GSSSS ALAMPUR BAKKA JAL. DPE KULDEEP

Wednesday, July 8, 2020

Physical education chapter 2




 SUB-PHY.EDU 

CLASS-6TH 

 

CHAPTER-2


ਸਫ਼ਾਈ ਅਤੇ ਸਾਂਭ ਸੰਭਾਲ 


1 MARKS QUE-ANS. 


 P.S.E.B


ਇੱਕ ਅੰਕ ਦੇ ਪ੍ਰਸ਼ਨ ਉੱਤਰ 
One Marks Que-Ans


ਪ੍ਰਸ਼ਨ 1. 2 ਅਕਤੂਬਰ ਗਾਂਧੀ ਜੈਅੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਿਸ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ?
ਉੱਤਰ - ਸਵੱਛ ਭਾਰਤ 

ਪ੍ਰਸ਼ਨ 2. ਰੋਜ਼ਾਨਾ ਸਫਾਈ ਦੀ ਆਦਤ ਨਾਲ ਕਿ ਹੁੰਦਾ ਹੈ ?
ਉੱਤਰ -- ਜੀਵਨ ਵਿੱਚ ਅਨੁਸ਼ਾਸਨ ਪੈਦਾ ਹੁੰਦਾ ਹੈ। 

ਪ੍ਰਸ਼ਨ 3, ਸਾਡਾ ਆਲਾ ਦੁਆਲਾ ਸਾਫ -ਸੁਥਰਾ ਨਾ ਹੋਣ ਕਾਰਨ ਕਿ ਹੁੰਦਾ ਹੈ ?
ਉੱਤਰ- ਬਿਮਾਰੀਆਂ ਪੈਦਾ ਹੋਣਗੀਆਂ ਤੇ ਜੀਵਨ ਦੁੱਖ ਭਰਿਆ ਹੋ ਜਾਵੇਗਾ 

ਪ੍ਰਸ਼ਨ 4.ਸਕੂਲ ਵਿੱਚ ਵਿਦਿਆਰਥੀਆਂ ਦੇ ਕਮਰੇ ਕਿਸ ਤਰਾਂ ਦੇ ਹੋਣੇ ਚਾਹੀਦੇ ਹਨ?
ਉੱਤਰ- ਖੁੱਲ੍ਹੇ ਅਤੇ ਹਵਾਦਾਰ ਹੋਣੇ ਚਾਹੀਦੇ ਹਨ 

ਪ੍ਰਸ਼ਨ 5.ਸਕੂਲ ਦੀ ਸਫ਼ਾਈ ਕਿਸ ਤਰਾਂ ਰੱਖਣੀ ਚਾਹੀਦੀ ਹੈ ?
ਉੱਤਰ- ਫ਼ਾਲਤੂ ਕਾਗਜ਼ ਕੂੜੇਦਾਨ ਵਿੱਚ ਸੁੱਟਣੇ ਚਾਹੀਦੇ ਹਨ। 

ਪ੍ਰਸ਼ਨ 6. ਲਾਇਬ੍ਰੇਰੀ ਵਿੱਚ ਕਿਸ ਤਰਾਂ ਬੈਠਣਾ ਚਾਹੀਦਾ ਹੈ ?
ਉੱਤਰ -ਸ਼ਾਤੀ ਅਤੇ ਆਰਾਮ ਨਾਲ 

ਪ੍ਰਸ਼ਨ 7.ਸਕੂਲ ਵਿੱਚ ਵਿਦਿਆਰਥੀਆਂ ਦੇ ਕੱਪੜੇ ਕਿਸ ਤਰਾਂ ਦੇ ਹੋਣੇ ਚਾਹੀਦੇ ਹਨ ?
ਉੱਤਰ - ਸਾਫ਼ ਅਤੇ ਇੱਕੋ ਜਿਹੇ 

ਪ੍ਰਸ਼ਨ 8. ਬੱਚਿਆਂ ਨੂੰ ਹਮੇਸ਼ਾ ਕਿੱਥੇ ਖੇਡਣਾ ਚਾਹੀਦਾ ਹੈ ?
ਉੱਤਰ - ਮੈਦਾਨ ਵਿੱਚ 

ਪ੍ਰਸ਼ਨ 9. ਘਰ ਵਿੱਚ ਦਵਾਈਆਂ ਕਿੱਥੇ ਰੱਖਣੀਆਂ ਚਾਹੀਦੀਆਂ ਹਨ ?
ਉੱਤਰ - ਵੱਖਰੇ ਡੱਬੇ ਵਿੱਚ ਤੇ ਬੱਚਿਆਂ ਦੀ ਪਹੁੰਚ ਤੋਂ ਦੂਰ 

ਪ੍ਰਸ਼ਨ 10. ਸੌਂਣ ਤੋਂ ਪਹਿਲਾਂ ਕਿ ਕਰਨਾ ਜ਼ਰੂਰੀ ਹੈ ?
ਉੱਤਰ-  ਦੰਦਾਂ ਦੀ ਸਫ਼ਾਈ ਕਰਨਾ ਅਤੇ ਬਿਸਤਰ ਝਾੜਨਾ। 
 
