਰ ਪੱਛਮੀ ਸੀਮਾਵਾਂ ਤੋਂ ਹੋਣ ਵਾਲੇ ਸਾਰੇ ਹਮਲਿਆਂ ਦਾ ਸਾਹਮਣਾ ਪੰਜਾਬ ਦੇ ਵੀਰ ਲੋਕਾਂ ਨੇ ਹੀ ਕੀਤਾ । ਪੰਜਾਬ ਦੇ ਲੋਕ ਮਿਹਨਤੀ ਕਿਸਾਨ ਵੀ ਸਿੱਧ ਹੋਏ ਹਨ।ਉਹਨਾਂ ਨੇ ਆਪਣੀ ਮਿਹਨਤ ਦੇ ਜ਼ੋਰ ' ਤੇ ਪੰਜਾਬ ਨੂੰ ਅੰਨ ਦਾ ਭੰਡਾਰ ਬਣਾ ਦਿੱਤਾ । ਇਸੇ ਤਰ੍ਹਾਂ ਜੇਕਰ ਅਸੀਂ ਭਾਰਤ ਦੀਆਂ ਖੇਡਾਂ ਦੇ ਇਤਿਹਾਸ ' ਤੇ ਨਜ਼ਰ ਸੁੱਟੀਏ ਤਾਂ ਸਾਨੂੰ ਪਤਾ ਚਲੇਗਾ ਕਿ ਪੰਜਾਬੀ ਖੇਡਾਂ ਦੇ ਖੇਤਰ ਵਿਚ ਵੀ ਕਿਸੇ ਦੂਜੇ ਪ੍ਰਾਂਤ ਦੇ ਲੋਕਾਂ ਤੋਂ ਪਿੱਛੇ ਨਹੀਂ ਹਨ । ਪੰਜਾਬ ਨੇ ਵੱਖ - ਵੱਖ ਖੇਡਾਂ ਵਿਚ ਕੁੱਝ ਅਜਿਹੇ ਚੰਗੇ ਖਿਡਾਰੀਆਂ ਨੂੰ ਜਨਮ ਦਿੱਤਾ ਜਿਹਨਾਂ ਨੇ ਨਾ ਕੇਵਲ ਪੰਜਾਬ ਦਾ ਹੀ , ਸਗੋਂ ਭਾਰਤ ਦਾ ਵੀ ਨਾਂ ਰੌਸ਼ਨ ਕਰ ਦਿੱਤਾ । ਇਹਨਾਂ ਖਿਡਾਰੀਆਂ ਵਿਚ ਉੱਡਣ ਵਾਲੇ ਸਿੱਖ ਮਿਲਖਾ ਸਿੰਘ ( Flying Sikh Milkha Singh ) , ਪ੍ਰਸਿੱਧ ਫਿਰਕੀ ਗੇਂਦਬਾਜ਼ ਬਿਸ਼ਨ ਸਿੰਘ ਬੇਦੀ , ਹਾਕੀ ਦੇ ਜਾਦੂਗਰ ਧਿਆਨ ਚੰਦ ਆਦਿ ਦੇ ਨਾਂ ਵਿਸ਼ੇਸ਼ ਰੂਪ ਵਿਚ ਵਰਣਨਯੋਗ ਹਨ । ਪੰਜਾਬ ਦੇ ਮਹਾਨ ਖਿਡਾਰੀਆਂ ਨੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਉੱਚਾ ਸਥਾਨ ਦਵਾਇਆ ਹੈ । ਇਸੇ ਲਈ ਤਾਂ ਪੰਜਾਬ ਨੂੰ ਅੰਨ ਦਾ ਭੰਡਾਰ ਜਾਂ ਖੜਗ ਭੁਜਾ ਹੀ ਨਹੀਂ , ਸਗੋਂ ਖੇਡ ਭੁਜਾ ( Sports wing ) ਵੀ ਕਿਹਾ ਜਾਂਦਾ ਹੈ ।
1948 ਈ : ਮਗਰੋਂ ਪੰਜਾਬ ਦੇ ਖਿਡਾਰੀਆਂ ਦਾ ਵੱਖ - ਵੱਖ ਖੇਡਾਂ ਵਿਚ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ :
1. ਹਾਕੀ ( Hockey - 1949 ਈ : ਵਿਚ ਭਾਰਤੀ ਟੀਮ ਨੇ ਕਾਬੁਲ ਦਾ ਦੌਰਾ ਕੀਤਾ । ਇਸ ਵਿਚ ਧਰਮ ਸਿੰਘ , ਬਲਬੀਰ ਸਿੰਘ , ਸੰਤੋਖ ਸਿੰਘ ਅਤੇ ਊਧਮ ਸਿੰਘ ਨਾਂ ਦੇ ਚਾਰ ਪੰਜਾਬੀ ਖਿਡਾਰੀ ਸਨ ।
1952 ਈ : ਵਿਚ ਹੈਲੰਸਕੀ ਵਿਚ ਆਯੋਜਿਤ ਉਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ ਚਾਰ ਖਿਡਾਰੀ ਸ਼ਾਮਿਲ ਸਨ । ਇਹਨਾਂ ਦੇ ਨਾਂ ਸਨ ਬਲਬੀਰ ਸਿੰਘ , ਧਰਮ ਸਿੰਘ , ਉੱਧਮ ਸਿੰਘ ਅਤੇ ਰਾਜਵੀਰ ਸਿੰਘ ॥
1956 ਵਿਚ ਉਲੰਪਿਕ ਖੇਡਾਂ ਵਿਚ ਜਿਸ ਭਾਰਤੀ ਹਾਕੀ ਟੀਮ ਨੇ ਭਾਗ ਲਿਆ ਉਸ ਵਿਚ ਪੰਜ ਖਿਡਾਰੀ ਸਨ । ਉਹਨਾਂ ਦੇ ਨਾਂ ਸਨ ਬਲਬੀਰ ਸਿੰਘ ( ਕਪਤਾਨ ) , ਰਘਵੀਰ ਲਾਲ , ਬਖਸ਼ੀਸ਼ ਸਿੰਘ , ਗੁਰਦੇਵ ਸਿੰਘ ਅਤੇ ਉੱਧਮ ਸਿੰਘ ॥
1959 ਵਿਚ ਭਾਰਤ ਦੀ ਹਾਕੀ ਟੀਮ ਨੇ ਯੂਰਪ ਦਾ ਦੌਰਾ ਕੀਤਾ । ਇਸ ਵਿਚ ਉੱਧਮ ਸਿੰਘ , ਚਰਨਜੀਤ ਸਿੰਘ , ਗੁਰਦੇਵ ਸਿੰਘ , ਪ੍ਰਿਥੀਪਾਲ ਸਿੰਘ ਨਾਮ ਦੇ ਚਾਰ ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਸਨ ।
1962 ਈ : ਵਿਚ ਜਕਾਰਤਾ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਗੁਰਦੇਵ ਸਿੰਘ ਸਨ । ਇਸ ਤੋਂ ਇਲਾਵਾ ਇਸ ਵਿਚ ਚਰਨਜੀਤ ਸਿੰਘ , ਗੁਰਮੀਤ ਸਿੰਘ , ਗਿਆਨ ਸਿੰਘ ਅਤੇ ਪ੍ਰਿਥੀਪਾਲ ਸਿੰਘ ਪੰਜਾਬ ਦੇ ਹੀ ਖਿਡਾਰੀ ਸਨ ।
ਮਾਰਚ 1975 ਵਿਚ ਕੁਆਲਾਂਪੁਰਪੁਰ ਵਿਚ ਤੀਜੇ ਵਿਸ਼ਵ ਕੱਪ ਹਾਕੀ ਦੇ ਮੁਕਾਬਲੇ ਵਿਚ ਜੇਤੂ ਹੋਣ ਵਾਲੀ ਭਾਰਤੀ ਟੀਮ ਵਿਚ ਕਪਤਾਨ ਅਜੀਤਪਾਲ ਸਿੰਘ ਤੋਂ ਇਲਾਵਾ ਸੁਰਜੀਤ , ਮਹਿੰਦਰ , ਅਸ਼ੋਕ , ਹਰਚਰਨ , ਵਰਿੰਦਰ ਆਦਿ ਪੰਜਾਬੀ ਖਿਡਾਰੀ ਸਨ ।
ਅੱਜ ਵੀ ਭਾਰਤ ਦੀ ਹਾਕੀ ਟੀਮ ਵਿਚ ਲਗਭਗ ਅੱਧੇ ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਹਨ ।
2. ਵਾਲੀਬਾਲ ( Volleyball - 1962 ਵਿਚ ਪੰਜਾਬ ਨੇ ਜੱਬਲਪੁਰ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ । 1963 ਵਿਚ ਅਹਿਮਦਾਬਾਦ ਵਿਚ ਵੀ ਪੰਜਾਬ ਦੀ ਹੀ ਟੀਮ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਜੇਤੂ ਰਹੀ । ਇਸੇ ਸਾਲ ਹਰਪ੍ਰੀਤ ਸਿੰਘ ਨੂੰ ਅਰਜੁਨ ਅਵਾਰਡ ( Arjuna Award ) ਦੇ ਕੇ ਸਨਮਾਨਿਆ ਗਿਆ ।
1957 ਈ ਵਿਚ ਭਾਰਤ ਦੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲਿਆ ।
1958 ਈ : ਵਿਚ ਜਿਸ ਭਾਰਤੀ ਵਾਲੀਬਾਲ ਟੀਮ ਨੇ ਤੀਜੀਆਂ ਏਸ਼ੀਆਈ ਖੇਡਾਂ ਵਿਚ ਭਾਗ ਲਿਆ , ਉਸ ਵਿਚ ਗੁਰਦੇਵ ਸਿੰਘ , ਸ੍ਰੀ ਕਿਸ਼ਨ , ਗੁਰਬਚਨ ਸਿੰਘ , ਸਰਦਾਰੀ ਲਾਲ ਅਤੇ ਕੁਲਦੀਪ ਚੋਪੜਾ ਪੰਜਾਬੀ ਖਿਡਾਰੀ ਸਨ । 1962 ਈ : ਵਿਚ ਚੌਥੀ ਏਸ਼ੀਆਈ ਖੇਡਾਂ ਜਕਾਰਤਾ ਵਿਖੇ ਹੋਈਆਂ । ਇਸ ਵਿਚ ਭਾਗ ਲੈਣ ਵਾਲੀ ਵਾਲੀਬਾਲ ਦੀ ਭਾਰਤੀ ਟੀਮ ਵਿਚ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨਾਮੀ ਪੰਜਾਬੀ ਖਿਡਾਰੀ ਸ਼ਾਮਿਲ ਸਨ ।
1967 ਈ : ਵਿਚ ਤਹਿਰਾਨ ਵਿਚ ਆਯੋਜਿਤ ਏਸ਼ੀਆਈ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਬਲਵੰਤ ਸਿੰਘ ( ਬੱਲੂ ) ਅਤੇ ਕੋਚ ਗੁਰਬਖ਼ਸ਼ ਸਿੰਘ ਪੰਜਾਬੀ ਸਨ