ਪ੍ਰਸ਼ਨ 11. ਘਰ ਦਾ ਮਾਹੌਲ ਕਿਸ ਤਰਾਂ ਹੋਣਾ ਚਾਹੀਦਾ ਹੈ ?
ਉੱਤਰ - ਸਾਫ ਸੁਥਰਾ ਤੇ ਹਰ ਵਸਤੁ ਦਾ ਤਰਤੀਬ ਵਿੱਚ ਹੋਣਾ 

ਪ੍ਰਸ਼ਨ 12. ਛੋਟੇ ਬੱਚਿਆਂ ਦੀ ਕਿਸ ਆਦਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ?
ਉੱਤਰ - ਸਫ਼ਾਈ ਦੀ ਆਦਤ   

ਪ੍ਰਸ਼ਨ 13. ਖੇਡ ਮੈਦਾਨ ਕਿਸ ਤਰਾਂ ਦੇ ਹੋਣੇ ਚਾਹੀਦੇ ਹਨ ?
ਉੱਤਰ - ਘਾਹਦਾਰ ਤੇ ਸਮਤਲ 



  • Chapter 2
Cleaning and Maintenance
One Marks Que-Ans

Question 1. Which cleaning campaign was launched by Prime Minister Narendra Modi on the occasion of Gandhi Jayanti on 2nd October?
Ans - Clean India 

Question 2. What happens to the habit of daily cleaning?
Ans. Discipline is born in life. 

Question 3: What happens when our surroundings are not clean?
Ans. Diseases will arise and life will be full of misery 

Q4. What kind of rooms should the students have in the school?
Ans. Must be open and ventilated 

Q5. How should the school be kept clean?
A. Waste paper should be thrown in the bin. 

Q6. How to sit in the library?
Answer - Peace and comfort 

Q7. What should be the clothes of the students in the school?
Answer - Clear and uniform 

Q8. Where should children always play?
Ans - in the field 

Q9. Where should medicines be kept at home?
Answer - In a separate compartment and out of reach of children 

Question 10. What must be done before going to bed?
Ans. Cleaning teeth and brushing the bed. 
 
Q11. What should the home environment look like?
Answer: Everything is neat and tidy 

Question 12. What habit should young children pay special attention to?
Answer - The habit of cleaning   

Q13. What should playgrounds look like?
Ans - grassy and flat 



2  , 3 ਅੰਕ ਦੇ ਪ੍ਰਸ਼ਨ ਉੱਤਰ

ਪ੍ਰਸ਼ਨ 1. ਘਰ ਦੀ ਸਫ਼ਾਈ ਕਿਸ ਤਰਾਂ ਰੱਖੀ ਜਾ ਸਕਦੀ ਹੈ ?
ਉੱਤਰ - 1.) ਘਰ ਹਵਾਦਾਰ ਹੋਣਾ ਚਾਹੀਦਾ ਹੈ। 
2.)ਰਸੋਈ ਨੂੰ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। 
3.)ਸਬਜ਼ੀਆਂ ਤੇ ਫੱਲ ਦੇ ਛਿਲਕੇ ਕੂੜੇਦਾਨ ਵਿੱਚ ਸੁੱਟਣੇ ਚਾਹੀਦੇ ਹਨ। 
4.) ਘਰ ਦਾ ਸਾਰਾ ਸਾਮਾਨ ਨਿਸ਼ਚਿਤ ਸਥਾਨ ਤੇ ਹੋਣਾ ਚਾਹੀਦਾ ਹੈ। 


ਪ੍ਰਸ਼ਨ 2. ਘਰ ਵਿੱਚ ਫਰਨੀਚਰ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ - ਘੁਣ ਤੋਂ ਬਚਾਉਣ ਲਈ ਕੀਟ ਨਾਸ਼ਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਲੋਹੇ ਦੇ ਸਾਮਾਨ ਨੂੰ ਸਮੇਂ ਸਮੇਂ ਤੇ ਪੈਂਟ ਕਰਵਾਉਣਾ ਚਾਹੀਦਾ ਹੈ। ਫ਼ਰਨੀਚਰ ਨੂੰ ਇੱਕੋ ਜਗ੍ਹਾ ਰੱਖਣਾ ਚਾਹੀਦਾ ਹੈ।ਟੁੱਟੇ ਹੋਏ ਫਰਨੀਚਰ ਨੂੰ ਰਿਪੇਅਰ ਕਰਵਾਉਣਾ ਚਾਹੀਦਾ ਹੈ ਜਾਂ ਤਰੁੰਤ ਬਦਲ ਦੇਣਾ ਚਾਹੀਦਾ ਹੈ।  

ਪ੍ਰਸ਼ਨ 3. ਆਲੇ ਦੁਆਲੇ ਦੀ ਸਫ਼ਾਈ ਤੋ ਕੀ ਭਾਵ ਹੈ ?
ਉੱਤਰ - ਆਲੇ ਦੁਆਲੇ ਦੀ ਸਫ਼ਾਈ ਤੋਂ ਭਾਵ ਕਿ ਗਲੀਆਂ ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ। ਘਰ ਦੇ ਬਾਹਰ ਪਾਣੀ ਨਹੀਂ ਖੜੇ ਹੋਣ ਦੇਣਾ ਚਾਹੀਦਾ ਅਤੇ ਕੂੜਾ ਕਰਕਟ ਇੱਕੋ ਜਗ੍ਹਾ ਤੇ ਇਕੱਠਾ ਕਰ ਕੇ ਕੂੜੇਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ।  ਆਲੇ ਦੁਆਲੇ ਹਰਿਆਲੀ ਤੇ ਦਰਖ਼ਤ ਹੋਣੇ ਚਾਹੀਦੇ ਹਨ। 