3. ਕੁਸ਼ਤੀਆਂ ( Wrestling- ਕੁਸ਼ਤੀਆਂ ਦੇ ਖੇਤਰ ਵਿਚ ਵੀ ਪੰਜਾਬ ਨੇ ਵਿਸ਼ੇਸ਼ ਨਾਂ ਕਮਾਇਆ ।
1959 ਵਿਚ ਜਿਹੜੀ ਭਾਰਤੀ ਟੀਮ ਲੰਕਾ ਵਿਚ ਗਈ ਸੀ , ਉਸ ਵਿਚ ਸੱਤ ਪਹਿਲਵਾਨ ਪੰਜਾਬ ਦੇ ਸਨ । ਇਸ ਟੀਮ ਦਾ ਕਪਤਾਨ ਸ਼ਾਮ ਸੁੰਦਰ ਪੰਜਾਬੀ ਸੀ ।
1960 ਵਿਚ ਕੁਸਤੀ ਨੂੰ ਉਲੰਪਿਕ ਖੇਡਾਂ ਵਿਚ ਵੀ ਸ਼ਾਮਿਲ ਕੀਤਾ ਗਿਆ ।
1962 ਵਿਚ ਜਕਾਰਤਾ ਵਿਚ ਆਯੋਜਿਤ ਏਸ਼ੀਆਈ ਖੇਡਾਂ ਵਿਚ ਪੰਜਾਬ ਦੇ ਪਹਿਲਵਾਨ ਸਾਲਵਾ ਨੂੰ ਚੁਣਿਆ ਗਿਆ । ਉਸ ਨੇ ਰੋਮਨ ਅਤੇ ਯੂਨਾਨੀ ਸਟਾਈਲ ਵਿਚ ਸੋਨੇ ਦੇ ਤਗਮੇ ਅਤੇ ਫਰੀ ਸਟਾਈਲ ਵਿਚ ਕਾਂਸੇ ਦਾ ਤਗਮਾ ਜਿੱਤਿਆ ।
4. ਕਬੱਡੀ ( Kabaddi ਕਬੱਡੀ ਵੀ ਭਾਰਤ ਦੀ ਇਕ ਹਰਮਨ ਪਿਆਰੀ ਖੇਡ ਹੈ । ਇਸ ਖੇਡ ਵਿਚ ਵੀ ਪੰਜਾਬ ਨੇ ਬਹੁਤ ਨਾਂ ਖੱਟਿਆ ਹੈ ।
ਪੰਜਾਬ ਰਾਜ ਦਾ ਪਹਿਲਾ ਕਬੱਡੀ ਟੂਰਨਾਮੈਂਟ ਜਲੰਧਰ ਵਿਖੇ ਹੋਇਆ ।
1961 ਵਿਚ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਦਾ ਪ੍ਰਬੰਧ ਅੰਮ੍ਰਿਤਸਰ ਵਿਚ ਹੋਇਆ । ਇਸ ਵਿਚ ਪੁਰਖਾਂ ਅਤੇ ਇਸਤਰੀਆਂ ਦੀਆਂ ਟੀਮਾਂ ਨੇ ਭਾਗ ਲਿਆ ।
1962 ਵਿਚ ਜੱਬਲਪੁਰ ਵਿਚ ਹੋਈ ਚੈਂਪੀਅਨਸ਼ਿਪ ਵਿਚ ਸਾਡੀਆਂ ਦੋਹਾਂ ਟੀਮਾਂ ਨੇ ਭਾਗ ਲਿਆ । ਦੂਜੇ ਪਾਸੇ ਪੰਜਾਬ ਰਾਸ਼ਟਰੀ ਸਕੂਲ ਖੇਡਾਂ ਵਿਚ ਵੀ ਚੰਗਾ ਪ੍ਰਦਰਸ਼ਨ ਰਿਹਾ ।
1972 ਵਿਚ ਪੰਜਾਬ ਨੇ ਪਹਿਲੀ ਵਾਰ ਮਦਰਾਸ ਵਿਚ ਚੈਂਪੀਅਨਸ਼ਿਪ ਜਿੱਤੀ ।
1973 ਵਿਚ ਇੰਦੌਰ ਵਿਚ ਹੋਈ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਜੇਤੂ ਰਹੀ ।
5 , ਐਥਲੈਟਿਕਸ ( Athletics- ਪੰਜਾਬ ਨੇ ਐਥਲੈਟਿਕਸ ਦੇ ਖੇਤਰ ਵਿਚ ਵੀ ਮਹੱਤਵਪੂਰਨ ਦੇਣ ਦਿਤੀ । 1948 ਈ : ਵਿਚ ਪੰਜਾਬ ਦੇ ਸੋਮਨਾਥ , ਗੁਰਨਾਮ ਸਿੰਘ ਅਤੇ ਛੋਟਾ ਸਿੰਘ ਨੇ ਉਲਿੰਪਿਕ ਖੇਡਾਂ ਵਿਚ ਭਾਗ ਲਿਆ । 1952 ਈ : ਵਿਚ ਵਿਸ਼ਵ ਉਲੰਪਿਕ ਖੇਡਾਂ ਵਿਚ ਮਹਿੰਗਾ ਸਿੰਘ , ਸਾਧੂ ਸਿੰਘ ਅਤੇ ਗੁਰਨਾਮ ਸਿੰਘ ਨਾਮੀ ਪੰਜਾਬੀ ਐਥਲੀਟਾਂ ਨੇ ਭਾਗ ਲਿਆ ।
1954 ਈ : ਵਿਚ ਅਜੀਤ ਸਿੰਘ ਨੇ ਰਾਸ਼ਟਰਮੰਡਲੀ ਖੇਡਾਂ ( Commonwealth games ) ਵਿਚ ਭਾਗ ਲਿਆ । ਇਸੇ ਸਾਲ ਮਨੀਲਾ ਵਿਚ ਏਸ਼ੀਆਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ । ਇਸ ਵਿਚ 400 ਮੀਟਰ ਦੀ ਦੌੜ ਵਿਚ ਜੁਗਿੰਦਰ ਸਿੰਘ ਨੇ ਦੂਜਾ ਸਥਾਨ , ਅਜੀਤ ਸਿੰਘ ਨੇ ਉੱਚੀ ਛਾਲ ਵਿਚ ਪਹਿਲਾ ਅਤੇ ਈਸ਼ਵਰ ਸਿੰਘ ਨੇ ਭਾਰ ਚੁੱਕਣ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ।
1956 ਵਿਚ ਮੈਲਬੋਰਨ ਵਿਚ ਆਯੋਜਿਤ ਵਿਸ਼ਵ ਓਲਿੰਪਿਕ ਖੇਡਾਂ ਵਿਚ ਜਗਦੇਵ ਸਿੰਘ ਨੇ 400 ਮੀਟਰ ਦੌੜ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ ।
1973 ਈ : ਵਿਚ ਤਹਿਰਾਨ ਵਿਚ ਆਯੋਜਿਤ ਸਤਵੀਂ ਏਸ਼ੀਆਈ ਖੇਡਾਂ ਵਿਚ ਪੰਜਾਬ ਦੇ ਲਗਾਏ । ਸ੍ਰੀ ਰਾਮ ਸਿੰਘ ਨੇ 800 ਮੀਟਰ ਦੀ ਦੌੜ ਵਿਚ ਰਿਕਾਰਡ ਤੋੜ ਕੇ ਭਾਰਤ ਦੇ ਨਾਂ ਨੂੰ ਚਾਰ ਚੰਨ ਲਗਾਏ
6 . ਕ੍ਰਿਕਟ ( Cricket ) -ਕ੍ਰਿਕਟ ਇਕ ਰਾਜਸੀ ਖੇਡ ਹੈ । ਇਸ ਵਿਚ ਰਾਜੇ - ਮਹਾਰਾਜੇ ਵੀ ਭਾਗ ਲੈਂਦੇ ਰਹੇ ਹਨ । ਪਟਿਆਲੇ ਦੇ ਮਹਾਰਾਜ ਅਧਿਰਾਜ ਭੁਪਿੰਦਰ ਸਿੰਘ ਦਾ ਨਾਂ ਕ੍ਰਿਕਟ ਦੇ ਇਤਿਹਾਸ ਵਿਚ ਅਮਰ ਹੈ ।
1920 ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਇੰਗਲੈਂਡ ਵਿਰੁੱਧ ਖੇਡਦਿਆਂ 232 ਦੌੜਾਂ ਬਣਾਈਆਂ ਸਨ ।
ਕ੍ਰਿਕਟ ਦੇ ਇਤਿਹਾਸ ਵਿਚ ਪੰਜਾਬ ਦੇ ਖਿਡਾਰੀਆਂ ਦਾ ਮਹਾਨ ਯੋਗਦਾਨ ਹੈ । ਲਾਲਾ ਅਮਰਨਾਥ , ਬਿਸ਼ਨ ਸਿੰਘ ਬੇਦੀ , ਮਹਿੰਦਰ ਅਮਰਨਾਥ , ਸੁਰਿੰਦਰ ਅਮਰਨਾਥ , ਯਸ਼ਪਾਲ ਆਦਿ ਪੰਜਾਬੀ ਖਿਡਾਰੀਆਂ ਨੇ ਭਾਰਤੀ ਟੀਮ ਵਿਚ ਸ਼ਾਮਿਲ ਹੋ ਕੇ ਮਹੱਤਵਪੂਰਨ ਭੂਮਿਕਾ ਨਿਭਾਈ ।
7. ਫੁਟਬਾਲ ( Football- ਫੁਟਬਾਲ ਦੀ ਖੇਡ ਵਿਚ ਪੰਜਾਬੀਆਂ ਨੇ ਵਿਸ਼ੇਸ਼ ਨਾਂ ਖੱਟਿਆ ਹੈ।ਪੰਜਾਬ ਦੇ ਖਿਡਾਗੇ ਜਰਨੈਲ ਸਿੰਘ , ਇੰਦਰ ਸਿੰਘ , ਮਨਜੀਤ ਸਿੰਘ ਅਤੇ ਗੁਰਇਕਬਾਲ ਸਿੰਘ ਨੇ ਆਪਣੀ ਵਧੀਆ ਖੇਡ ਨਾਲ ਸੰਸਾਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ।
ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਪੰਜਾਬ ਨੇ ਖੇਡ ਦੇ ਖੇਤਰ ਵਿਚ ਮਹਾਨ ਯੋਗਦਾਨ ਦਿੱਤਾ ਹੈ । ਖੇਡ ਜਗਤ ਪੰਜਾਬ ਦੀ ਇਸ ਸੇਵਾ ਲਈ ਸਦਾ ਇਸ ਦਾ ਰਿਣੀ ਰਹੇਗਾ ।
ਪ੍ਰਸ਼ਨ 3. ਖੇਡਾਂ ਦੇ ਵਿਕਾਸ ਵਿਚ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੇ ਯੋਗਦਾਨ ' ਤੇ ਚਾਨਣਾ ਪਾਓ ॥ Q. Throw light on the Contribution of people and government of Punjab to the development of Sports .
ਉੱਤਰ - ਪੰਜਾਬ ਦੇ ਲੋਕਾਂ ਦਾ ਯੋਗਦਾਨ ( Contribution of the people of Punjab ) 1947 ਈ : ਵਿਚ ਭਾਰਤ ਦੀ ਵੰਡ ਹੋਈ । ਇਸ ਵੰਡ ਨੇ ਪੰਜਾਬ ਵਿਚ ਖੇਡਾਂ ਦੇ ਵਿਕਾਸ ਨੂੰ ਡੂੰਘੀ ਸੱਟ ਮਾਰੀ । ਪੰਜਾਬ ਦੇ ਚੰਗੇ - ਚੰਗੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ।ਇਥੇ ਹੀ ਬੱਸ ਨਹੀਂ , ਸਗੋਂ ਖੇਡਾਂ ਦਾ ਵਧੀਆਂ ਸਾਮਾਨ ਬਣਾਉਣ ਵਾਲਾ ਸ਼ਹਿਰ ਵੀ ਪਾਕਿਸਤਾਨ ਦਾ ਅੰਗ ਬਣ ਗਿਆ । ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਇਸ ਤਰ੍ਹਾਂ ਖੇਡਾਂ ਦੀ ਦੁਰਦਸ਼ਾ ਹੋ ਗਈ । ਸੱਚ ਤਾਂ ਇਹ ਹੈ ਕਿ ਵੰਡ - ਰੂਪੀ ਤੂਫ਼ਾਨ ਨੇ ਖੇਡਾਂ ਦੇ ਢਾਂਚੇ ਨੂੰ ਤਹਿਸ - ਨਹਿਸ ਕਰ ਦਿਤਾ । ਇਸ ਤੂਫ਼ਾਨ ਦੇ ਗੁਜ਼ਰਨ ਮਗਰੋਂ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਹੋਸ਼ ਸੰਭਾਲਿਆ ਅਤੇ ਉਹਨਾਂ ਨੇ ਖੇਡਾਂ ਨੂੰ ਨਵਾਂ ਜੀਵਨ ਦੇਣ ਲਈ ਹੱਥ - ਪੈਰ ਮਾਰਨੇ ਸ਼ੁਰੂ ਕਰ ਦਿਤੇ । ਉਹਨਾਂ ਨੇ 1948 ਈ : ਵਿਚ ਸ਼ਿਮਲੇ ਵਿਚ ਇਕ ਸਭਾ ਦਾ ਆਯੋਜਨ ਕੀਤਾ।ਇਸੇ ਸਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਹੋਈ । ਸ੍ਰੀ ਜੀ . ਡੀ . ਸੋਂਧੀ ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸਨ ।
ਪੰਜਾਬ ਉਲਿੰਪਿਕ ਐਸੋਸੀਏਸ਼ਨ ਮਗਰੋਂ ਕਈ ਦੂਜੀਆਂ ਖੇਡ ਸੰਸਥਾਵਾਂ ਹੋਂਦ ਵਿਚ ਆਈਆਂ । ਇਹਨਾਂ ਵਿਚੋਂ ਪੰਜਾਬ ਹਾਕੀ ਐਸੋਸੀਏਸ਼ਨ , ਪੰਜਾਬ ਵਾਲੀਬਾਲ ਐਸੋਸੀਏਸ਼ਨ , ਪੰਜਾਬ ਫੁਟਬਾਲ ਅਸੋਸੀਏਸ਼ਨ , ਪੰਜਾਬ ਐਥਲੈਟਿਕਸ ਐਸੋਸੀਏਸ਼ਨ ਆਦਿ ਸੰਸਥਾਵਾਂ ਦੇ ਨਾਂ ਵਰਣਨ ਯੋਗ ਹਨ । ਇਹਨਾਂ ਸੰਸਥਾਵਾਂ ਨੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ । ਇਸ ਤਰ੍ਹਾਂ ਉਹਨਾਂ ਨੇ ਪੰਜਾਬ ਵਿਚ ਖੇਡਾਂ ਦਾ ਪੱਧਰ ਉੱਨਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ । ਇਹਨਾਂ ਦੇ ਜਤਨਾਂ ਸਦਕੇ ਹੀ ਭਾਰਤ ਦੀ ਹਰੇਕ ਟੀਮ ਵਿਚ ਪੰਜਾਬ ਦੇ ਖਿਡਾਰੀ ਸ਼ਾਮਿਲ ਹਨ । ਉਹ ਆਪਣੇ ਚੰਗੇ ਪ੍ਰਦਰਸ਼ਨ ਦੁਆਰਾ ਨਾ ਕੇਵਲ ਆਪਣੇ ਪ੍ਰਾਂਤ , ਸਗੋਂ ਆਪਣੇ ਦੇਸ਼ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ ।
ਪੰਜਾਬ ਸਰਕਾਰ ਦਾ ਯੋਗਦਾਨ ( Contribution of Punjab Government ) - ਪੰਜਾਬ ਦੇ ਲੋਕਾਂ ਵਾਂਗ ਪੰਜਾਬ ਸਰਕਾਰ ਨੇ ਵੀ ਖੇਡਾਂ ਦਾ ਪੱਧਰ ਉੱਨਤ ਕਰਨ ਲਈ ਵਿਸ਼ੇਸ਼ ਰੁਚੀ ਵਿਖਾਈ।ਵੰਡ ਮਗਰੋਂ ਇਸ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਯਤਨ ਕੀਤੇ।ਇਸ ਨੇ ਖੇਡਾਂ ਦੇ ਵਿਕਾਸ ਲਈ ਹੇਠ ਲਿਖੇ ਕਦਮ ਪੁੱਟੇ :
( 1 ) ਇਸ ਨੇ ਫਿਜ਼ੀਕਲ ਐਜੂਕੇਸ਼ਨ ਕਾਲਜ , ਪਟਿਆਲਾ ਦੀ ਸਥਾਪਨਾ ਕੀਤੀ ।
( 2 ) ਇਸ ਨੇ ਸਪੋਰਟਸ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ।
( 3 ) ਇਸ ਨੇ 1961 ਵਿਚ ਸਪੋਰਟਸ ਵਿਭਾਗ ਦੀ ਸਥਾਪਨਾ ਕੀਤੀ ।
( 4 ) ਇਸ ਨੇ ਲੜਕੀਆਂ ਲਈ ਸਪੋਰਟਸ ਵਿੰਗ ਕਾਇਮ ਕੀਤੇ ।
( 5 ) ਇਸ ਨੇ ਖਿਡਾਰੀਆਂ ਨੂੰ ਵਜ਼ੀਫ਼ੇ ( Stipends ) ਦਿੱਤੇ ।
( 6 ) ਇਸ ਨੇ ਪੇਂਡੂ ਖੇਤਰ ਵਿਚ ਖੇਡਾਂ ਸਬੰਧੀ ਰੁਚੀ ਉੱਨਤ ਕਰਨ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਦੀ ਸਥਾਪਨਾ ਕੀਤੀ ।
ਪ੍ਰਸ਼ਨ 4. ਹੇਠ ਲਿਖੇ ਖੇਡ ਪ੍ਰਬੰਧਕਾਂ ਨੇ ਖੇਡਾਂ ਦੇ ਖੇਤਰ ਵਿਚ ਕੀ ਯੋਗਦਾਨ ਦਿੱਤਾ : ( ਉ ) ਮਹਾਰਾਜਾ ਯਾਦਵਿੰਦਰ ਸਿੰਘ ( ਅ ) ਰਾਜਾ ਭਾਲਿੰਦਰ ਸਿੰਘ ( ਏ ) ਸ੍ਰੀ ਜੀ.ਡੀ.ਸੇਂਧੀ ( ਸ ) ਸ੍ਰੀ ਅਸ਼ਵਨੀ ਕੁਮਾਰ ( ਹ ) ਸਰਦਾਰ ਉਮਰਾਓ ਸਿੰਘ ॥
Q. What do you know about the contribution of the following sports organisers to the field of sports : ( a ) Maharaja Yadvinder Singh ( b ) Raja Bhalinder Singh ( c ) Sh . G.D. Sondhi ( d ) Sh . Ashwani Kumar ( e ) Sardar Umrao Singh .
ਉੱਤਰ- ( ੳ ) ਮਹਾਰਾਜਾ ਯਾਦਵਿੰਦਰ ਸਿੰਘ ਦਾ ਯੋਗਦਾਨ ( Contribution of Malharaja Yadvinder Singh- ਮਹਾਰਾਜਾ ਯਾਦਵਿੰਦਰ ਸਿੰਘ ਨੇ ਖੇਡਾਂ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਆਪ ਪਟਿਆਲਾ ਉਲਿੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸਨ । ਆਪ ਖੇਡਾਂ ਵਿਚ ਤੀਬਰ ਰੂਚੀ ਰਖਦੇ ਸਨ । ਖਿਡਾਰੀਆਂ ਨੂੰ ਉਤਸ਼ਾਹ ਦੇਣਾ ਆਪ ਦੇ ਜੀਵਨ ਦਾ ਪਰਮ ਟੀਚਾ ਸੀ।ਆਪ ਨੇ ਖਿਡਾਰੀਆਂ ਨੂੰ ਪੁਲਿਸ ਅਤੇ ਸੈਨਾ ਵਿਚ ਨੌਕਰੀਆਂ ਦਿੱਤੀਆਂ । ਭਾਰਤ ਵਿਚ ਸਭ ਤੋਂ ਪਹਿਲਾ ਸਟੇਡੀਅਮ ਪਟਿਆਲਾ ਵਿਖੇ ਬਣਾਉਣ ਦਾ ਸਿਹਰਾ ਆਪ ਦੇ ਸਿਰ ਹੈ । ਭਾਰਤ ਸਰਕਾਰ ਨੇ ਆਪ ਨੂੰ ਭਾਰਤੀ ਸਪੋਰਟਸ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ । ਆਪ ਨੇ ਏਸ਼ੀਅਨ ਗੇਮਜ਼ ਫ਼ੈਡਰੇਸ਼ਨ ਦੀ ਨੀਂਹ ਰੱਖੀ ਅਤੇ ਜੀਵਨ ਭਰ ਇਸ ਸੰਸਥਾ ਦੇ ਪ੍ਰਧਾਨ ਰਹੇ ।
( ਅ ) ਰਾਜਾ ਭਾਲਿੰਦਰ ਸਿੰਘ ਦਾ ਯੋਗਦਾਨ ( Contribution of Raja Bhalinder Singh- ਰਾਜਾ ਭਾਲਿੰਦਰ ਸਿੰਘ ਮਹਾਰਾਜਾ ਯਾਦਵਿੰਦਰ ਸਿੰਘ ਦੇ ਛੋਟੇ ਭਰਾ ਸਨ । ਆਪ ਇਕ ਪ੍ਰਸਿੱਧ ਖਿਡਾਰੀ ਸਨ । ਆਪ ਨੇ ਵੀ ਖੇਡਾਂ ਦੇ ਵਿਕਾਸ ਵਿਚ ਵਿਸ਼ੇਸ਼ ਰੁਚੀ ਲਈ । ਆਪ ਦੀ ਨਿਗਰਾਨੀ ਹੇਨ ਭਾਰਤੀ ਖੇਡਾਂ ਦਾ ਪੱਧਰ ਕਾਫ਼ੀ ਉੱਨਤ ਹੋਇਆ ।ਉਨ੍ਹਾਂ ਦਾ ਆਪਣਾ ਸ਼ੌਕ ਕ੍ਰਿਕਟ ਤੇ ਲਾਅਨ ਟੈਨਿਸ ਵਿਚ ਵਧੇਰੇ ਰਿਹਾ ।