ਪ੍ਰਸ਼ਨ 4.ਸਕੂਲ ਦੀ ਸਫ਼ਾਈ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ ?
ਉੱਤਰ - 1.) ਸਕੂਲ ਦੇ ਕਮਰੇ ਖੁੱਲ੍ਹੇ ਤੇ ਹਵਾਦਾਰ ਹੋਣੇ ਚਾਹੀਦੇ ਹਨ ਤੇ ਰੋਸ਼ਨੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। 
2.)ਸਕੂਲ ਦੇ ਪਖਾਨੇ ਰੋਜਾਨਾ ਸਾਫ ਹੋਣੇ ਚਾਹੀਦੇ ਹਨ
3.) ਸਕੂਲ ਦਾ ਫ਼ਰਨੀਚਰ ਟੁੱਟਾ ਨਹੀਂ ਹੋਣਾ ਚਾਹੀਦਾ ਤੇ ਸਾਫ ਸੁਥਰਾ ਹੋਣਾ ਚਾਹੀਦਾ ਹੈ। 
4.) ਸਕੂਲ ਵਿੱਚ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। 

ਪ੍ਰਸ਼ਨ 5. ਸਕੂਲ ਦੇ ਸਮਾਨ ਦੀ ਸਾਂਭ ਸੰਭਾਲ ਕਿਸ ਤਰਾਂ ਕਰਨੀ ਚਾਹੀਦੀ ਹੈ ?
ਉੱਤਰ - 1.)ਬੱਚਿਆਂ ਨੂੰ ਸਕੂਲ ਦੀਆਂ ਕੰਧਾਂ ਤੇ ਪੈਨ ਪੈਨਸਿਲ ਨਾਲ ਲਕੀਰਾਂ ਨਹੀਂ ਮਾਰਨੀਆਂ ਚਾਹੀਦੀਆਂ 
2.) ਪਾਣੀ ਪੀਣ ਤੋਂ ਬਾਦ ਪਾਣੀ ਦੀ ਟੂਟੀ ਬੰਦ ਕਰ ਦੇਣੀ ਚਾਹੀਦੀ ਹੈ। 
3.) ਬਗ਼ੀਚੇ ਵਿੱਚ ਲੱਗੇ ਫੁੱਲ ਨਹੀਂ ਤੋੜਨੇ ਚਾਹੀਦੇ 
4.) ਖੇਡਾਂ ਦਾ ਸਮਾਨ ਖਾਸ ਜਗ੍ਹਾ ਤੇ ਤਰਤੀਬ ਅਨੁਸਾਰ ਰੱਖਣਾ ਚਾਹੀਦਾ ਹੈ। 

ਪ੍ਰਸ਼ਨ 6.ਖਾਣਾ ਬਣਾਉਣ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ - ਖਾਣਾ ਬਣਾਉਣ ਸਮੇਂ ਰਸੋਈ ਸਾਫ਼ ਹੋਣੀ ਚਾਹੀਦੀ ਹੈ। ਖਾਣਾ ਬਣਦੇ ਵਖ਼ਤ ਰਸੋਈ ਵਿੱਚ ਬੱਚੇ ਨਹੀਂ ਹੋਣੇ ਚਾਹੀਦੇ। ਸਬਜ਼ੀਆਂ ਧੋ ਕੇ ਪਕਾਉਣੀਆਂ ਚਾਹੀਦੀਆਂ ਹਨ। ਸਾਫ ਬਰਤਨਾਂ ਵਿਚ ਪਰੋਸ ਕੇ ਰੱਖਣਾ ਚਾਹੀਦਾ ਹੈ।  ਤੇ ਸਭ ਕੁੱਝ ਧੱਕ ਕੇ ਰੱਖਣਾ ਚਾਹੀਦਾ ਅਤੇ ਗਰਮ ਖਾਣਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ। 

ਪ੍ਰਸ਼ਨ 7. ਸਕੂਲ ਅਤੇ ਘਰ ਵਿੱਚ ਬੱਚੇ ਨੂੰ ਕਿਹੜੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ ?
ਉੱਤਰ - 1.)ਆਪਣੇ ਆਪ ਨੂੰ  ਸਾਫ ਸੁਥਰਾ ਰੱਖਣਾ ਚਾਹੀਦਾ ਹੈ। 
2.)ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। 
3.)ਕੂੜਾ ਕਰਕਟ ਤੇ ਫਾਲਤੂ ਸਾਮਾਨ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ।  
4.) ਰਾਤ ਨੂੰ ਸਮੇਂ ਤੇ ਸੌਣਾ ਤੇ ਸਮੇਂ ਤੇ ਉੱਠਣਾ। 


Cleaning and Maintenance 
2 & 3 Marks Que-Ans


Question 1. How can the house be kept clean?
Answer - 1.) The house should be well ventilated. 
2.) The kitchen should be protected from flies. 
3.) Vegetable and fruit peels should be thrown in the bin. 
4.) All household items should be in a fixed place. 


Q2. How can furniture be maintained at home?
A. Insecticides should be used to control weevils and iron products should be painted from time to time. Furniture should be kept in one place. Broken furniture should be repaired or replaced immediately.  