ਰਾਜਾ ਭਾਲਿੰਦਰ ਸਿੰਘ ਦਾ ਜਨਮ 9 ਅਗਸਤ 1919 ਨੂੰ ਹੋਇਆ । ਉਹਨਾਂ ਦੀਆਂ ਖੇਡਾਂ ਪ੍ਰਤੀ ਸੇਵਾਵਾਂ ਬੜੀਆਂ ਵਿਸ਼ਿਸ਼ਟ ਅਤੇ ਗੌਰਵਮਈ ਹਨ । ਉਹਨਾਂ ਨੂੰ “ 1982 ਦਾ ਵਿਸ਼ਿਸ਼ਟ ਅੰਤਰ - ਰਾਸ਼ਟਰੀ ਸੇਵਾ ਐਵਾਰਡ ਪ੍ਰਾਪਤ ਹੋਇਆ ਸੀ । ਇਹ ਐਵਾਰਡ ਸੰਯੁਕਤ ਰਾਜ ਦੀ ਸਪੋਰਟਸ ਅਕੈਡਮੀ ਨੇ ਪ੍ਰਦਾਨ ਕੀਤਾ ਸੀ ।
ਰਾਜਾ ਭਾਲਿੰਦਰ ਸਿੰਘ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ । ਨੌਵੀਂ ਏਸ਼ੀਆਡ ਸਮੇਂ ਵੀ ਉਨ੍ਹਾਂ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਲਗਭਗ 30 ਸਾਲ ਉਹ ਭਾਰਤੀ ਤੇ ਅੰਤਰ - ਰਾਸ਼ਟਰੀ ਸਪੋਰਟਸ ਖੇਤਰ ਵਿਚ ਵਿਚਰਦੇ ਰਹੇ । ਸੰਸਾਰ ਦੀ ਉਲੰਪਿਕ ਕਮੇਟੀ ਵਿਚ ਉਹ ਪੱਕੇ ਰੂਪ ਵਿਚ ਭਾਰਤ ਦੇ ਪ੍ਰਤੀਨਿਧ ਰਹੇ । ਬਹੁਤ ਲੰਮਾ ਸਮਾਂ ਉਹ ਭਾਰਤੀ ਐਮੇਚਯੋਰ ਐਥਲੈਟਿਕ ਫੈਡਰੇਸ਼ਨ ਦੇ ਪ੍ਰਧਾਨ ਰਹੇ । ਸਾਲ 1960 ਤਕ ਉਹ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਉਪ - ਪ੍ਰਧਾਨ ਵੀ ਰਹੇ ।
( ੲ ) ਸ੍ਰੀ ਜੀ . ਡੀ . ਸੋਂਧੀ ਦਾ ਯੋਗਦਾਨ ( Contribution of Sh . G. D. Sondhi ਵੰਡ ਮਗਰੋਂ ਖੇਡਾਂ ਨੂੰ ਨਵਾਂ ਜੀਵਨ ਦੇਣ ਵਿਚ ਜੀ.ਡੀ.ਸੌਂਧੀ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ । ਸੱਚ ਤਾਂ ਇਹ ਹੈ ਕਿ ਖੇਡਾਂ ਦੇ ਵਿਕਾਸ ਵਿਚ ਜਿੰਨਾ ਯੋਗਦਾਨ ਆਪਨੇ ਦਿੱਤਾ , ਸ਼ਾਇਦ ਓਨਾ ਕਿਸੇ ਦੂਜੇ ਵਿਅਕਤੀ ਨੇ ਨਹੀਂ ਦਿੱਤਾ । ਭਾਰਤ ਵਿਚ ਉਲੰਪਿਕ ਸੰਸਥਾਵਾਂ ਦੀ ਸਥਾਪਨਾ ਦਾ ਸਿਹਰਾ . ਜੀ . ਡੀ . ਸੋਂਧੀ ਦੇ ਸਿਰ ਹੈ।ਆਪ ਨੇ ਪੰਜਾਬ ਅਤੇ ਭਾਰਤ ਦੀਆਂ ਉਲੰਪਿਕ ਸੰਸਥਾਵਾਂ ਦੇ ਪ੍ਰਧਾਨ ਦੀ ਪਦਵੀ ਸੰਭਾਲੀ।ਆਪ ਵਿਸ਼ਵ ਉਲੰਪਿਕ ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ । ਖੇਡਾਂ ਦੇ ਖੇਤਰ ਵਿਚ ਆਪ ਦੇ ਯੋਗਦਾਨ ਨੂੰ ਕੋਈ ਵੀ ਭਾਰਤੀ ਨਹੀਂ ਭੁਲਾ ਸਕਦਾ ।
( ਸ ) ਸ੍ਰੀ ਅਸ਼ਵਨੀ ਕੁਮਾਰ ਦਾ ਯੋਗਦਾਨ ( Contribution of Sh . Ashwani Kumar ਅਸ਼ਵਨੀ ਕੁਮਾਰ ਭਾਰਤੀ ਉਲਿੰਪਿਕ ਐਸੋਸੀਏਸ਼ਨ ਦੇ ਸਕੱਤਰ ਰਹਿ ਚੁੱਕੇ ਹਨ । ਕਾਲਜ ਜੀਵਨ ਤੋਂ ਹੀ ਆਪ ਦੀ ਹਾਕੀ ਅਤੇ ਐਥਲੈਟਿਕਸ ਵਿਚ ਵਿਸ਼ੇਸ਼ ਰੁਚੀ ਸੀ । ਵਿਸ਼ਵ ਚੈਪੀਅਨਸ਼ਿਪ ਵਿਚ ਭਾਰਤੀ ਹਾਕੀ ਟੀਮ ਦੀ ਸਫਲਤਾਂ ਆਪ ਦੇ ਯਤਨਾਂ ਦਾ ਹੀ ਸਿੱਟਾ ਸੀ।ਆਪ ਵਿਦੇਸ਼ਾਂ ਵਿਚ ਜਾਣ ਵਾਲੀ ਟੀਮ ਦੇ ਨਾਲ ਜਾਂਦੇ ਸਨ । ਆਪ ਦੀ ਟੀਮ ਨਾਲ ਮੌਜੂਦਗੀ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਦਿੰਦੀ ਸੀ ।
( ਹ ) ਸਰਦਾਰ ਉਮਰਾਓ ਸਿੰਘ ਦਾ ਯੋਗਦਾਨ ( Contribution of S. Umrao Singh ਸ : ਉਮਰਾਓ ਸਿੰਘ ਦਾ ਜਨਮ 21 ਨਵੰਬਰ 1926 ਨੂੰ ਹੋਇਆ।ਉਹ ਇਕ ਚੰਗੇ ਖਿਡਾਰੀ , ਵਧੀਆ ਖੇਡ ਪ੍ਰਬੰਧਕ , ਨੇਕ ਮਨੁੱਖ ਤੇ ਈਮਾਨਦਾਰ ਸਿਆਸਤਦਾਨ ਹਨ । ਦੇਸ਼ ਦੀਆਂ ਅਤੇ ਅੰਤਰ - ਰਾਸ਼ਟਰੀ ਪ੍ਰਮੁੱਖ ਖੇਡ ਹਸਤੀਆਂ ਵਿਚ ਅੱਜ ਉਹਨਾਂ ਦਾ ਸ਼ੁਮਾਰ ਹੈ ।
ਸਕੂਲ ਅਤੇ ਕਾਲਜ ਸਮੇਂ ਵਿਚ ਸ : ਉਮਰਾਓ ਸਿੰਘ ਹਾਕੀ ਦੇ ਚੰਗੇ ਖਿਡਾਰੀ ਸਨ । ਉਹ ਕਾਫ਼ੀ ਸਮਾਂ ਪੰਜਾਬ ਹਾਕੀ ਐਸੋਸੀਏਸ਼ਨ ਦੇ ਉਪ - ਪ੍ਰਧਾਨ ਰਹੇ । ਪੰਜਾਬ ਐਮੇਚਯੋਰ ਐਥਲੈਟਿਕ ਐਸੋਸੀਸ਼ਨ ਦੇ ਓਹੋ 1957 ਤੋਂ ਪ੍ਰਧਾਨ ਚਲੇ ਆ ਰਹੇ ਹਨ
ਪੰਜਾਬ ਵਿਚ ਉਹ ਕਾਫ਼ੀ ਸਮਾਂ ਖੇਡ ਮੰਤਰੀ ਵਜੋਂ ਕੰਮ ਕਰਦੇ ਰਹੇ ਹਨ । ਅੰਤਰ - ਰਾਸ਼ਟਰੀ ਸਿੱਖਿਆ ਵਿਭਾਗ ਵੱਲੋਂ ਜਲੰਧਰ ਵਿਖੇ ਸਟੇਟ ਸਕੂਲ ਆਫ ਸਪੋਰਟਸ ਅਤੇ ਸਟੇਟ ਕਾਲਜ ਆਫ 82 ਪੱਧਰ ' ਤੇ ਵੀ ਉਨ੍ਹਾਂ ਦਾ ਬੜਾ ਆਦਰ ਤੇ ਸਤਿਕਾਰ ਹੈ । ਕਈ ਅੰਤਰ - ਰਾਸ਼ਟਰੀ ਖੇਡ ਸਭਾਵਾਂ ਵਿਚ ਉਹ ਭਾਰਤ ਦੀ ਪ੍ਰਤੀਨਿਧਤਾ ਕਰ ਚੁਕੇ ਹਨ । ਨੌਵੀਂ ਏਸ਼ਿਆਈ ਖੇਡਾਂ 1982 ਵਿਚ ਹੋਈਆਂ ।
ਨੌਵੀਂ ਏਸ਼ੀਆਈ ਖੇਡਾਂ ਨੂੰ ਸਫ਼ਲ ਬਣਾਉਣ ਕਰਕੇ 26 ਜਨਵਰੀ 1983 ਨੂੰ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਦੀ ਉਪਾਧੀ ਨਾਲ ਸਨਮਾਣਿਆ
ਸ : ਉਮਰਾਓ ਸਿੰਘ ਜਲੰਧਰ ਸ਼ਹਿਰ ਦੇ ਨੇੜੇ ਵਡਾਲਾ ਪਿੰਡ ਦੇ ਵਸਨੀਕ ਹਨ । ਸਰਦਾਰ ਉਮਰਾਓ ਸਿੰਘ ਬਚਪਨ ਤੋਂ ਹੀ ਹਾਕੀ ਖੇਡਣ ਵਿਚ ਰੁਚੀ ਰੱਖਦੇ ਸਨ । 1946 47 ਵਿਚ ਆਪ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਮੈਂਬਰ ਸਨ । 1958 ਵਿਚ ਆਪ ਬਾਪ ਨੂੰ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਦੀ ਪਦਵੀ ਸੰਭਾਲੀ ਗਈ । 1973 ਵਿਚ ਆਪ ਨੂੰ ਵਿਸ਼ਵ ਐਥਲੈਟਿਕ ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ।ਆਪ ਐਮੇਚਯੋਰ ਏਸ਼ੀਅਨ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ । ਆਪ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਉੱਚਾ ਸਥਾਨ ਦਿਵਾਉਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਆਪ ਨੇ ਪੰਜਾਬ ਸਰਕਾਰ ਦੁਆਰਾ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਖੇਡਾਂ ਨੂੰ ਲਾਜ਼ਮੀ ਵਿਸ਼ਾ ਬਣਵਾਇਆ ਅਤੇ ਗਿਆਰਵੀਂ , ਬਾਰਵੀਂ ਅਤੇ ਕਾਲਜ ਕਲਾਸਾਂ ਲਈ ਚੋਣਵਾਂ ਵਿਸ਼ਾ ਬਣਵਾਇਆ । ਖੇਡਾਂ ਦੇ ਖੇਤਰ ਵਿਚ ਆਪ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ।
ਪ੍ਰਸ਼ਨ 5. ਸਿੱਖਿਆ ਵਿਭਾਗ ਨੇ ਖੇਡਾਂ ਦੀ ਪ੍ਰਗਤੀ ਲਈ ਕੀ ਯੋਗਦਾਨ ਪਾਇਆ ਹੈ ? ( ਅਭਿਆਸ ਦਾ ਪ੍ਰਸ਼ਨ 2 ) What is the contribution made by Punjab Education department to the progress of games and sports ?