Q3. What is meant by cleanliness of the surroundings?
A. Cleaning the surroundings means that the streets and drains should be paved. Water should not be allowed to stand outside the house and garbage should be collected in one place and thrown in the dustbin. There should be greenery and trees all around. 

Q4. What should be the cleanliness of the school?
Answer - 1.) School rooms should be open and well ventilated and special care should be taken for lighting. 
2.) School toilets should be cleaned daily
3.) School furniture should not be broken and should be kept clean. 
4.) The school should have access to clean water. 

Q5. How should school supplies be handled?
ANSWER - 1.) Children should not draw lines with pen and pencil on school walls 
2.) The tap should be turned off after drinking water. 
3.) Flowers planted in the garden should not be broken 
4.) Sports equipment should be arranged in a special place. 

Q6. How many things should be kept in mind while cooking?
A. The kitchen should be clean when cooking. There should be no children in the kitchen while cooking. Vegetables should be washed and cooked. It should be served in clean utensils. And everything should be kept covered and hot food should be kept out of the reach of children. 

7. What habits should a child develop at school and at home?
Answer - 1.) One should keep oneself clean. 
2.) Keep your surroundings clean. 
3.) Garbage and junk should be thrown in the bin.  
4.) Going to bed on time at night and getting up on time. 



ਸਫ਼ਾਈ ਅਤੇ ਸਾਂਭ ਸੰਭਾਲ 

5 ਅੰਕ ਦੇ ਪ੍ਰਸ਼ਨ ਉੱਤਰ 
5 Marks Que-Ans

ਪ੍ਰਸ਼ਨ 1. ਘਰ ਨੂੰ ਸਾਫ਼ ਸੁਥਰਾ ਰੱਖਣ ਲਈ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ - 1 . ਘਰ ਵਿੱਚ ਉੱਲੀ ਆਦਿ ਲੱਗਣ ਤੋਂ ਬਚਾਅ ਲਈ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ | ਘਰ ਦੇ ਸਾਰੇ ਹਿੱਸਿਆਂ ਵਿੱਚ ਧੁੱਪ ਅਤੇ ਹਵਾ ਦਾ ਆਉਣਾ ਬਹੁਤ ਜ਼ਰੂਰੀ ਹੈ । 
2 . ਰਸੋਈ , ਘਰ ਦਾ ਇੱਕ ਹਿੱਸਾ ਹੈ । ਇਸ ਦੀ ਸਫ਼ਾਈ ਅਤੇ ਇਸ ਵਿੱਚ ਵਰਤੇ ਜਾਣ ਵਾਲੇ ਭਾਂਡੇ , ਚੁੱਲ੍ਹੇ ਆਦਿ ਦੀ ਰੋਜ਼ਾਨਾ ਸਫ਼ਾਈ ਕਰਨੀ ਜ਼ਰੂਰੀ ਹੈ । ਰਸੋਈ ਵਿੱਚ ਖਾਣ ਵਾਲਾ ਭੋਜਨ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ ।
3. ਬੱਚਿਆਂ ਨੂੰ ਸਬਜ਼ੀਆਂ , ਫ਼ਲ ਆਦਿ ਖਾਣ ਸਮੇਂ ਛਿਲਕੇ ਥਾਂ - ਥਾਂ , ਤੇ ਨਹੀਂ ਖਿਲਾਰਨੇ ਚਾਹੀਦੇ । ਇਹਨਾਂ ਨੂੰ ਕੂੜੇਦਾਨ ਵਿੱਚ ਪਾ ਦੇਣਾ ਚਾਹੀਦਾ ਹੈ । 
4. ਕਈ ਬੱਚਿਆਂ ਨੂੰ ਥਾਂ - ਥਾਂ ' ਤੇ ਬੁੱਕਣਾ ਜਾਂ ਕੁਰਲੀ ਕਰਨ ਦੀ ਮਾੜੀ ਆਦਤ ਹੁੰਦੀ ਹੈ । ਇਸ ਤਰ੍ਹਾਂ ਕਰਨ ਨਾਲ ਜਿੱਥੇ ਗੰਦਗੀ ਫੈਲਦੀ ਹੈ , ਉੱਥੇ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂ ਵੀ ਪੈਦਾ ਹੋ ਜਾਂਦੇ ਹਨ । 
5. ਸਾਰੇ ਘਰ ਵਿੱਚ ਖ਼ਾਸ ਕਰ ਕੇ ਗਟਰਾਂ ਵਿੱਚ ਸਮੇਂ - ਸਮੇਂ ਕੀਟ - ਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ । ਇਸ ਨਾਲ ਘਰ ਵਿੱਚ ਮੱਖੀ , ਮੱਛਰ , ਕਾਕਰੋਚ ਆਦਿ ਨਹੀਂ ਰਹਿੰਦੇ ।
6.ਘਰ ਦੇ ਗੁਸਲਖ਼ਾਨਿਆਂ ਦੀ ਸਫ਼ਾਈ ਵੱਲ ਵੀ ਖ਼ਾਸ ਧਿਆਨ ਦੇਣ ਦੀ ਲੋੜ ਹੈ । ਗੁਸਲਖ਼ਾਨੇ ਦਾ ਫ਼ਰਜ਼ ਗਿੱਲਾ ਨਹੀਂ ਰਹਿਣਾ ਚਾਹੀਦਾ । ਸਾਬਣ , ਸ਼ੈਪੂ , ਤੇਲ ਆਦਿ ਫ਼ਰਸ਼ ਉੱਤੇ ਨਹੀਂ ਡਿਗਣੇ ਚਾਹੀਦੇ । ਇਸ ਨਾਲ ਸਾਨੂੰ ਤਿਲਕ ਕੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ ।
7.ਸੌਣ ਲੱਗਿਆਂ ਆਪਣਾ ਬਿਸਤਰਾ ਝਾੜ ਲੈਣਾ ਚਾਹੀਦਾ ਹੈ । 
8.ਬੱਚਿਆਂ ਲਈ ਪੜ੍ਹਨ ਵਾਲੀ ਜਗਾ ਹਮੇਸ਼ਾਂ ਸਾਫ਼ - ਸੁਥਰੀ ਹੋਣੀ ਚਾਹੀਦੀ ਹੈ । ਬੱਚਿਆਂ ਨੂੰ ਆਪਣਾ ਪੜ੍ਹਨ ਵਾਲਾ ਮੇਜ਼ , ਕੁਰਸੀ , ਕਿਤਾਬਾਂ , ਬਸਤੇ ਆਦਿ ਦੀ ਵੀ ਸਫ਼ਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ । 