ਉੱਤਰ - ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਖੇਡਾਂ ਦੇ ਵਿਕਾਸ ਲਈ ਡੀ . ਪੀ . ਆਈ ( ਸਕੂਲਜ਼ ) ਅਤੇ ਡੀ . ਪੀ . ਆਈ ( ਕਾਲਜਾਂ ) ਦੀ ਨਿਗਰਾਨੀ ਹੇਠ ਇੱਕ ਖਾਸ ਵਿਭਾਗ ਦੀ ਸਥਾਪਨਾ ਕੀਤੀ ਜੋ ਸਕੂਲਾਂ ਅਤੇ ਕਾਲਜਾਂ ਵਿੱਚ ਖੇਡਾਂ ਦੇ ਵਿਕਾਸ ਲਈ ਉਚਚੇ ਉਪਰਾਲੇ ਕਰਦਾ ਹੈ । ਡੀ . ਪੀ . ਆਈ ਦੀ ਮਦਦ ਲਈ ਡਾਇਰੈਕਟਰ ਸਪੋਰਟਸ ਕੰਮ ਕਰਦਾ ਹੈ । ਇਸੇ ਲੜੀ ਵਿੱਚ ਸਰਕਲ ਪੱਧਰ ' ਤੇ ਸਹਾਇਕ ਮੰਡਲ ਸਿੱਖਿਆ ਅਫ਼ਸਰ ਅਤੇ ਜ਼ਿਲਾ ਪੱਧਰ ' ਤੇ ਸਹਾਇਕ ਸਿੱਖਿਆ ਅਫ਼ਸਰ ( ਸਰੀਰਕ ਸਿੱਖਿਆ ) ਖੇਡਾਂ ਦੀ ਨਿਗਰਾਨੀ ਕਰਦੇ ਹਨ
1.)ਸਟੇਟ ਸਕੂਲ ਸਟੇਟ ਕਾਲਜ ਆਫ਼ ਸਪੋਰਟਸ ਜਲੰਧਰ -1961 ਵਿੱਚ ਪੰਜਾਬ ( 2 ) ਸਟੇਟ ਸਕੂਲ ਸਪੋਰਟਸ ਦੀ ਸਥਾਪਨਾ ਕੀਤੀ ਗਈ । ਇਹਨਾਂ ਵਿੱਚ ਵੱਖ - ਵੱਖ ਖੇਡਾਂ ਨਾਲ ਸਬੰਧਿਤ ਸਪਰਟ ਵਿਗ ਖੋਲੇ ਗਏ । ਇਹਨਾਂ ਸੰਸਥਾਵਾਂ ਵਿੱਚ ਖਿਡਾਰੀ ਚੰਗੇ ਕਰਾਂ ਤੋਂ ਖੇਡ ਸਿਖਲਾਈ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕਦੇ ਹਨ । ਖਿਡਾਰੀਆਂ ਦੀ ਵਿਦਿਆ , ਖੁਰਾਕ ਅਤੇ ਰਹਿਣ ਦਾ ਪ੍ਰਬੰਧ ਸਿੱਖਿਆ ਵਿਭਾਗ ਵੱਲੋਂ ਕੀਤਾ ਜਾਂਦਾ ਹੈ ।
2. ਸਪੋਰਟਸ ਵਿੰਗ - ਸਿੱਖਿਆ ਵਿਭਾਗ ਵੱਲੋਂ ਵੱਖ - ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ਤੇ ਸਪੋਰਟਸ ਵਿੰਗ ਸਥਾਪਤ ਕੀਤੇ ਗਏ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ , ਜਲੰਧਰ , ਅਤੇ ਸਰਕਾਰੀ ਕੰਨਿਆ ਸਕੂਲ ਤਰਨ - ਤਾਰਨ ( ਅੰਮ੍ਰਿਤਸਰ ) , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ( ਜਲੰਧਰ ) ਅਤੇ ਗੁਰਦਾਸਪੁਰ ਵਿਖੇ ਸਪੋਰਟਸ ਵਿੰਗ ਸਥਾਪਤ ਕੀਤੇ ਗਏ । ਇੱਥੇ ਉੱਘੇ ਖਿਡਾਰੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ । ਇੱਥੇ ਇਹਨਾਂ ਦੇ ਖਾਣ ਪੀਣ , ਰਹਿਣ ਅਤੇ ਫੀਸ ਦਾ ਬੰਧ ਪੰਜਾਬ ਦਾ ਸਿੱਖਿਆ ਵਿਭਾਗ ਕਰਦਾ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਅਤੇ ਸਰਕਾਰੀ ਹਾਈ ਸਕੂਲ ਤਰਨ ਤਾਰਨ ਵਿੱਚ ਲੜਕੀਆਂ ਨੂੰ ਹੀ ਦਾਖ਼ਲਾ ਦਿੱਤਾ ਜਾਂਦਾ ਹੈ ।
3. ਜ਼ਿਲ੍ਹਾ ਅਤੇ ਜ਼ੋਨ ਪੱਧਰ ' ਤੇ ਖੇਡ ਪ੍ਰਬੰਧ - ਜ਼ਿਲ੍ਹਾ ਪੱਧਰ ਤੇ ਖੇਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਉੱਤੇ ਪਾਈ ਗਈ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ , ਸਹਾਇਕ ਸਿੱਖਿਆ ਅਫ਼ਸਰ ( ਸਰੀਰਕ ਸਿੱਖਿਆ ) ਦੀ ਮਦਦ ਨਾਲ ਜ਼ਿਲ੍ਹੇ ਵਿੱਚ ਸਾਰੇ ਖੇਡ ਪ੍ਰਬੰਧ ਕਰਦਾ ਹੈ । ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ਤੇ ਟੂਰਨਾਮੈਂਟ ਆਯੋਜਿਤ ਕਰਨ ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਗਠਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ । ਜ਼ਿਲ੍ਹਾ ਟੂਰਨਾਮੈਂਟ ਕਰਵਾਉਣ ਲਈ ਜ਼ਿਲ੍ਹੇ ਦੇ ਸਕੂਲਾਂ ਨੂੰ ਵੱਖ - ਵੱਖ ਜ਼ੋਨਾਂ ਵਿੱਚ ਵੰਡ ਲਿਆ ਜਾਂਦਾ ਹੈ । ਜ਼ੋਨਾਂ ਵਿੱਚ ਜ਼ੋਨ ਸਕੱਤਰਾਂ ਦੀ ਦੇਖ - ਰੇਖ ਵਿਚ ਖੇਡਾਂ ਕਰਵਾਈਆਂ ਜਾਂਦੀਆਂ ਹਨ । ਜ਼ੋਨ ਜੇਤੂ ਟੀਮਾਂ ਜ਼ਿਲ੍ਹੇ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਂਦੀਆਂ ਹਨ ।
4 . ਖੇਡ ਮੁਕਾਬਲਿਆਂ ਲਈ ਵੱਖ - ਵੱਖ ਉਮਰ ਗੁੱਟ - ਸਿੱਖਿਆ ਵਿਭਾਗ ਵੱਲੋਂ ਛੋਟੀ ਉਮਰ ਦੇ ਖਿਡਾਰੀਆਂ ਤੋਂ ਲੈ ਕੇ ਵੱਡੀ ਉਮਰ ਦੇ ਖਿਡਾਰੀਆਂ ਲਈ ਵੱਖ - ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂਕਿ ਹਰ ਪੱਧਰ ਤੇ ਖਿਡਾਰੀਆਂ ਦੇ ਖੇਡ ਗੁਣਾਂ ਨੂੰ ਪਰਖਿਆ ਜਾ ਸਕੇ । ਸਕੂਲਾਂ ਵਿੱਚ 14 ਸਾਲ , 17 ਸਾਲ ਅਤੇ 19 ਸਾਲ ਦੇ ਮੁੰਡੇ ਕੁੜੀਆਂ ਵਿੱਚ ਹਰ ਖੇਡ ਦੇ ਮੁਕਾਬਲੇ ਕਰਵਾਏ ਜਾਂਦੇ ਹਨ ।
5 . ਸਰੀਰਕ ਸਿੱਖਿਆ ਦਾ ਵਿਸ਼ਾ - ਸਰੀਰਕ ਸਿੱਖਿਆ ਦੇ ਗਿਆਨ ਲਈ ਸਿੱਖਿਆ ਵਿਭਾਗ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਛੇਵੀਂ ਤੋਂ ਦਸਵੀਂ ਤੱਕ ਲਾਜ਼ਮੀ ਵਿਸ਼ਾ ਬਣਾ ਦਿੱਤਾ ਗਿਆ ਹੈ । ਗਿਆਰਵੀਂ ਤੋਂ ਬਾਅਦ ਇਹ ਵਿਸ਼ਾ ਚੋਣਵੇਂ ਵਿਸ਼ੇ ਦੇ ਤੌਰ ' ਤੇ ਪੜ੍ਹਾਇਆ ਜਾਂਦਾ ਹੈ
6. ਖਿਡਾਰੀਆਂ ਲਈ ਸੀਟਾਂ ਦਾ ਰਾਖਵਾਂ ਕਰਨ -ਰਾਜ ਦੇ ਵੱਖ - ਵੱਖ ਕਾਲਜਾਂ ਦੇ ਮੈਡੀਕਲ ਇੰਜੀਨੀਅਰਿੰਗ , ਕੰਪਿਊਟਰ , ਮਕੈਨੀਕਲ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਵਿੱਚ ਚੰਗੇ ਖਿਡਾਰੀਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਇਹਨਾਂ ਸਹੂਲਤਾਂ ਕਰਕੇ ਖਿਡਾਰੀ ਵਿੱਚ ਉੱਚ ਪੱਧਰੀ ਖੇਡ ਯੋਗਤਾ ਹਾਸਲ ਕਰਨ ਦੀ ਰੁਚੀ ਵਧੀ ਹੈ ।
7. ਸਿਖਲਾਈ ਕੈਂਪਾਂ ਦੀ ਵਿਵਸਥਾ - ਸਿੱਖਿਆ ਵਿਭਾਗ ਵੱਲੋਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਭਰਦੇ ਖਿਡਾਰੀਆਂ ਨੂੰ ਉੱਚ ਪੱਧਰੀ ਖੇਡ ਸਿਖਲਾਈ ਕੈਂਪਾਂ ਲਈ ਇਕੱਠਿਆਂ ਕੀਤਾ ਜਾਂਦਾ ਹੈ । ਕੈਂਪਾਂ ਵਿੱਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ । ਇਹਨਾਂ ਕੈਂਪਾਂ ਵਿੱਚ ਮਾਹਿਰ ਕੋਚ ਖਿਡਾਰੀਆਂ ਨੂੰ ਖੇਡ ਸਿਖਲਾਈ ਦਿੰਦੇ ਹਨ ।
ਪ੍ਰਸ਼ਨ 6. ਪੰਜਾਬ ਦੇ ਖੇਡ ਵਿਕਾਸ ਵਿੱਚ ਪੰਜਾਬ ਸਪੋਰਟਸ ਵਿਭਾਗ ਦੀ ਖਾਸ ਥਾਂ ਹੈ । ਕੀ ਤੁਸੀਂ ਇਸ ਨਾਲ ਸਹਿਮਤ ਹੋ ? ਪੰਜਾਬ ਸਪੋਰਟਸ ਵਿਭਾਗ ਦੀ ਦੇਣ ' ਤੇ ਰੌਸ਼ਨੀ ਪਾਓ । ( ਅਭਿਆਸ ਦਾ ਪ੍ਰਸ਼ਨ - 3 )
Q;-" Punjab Sports Department has a specific place in the development of Sports in punjab . " Do you agree ? Throw light on the contribution of punjabi sports Department .