ਪ੍ਰਸ਼ਨ 2. ਆਲੇ ਦੁਆਲੇ ਦੀ ਸਫ਼ਾਈ ਕਿਸ ਤਰਾਂ ਰੱਖਣੀ ਚਾਹੀਦੀ ਹੈ ?
ਉੱਤਰ - 1.)ਘਰ ਦੇ ਬਾਹਰ ਪਾਲਤੂ ਪਸ਼ੂਆਂ ਨੂੰ ਨਹੀਂ ਬਣਾ ਚਾਹੀਦਾ । ਇਹਨਾਂ ਨੂੰ ਸਾਂਭਣ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਮਲ - ਮੂਤਰ ਨਾਲ ਵਾਤਾਵਰਨ ਖ਼ਰਾਬ ਹੁੰਦਾ ਹੈ । 
2.)ਗਲੀਆਂ , ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ । ਜੇ ਗਲੀਆਂ ਵਿੱਚ ਟੋਏ ਪਏ ਹੋਣ ਤਾਂ ਇਹ ਮੀਂਹ ਪੈਣ ' ਤੇ ਪਾਣੀ ਨਾਲ ਭਰ ਜਾਂਦੇ ਹਨ । ਇਹ ਖੜਾ ਪਾਣੀ ਬਿਮਾਰੀਆਂ ਅਤੇ ਗੰਦਗੀ ਫੈਲਾਉਂਦਾ ਹੈ । ਘਰਾਂ ਦੇ ਬਾਹਰ ਦੀਆਂ ਨਾਲੀਆਂ ਵੀ ਚੱਕੀਆਂ ਹੋਣੀਆਂ ਚਾਹੀਦੀਆਂ ਹਨ । ਜੇਕਰ ਨਾਲੀਆਂ ਖੁੱਲੀਆਂ ਹਨ ਤਾਂ ਇਹਨਾਂ ਦੀ ਰੋਜ਼ਾਨਾ ਸਫ਼ਾਈ ਹੋਣੀ ਜ਼ਰੂਰੀ ਹੈ ।
3.)ਘਰਾਂ ਦੇ ਆਲੇ - ਦੁਆਲੇ ਵਿੱਚ ਜੇਕਰ ਕਿਸੇ ਕਾਰਨ ਧੂੰਆਂ , ਘੱਟਾ ਆਦਿ ਪੈਦਾ ਹੁੰਦਾ ਹੋਵੇ ਤਾਂ ਉਹ ਘਰ ਵਿੱਚ ਆ ਸਕਦਾ ਹੈ , ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
4.)ਸਾਨੂੰ ਘਰ ਦਾ ਕੂੜਾ - ਕਰਕਟ ਗਲੀਆਂ ਜਾਂ ਸੜਕਾਂ ਤੇ ਨਹੀਂ ਸੁੱਟਣਾ ਚਾਹੀਦਾ ਇਸ ਲਈ ਬਾਹਰ ਕੂੜੇਦਾਨ ਵਾਲੇ ਢੋਲ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਕੂੜੇਦਾਨ ਵਿੱਚੋਂ ਕੂੜਾ ਰੁਜ਼ਾਨਾ ਚੁੱਕਿਆ ਜਾਣਾ ਚਾਹੀਦਾ ਹੈ ।
5.)ਘਰ ਦੇ ਆਲੇ - ਦੁਆਲੇ ਦੀ ਵਿਹਲੀ ਪਈ ਥਾਂ ਉੱਤੇ ਸੰਘਣੇ ਹਰੇ - ਭਰੇ ਬੂਟੇ ਜਾਂ ਦਰੱਖਤ ਲਗਾਉਣ ਨਾਲ ਪ੍ਰਦੂਸ਼ਣ ਘਟਦਾ ਹੈ ਅਤੇ ਵਾਤਾਵਰਨ ਸ਼ੁੱਧ ਹੁੰਦਾ ਹੋ ।