ਉੱਤਰ - ਪੰਜਾਬ ਦੀ ਵੰਡ ਪਿੱਛੋਂ ਭਾਰਤੀ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ ਤੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ 1961 ਵਿੱਚ ਇਕ ਵਿਭਾਗ ਖੋਲਿਆ ਜੋ ਪੰਜਾਬ ਖੇਡ ਵਿਭਾਗ ਦੇ ਨਾਂ ਨਾਲ ਹੋਂਦ ਵਿਚ ਆਇਆ । ਇਸ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਵਿੱਚ ਖੇਡਾਂ ਦੇ ਵਿਕਾਸ ਲਈ ਉਚੇਚੇ ਉਪਰਾਲੇ ਕੀਤੇ।ਇਹ ਵਿਭਾਗ ਡੀ.ਪੀ.ਆਈ ( ਸਕੂਲਜ਼ ) ਅਤੇ ਡੀ.ਪੀ.ਆਈ ( ਕਾਲਜ ) ਦੀ ਅਗਵਾਈ ਹੇਠ ਕੰਮ ਕਰਦਾ ਹੈ ।
ਜ਼ਿਲ੍ਹਾ ਪੱਧਰ ' ਤੇ ਜ਼ਿਲ੍ਹਾ ਸਪੋਰਟਸ ਵਿਭਾਗ - ਪੰਜਾਬ ਸਪੋਰਟਸ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਖੇਡਾਂ ਦੇ ਵਿਕਾਸ ਲਈ ਜ਼ਿਲ੍ਹਾ ਸਪਰੋਟਸ ਵਿਭਾਗ ਖੋਲ੍ਹੇ ਗਏ ਹਨ । ਹਰ ਜ਼ਿਲ੍ਹੇ ਦੇ ਸਪੋਰਟਸ ਹਰ ਵਿਭਾਗ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਜਿਲ੍ਹਾ ਸਪੋਰਟਸ ਅਫ਼ਸਰ ਨੂੰ ਦਿੱਤੀ ਗਈ ਹੈ । ਜ਼ਿਲ੍ਹਿਆਂ ਵਿੱਚ ਇਹ ਵਿਭਾਗ ਉੱਚ ਪੱਧਰੀ ਖੇਡ ਮੈਦਾਨ , ਜਿਮਨੇਜ਼ੀਅਮ , ਸਵਿਮਿੰਗ ਪੂਲਾਂ ਅਤੇ ਖੇਡ ਸਾਮਾਨ ਦਾ ਪ੍ਰਬੰਧ ਕਰਦਾ ਹੈ । ਸਕੂਲਾਂ ਅਤੇ ਕਾਲਜਾਂ ਦੇ ਖਿਡਾਰੀਆਂ ਨੂੰ ਉੱਚ ਪੱਧਰੀ ਖੇਡ ਸਿਖਲਾਈ ਦੇਣ ਲਈ ਮਾਹਿਰ ਕੋਚਾਂ ਦੀਆਂ ਸੇਵਾਵਾਂ ਦਾ ਪ੍ਰਬੰਧ ਕਰਦਾ ਹੈ । ਖੇਡ ਸੈਂਟਰਾਂ ਦਾ ਨਿਰਮਾਣ ਕਰਦਾ ਹੈ । ਸਕੂਲਾਂ ਅਤੇ ਕਾਲਜਾਂ ਨੂੰ ਸਮੇਂ - ਸਮੇਂ ਤੇ ਖੇਡ ਸਮਾਨ ਸਪਲਾਈ ਕਰਦਾ ਹੈ । ਇਹ ਵਿਭਾਗ ਜ਼ਿਲ੍ਹਾ ਪੱਧਰ ' ਤੇ ਟੂਰਨਾਮੈਂਟ ਦਾ ਪ੍ਰਬੰਧ ਕਰਦਾ ਹੈ । ਸਟੇਟ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵੱਖ - ਵੱਖ ਟੀਮਾਂ ਦੇ ਚੋਣ ਇਲ ਕਰਵਾਉਣ ਵਿੱਚ ਮਦਦ ਕਰਦਾ ਹੈ ।
ਤਹਿਸੀਲ ਪੱਧਰ ' ਤੇ ਖੇਡ ਸਬ ਸੈਂਟਰਾਂ ਦੀ ਵਿਵਸਥਾ ਕਰਨਾ - ਇਸ ਵਿਭਾਗ ਵੱਲੋਂ ਨਿਰਲੇ ਪੱਧਰ ਤੋਂ ਖੇਡਾਂ ਦੇ ਵਿਸਥਾਰ ਲਈ ਤਹਿਸੀਲ ਪੱਧਰ ਤੇ ਖੇਡ ਸੈਂਟਰਾਂ ਦੀ ਵਿਵਸਥਾ ਕਰਦਾ ਹੈ ।ਇਹਨਾਂ ਸੈਂਟਰਾਂ ਵਿੱਚ ਖਿਡਾਰਿਆਂ ਨੂੰ ਵੱਖ - ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ । ਇਹਨਾਂ ਸੈਂਟਰਾਂ ਵਿਚ ਖੇਡ ਪ੍ਰਬੰਧ ਦੀ ਜ਼ਿੰਮੇਵਾਰੀ ਨਿਯੁਕਤ ਕੀਤੇ ਗਏ ਕੋਚਾਂ ਸਿਰ ਪਾਈ ਗਈ ਹੈ । ਵਿਭਾਗ ਵੱਲੋਂ ਇਹਨਾਂ ਕੇਂਦਰਾਂ ਦੇ ਮੈਦਾਨਾਂ ਨੂੰ ਸਵਾਰਿਆ ਗਿਆ ਹੈ । ਇਹਨਾਂ ਖੇਡ ਮੈਦਾਨਾਂ ਅਤੇ ਸੈਂਟਰਾਂ ਵਿੱਚ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ।
ਪ੍ਰਦਰਸ਼ਨੀਆਂ ਅਤੇ ਵਜ਼ੀਫ਼ੇ - ਇਸ ਵਿਭਾਗ ਵੱਲੋਂ ਹਰ ਸਾਲ ਰਾਜ ਪੱਧਰ ' ਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਵਿਮੈਨ ਸਪੋਰਟਸ ਫੈਸਟੀਵਲ ਅਤੇ ਮੈਨ ਸਪੋਰਟਸ ਫੈਸਟੀਵਲ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ । ਪੰਜਾਬ ਸਪੋਰਟਸ ਵਿਭਾਗ ਵੱਲੋਂ ਚੰਗੇ ਖਿਡਾਰੀਆਂ ਨੂੰ ਪ੍ਰਣਾ ਦੇਣ ਵਾਸਤੇ ਖੇਡ ਪ੍ਰਦਰਸ਼ਣੀਆਂ ਕਰਵਾਈਆਂ ਜਾਂਦੀਆਂ ਹਨ । ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਇਹਨਾਂ ਮੌਕਿਆਂ ' ਤੇ ਵਜ਼ੀਫ਼ੇ ਅਤੇ ਸਨਮਾਨ ਪੱਤਰ ਦਿੱਤੇ ਜਾਂਦੇ ਹਨ ।ਹਾਕੀ ਦੀ ਪ੍ਰਤੀ ਲਈ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ । ਇਹ ਵਿਭਾਗ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੇ ਖੇਡ ਸਰਟੀਫਿਕੇਟਾਂ ਦਾ ਨਰੀਖਣ ਕਰ ਕੇ ਸਰਟੀਫਿਕੇਟ ਦੀ ਗਰੇਡਿੰਗ ਕਰਦਾ ਹੈ । ਵਿਭਾਗ ਦੀ ਗਰੇਡਿੰਗ ਅਨੁਸਾਰ ਸਰਟੀਫਿਕੇਟ ਦਾ ਪੱਧਰ ਨਿਸ਼ਚਿਤ ਕੀਤਾ ਜਾਂਦਾ ਹੈ ।
ਪ੍ਰਸ਼ਨ 7. ਹੇਠ ਲਿਖਿਆਂ ਦੀ ਖੇਡ ਪ੍ਰਤੀ ਵਿਚ ਦੇਣ ' ਤੇ ਨੋਟ ਲਿਖੋ : ( ਉ ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ । ( ਅ ) ਪੰਜਾਬ ਸਟੇਟ ਸਪੋਰਟਸ ਕੌਂਸਲ ॥ ( ) ਪੰਚਾਇਤੀ ਰਾਜ ਖੇਡ ਪਰਿਸ਼ਦ । ( ਸ ) ਪੰਜਾਬ ਸਕੂਲ ਸਿੱਖਿਆ ਬੋਰਡ ( ਅਭਿਆਸ ਦਾ ਪ੍ਰਸ਼ਨ 4 )
Q. Write notes on the contribution of the following towards the progress of Sports : ( a ) Universities in the State of Punjab . ( b ) Punjab State Sports Council . ( c ) Panchayati Rajya Sports Parishad . ( d ) Punjab School Education Board .
ਉੱਤਰ- ( ਉ ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ( Universities in the state of Punjab ਜਦੋਂ ਭਾਰਤ ਦੀ ਵੰਡ ਹੋਈ ਅਤੇ ਇਸ ਵਿਚੋਂ ਇਕ ਵੱਖਰਾ ਦੇਸ਼ ਪਾਕਿਸਤਾਨ ਬਣਿਆ ਤਾਂ ਉਸ ਸਮੇਂ ਪੰਜਾਬ ਵਿਚ ਸਿਰਫ਼ ਇੱਕ ਹੀ ਯੂਨੀਵਰਸਿਟੀ ਸੀ । ਇਹ ਸੀ ਪੰਜਾਬ ਯੂਨੀਵਰਸਿਟੀ , ਲਾਹੌਰ । ਵੰਡ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪਹਿਲਾਂ ਸੋਲਨ ( ਹਿਮਾਚਲ ਪ੍ਰਦੇਸ਼ ) ਅਤੇ ਇਸ ਤੋਂ ਬਾਅਦ ਚੰਡੀਗੜ੍ਹ ਆ ਕੇ ਸਥਾਪਿਤ ਹੋਈ । ਵੰਡ ਤੋਂ ਬਾਅਦ ਪੰਜਾਬ ਵਿਚ ਤਿੰਨ ਹੋਰ ਯੂਨੀਵਰਸਿਟੀਆਂ ਹੋਂਦ ਵਿਚ ਆਈਆਂ । ਇਸ h ਆਂ ਪੰਜਾਬ ਵਿਚ ਕੁਲ ਛੇ ਯੂਨੀਵਰਸਿਟੀਆਂ ਹਨ :-
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ,
ਗੁਰੂ ਨਾਨਕ ਦੇਵ ਯੂਨੀਵਰਸਿਟੀ ( ਅੰਮ੍ਰਿਤਸਰ ,
ਪੰਜਾਬੀ ਯੂਨੀਵਰਸਿਟੀ ( ਪਟਿਆਲਾ )
ਪੰਜਾਬ ਖੇਤੀਬਾੜੀ ਯੂਨੀਵਰਸਿਟੀ ( ਲੁਧਿਆਣਾ ) ,
ਪੰਜਾਬ ਟੈਕਨੀਕਲ ਯੂਨੀਵਰਸਿਟੀ , ਜਲੰਧਰ ,
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ।
ਪੰਜਾਬ ਖੇਤਾਬੀੜੀ ਯੂਨੀਵਰਸਿਟੀ ਤੋਂ ਇਲਾਵਾ ਬਾਕੀ ਦੀਆਂ ਤਿੰਨ ਯੂਨੀਵਰਸਿਟੀਆਂ ਨਾਲ ਪੰਜਾਬ ਦੇ ਵੱਖ - ਵੱਖ ਕਾਲਜ ਸਬੰਧਿਤ ਹਨ ਪਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸੰਬੰਧ ਸਿਰਫ਼ ਖੇਤੀਬਾੜੀ ਕਾਲਜਾਂ ਦੇ ਨਾਲ ਹੀ ਹੈ ।
ਹਰ ਯੂਨੀਵਰਸਿਟੀ ਵਿਚ ਇਕ ਸਪੋਰਟਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜੋ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਖੇਡਾਂ ਦੇ ਪ੍ਰੋਗਰਾਮ ਤਿਆਰ ਕਰਦਾ ਹੈ ਅਤੇ ਉਹਨਾਂ ਵਿਚ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਨ੍ਹਾਂ ਅੰਤਰ ਕਾਲਜ ਮੁਕਾਬਲਿਆਂ ਤੋਂ ਬਾਅਦ ਆਪੋ - ਆਪਣੀਆਂ ਯੂਨੀਵਰਸਿਟੀਆਂ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਉੱਚ ਪੱਧਰ ਦੀ ਸਿਖਲਾਈ ਦੇ ਕੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਲਈ ਭੇਜਿਆ ਜਾਂਦਾ ਹੈ ।
ਪੰਜਾਬ ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਖੇਡਾਂ ਦੇ ਵਿਕਾਸ ਲਈ ਖੇਡ ਦੇ ਮੈਦਾਨ , ਸਟੇਡੀਅਮ , ਅਖਾੜੇ ਅਤੇ ਤੈਰਨ ਦੇ ਤਲਾਅ ਬਣਾਏ ਗਏ ਹਨ । ਪੰਜਾਬ ਯੂਨੀਵਰਸਿਟੀ ( ਚੰਡੀਗੜ੍ਹ ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ( ਅੰਮ੍ਰਿਤਸਰ ) ਵਿਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਸਿਖਲਾਈ ਲਈ ਵਿਸ਼ੇਸ਼ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ( ਲੁਧਿਆਣਾ ) ਤੋਂ ਇਲਾਵਾ ਹੋਰ ਸਭਨਾਂ ਯੂਨੀਵਰਸਿਟੀਆਂ ਵਿਚ ਸਰੀਰਕ ਸਿੱਖਿਆ ਦਾ ਵਿਸ਼ਾ ਦੂਸਰੇ ਵਿਸ਼ਿਆਂ ਦੀ ਤਰ੍ਹਾਂ ਹੀ ਪੜ੍ਹਾਇਆ ਜਾਂਦਾ ਹੈ । ਬਾਕੀ ਦੇ ਵਿਸ਼ਿਆਂ ਵਾਂਗ ਇਸ ਵਿਸ਼ੇ ਦੀ ਵੀ ਲਿਖਤ ਅਤੇ ਪ੍ਰੈਕਟੀਕਲ ਪ੍ਰੀਖਿਆ ਲਈ ਜਾਂਦੀ ਹੈ ।
ਹਰ ਯੂਨੀਵਰਸਿਟੀ ਵਿਚ ਉੱਚ ਪੱਧਰ ਦੇ ਖਿਡਾਰੀਆਂ ਲਈ ਦਾਖ਼ਲੇ ਵਾਸਤੇ ਕੁਝ ਸੀਟਾਂ ਰਾਖਵੀਆਂ ਹਨ । ਇਸ ਪ੍ਰਕਾਰ ਖਿਡਾਰੀਆਂ ਨੂੰ ਚੰਗੇ ਸਾਇੰਸਦਾਨ , ਇੰਜੀਨੀਅਰ ਅਤੇ ਡਾਕਟਰ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ । ਹਰ ਯੂਨੀਵਰਸਿਟੀ ਨੇ ਖੇਡਾਂ ਦਾ ਵਿਕਾਸ ਕਰਨ ਲਈ ਵੱਖਰੇ ਪ੍ਰਬੰਧਕੀ ਵਿਭਾਗ ਸਥਾਪਿਤ ਕੀਤੇ ਹਨ । ਇਸ ਵਿਭਾਗ ਵਲੋਂ ਖੇਡਾਂ ਦੇ ਸਾਮਾਨ , ਖੇਡ ਮੈਦਾਨ ਅਤੇ ਖੇਡ ਮੁਕਾਬਲਿਆਂ ਲਈ । ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ ।
ਵੱਖ - ਵੱਖ ਯੂਨੀਵਰਸਿਟੀਆਂ ਆਪਣੇ ਨਾਲ ਸਬੰਧਤ ਕਾਲਜਾਂ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਨਿਯੁਕਤੀ ਕਰਨ ਵਿਚ ਸਹਾਇਤਾ ਕਰਦੀਆਂ ਹਨ ।
ਇਸ ਤਰ੍ਹਾਂ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਵੱਖ - ਵੱਖ ਖੇਡਾਂ ਦੇ ਖੇਤਰਾਂ ਵਿਚ ਚੰਗੇ ਖਿਡਾਰੀ ਪੈਦਾ ਕਰ ਰਹੀਆਂ ਹਨ ।
(ਅ )ਸਟੇਟ ਸਪੋਰਟਸ ਕੌਂਸਲ ਦੀ ਸਥਾਪਨਾ 1971 ਈ : ਵਿਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ । ਕੌਂਸਲ ਦਾ ਮੁੱਖ ਉਦੇਸ਼ ਪੰਜਾਬ ਵਿਚ ਖੇਡਾਂ , ਖੇਡਾਂ ਦੇ ਸਾਮਾਨ ਅਤੇ ਖੇਡ ਮੈਦਾਨਾਂ ਦੀ ਪ੍ਰਗਤੀ ਕਰਨਾ ਹੈ । ਪੰਜਾਬ ਰਾਜ ਦੇ ਨੌਜਵਾਨਾਂ ਅਤੇ ਯੁਵਤੀਆਂ ਵਿਚ ਖੇਡ ਦੀ ਭਾਵਨਾ ਪੈਦਾ ਕਰਨੀ ਅਤੇ ਇਸ ਭਾਵਨਾ ਦੀ ਪੂਰਤੀ ਲਈ ਰਾਜ ਵਿਚ ਸਟੇਡੀਅਮ , ਤਰਨ ਦਾ ਤਲਾਅ , ਅਖਾੜੇ ਅਤੇ ਚੰਗਾ ਖੇਡ 87 ਸਾਮਾਨ ਬਣਾਉਣ ਦੀ ਜ਼ਿੰਮੇਦਾਰੀ ਇਸ ਕੌਂਸਲ ਦੀ ਹੈ । ਉੱਪਰ ਦੱਸੇ ਗਏ ਕੰਮਾਂ ਲਈ ਪੰਜਾਬ ਸਰਕਾਰ ਮਾਇਕ ਸਹਾਇਤਾ ਦਿੰਦੀ ਹੈ । ਇਸ ਤੋਂ ਇਲਾਵਾ ਕੇਂਦਰੀ ਸਰਕਾਰ ਵੀ ਇਸ ਕੌਂਸਲ ਨੂੰ ਗਰਾਂਟਾਂ ਦੇਂਦੀ ਹੈ । ਪੰਜਾਬ ਸਟੇਟ ਸਪੋਰਟਸ ਕੌਂਸਲ ਦਾ ਪ੍ਰਧਾਨ ਰਾਜ ਦਾ ਮੁੱਖ - ਮੰਤਰੀ ਹੁੰਦਾ ਹੈ ।
ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਜ਼ਿਲ੍ਹਾ ਪੱਧਰ ਤੇ ਸਪੋਰਟਸ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਹੈ । ਇਹ ਸਪੋਰਟਸ ਕੰਸਲਾਂ ਉਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਅਧੀਨ ਕੰਮ ਕਰਦੀਆਂ ਹਨ । ਇਨ੍ਹਾਂ ਕੌਸਲਾਂ ਦੇ ਰੋਜ਼ਾਨਾ ਕੰਮ - ਕਾਜ ਨੂੰ ਪੂਰਾ ਕਰਨ ਲਈ ਜ਼ਿਲਾ ਸਪੋਰਟਸ ਅਫ਼ਸਰ ਇਕ ਸਕੱਤਰ ਦੇ ਰੂਪ ਵਿਚ ਕੰਮ ਕਰਦੇ ਹਨ । ਇਹ ਕੈਂਸਲ ਜ਼ਿਲੇ ਭਰ ਵਿਚ ਖੇਡ ਦੇ ਮੈਦਾਨਾਂ ਅਤੇ ਖੇਡ ਸਬੰਧੀ ਸਾਮਾਨ ਦਾ ਪ੍ਰਬੰਧ ਕਰਨ ਲਈ ਯਤਨ ਕਰਦੀ ਹੈ , ਜਿਸ ਕਾਰਨ ਇਨ੍ਹਾਂ ਦੀ ਕਮੀ ਨਹੀਂ ਰਹਿੰਦੀ । ਪੰਜਾਬ ਰਾਜ ਦਾ ਸਪੋਰਟਸ ਡਾਇਰੈਕਟਰ ਇਸ ਕੌਂਸਲ ਦੇ ਸਕੱਤਰ ਦੇ ਰੂਪ ਵਿਚ ਕੰਮ ਕਰਦਾ ਹੈ ।
ਪੰਜਾਬ ਦੀਆਂ ਵੱਖ - ਵੱਖ ਟੀਮਾਂ ਦਾ ਜੋ ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ . ਸਾਰਾ ਖਰਚ ਇਸ ਕੌਂਸਲ ਵੱਲੋਂ ਕੀਤਾ ਜਾਂਦਾ ਹੈ ।
ਅੰਤਰ - ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਵੀ ਇਹ ਕੰਸਲ ਹੀ ਦਿੰਦੀ ਹੈ ।
ਸਾਲ ਵਿਚ ਇਕ ਵਾਰੀ ਪੰਜਾਬ ਦੇ ਉਨ੍ਹਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਭਾਰਤ ਦੀਆਂ ਵੱਖ ਵੱਖ ਟੀਮਾਂ ਵੱਲੋਂ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ , ਇਸ ਕੌਂਸਲ ਵਲੋਂ “ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਣਿਆ ਜਾਂਦਾ ਹੈ । ਪੁਰਾਣੇ ਅਤੇ ਬਿਰਧ ਖਿਡਾਰੀਆਂ ਨੂੰ ਇਸ ਕੌਂਸਲ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ ਪਰੰਤੂ ਇਸ ਲਈ ਇਹ ਜ਼ਰੂਰੀ ਹੈ ਕਿ ਉਸ ਖਿਡਾਰੀ ਨੇ ਏਸ਼ੀਅਨ ਖੇਡਾਂ , ਉਲਿੰਪਿਕ ਖੇਡਾਂ ਜਾਂ ਕਿਸੇ ਵਿਸ਼ਵ - ਕੱਪ ਟੂਰਨਾਮੈਂਟ ਵਿਚ ਹਿੱਸਾ ਲਿਆ ਹੋਵੇ ।
( ਈ ) ਪੰਚਾਇਤੀ ਰਾਜ ਖੇਡ ਪਰਿਸ਼ਦ ( Panchayati Rajya Sports Parishad ਪੰਜਾਬ ਸਰਕਾਰ ਨੇ ਖੇਡਾਂ ਦੀ ਪ੍ਰਗਤੀ ਲਈ ਸਕੂਲਾਂ , ਕਾਲਜਾਂ ਅਤੇ ਸ਼ਹਿਰਾਂ ਵਿਚ ਹੀ ਯਤਨ ਨਹੀਂ ਕੀਤੇ , ਸਗੋਂ ਪੇਂਡੂ ਇਲਾਕਿਆਂ ਲਈ ਵੀ ਵਿਸ਼ੇਸ਼ ਯਤਨ ਕੀਤੇ ਹਨ । ਪੇਂਡੂ ਇਲਾਕਿਆਂ ਵਿਚ ਖੇਡਾਂ ਦਾ ਵਿਕਾਸ ਕਰਨ ਲਈ ਸੰਨ 1967 ਈ : ਵਿਚ ਪੰਜਾਬ ਸਰਕਾਰ ਵੱਲੋਂ ਇਕ ਸੰਸਥਾ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ “ ਪੰਚਾਇਤੀ ਰਾਜ ਖੇਡ ਪਰਿਸ਼ਦ ਰੱਖਿਆ ਗਿਆ । ਇਸ ਪਰਿਸ਼ਦ ਨੇ ਪਿੰਡਾਂ ਵਿੱਚ ਖੇਡਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਬਹੁਤ ਯਤਨ ਕੀਤੇ ਹਨ । ਇਸ ਕੌਂਸਲ ਵੱਲੋਂ ਪੰਜਾਬ ਦੇ ਨੌਜਵਾਨ ਖਿਡਾਰੀਆਂ ਵਿਚ ਖੇਡ ਮੁਕਾਬਲਿਆਂ ਦੀ ਭਾਵਨਾ ਅਤੇ ਭਾਰਤੀਪੁਣੇ ( Indian ) ਦੇ ਗੁਣਾਂ ਦਾ ਵਿਕਾਸ ਕਰਨ ਦੇ ਯਤਨ ਕੀਤੇ ਗਏ ਹਨ ।
ਇਸ ਪਰਿਸ਼ਦ ਨੇ ਹਰ ਜ਼ਿਲ੍ਹੇ ਵਿਚ ਪੰਚਾਇਤ ਸੰਮਤੀਆਂ ਬਣਾਈਆਂ ਹਨ । ਇਨ੍ਹਾਂ ਸੰਮਤੀਆਂ ਦਾ ਕੰਮ ਪੇਂਡੂ ਇਲਾਕਿਆਂ ਵਿਚ ਖੇਡ ਪ੍ਰਤਿਯੋਗਤਾਵਾਂ ਦਾ ਆਯੋਜਨ ਕਰਨਾ ਹੈ । ਜ਼ਿਲੇ ਦੀ ਹਰ ਪੰਚਾਇਤ ਸੰਮਤੀ ਖੇਡ ਮੁਕਾਬਲਿਆਂ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਨੂੰ 250 ਰੁਪੈ ਦੇਹੀ ਹੈ । ਇਸ ਤਰ੍ਹਾਂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਪ੍ਰਾਂਤਕ ਮੁਕਾਬਲੇ ਕਰਵਾਏ ਜਾਂਦੇ ਲੜਕਿਆਂ ਲਈ ਇਹ ਮੁਕਾਬਲੇ ਹਾਕੀ , ਫੁਟਬਾਲ , ਵਾਲੀਬਾਲ , ਕੁਸ਼ਤੀ , ਰੱਸਾ - ਕਸ਼ੀ , ਭਾਰ ਚੁੱਕਣਾ , ਐਥਲੈਟਿਕਸ ਅਤੇ ਲੜਕੀਆਂ ਲਈ ਹਾਕੀ , ਕਬੱਡੀ , ਫੁਟਬਾਲ , ਖੋ - ਖੋ ਆਦਿ ਖੇਡਾਂ ਵਿਚ ਕਰਵਾਏ ਜਾਂਦੇ ਹਨ ।