ਪ੍ਰਸ਼ਨ 3. ਸਕੂਲ ਵਿੱਚ ਕਿਸ ਤਰਾਂ ਨਾਲ ਸਫ਼ਾਈ ਹੋਣੀ ਚਾਹੀਦੀ ਹੈ ?
ਉੱਤਰ - 1.) ਸਕੂਲ ਵਿੱਚ ਵਿਦਿਆਰਥੀਆਂ ਦੀਆਂ ਸ਼੍ਰੇਣੀਆਂ ਦੇ ਕਮਰੇ ਖੁੱਲੇ ਅਤੇ ਹਵਾਦਾਰ ਹੋਣੇ ਚਾਹੀਦੇ ਹਨ । ਕਮਰਿਆਂ ਵਿੱਚ ਰੋਸ਼ਨੀ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ 
2.) ਸ਼ੇਣੀਆਂ ਦੇ ਕਮਰਿਆਂ ਵਿੱਚ ਮਿੱਟੀ - ਘੱਟਾ ਨਹੀਂ ਹੋਣਾ ਚਾਹੀਦਾ । ਵਿਦਿਆਰਥੀਆਂ ਦੇ ਮੇਜ਼ ਅਤੇ ਕੁਰਸੀਆਂ ਸਾਫ਼ - ਸੁਥਰੇ ਹੋਣੇ ਚਾਹੀਦੇ ਹਨ । ਵਿਦਿਆਰਥੀਆਂ ਨੂੰ ਬੈਠਣ ਤੋਂ ਪਹਿਲਾਂ ਆਪਣੇ ਮੇਜ਼ ਅਤੇ ਕੁਰਸੀਆਂ ਚੰਗੀ ਤਰ੍ਹਾਂ ਝਾੜ ਲੈਣੇ ਚਾਹੀਦੇ ਹਨ । ਸਕੂਲ ਦੇ ਪਖਾਨੇ ਰੁਜ਼ਾਨਾ ਸਾਫ਼ ਹੋਣੇ ਚਾਹੀਦੇ ਹਨ । 
3.)ਸਕੂਲ ਦੀ ਸਫ਼ਾਈ ਲਈ ਸਫ਼ਾਈ ਕਰਮਚਾਰੀ ਜ਼ਰੂਰ ਹੋਣਾ ਚਾਹੀਦਾ ਹੈ । ਬੱਚਿਆਂ ਦੇ ਪੜ੍ਹਨ ਵਾਲੇ ਕਮਰਿਆਂ ਦੀ ਸਫ਼ਾਈ ਨਾ ਹੋਣ ' ਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਮੁਖੀ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ ।
4.)ਸਕੂਲ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਵਿਦਿਆਰਥੀਆਂ ਨੂੰ ਸਕੂਲ ਵੱਲੋਂ ਮਿਲਨ ਵਾਲਾ ਭੋਜਨ ਸਾਫ਼ - ਸੁਥਰਾ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ । 
5.)ਬੱਚਿਆਂ ਨੂੰ ਸਕੂਲ ਵਿੱਚ ਸਾਫ਼ - ਸੁਥਰੇ ਕੱਪੜੇ ਪਾ ਕੇ ਆਉਣਾ ਚਾਹੀਦਾ ਹੈ । ਅਧਿਆਪਕਾਂ ਨੂੰ ਰੋਜ਼ਾਨਾ ਵਿਦਿਆਰਥੀਆਂ ਦੇ ਕੱਪੜਿਆਂ ਅਤੇ ਹੋਰ ਸਫ਼ਾਈ ਆਦਿ ਦੀ ਘੋਖ ਕਰਨੀ ਚਾਹੀਦੀ ਹੈ । 
6.)ਸਕੂਲ ਦੇ ਵਾਤਾਵਰਨ ਦੀ ਸ਼ੁੱਧੀ ਲਈ ਪੌਦੇ ਅਤੇ ਦਰਖ਼ਤ ਲਗਾਉਣੇ ਚਾਹੀਦੇ ਹਨ । ਪੌਦਿਆਂ ਅਤੇ ਸਕੂਲ ਦੇ ਬਗੀਚੇ ਦਾ ਧਿਆਨ ਬੱਚਿਆਂ ਨੂੰ ਰੱਖਣਾ ਚਾਹੀਦਾ ਹੈ । 



Cleaning and Maintenance (2)


5 Marks Que-Ans

Question 1. How many things should be taken care of to keep the house clean?
Answer - 1. The house should have proper drainage system to prevent mold etc. It is very important that the sun and air come in all parts of the house. 
2. The kitchen is a part of the house. It must be cleaned daily and the utensils, stoves etc. used in it must be cleaned daily. Food in the kitchen should always be covered.
3. Children should not scatter peels in places while eating vegetables, fruits etc. They should be put in the trash. 
4. Many children have a bad habit of sniffing or rinsing in places. Doing so also spreads germs that cause disease in the area where the contamination spreads. 
5. Pesticides should be sprayed from time to time throughout the house especially in gutters. This prevents flies, mosquitoes, cockroaches, etc. from living in the house.
6. Special attention needs to be paid to the cleanliness of the bathrooms in the house. The duty of the bathroom should not remain wet. Soap, shampoo, oil, etc. should not fall on the floor. This puts us at risk of slipping and falling.
7. Shake your bed at bedtime. 
8. Children's reading space should always be clean and tidy. Children should also clean their reading table, chair, books, backpacks, etc. well. 


Question 2. How to keep the surroundings clean?
ANSWER - 1.) Pets should not be kept outside the house. They should have a separate place to store them as their excrement pollutes the environment. 
2.) Streets, drains should be paved. If there are potholes in the streets, they fill up with water when it rains. This stagnant water spreads disease and pollution. Drains outside the house should also be clogged. If the drains are open, they must be cleaned daily.
3.) If there is any kind of smoke, dust etc. around the house then it can come in the house, which is harmful to our health.
4.) We should not throw household waste on the streets or alleys so there should be an arrangement of garbage bins outside. Garbage should be picked up daily from this bin.
5.) Planting dense greenery or trees in the open space around the house reduces pollution and keeps the environment clean.

Question 3. How should the school be cleaned?
Answer - 1.) The classrooms of the students in the school should be open and airy. Rooms should be well lit. 
2.) There should be no dust in the classrooms. Student desks and chairs should be clean and tidy. Students should shake their desks and chairs well before sitting down. School toilets should be cleaned daily. 
3.) There must be a janitor to clean the school. Children and teachers should be brought to the attention of the school principal if their classrooms are not cleaned.
4.) The school should have access to safe drinking water. The food the students get from the school should be clean and balanced. 
5.) Children should come to school in clean clothes. Teachers should check students' clothes and other hygiene on a daily basis. 
6.) Plants and trees should be planted to clean the school environment. Children should take care of the plants and the school garden.   

Chapter End.


DPE 
Mr. KULDEEP

at July 08, 2020 No comments:
Email ThisBlogThis!Share to XShare to FacebookShare to Pinterest
Labels: 6th class

Saturday, July 4, 2020

Exercise no. 2.

ABS Workout

via GIPHY

via GIPHY

via GIPHY

via GIPHY

via GIPHY

via GIPHY




Mr. KULDEEP
Director of 
Physical education( DPE) 


at July 04, 2020 No comments:
Email ThisBlogThis!Share to XShare to FacebookShare to Pinterest

Exercise


15 MINUTE FAT LOSS EXERCISE


15 Minute Fat Loss Exercise 



GSSS (G) ALAWALPUR 

Director of Physical education
 (DPE) 
Mr. Kuldeep. 

at July 04, 2020 No comments:
Email ThisBlogThis!Share to XShare to FacebookShare to Pinterest

Wednesday, July 1, 2020

Physical education chapter 1

CLASS-6


CHAPTER-1 


ONE MARKS QUE-ANS, P.S.E.B


ਸਿਹਤ (1)

ਇੱਕ ਅੰਕ ਦੇ ਪ੍ਰਸ਼ਨ ਉੱਤਰ 
One Marks Que-Ans

ਪ੍ਰਸ਼ਨ 1- ਚੰਗੀ ਸਿਹਤ ਦੀ ਕਿ ਨਿਸ਼ਾਨੀ ਹੈ ?
ਉੱਤਰ- ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਹੋਣਾ 

ਪ੍ਰਸ਼ਨ 2. ਸਰੀਰਕ ਸਿਹਤ ਤੋਂ ਕਿ ਭਾਵ ਹੈ ?
ਉੱਤਰ - ਕਿਸੇ ਵੀ ਬਿਮਾਰੀ ਤੋਂ ਮੁਕਤ 

ਪ੍ਰਸ਼ਨ 3. ਕਸਰਤ ਤੇ ਯੋਗਾ ਕਦੋਂ ਕਰਨਾ ਚਾਹੀਦਾ ਹੈ ?
ਉੱਤਰ - ਖਾਲੀ ਪੇਟ 

ਪ੍ਰਸ਼ਨ 4. ਵਿਦਿਆਰਥੀ ਦੀਆਂ ਚੰਗੀਆਂ ਆਦਤਾਂ ਬਾਰੇ ਦੱਸੋ।  
ਉੱਤਰ - ਸਮੇਂ ਸਿਰ ਆਉਣਾ ਤੇ ਸਫਾਈ ਦਾ ਧਿਆਨ ਰੱਖਣਾ

ਪ੍ਰਸ਼ਨ 5.ਖਾਣਾ ਖਾਣ ਤੋਂ ਪਹਿਲਾਂ ਕੀ ਜ਼ਰੂਰੀ ਹੈ ? 
ਉੱਤਰ - ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ 

ਪ੍ਰਸ਼ਨ 6. ਭੋਜਨ ਕਿਸ ਤਰਾਂ ਖਾਣਾ ਚਾਹੀਦਾ ਹੈ ?
ਉੱਤਰ - ਪੂਰੀ ਤਰਾਂ ਚਬਾ-ਚਬਾ ਕੇ 

ਪ੍ਰਸ਼ਨ 7.ਖਾਣਾ ਖਾਣ ਤੋਂ ਬਾਦ ਕੀ ਕਰਨਾ ਚਾਹੀਦਾ ਹੈ ?
ਉੱਤਰ -ਕੁਰਲੀ ਕਰਨੀ ਚਾਹੀਦੀ ਹੈ 

ਪ੍ਰਸ਼ਨ 8.ਵਾਲਾਂ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ -ਸਮੇਂ ਤੇ ਨਹਾਉਣਾ ਤੇ ਰੋਜ਼ਾਨਾ ਕੰਗੀ ਕਰਨਾ  