ਖੇਡਾਂ ਦੀ ਪ੍ਰਤੀ ਅਤੇ ਵਿਕਾਸ ਲਈ ਉੱਚੀ ਪੱਧਰ ਦੀ ਸਿਖਲਾਈ ਲਈ ਖੇਡ ਪਰਿਸ਼ਦ ਵਲੋਂ ਵੱਖ - ਵੱਖ ਖੇਡਾਂ ਲਈ ਕੋਚ ਨਿਯੁਕਤ ਕੀਤੇ ਗਏ ਹਨ ।
( ਸ ) ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board ਪੰਜਾਬ ਯੂਨੀਵਰਸਿਟੀ ਦੇ ਕੰਮ ਦਾ ਬੋਝ ਕਾਫ਼ੀ ਵਧ ਚੁਕਾ ਸੀ । ਇਸ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇਮਤਿਹਾਨਾਂ ਦੇ ਜ਼ੋਰ ਨੂੰ ਘਟਾਉਣ ਲਈ ਅਤੇ ਯੋਗਤਾ ਨਾਲ ਛੇਤੀ ਨਤੀਜਾ ਕੱਢਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕੀਤੀ । ਇਸ ਬੋਰਡ ਦਾ ਕੰਮ ਵੱਖ ਵੱਖ ਸ਼੍ਰੇਣੀਆਂ ਦੇ ਪਾਠ - ਕ੍ਰਮਾਂ ਨੂੰ ਤਿਆਰ ਕਰਨਾ ਅਤੇ ਪਾਠ ਪੁਸਤਕਾਂ ਤਿਆਰ ਕਰਵਾਉਣਾ ਹੈ । ਸਮੇਂ - ਸਮੇਂ ਸਿਰ ਸਿੱਖਿਆ ਸਬੰਧੀ ਨਵੇਂ ਝੁਕਾਅ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵੀ ਇਸ ਬੋਰਡ ਦਾ ਇਕ ਮੁੱਖ ਕੰਮ ਹੈ ।
ਪੰਜਾਬ ਸਿੱਖਿਆ ਬੋਰਡ ਨੇ ਸੰਨ 1972 ਈ : ਵਿਚ ਪਹਿਲੀ ਤੋਂ ਦਸਵੀਂ ਜਮਾਤ ਤਕ ਖੇਡਾਂ ਲਾਜ਼ਮੀ ਵਿਸ਼ਾ ਬਣਾ ਦਿੱਤਾ । ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਹਿਊਮੈਨੀਟੀਜ਼ ਅਤੇ ਕਾਮਰਸ ਗਰੁੱਪਾਂ ਦਾ ਅਖ਼ਤਿਆਰੀ ਵਿਸ਼ਾ ( Elective ਵਿਸ਼ਾ ) ਬਣਾ ਦਿੱਤਾ ਗਿਆ । ਹੁਣ ਇਸ ਵਿਸ਼ੇ ਦੇ ਵੀ ਬਾਕੀ ਵਿਸ਼ਿਆਂ ਵਾਂਗ ਹੀ ਇਮਤਿਹਾਨ ਹੁੰਦੇ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਕੀ ਦੀ ਖੇਡ ਨੂੰ ਖ਼ਾਸ ਤੌਰ ਤੇ ਅਪਣਾਇਆ ਹੈ।ਇਸ ਖੇਡ ਦੇ ਵਿਕਾਸ ਲਈ ਬੋਰਡ ਵੱਲੋਂ ਮੁਕਾਬਲੇ ਕਰਵਾਏ ਜਾਂਦੇ ਹਨ । ਪ੍ਰਾਇਮਰੀ ਪੱਧਰ ' ਤੇ ਖੇਡਾਂ ਦੀ ਪ੍ਰਤੀ ਲਈ ਬਲਾਕ ਪੱਧਰ ' ਤੇ ਸਕੂਲੀ ਬੱਚਿਆਂ ਦੇ ਖੇਡ ਮੁਕਾਬਲੇ ਬੋਰਡ ਵੱਲੋਂ ਕਰਵਾਏ ਜਾਂਦੇ ਹਨ । ਬੋਰਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਲਈ ਖੇਡ ਮੁਕਾਬਲਿਆਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ।
ਪ੍ਰਸ਼ਨ 8 , ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਖੇਡਾਂ ਦੀ ਪ੍ਰਤੀ ਲਈ ਕੀ ਕਦਮ ਚੁੱਕੇ ਹਨ
What steps have been taken by the Punjab Olympic Association for the promotion of Games ?
ਉੱਤਰ - ਦੇਸ਼ ਦੀ ਵੰਡ ਤੋਂ ਪਹਿਲਾਂ ਸੰਨ 1942 ਵਿਚ ਸ੍ਰੀ ਜੀ . ਡੀ . ਸੋਂਧੀ ਦੀ ਮਿਹਨਤ ਸਦਕਾ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ । ਇਸ ਐਸੋਸੀਏਸ਼ਨ ਨੇ ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਆਪਣੇ ਭਰਪੂਰ ਯਤਨ ਕੀਤੇ । ਪੰਜਾਬ ਦੇ ਖਿਡਾਰੀਆਂ ਦੀ ਧਾਂਕ ਅੰਤਰ ਰਾਸ਼ਟਰੀ ਪੱਧਰ ' ਤੇ ਪੈਣ ਲੱਗ ਪਈ । ਸੰਨ 1947 ਵਿੱਚ ਇਕ ਸਮਾਂ ਐਸਾ ਆਇਆ ਜਿਸ ਨੇ ਪੰਜਾਬ ਦੇ ਖਿਡਾਰੀਆਂ ਦੇ ਅੱਗੇ ਵੱਧ ਰਹੇ ਕਦਮਾਂ ਨੂੰ ਰੋਕ ਲਿਆ । ਦੇਸ਼ ਵਿਚ ਵਿਰਕੂ ਦੰਗੇ ਭੜਕ ਪਏ । ਦੇਸ਼ ਦੀ ਵੰਡ ਹੋ ਗਈ ਜਿਸ ਕਰਕੇ ਪੰਜਾਬ ਉਲੰਪਿਕ ਐਸੋਸੀਏਸ਼ਨ ਖੇਰੂ - ਖੇਰੂ ਹੋ ਗਈ । ਪੰਜਾਬ ਦੀ ਖੇਡ ਨਿਤਾਣੀ ਜਿਹੀ ਬਣ ਕੇ ਰਹਿ ਗਈ ।
ਪੰਜਾਬ ਵਿੱਚ ਖੇਡਾਂ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆ ਸ਼ਿਮਲਾ ਵਿਖੇ ਖੇਡ ਪ੍ਰੇਮੀਆਂ ਦੀ ਇੱਕ ਇਕੱਤਰਤਾ ਹੋਈ।ਇਸ ਇਕੱਤਰਤਾ ਵਿੱਚ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਮੁੜ ਸਥਾਪਨਾ ਦੀ ਗੱਲ ਸ਼ੁਰੂ ਹੋਈ । ਇਸ ਤਰ੍ਹਾਂ 1948 ਈ . ਨੂੰ ਪੰਜਾਬ ਉਲੰਪਿਕ ਐਸੋਸੀਏਸ਼ਨ ( Punjab Olympic Association ) ਦੀ ਦੁਬਾਰਾ ਸਥਾਪਨਾ ਕੀਤੀ ਗਈ । ਇਸ ਦੇ ਪਹਿਲੇ ਪ੍ਰਧਾਨ ਸ੍ਰੀ ਜੀ . ਡੀ . ਸੰਧੀ ( Sh . G.D. Sondhi ) ਬਣਾਏ ਗਏ ਅਤੇ ਸਕੱਤਰ ਸ੍ਰੀ ਐਫ . ਸੀ . ਅਰੋੜਾ ( Sh . F.C. Arora ) ਚੁਣੇ ਗਏ । ਇਸ ਸੰਸਥਾ ਦੇ ਕੰਮ ਸ਼ੁਰੂ ਕਰਨ ਦੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਖੇਡ ਐਸੋਸੀਏਸ਼ਨਾਂ ਇਸ ਦੀਆਂ ਮੈਂਬਰ ਬਣ ਗਈਆਂ।ਇਹਨਾਂ ਐਸੋਸੀਏਸ਼ਨਾਂ ਨੇ ਪੰਜਾਬ ਉਲੰਪਿਕ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ । ਪੰਜਾਬ ਵਿੱਚ ਖੇਡਾਂ ਦੇ ਵਿਕਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ । ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨਾਂ ਦੀ ਸਥਾਪਨਾ ਕੀਤੀ ।
ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਮੁੱਖ ਕੰਮ ( Main Functions of Punjab Olympic Association ( 1. ) ਪ੍ਰਾਂਤ ਦੀਆਂ ਵੱਖ - ਵੱਖ ਖੇਡ ਐਸੋਸੀਏਸ਼ਨਾਂ ਦੇ ਕੰਮਾਂ ਦੀ ਨਿਗਰਾਨੀ ਕਰਨਾ ।
( 2 ) ਇਹਨਾਂ ਸੰਗਠਨਾਂ ਨੂੰ ਆਰਥਿਕ ਸਹਾਇਤਾ ਦੇਣੀ ।
( 3 ) ਇਹਨਾਂ ਦੇ ਖਰਚਿਆਂ ਦੀ ਨਿਗਰਾਨੀ ਕਰਨਾ ।
( 4 ) . ਪ੍ਰਾਂਤਕ ਐਸੋਸੀਏਸ਼ਨਾਂ ਦੀ ਝਗੜਿਆਂ ਨੂੰ ਨਿਪਟਾਉਣ ਦੀ ਜ਼ਿੰਮੇਵਾਰੀ ਨਿਭਾਉਣਾ ।
( 5 ) ਉਲੰਪਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ ' ਤੇ ਰੋਕ ਲਗਾਉਣ ਦੀ ਜ਼ਿੰਮੇਵਾਰੀ ਵੀ ਇਸ ਐਸੋਸੀਏਸ਼ਨ ਦੀ ਹੈ ।
( 6 ) ਸਾਲ ਵਿੱਚ ਇਕ ਵਾਰ ਉਲੰਪਿਕ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨਾ ਦਾ ਕਾਰਜ ਵੀ ਇਹ ਐਸੋਸੀਏਸ਼ਨ ਕਰਦੀ ਹੈ ।
( 7 ) ਪੰਜਾਬ ਉਲੰਪਿਕ ਐਸੋਸੀਏਸ਼ਨ ਸਮੇਂ ਸਮੇਂ ਤੇ ਵੱਖ - ਵੱਖ ਪ੍ਰਾਂਤਕ ਐਸੋਸੀਏਸ਼ਨਾਂ ਨੂੰ ਖੇਡਾਂ ਦੇ ਵਿਕਾਸ ਲਈ ਸੁਝਾਅ ਦਿੰਦੀ ਹੈ ।
( 8 ) ਪੰਜਾਬ ਉਲੰਪਿਕ ਐਸੋਸੀਏਸ਼ਨ ਹਰ ਸਾਲ ਇਕ ਉਲੰਪਿਕ ਦਿਵਸ ਮਨਾਉਂਦੀ ਹੈ । ਇਸ ਵਿਚ ਇਹ ਉਲੰਪਿਕ ਲਹਿਰ ਬਾਰੇ ਜਾਣਕਾਰੀ ਦਿੰਦੀ ਹੈ । ਉਲੰਪਿਕ ਦਿਵਸ ਦੇ ਸੰਬੰਧ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਦਾ ਆਯੋਜਨ ਵੀ ਇਸ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਹੈ ।
No comments:
Post a Comment