ਪ੍ਰਸ਼ਨ 9.ਇੱਕ ਵਿਦਿਆਰਥੀ ਨੂੰ ਕਿੰਨੇ ਸਮੇ ਤੱਕ ਨੀਂਦ ਲੈਣੀ ਚਾਹੀਦੀ ਹੈ ?
ਉੱਤਰ -ਰੋਜ਼ਾਨਾ 8 ਘੰਟੇ 

ਪ੍ਰਸ਼ਨ 10. ਕਿਸ ਸਮੇਂ ਖੇਡਣਾ ਨਹੀਂ ਚਾਹੀਦਾ?
ਉੱਤਰ - ਤੇਜ਼ ਧੁੱਪ ਵਿਚ 

ਪ੍ਰਸ਼ਨ 11. ਅੱਖਾਂ ਦੀ ਸਫ਼ਾਈ ਕਿਸ ਤਰਾਂ ਕਰਨੀ ਚਾਹੀਦੀ ਹੈ ?
ਉੱਤਰ - ਤੁਹਾਡੇ ਪਾਣੀ ਦੇ ਛਿੱਟੇ ਮਾਰ ਕੇ 

ਪ੍ਰਸ਼ਨ 12. ਨੱਕ ਵਿਚਲੇ ਵਾਲਾਂ ਦਾ ਕਿ ਮਹੱਤਵ ਹੈ ?
ਉੱਤਰ - ਧੂੜ , ਮਿੱਟੀ ਅੰਦਰ ਜਾਣ ਤੋਂ ਰੋਕਦੇ ਹਨ 

ਪ੍ਰਸ਼ਨ 13. ਸੱਟ ਲੱਗਣ ਤੇ ਕਿ ਕਰਨਾ ਚਾਹੀਦਾ ਹੈ ?
ਉੱਤਰ- ਅਧਿਆਪਕ ਜਾਂ ਮਾਪਿਆਂ ਨੂੰ ਦੱਸਣਾ ਚਾਹੀਦਾ ਹੈ 


Health (1)

Answer a one point question 
One Marks Que-Ans



Question 1- What is the sign of good health?
A. To be physically, mentally and socially strong 

Question 2. What is meant by physical health?
Answer - Free from any disease 

Q3. When should exercise and yoga be done?
Answer - empty stomach 

Question 4. Describe the good habits of the student.  
A. Be punctual and clean

Q5. What is important before eating? 
A. Hands should be washed with soap 

Q6. How should food be eaten?
Answer - By chewing thoroughly 

Q7. What to do after eating?
The answer should be curly 

Q8. How to clean hair?
A. Bathing on time and combing daily  

Q9. How long should a student sleep?
Answer - 8 hours daily 

Q10. When should I not play?
North - in bright sunshine 

Question 11. How to clean the eyes?
Answer - by splashing your water 

Question 12. What is the importance of nose hair?
A. Dust prevents dust from entering 

Question 13. What should be done in case of injury?
A. Teachers or parents should be told . 
at July 01, 2020 No comments:
Email ThisBlogThis!Share to XShare to FacebookShare to Pinterest
Labels: 6th class
Newer Posts Older Posts Home
Subscribe to: Comments (Atom)

Class 9 / chapter 3

,RT QUE-ANS                               ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ  (3) Effects of Intoxicants on Sports Efficiency     ਇ...

  • chapter 1
    CHAPTER 1 class 10 ਕਸਰਤ ਦੇ ਸਾਹ ਕਿਰਿਆ, ਲਹੂ ਚੱਕਰ, ਮਾਸਪੇਸ਼ੀਆਂ ਅਤੇ ਮਲ ਨਿਕਾਸ ਉੱਤੇ ਪ੍ਰਭਾਵ  ਇੱਕ ਅੰਕ ਵਾਲੇ ਪ੍ਰਸ਼ਨ  One Mark Each  ਪ੍ਰਸ਼ਨ 1. ਸਾਹ ਕਿਰ...
  • Class 11 , Chapter 3
     Chapter 3  CHAPTER-3RDc, 1 & 2 MARKS QUE-ANS, P.S.E.B.  ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3)  1 ਅੰਕ ਦੇ ਪ੍ਰਸ਼ਨ ਉੱਤਰ  ਪ੍ਰਸ਼ਨ 1. ਮਨੁੱ...
  • Class 6 Chapter 4
    Class-6th Chapter-4th (  ਪੰਜਾਬ ਦੀਆਂ ਲੋਕ ਖੇਡਾਂ  )  P.S.E.B 1 ਅੰਕ ਦੇ ਪ੍ਰਸ਼ਨ ਉੱਤਰ  1 Marks Que-Ans ਪ੍ਰਸ਼ਨ 1. ਖੇਡ ਦੇ ਕੀ ਲਾਭ ਹਨ? ਉੱਤਰ - ਸਰੀਰ ਦੇ ਅੰਗ...

Followers

Search This Blog

  • Home

About Me

My photo
GSSSS ALAMPUR BAKKA MR. KULDEEP
View my complete profile

Report Abuse

Labels

  • 10 th class
  • 11 th class
  • 6th class
  • 7th class
  • 8
  • 8th class
  • 9th class
  • Class 12th

Blog Archive

  • July 2022 (3)
  • June 2022 (14)
  • June 2021 (1)
  • May 2021 (8)
  • April 2021 (2)
  • September 2020 (9)
  • August 2020 (16)
  • July 2020 (4)
  • June 2020 (5)
Watermark theme. Powered by Blogger.